PUNJABMAILUSA.COM

ਅਮਰੀਕਾ ਹਮਲਾ ਨਾ ਕਰੇ ਤਾਂ ਪ੍ਰਮਾਣੂ ਪ੍ਰੀਖਣ ਕਰ ਦੇਵਾਂਗੇ ਬੰਦ : ਕਿਮ ਜੋਂਗ

ਅਮਰੀਕਾ ਹਮਲਾ ਨਾ ਕਰੇ ਤਾਂ ਪ੍ਰਮਾਣੂ ਪ੍ਰੀਖਣ ਕਰ ਦੇਵਾਂਗੇ ਬੰਦ : ਕਿਮ ਜੋਂਗ

ਅਮਰੀਕਾ ਹਮਲਾ ਨਾ ਕਰੇ ਤਾਂ ਪ੍ਰਮਾਣੂ ਪ੍ਰੀਖਣ ਕਰ ਦੇਵਾਂਗੇ ਬੰਦ : ਕਿਮ ਜੋਂਗ
April 29
21:39 2018

ਸਿਓਲ, 29 ਅਪ੍ਰੈਲ (ਪੰਜਾਬ ਮੇਲ)- ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਓਨ ਨੇ ਇਤਿਹਾਸਕ ਸ਼ਿਖਰ ਗੱਲਬਾਤ ‘ਚ ਦੱਖਣੀ ਕੋਰੀਆ ਦੇ ਆਪਣੇ ਹਮਰੁਤਬਾ ਨੂੰ ਕਿਹਾ ਕਿ ਜੇਕਰ ਅਮਰੀਕਾ ਕੋਰੀਆਈ ਯੁੱਧ ਨੂੰ ਰਸਮੀ ਰੂਪ ਨਾਲ ਖਤਮ ਦਾ ਵਾਅਦਾ ਦੇਵੇ ਅਤੇ ਉੱਤਰ ਕੋਰੀਆ ‘ਤੇ ਹਮਲਾ ਨਾ ਕਰਨ ਦਾ ਵਾਅਦਾ ਕਰੇ ਤਾਂ ਉਨ੍ਹਾਂ ਦਾ ਦੇਸ਼ ਪ੍ਰਮਾਣੂ ਹਥਿਆਰਾਂ ਨੂੰ ਤਿਆਗਣ ਨੂੰ ਤਿਆਰ ਹੈ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਮੂਨ ਅਤੇ ਕਿਮ ਵਿਚਾਲੇ ਹੋਈ ਸ਼ਿਖਰ ਗੱਲਬਾਤ ‘ਚ ਉਨ੍ਹਾਂ ਨੇ ਕੋਰੀਆਈ ਪ੍ਰਾਇਦੀਪ ਨੂੰ ਪੂਰੀ ਤਰ੍ਹਾਂ ਨਾਲ ਨਿਰਸਤੀਕਰਣ ਕਰਨ ਦੀ ਦਿਸ਼ਾ ‘ਚ ਕੰਮ ਕਰਨ ਦਾ ਸੰਕਲਪ ਲਿਆ ਸੀ। ਮੂਨ ਦੇ ਬੁਲਾਰੇ ਯੂਨ ਯੰਗ ਚਾਨ ਮੁਤਾਬਕ ਕਿਮ ਨੇ ਕਿਹਾ ਕਿ ਇਕ ਵਾਰ ਅਸੀਂ ਗੱਲ ਕਰਨਾ ਸ਼ੁਰੂ ਕਰ ਦਈਏ ਤਾਂ ਅਮਰੀਕਾ ਜਾਣ ਜਾਵੇਗਾ ਕਿ ਮੈਂ (ਕਿਮ ਜੋਂਗ) ਅਜਿਹਾ ਇਨਸਾਨ ਹਾਂ ਕਿ ਦੱਖਣੀ ਕੋਰੀਆ, ਪ੍ਰਸ਼ਾਂਤ ਜਾਂ ਅਮਰੀਕਾ ‘ਤੇ ਪ੍ਰਮਾਣੂ ਹਥਿਆਰਾਂ ਨਾਲ ਹਮਲਾ ਕਰਾਂਗਾ। ਯੂਨ ਨੇ ਕਿਮ ਦੇ ਹਵਾਲੇ ਤੋਂ ਕਿਹਾ ਕਿ ਜੇਕਰ ਅਸੀਂ ਜਲਦ-ਜਲਦ ਬੈਠਕਾਂ ਕਰੀਏ, ਅਮਰੀਕਾ ਦੇ ਨਾਲ ਵਿਸ਼ਵਾਸ ਬਹਾਲ ਕਰ ਪਾਈਏ ਅਤੇ ਜੰਗ ਨੂੰ ਖਤਮ ਕਰਨ ਅਤੇ ਗੈਰ-ਹਮਲਾਵਰ ਸੰਧੀ ਦਾ ਵਾਅਦਾ ਮਿਲਿਆ ਤਾਂ ਸਾਨੂੰ ਆਪਣੇ ਪ੍ਰਮਾਣੂ ਹਥਿਆਰ ਰੱਖ ਕੇ ਮੁਸ਼ਕਿਲ ਨਾਲ ਜਿਉਣ ਦੀ ਕੀ ਲੋੜ ਹੈ। ਕੋਰੀਆਈ ਪ੍ਰਾਇਦੀਪ ਤਕਨੀਕੀ ਰੂਪ ਨਾਲ ਜੰਗ ਦੀ ਸਥਿਤੀ ‘ਚ ਹੈ ਕਿਉਂਕਿ 1950-53 ਦੇ ਕੋਰੀਆਈ ਜੰਗ ਨੂੰ ਜੰਗਬੰਦੀ ਲਈ ਰੋਕਿਆ ਸੀ, ਸ਼ਾਂਤੀ ਸੰਧੀ ਦੇ ਜ਼ਰੀਏ ਨਹੀਂ।
ਜ਼ਿਕਰਯੋਗ ਹੈ ਕਿ ਨਾਰਥ ਕੋਰੀਆਈ ਨੇਤਾ ਕਿਮ ਜੋਂਗ ਓਨ ਨੇ ਸ਼ੁੱਕਰਵਾਰ ਨੂੰ ਆਪਣੀ ਸਰਹੱਦ ਪਾਰ ਕਰਕੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਨਾਲ ਮੁਲਾਕਾਤ ਕੀਤੀ ਸੀ। ਕਿਮ ਨੇ ਇਸ ਮੁਲਾਕਾਤ ‘ਤੇ ਕਿਹਾ ਕਿ ਇਨਾਂ ਵੀ ਮੁਸ਼ਕਿਲ ਨਹੀਂ ਸੀ ਇਹ ਲਾਈਨ ਪਾਰ ਕਰਨਾ। ਜਦੋਂ ਮੈਂ ਤੁਰ ਕੇ ਆ ਰਿਹਾ ਸੀ ਤਾਂ ਸੋਚ ਰਿਹਾ ਸੀ, ਕਿਉਂ ਇਨਾਂ ਮੁਸ਼ਕਿਲਾਂ ਸੀ ਇਥੇ ਤੱਕ ਆਉਣਾ?’ ਕਿਮ ਜੋਂਗ ਓਨ ਨੇ ਕਿਹਾ ਕਿ ‘ਇਹ ਲਾਈਨ ਇੰਨੀ ਵੀ ਵੱਡੀ ਨਹੀਂ ਸੀ ਕਿ ਪਾਰ ਨਾ ਕੀਤੀ ਜਾ ਸਕੇ। ਉਥੇ ਆਉਣਾ ਬਹੁਤ ਆਸਾਨ ਸੀ। ਪਰ ਸਾਨੂੰ ਇਥੇ ਆਉਂਦੇ-ਆਉਂਦੇ 11 ਸਾਲ ਲੱਗ ਗਏ।’ ਉਥੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਨੇ ਕਿਹਾ, ‘ਬਾਰਡਰ ਦੀ ਲਾਈਨ ਹੁਣ ਵੰਡ ਦੀ ਨਹੀਂ ਬਲਕਿ ਸ਼ਾਂਤੀ ਦੀ ਨਵੀਂ ਨਿਸ਼ਾਨੀ ਹੈ। ਕਿਮ ਦੇ ਫੈਸਲੇ ਦੀ ਤਰੀਫ ਕਰਨੀ ਚਾਹੀਦੀ ਹੈ।’
ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਨੇ ਇਤਿਹਾਸਕ ਅੰਤਰ ਕੋਰੀਆਈ ਸੰਮੇਲਨ ‘ਚ ਹਿੱਸਾ ਲੈਣ ਲਈ ਸ਼ੁੱਕਰਵਾਰ ਸਵੇਰੇ ਤੁਰ ਕੇ ਹੀ ਸਰਹੱਦ ਪਾਰ ਕੀਤੀ। ਜ਼ਿਕਰਯੋਗ ਹੈ ਕਿ ਕਿਮ ਜੋਂਗ ਓਨ 1950-53 ਦੇ ਕੋਰੀਆਈ ਦੇ ਖਾਤਮੇ ਤੋਂ ਬਾਅਦ ਦੱਖਣੀ ਕੋਰੀਆ ਦੀ ਧਰਤੀ ‘ਤੇ ਕਦਮ ਰੱਖਣ ਵਾਲੇ ਪਹਿਲੇ ਉੱਤਰ ਕੋਰੀਆਈ ਸ਼ਾਸਕ ਹਨ। ਉੱਤਰ ਕੋਰੀਆ ਵੱਲੋਂ 9 ਮੈਂਬਰੀ ਵਫਦ ‘ਚ ਦੇਸ਼ ਦੇ ਆਨਰੇਰੀ ਪ੍ਰਧਾਨ ਕਿਮ ਜੋਂਗ ਨੈਮ, ਵਿਦੇਸ਼ ਮੰਤਰੀ ਰੀ ਯੋਂਗ ਹੋ ਅਤੇ ਕਿਮ ਦੀ ਭੈਣ ਕਿਮ ਯੋ ਜੋਂਗ ਵੀ ਹਨ। ਕਿਮ ਯੋ ਜੋਂਗ ਉੱਤਰ ਕੋਰੀਆ ਦੀ ਵਰਕਰਸ ਪਾਰਟੀ ਦੇ ਪ੍ਰੋਪਗੈਂਡਾ ਐਂਡ ਐਜ਼ੀਟੇਸ਼ਨ ਡਿਪਾਰਟਮੈਂਟ ਦੀ ਡਾਇਰੈਕਟਰ ਹੈ। ਕਿਮ ਯੋ ਜੋਂਗ ਨੇ ਦੱਖਣੀ ਕੋਰੀਆ ਦੀਆਂ ਵਿੰਟਰ ਓਲੰਪਿਕ ਖੇਡਾਂ ਦੇ ਦੌਰਾਨ ਸਿਓਲ ਦਾ ਇਤਿਹਾਸਕ ਦੌਰਾ ਵੀ ਕੀਤਾ ਸੀ।

About Author

Punjab Mail USA

Punjab Mail USA

Related Articles

ads

Latest Category Posts

    ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

Read Full Article
    ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

Read Full Article
    ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

Read Full Article
    ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

Read Full Article
    ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

Read Full Article
    ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

Read Full Article
    ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

Read Full Article
    ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

Read Full Article
    ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

Read Full Article
    ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

Read Full Article
    ਆਈਐਸ ਯੂਰਪ ਵਿਚ  ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

ਆਈਐਸ ਯੂਰਪ ਵਿਚ ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

Read Full Article
    ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

Read Full Article
    ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

Read Full Article
    ਬ੍ਰਿਟਿਸ਼ ਕਾਮੇਡੀਅਨ ਇਆਨ ਕੋਗਨਿਟੋ ਦਾ ਸਟੇਜ ਪਰਫਾਰਮੈਂਸ ਦੌਰਾਨ ਦਿਹਾਂਤ

ਬ੍ਰਿਟਿਸ਼ ਕਾਮੇਡੀਅਨ ਇਆਨ ਕੋਗਨਿਟੋ ਦਾ ਸਟੇਜ ਪਰਫਾਰਮੈਂਸ ਦੌਰਾਨ ਦਿਹਾਂਤ

Read Full Article
    ਅਮਰੀਕਾ ‘ਚ ਭਾਰਤੀ ਮੂਲ ਦੇ ਵਿਅਕਤੀ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ ‘ਚ 30 ਸਾਲ ਜੇਲ੍ਹ ਦੀ ਸਜ਼ਾ

ਅਮਰੀਕਾ ‘ਚ ਭਾਰਤੀ ਮੂਲ ਦੇ ਵਿਅਕਤੀ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ ‘ਚ 30 ਸਾਲ ਜੇਲ੍ਹ ਦੀ ਸਜ਼ਾ

Read Full Article