PUNJABMAILUSA.COM

ਅਮਰੀਕਾ ਵੱਲੋਂ ਭਾਰਤ ਨੂੰ ਦਿੱਤਾ ਤਰਜੀਹੀ ਵਪਾਰ ਵਿਵਸਥਾ ਵਾਲੇ ਦੇਸ਼ ਦਾ ਦਰਜਾ ਖਤਮ

ਅਮਰੀਕਾ ਵੱਲੋਂ ਭਾਰਤ ਨੂੰ ਦਿੱਤਾ ਤਰਜੀਹੀ ਵਪਾਰ ਵਿਵਸਥਾ ਵਾਲੇ ਦੇਸ਼ ਦਾ ਦਰਜਾ ਖਤਮ

ਅਮਰੀਕਾ ਵੱਲੋਂ ਭਾਰਤ ਨੂੰ ਦਿੱਤਾ ਤਰਜੀਹੀ ਵਪਾਰ ਵਿਵਸਥਾ ਵਾਲੇ ਦੇਸ਼ ਦਾ ਦਰਜਾ ਖਤਮ
June 01
17:22 2019

ਵਾਸ਼ਿੰਗਟਨ, 1 ਜੂਨ (ਪੰਜਾਬ ਮੇਲ)- ਅਮਰੀਕਾ ਨੇ ਭਾਰਤ ਨੂੰ ਦਿੱਤਾ ਤਰਜੀਹੀ ਵਪਾਰ ਵਿਵਸਥਾ(Generalized System of Preferences) ਵਾਲੇ ਦੇਸ਼ ਦਾ ਦਰਜਾ ਖਤਮ ਕਰ ਦਿੱਤਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਟਰੰਪ ਦੇ ਬਹੁਤ ਹੀ ਕਰੀਬੀ ਅਤੇ ਮਜ਼ਬੂਤ ਰਿਸ਼ਤੇ ਦੇ ਬਾਵਜੂਦ ਅਮਰੀਕਾ ਨੇ ਇਹ ਕਦਮ ਚੁੱਕਿਆ ਹੈ। ਟਰੰਪ ਪ੍ਰਸ਼ਾਸਨ ਵਲੋਂ ਕਿਹਾ ਗਿਆ ਹੈ ਕਿ ਮਾਰਚ ਵਿਚ ਇਸ ਮੁੱਦੇ ‘ਤੇ ਚਰਚਾ ਸ਼ੁਰੂ ਹੋ ਗਈ ਸੀ ਕਿਉਂਕਿ ਭਾਰਤ ਆਪਣੇ ਬਜ਼ਾਰਾਂ ਤੱਕ ਅਮਰੀਕਾ ਨੂੰ ‘ਉਚਿਤ ਅਤੇ ਤਰਕਸੰਗਤ ਪਹੁੰਚ’ ਉਪਲੱਬਧ ਕਰਵਾਉਣ ਨੂੰ ਲੈ ਕੇ ਭਰੋਸਾ ਦਵਾਉਣ ‘ਚ ਅਸਫਲ ਰਿਹਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਮਾਰਚ ਵਿਚ ਹੀ ਇਹ ਤੈਅ ਹੋ ਗਿਆ ਸੀ ਕਿ ਅਮਰੀਕਾ ਭਾਰਤ ਦੇ ਨਾਲ ਤਰਜੀਹੀ ਵਪਾਰ ਵਿਵਸਥਾ ਖਤਮ ਕਰੇਗਾ। ਹਾਲਾਂਕਿ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਤੋਂ ਅਮਰੀਕਾ ਨੂੰ ਬਹੁਤ ਉਮੀਦਾਂ ਹਨ ਅਤੇ ਨੇੜਲੇ ਭਵਿੱਖ ‘ਚ ਦੋਵੇਂ ਦੇਸ਼ ਮਿਲ ਕੇ ਕਿਵੇਂ ਕੰਮ ਕਰਦੇ ਹਨ ਇਹ ਦੇਖਣਾ ਬਹੁਤ ਹੀ ਖਾਸ ਹੋਵੇਗਾ।
ਦੂਜੇ ਪਾਸੇ ਅਮਰੀਕਾ ਦੇ ਇਸ ਕਦਮ ਨਾਲ ਭਾਰਤ ਤੋਂ ਹੋਣ ਵਾਲੇ ਨਿਰਯਾਤ ‘ਤੇ ਕੋਈ ਖਾਸ ਫਰਕ ਨਹੀਂ ਪਵੇਗਾ। ਜ਼ਿਕਰਯੋਗ ਹੈ ਕਿ ਅਮਰੀਕਾ, ਚੀਨ ਅਤੇ ਹੋਰ ਦੇਸ਼ਾਂ ‘ਤੇ ਅਣਉਚਿਤ ਵਪਾਰ ਪ੍ਰਬੰਧਾਂ ਨੂੰ ਅਪਨਾਉਣ ਦਾ ਦੋਸ਼ ਲਗਦਾ ਰਿਹਾ ਹੈ। ਭਾਰਤ ਅਤੇ ਤੁਰਕੀ ਤੋਂ ਆਮ ਤਰਜੀਹੀ ਵਿਵਸਥਾ(ਜੀ.ਐਸ.ਪੀ.) ਦਾ ਵਾਪਸ ਲਿਆ ਜਾਣਾ ਇਨ੍ਹਾਂ ਮੁੱਦਿਆਂ ਦੀ ਦਿਸ਼ਾ ‘ਚ ਅਗਲਾ ਕਦਮ ਹੈ। ਅਮਰੀਕਾ ਦੇ ਵਪਾਰ ਘਾਟੇ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਟਰੰਪ ਕਈ ਵਾਰ ਭਾਰਤ ‘ਚ ਲੱਗਣ ਵਾਲੀ ਉੱਚੀ ਕਸਟਮ ਡਿਊਟੀ ਦਾ ਜ਼ਿਕਰ ਕਰ ਚੁੱਕੇ ਹਨ। ਕਾਂਗਰਸ ਦੀ ਜਨਵਰੀ ‘ਚ ਪ੍ਰਕਾਸ਼ਿਤ ਇਕ ਰਿਪੋਰਟ ਦੇ ਮੁਤਾਬਕ ਸਾਲ 2017 ਵਿਚ ਭਾਰਤ ਇਸ ਵਿਵਸਥਾ ਦਾ ਸਭ ਤੋਂ ਵੱਡਾ ਲਾਭਪਾਤਰ ਰਿਹਾ ਸੀ। ਭਾਰਤ ਨੇ ਇਸ ਸਾਲ ਅਮਰੀਕਾ ਨੂੰ ਬਿਨਾਂ ਕਿਸੇ ਕਸਟਮ ਡਿਊਟੀ ਦੇ 5.7 ਅਰਬ ਰੁਪਏ ਦੇ ਸਮਾਨ ਦਾ ਨਿਰਯਾਤ ਕੀਤਾ ਸੀ।
ਤੁਰਕੀ 1.7 ਅਰਬ ਡਾਲਰ ਦੇ ਨਿਰਯਾਤ ਨਾਲ ਇਸ ਮਾਮਲੇ ਵਿਚ 5ਵੇਂ ਸਥਾਨ ‘ਤੇ ਰਿਹਾ ਸੀ। ਅਮਰੀਕੀ ਸਰਕਾਰ ਨੇ ਅਪ੍ਰੈਲ , 2018 ‘ਚ ਭਾਰਤ ਦੇ ਜੀ.ਐਸ.ਪੀ. ਦਰਜੇ ਦੀ ਸਮੀਖਿਆ ਸ਼ੁਰੂ ਕੀਤੀ ਸੀ। USTR ਨੇ ਕਿਹਾ,’ਭਾਰਤ ਨੇ ਕਈ ਵਪਾਰ ਪਾਬੰਦੀਆਂ ਲਾਗੂ ਕੀਤੀਆਂ ਜਿਸਦਾ ਅਮਰੀਕਾ ਦੇ ਵਪਾਰ ‘ਤੇ ਗੰਭੀਰ ਨਕਾਰਾਤਮਕ ਅਸਰ ਪਿਆ ਹੈ। ਕਾਫੀ ਗੱਲਬਾਤ ਦੇ ਬਾਵਜੂਦ ਭਾਰਤ ਜੀ.ਐਸ.ਪੀ. ਦੀ ਸ਼੍ਰੇਣੀ ‘ਚ ਬਣੇ ਰਹਿਣ ਲਈ ਜ਼ਰੂਰੀ ਕਦਮ ਨਹੀਂ ਚੁੱਕ ਸਕਿਆ।

About Author

Punjab Mail USA

Punjab Mail USA

Related Articles

ads

Latest Category Posts

    ਲਾਸ ਏਂਜਲਸ ‘ਚ ਰਿਸ਼ਵਤ ਦੇਣ ਦੇ ਮਾਮਲੇ ‘ਚ ਪੰਜਾਬੀ ਵਿਅਕਤੀ ਨੂੰ 3 ਸਾਲ ਦੀ ਸਜ਼ਾ

ਲਾਸ ਏਂਜਲਸ ‘ਚ ਰਿਸ਼ਵਤ ਦੇਣ ਦੇ ਮਾਮਲੇ ‘ਚ ਪੰਜਾਬੀ ਵਿਅਕਤੀ ਨੂੰ 3 ਸਾਲ ਦੀ ਸਜ਼ਾ

Read Full Article
    ਸਾਬਕਾ ਮਿਸ ਪਾਕਿਸਤਾਨ ਵਰਲਡ ਜਾਨਿਬ ਦੀ ਕਾਰ ਹਾਦਸੇ ਵਿਚ ਮੌਤ

ਸਾਬਕਾ ਮਿਸ ਪਾਕਿਸਤਾਨ ਵਰਲਡ ਜਾਨਿਬ ਦੀ ਕਾਰ ਹਾਦਸੇ ਵਿਚ ਮੌਤ

Read Full Article
    Driving School Owner Sentenced to over 3 Years in Prison for Bribing DMV Employees to Issue Commercial Driver’s Licenses to Unqualified Drivers

Driving School Owner Sentenced to over 3 Years in Prison for Bribing DMV Employees to Issue Commercial Driver’s Licenses to Unqualified Drivers

Read Full Article
    ਅਮਰੀਕਾ ਵੱਲੋਂ ਐੱਚ-1ਬੀ ਇਲੈਕਟ੍ਰੋਨਿਕ ਪੰਜੀਕਰਨ ਪ੍ਰਕਿਰਿਆ ਲਾਗੂ ਕਰਨ ਦੀ ਤਿਆਰੀ

ਅਮਰੀਕਾ ਵੱਲੋਂ ਐੱਚ-1ਬੀ ਇਲੈਕਟ੍ਰੋਨਿਕ ਪੰਜੀਕਰਨ ਪ੍ਰਕਿਰਿਆ ਲਾਗੂ ਕਰਨ ਦੀ ਤਿਆਰੀ

Read Full Article
    ਅਮਰੀਕੀ ਉੱਚ ਅਦਾਲਤ ਵੱਲੋਂ ਮੌਤ ਦੀ ਸਜ਼ਾ ‘ਤੇ ਲਗਾਈ ਰੋਕ ਹਟਾਉਣ ਤੋਂ ਇਨਕਾਰ

ਅਮਰੀਕੀ ਉੱਚ ਅਦਾਲਤ ਵੱਲੋਂ ਮੌਤ ਦੀ ਸਜ਼ਾ ‘ਤੇ ਲਗਾਈ ਰੋਕ ਹਟਾਉਣ ਤੋਂ ਇਨਕਾਰ

Read Full Article
    ਵਿਦੇਸ਼ੀ ਡਿਗਰੀ ਲਈ ਦੁਨੀਆਂ ‘ਚ ਕਿਤੇ ਵੀ ਜਾਣ ਨੂੰ ਤਿਆਰ ਨੇ ਭਾਰਤੀ ਵਿਦਿਆਰਥੀ

ਵਿਦੇਸ਼ੀ ਡਿਗਰੀ ਲਈ ਦੁਨੀਆਂ ‘ਚ ਕਿਤੇ ਵੀ ਜਾਣ ਨੂੰ ਤਿਆਰ ਨੇ ਭਾਰਤੀ ਵਿਦਿਆਰਥੀ

Read Full Article
    ਟਰੰਪ ਵੱਲੋਂ ਮੈਕਸੀਕੋ ਦੇ ਨਸ਼ੀਲੇ ਪਦਾਰਥ ਗਿਰੋਹਾਂ ਨੂੰ ਅੱਤਵਾਦੀ ਸਮੂਹ ਐਲਾਨਣ ਦੀ ਆਪਣੀ ਯੋਜਨਾ ‘ਤੇ ਅੱਗੇ ਨਾ ਵਧਣ ਦਾ ਫੈਸਲਾ

ਟਰੰਪ ਵੱਲੋਂ ਮੈਕਸੀਕੋ ਦੇ ਨਸ਼ੀਲੇ ਪਦਾਰਥ ਗਿਰੋਹਾਂ ਨੂੰ ਅੱਤਵਾਦੀ ਸਮੂਹ ਐਲਾਨਣ ਦੀ ਆਪਣੀ ਯੋਜਨਾ ‘ਤੇ ਅੱਗੇ ਨਾ ਵਧਣ ਦਾ ਫੈਸਲਾ

Read Full Article
    ਹੁਣ ‘ਫਲੱਸ਼’ ਕਰਨ ਦੀ ਸਮੱਸਿਆ ਦਾ ਨੋਟਿਸ ਲੈ ਰਹੇ ਨੇ ਟਰੰਪ

ਹੁਣ ‘ਫਲੱਸ਼’ ਕਰਨ ਦੀ ਸਮੱਸਿਆ ਦਾ ਨੋਟਿਸ ਲੈ ਰਹੇ ਨੇ ਟਰੰਪ

Read Full Article
    ਚੀਨ ਨੂੰ ਲਗਾਤਾਰ ਪੈਸੇ ਦੇਣ ‘ਤੇ ਵਰਲਡ ਬੈਂਕ ਤੋਂ ਨਾਰਾਜ਼ ਹਨ ਟਰੰਪ

ਚੀਨ ਨੂੰ ਲਗਾਤਾਰ ਪੈਸੇ ਦੇਣ ‘ਤੇ ਵਰਲਡ ਬੈਂਕ ਤੋਂ ਨਾਰਾਜ਼ ਹਨ ਟਰੰਪ

Read Full Article
    ਫਲੋਰੀਡਾ ‘ਚ ਅਮਰੀਕੀ ਨੇਵੀ ਬੇਸ ਵਿਖੇ ਬੰਦੂਕਧਾਰੀ ਵੱਲੋਂ ਗੋਲੀਬਾਰੀ; ਇੱਕ ਵਿਅਕਤੀ ਦੀ ਮੌਤ, ਬੰਦੂਕਧਾਰੀ ਵੀ ਢੇਰ

ਫਲੋਰੀਡਾ ‘ਚ ਅਮਰੀਕੀ ਨੇਵੀ ਬੇਸ ਵਿਖੇ ਬੰਦੂਕਧਾਰੀ ਵੱਲੋਂ ਗੋਲੀਬਾਰੀ; ਇੱਕ ਵਿਅਕਤੀ ਦੀ ਮੌਤ, ਬੰਦੂਕਧਾਰੀ ਵੀ ਢੇਰ

Read Full Article
    ਹਿਊਸਟਨ ‘ਚ ਡਾਕਘਰ ਦਾ ਨਾਮ ਸੰਦੀਪ ਧਾਲੀਵਾਲ ਦੇ ਨਾਂ ‘ਤੇ ਰੱਖਣ ਲਈ ਅਮਰੀਕੀ ਕਾਂਗਰਸ ‘ਚ ਬਿੱਲ ਪੇਸ਼

ਹਿਊਸਟਨ ‘ਚ ਡਾਕਘਰ ਦਾ ਨਾਮ ਸੰਦੀਪ ਧਾਲੀਵਾਲ ਦੇ ਨਾਂ ‘ਤੇ ਰੱਖਣ ਲਈ ਅਮਰੀਕੀ ਕਾਂਗਰਸ ‘ਚ ਬਿੱਲ ਪੇਸ਼

Read Full Article
    ਈਰਾਨ ‘ਚ ਸ਼ੁਰੂ ਹੋਏ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਵਿਰੁੱਧ ਕਾਰਵਾਈ ‘ਚ 1000 ਤੋਂ ਵੱਧ ਨਾਗਰਿਕਾਂ ਦੀ ਹੱਤਿਆ ਦਾ ਖਦਸ਼ਾ

ਈਰਾਨ ‘ਚ ਸ਼ੁਰੂ ਹੋਏ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਵਿਰੁੱਧ ਕਾਰਵਾਈ ‘ਚ 1000 ਤੋਂ ਵੱਧ ਨਾਗਰਿਕਾਂ ਦੀ ਹੱਤਿਆ ਦਾ ਖਦਸ਼ਾ

Read Full Article
    ਸੈਂਟ ਕਲਾਊਡ ਵਿਚ ‘ਬਲੈਕ ਹਾਕ ਹੈਲੀਕਾਪਟਰ’ ਹਾਦਸਾਗ੍ਰਸਤ, 3 ਨੈਸ਼ਨਲ ਗਾਰਡ ਜਵਾਨਾਂ ਦੀ ਮੌਤ

ਸੈਂਟ ਕਲਾਊਡ ਵਿਚ ‘ਬਲੈਕ ਹਾਕ ਹੈਲੀਕਾਪਟਰ’ ਹਾਦਸਾਗ੍ਰਸਤ, 3 ਨੈਸ਼ਨਲ ਗਾਰਡ ਜਵਾਨਾਂ ਦੀ ਮੌਤ

Read Full Article
    ਅਮਰੀਕਾ ‘ਚ ਦੁਨੀਆ ਦੀ ਪਹਿਲੀ ਜ਼ਮੀਨ ‘ਤੇ ਚਲਣ ਤੇ ਹਵਾ ‘ਚ ਉਡਣ ਵਾਲੀ ਕਾਰ ਪੇਸ਼

ਅਮਰੀਕਾ ‘ਚ ਦੁਨੀਆ ਦੀ ਪਹਿਲੀ ਜ਼ਮੀਨ ‘ਤੇ ਚਲਣ ਤੇ ਹਵਾ ‘ਚ ਉਡਣ ਵਾਲੀ ਕਾਰ ਪੇਸ਼

Read Full Article
    ਟਰੰਪ ‘ਤੇ ਸਦਨ ਦੀ ਮਹਾਦੋਸ਼ ਜਾਂਚ ‘ਤੇ ਜਨਤਕ ਬਿਆਨ ਦੇਵੇਗੀ ਨੈਂਸੀ ਪੇਲੋਸੀ

ਟਰੰਪ ‘ਤੇ ਸਦਨ ਦੀ ਮਹਾਦੋਸ਼ ਜਾਂਚ ‘ਤੇ ਜਨਤਕ ਬਿਆਨ ਦੇਵੇਗੀ ਨੈਂਸੀ ਪੇਲੋਸੀ

Read Full Article