PUNJABMAILUSA.COM

ਅਮਰੀਕਾ ਵੱਲੋਂ ਪਾਕਿ ਨੂੰ ਚੀਨ ਤੋਂ ਲਏ ਕਰਜ਼ਿਆਂ ‘ਚ ਪਾਦਰਸ਼ਿਤਾ ਵਿਖਾਉਣ ਦੀ ਮੰਗ

 Breaking News

ਅਮਰੀਕਾ ਵੱਲੋਂ ਪਾਕਿ ਨੂੰ ਚੀਨ ਤੋਂ ਲਏ ਕਰਜ਼ਿਆਂ ‘ਚ ਪਾਦਰਸ਼ਿਤਾ ਵਿਖਾਉਣ ਦੀ ਮੰਗ

ਅਮਰੀਕਾ ਵੱਲੋਂ ਪਾਕਿ ਨੂੰ ਚੀਨ ਤੋਂ ਲਏ ਕਰਜ਼ਿਆਂ ‘ਚ ਪਾਦਰਸ਼ਿਤਾ ਵਿਖਾਉਣ ਦੀ ਮੰਗ
November 30
17:35 2018

* ਅਮਰੀਕੀ ਸੰਸਦੀ ਕਮੇਟੀ ਨੂੰ ਟਰੰਪ ਪ੍ਰਸ਼ਾਸਨ ਨੇ ਦਿੱਤੀ ਆਪਣੇ ਰੁਖ਼ ਦੀ ਜਾਣਕਾਰੀ
ਵਾਸ਼ਿੰਗਟਨ, 30 ਨਵੰਬਰ (ਪੰਜਾਬ ਮੇਲ)-ਅਮਰੀਕਾ ਨੇ ਪਾਕਿਸਤਾਨ ਤੋਂ ਮੰਗ ਕੀਤੀ ਹੈ ਕਿ ਉਹ ਚੀਨ ਲਈ ਸਾਰੇ ਕਰਜ਼ਿਆਂ ‘ਚ ਪਾਰਦਰਸ਼ਿਤਾ ਵਿਖਾਏ। ਟਰੰਪ ਪ੍ਰਸ਼ਾਸਨ ਵੱਲੋਂ ਇਹ ਮੰਗ ਉਨ੍ਹਾਂ ਚਿੰਤਾਵਾਂ ਦਰਮਿਆਨ ਕੀਤੀ ਗਈ ਹੈ ਕਿ ਚੀਨੀ ਕਰਜ਼ੇ ਦੇ ਭੁਗਤਾਨ ਲਈ ਪਾਕਿਸਤਾਨ ਕੌਮਾਂਤਰੀ ਮੁਦਰਾ ਫੰਡ (ਆਈ.ਐੱਮ.ਐੱਫ.) ਤੋਂ ਬੇਲਆਊਟ ਪੈਕੇਜ ਹਾਸਲ ਕਰਨ ਦੇ ਯਤਨ ‘ਚ ਲੱਗਾ ਹੈ।
ਅਮਰੀਕਾ ਦੇ ਫੰਡ ਵਿਭਾਗ ‘ਚ ਕੌਮਾਂਤਰੀ ਮਾਮਲਿਆਂ ਦੇ ਅੰਡਰ ਸੈਕਟਰੀ ਡੇਵਿਡ ਮੇਲਪਾਸ ਨੇ ਸੰਸਦੀ ਕਮੇਟੀ ਸਾਹਮਣੇ ਕਿਹਾ, ‘ਆਈ.ਐੱਮ.ਐੱਫ. ਟੀਮ ਪਾਕਿਸਤਾਨ ਤੋਂ ਹਾਲੇ ਪਰਤ ਕੇ ਆਈ ਹੈ। ਸਾਡਾ ਜ਼ੋਰ ਇਸ ਗੱਲ ‘ਤੇ ਹੈ ਕਿ ਕਰਜ਼ੇ ‘ਚ ਪਾਰਦਰਸ਼ਿਤਾ ਵਿਖਾਈ ਜਾਵੇ।’ ਮੇਲਪਾਸ ਨੇ ਇਹ ਜਵਾਬ ਸੈਨੇਟ ਦੀ ਵਿਦੇਸ਼ ਸਬੰਧਾਂ ਦੀ ਉਪ ਕਮੇਟੀ ਦੀ ਸੁਣਵਾਈ ਦੌਰਾਨ ਸੈਨੇਟਰ ਜੈੱਫ ਮੇਕਰਲੇ ਦੇ ਪਾਕਿਸਤਾਨ ਨੂੰ ਚੀਨ ਤੋਂ ਮਿਲੇ ਕਰਜ਼ੇ ਨਾਲ ਜੁੜੇ ਸਵਾਲ ‘ਤੇ ਦਿੱਤਾ। ਮੇਕਰਲੇ ਨੇ ਕਿਹਾ, ‘ਪਾਕਿਸਤਾਨ ‘ਚ ਚੀਨ ਨੇ ਭਾਰੀ ਨਿਵੇਸ਼ ਕੀਤਾ ਹੋਇਆ ਹੈ। ਮੇਰੇ ਖ਼ਿਆਲ ਨਾਲ ਇਹ ਰਾਸ਼ੀ 62 ਅਰਬ ਡਾਲਰ (ਕਰੀਬ 4.33 ਲੱਖ ਕਰੋੜ ਰੁਪਏ) ਹੋਵੇਗੀ ਤੇ ਉਹ ਆਈ.ਐੱਮ.ਐੱਫ. ਤੋਂ 12 ਅਰਬ ਡਾਲਰ (ਕਰੀਬ 84 ਹਜ਼ਾਰ ਕਰੋੜ ਰੁਪਏ) ਦਾ ਬੇਲਆਊਟ ਮੰਗ ਰਹੇ ਹਨ। ਉਨ੍ਹਾਂ ਨੇ ਅਮਰੀਕਾ ਨੂੰ ਇਹ ਯਕੀਨੀ ਕਰਨ ਲਈ ਕਿਹਾ ਹੈ ਕਿ ਅਸੀਂ ਇਸ ਰੁਕਾਵਟ ਖੜ੍ਹੀ ਨਾ ਕਰੀਏ। ਕੀ ਆਈਐੱਮਐੱਫ ਦਾ ਧਨ ਇਸ ਪਾਸੇ ‘ਚ ਜਾ ਰਿਹਾ ਹੈ ਕਿ ਪਾਕਿ ਇਸ ਦੀ ਮਦਦ ਨਾਲ ਚੀਨੀ ਬੈਂਕਾਂ ਤੋਂ ਮਿਲੇ ਕਰਜ਼ੇ ਦਾ ਭੁਗਤਾਨ ਕਰੇ? ਕੀ ਇਹ ਆਰਥਿਕ ਵਿਕਾਸ ਦੀ ਚੰਗੀ ਰਣਨੀਤੀ ਹੈ?

ਆਈ.ਐੱਮ.ਐੱਫ. ਤੋਂ ਬੇਲਆਊਟ ਪੈਕੇਜ ਦੀ ਲਗਾਈ ਹੈ ਗੁਹਾਰ
ਪਾਕਿਸਤਾਨ ਨੇ ਆਰਥਿਕ ਸੰਕਟ ‘ਚੋਂ ਬਾਹਰ ਆਉਣ ਲਈ ਪਿਛਲੀ ਅਕਤੂਬਰ ‘ਚ ਆਈ.ਐੱਮ.ਐੱਫ. ਤੋਂ ਬੇਲਆਊਟ ਪੈਕੇਜ ਦੀ ਗੁਹਾਰ ਲਗਾਈ ਸੀ। ਪਰ ਆਈ.ਐੱਮ.ਐੱਫ. ਦੀਆਂ ਸਖ਼ਤ ਸ਼ਰਤਾਂ ਨੂੰ ਵੇਖਦਿਆਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਪਾਕਿਸਤਾਨ ਦੇ ਸਦਾਬਹਾਰ ਦੋਸਤ ਚੀਨ, ਸਾਊਦੀ ਅਰਬ ਤੇ ਯੂਏਈ ਜਿਹੇ ਦੇਸ਼ਾਂ ਦੀ ਯਾਤਰਾ ਕਰ ਕੇ ਆਰਥਿਕ ਮਦਦ ਮੰਗ ਚੁੱਕੇ ਹਨ।

About Author

Punjab Mail USA

Punjab Mail USA

Related Articles

ads

Latest Category Posts

    ਟਰੰਪ ਵੱਲੋਂ ਰਾਸ਼ਟਰਪਤੀ ਦੀ ਚੋਣ ਮੁਹਿੰਮ ਦੌਰਾਨ ਰੂਸੀ ਗੰਢ-ਤੁੱਪ ਤੋਂ ਇਕ ਵਾਰ ਮੁੜ ਨਾਂਹ

ਟਰੰਪ ਵੱਲੋਂ ਰਾਸ਼ਟਰਪਤੀ ਦੀ ਚੋਣ ਮੁਹਿੰਮ ਦੌਰਾਨ ਰੂਸੀ ਗੰਢ-ਤੁੱਪ ਤੋਂ ਇਕ ਵਾਰ ਮੁੜ ਨਾਂਹ

Read Full Article
    ਅਮਰੀਕਾ ‘ਚ ਕਤਲ ਦੇ ਦੋਸ਼ੀ ਨੇ ਇਲੈਕਟ੍ਰਿਕ ਚੇਅਰ ਨਾਲ ਮਰਨ ਦੀ ਕੀਤੀ ਮੰਗ

ਅਮਰੀਕਾ ‘ਚ ਕਤਲ ਦੇ ਦੋਸ਼ੀ ਨੇ ਇਲੈਕਟ੍ਰਿਕ ਚੇਅਰ ਨਾਲ ਮਰਨ ਦੀ ਕੀਤੀ ਮੰਗ

Read Full Article
    ਸੀਨੀਅਰ ਬੁਸ਼ ਨੂੰ ਪਤਨੀ ਬਾਰਬਰਾ ਦੀ ਕਬਰ ਨੇੜੇ ਦਫਨਾਇਆ ਗਿਆ

ਸੀਨੀਅਰ ਬੁਸ਼ ਨੂੰ ਪਤਨੀ ਬਾਰਬਰਾ ਦੀ ਕਬਰ ਨੇੜੇ ਦਫਨਾਇਆ ਗਿਆ

Read Full Article
    ਪਰਵਾਸੀਆਂ ਨੂੰ ਪਨਾਹ ਨਾ ਦੇਣ ਵਾਲੇ ਟਰੰਪ ਦੇ ਆਦੇਸ਼ ‘ਤੇ ਅਮਰੀਕੀ ਅਦਾਲਤ ਨੇ ਲਗਾਈ ਰੋਕ

ਪਰਵਾਸੀਆਂ ਨੂੰ ਪਨਾਹ ਨਾ ਦੇਣ ਵਾਲੇ ਟਰੰਪ ਦੇ ਆਦੇਸ਼ ‘ਤੇ ਅਮਰੀਕੀ ਅਦਾਲਤ ਨੇ ਲਗਾਈ ਰੋਕ

Read Full Article
    ਉੱਤਰੀ ਅਮਰੀਕਾ ਵਿਚ ਪੁਸਤਕ ਪ੍ਰਦਰਸ਼ਨੀਆਂ ਨੂੰ ਭਰਵਾਂ ਹੁੰਗਾਰਾ

ਉੱਤਰੀ ਅਮਰੀਕਾ ਵਿਚ ਪੁਸਤਕ ਪ੍ਰਦਰਸ਼ਨੀਆਂ ਨੂੰ ਭਰਵਾਂ ਹੁੰਗਾਰਾ

Read Full Article
    ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸੀਐਨਐਨ ਦਫ਼ਤਰ ਖਾਲੀ ਕਰਵਾਇਆ

ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸੀਐਨਐਨ ਦਫ਼ਤਰ ਖਾਲੀ ਕਰਵਾਇਆ

Read Full Article
    ਕਰਤਾਰਪੁਰ ਲਾਂਘਾ: ਸਿੱਧੂ ਦਾ ਸਿਆਸੀ ਕੱਦ ਹੋਇਆ ਉੱਚਾ

ਕਰਤਾਰਪੁਰ ਲਾਂਘਾ: ਸਿੱਧੂ ਦਾ ਸਿਆਸੀ ਕੱਦ ਹੋਇਆ ਉੱਚਾ

Read Full Article
    ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ, ਸੈਕਰਾਮੈਂਟੋ ਵੱਲੋਂ ਹਾਕੀ ਟੂਰਨਾਮੈਂਟ ਦਾ ਆਯੋਜਨ

ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ, ਸੈਕਰਾਮੈਂਟੋ ਵੱਲੋਂ ਹਾਕੀ ਟੂਰਨਾਮੈਂਟ ਦਾ ਆਯੋਜਨ

Read Full Article
    ਐਸ਼ ਕਾਲੜਾ ਸਮੇਤ ਕੈਲੀਫੋਰਨੀਆ ਦੇ 6 ਅਸੈਂਬਲੀ ਮੈਂਬਰ ਭਾਰਤ ਦੌਰੇ ‘ਤੇ

ਐਸ਼ ਕਾਲੜਾ ਸਮੇਤ ਕੈਲੀਫੋਰਨੀਆ ਦੇ 6 ਅਸੈਂਬਲੀ ਮੈਂਬਰ ਭਾਰਤ ਦੌਰੇ ‘ਤੇ

Read Full Article
    ਕਲੂਸਾ ਲੀਡਰਸ਼ਿਪ ਕੈਂਪ ਦੌਰਾਨ ਅਮਰੀਕਾ ਭਰ ਤੋਂ ਆਗੂ ਹੋਏ ਸ਼ਾਮਲ

ਕਲੂਸਾ ਲੀਡਰਸ਼ਿਪ ਕੈਂਪ ਦੌਰਾਨ ਅਮਰੀਕਾ ਭਰ ਤੋਂ ਆਗੂ ਹੋਏ ਸ਼ਾਮਲ

Read Full Article
    ਮੇਅਰ ਸਟੀਵ ਲੀ ਵੱਲੋਂ ਸਮਾਜਿਕ ਸੰਸਥਾਵਾਂ ਲਈ ਕੀਤਾ ਗਿਆ ਫੰਡ ਰੇਜ਼ਿੰਗ

ਮੇਅਰ ਸਟੀਵ ਲੀ ਵੱਲੋਂ ਸਮਾਜਿਕ ਸੰਸਥਾਵਾਂ ਲਈ ਕੀਤਾ ਗਿਆ ਫੰਡ ਰੇਜ਼ਿੰਗ

Read Full Article
    ਗਾਲਟ ਸਿਟੀ ਦੇ ਨਵੇਂ ਚੁਣੇ ਗਏ ਕੌਂਸਲ ਮੈਂਬਰ ਪਰਗਟ ਸੰਧੂ ਨੇ ਸਹੁੰ ਚੁੱਕੀ

ਗਾਲਟ ਸਿਟੀ ਦੇ ਨਵੇਂ ਚੁਣੇ ਗਏ ਕੌਂਸਲ ਮੈਂਬਰ ਪਰਗਟ ਸੰਧੂ ਨੇ ਸਹੁੰ ਚੁੱਕੀ

Read Full Article
    ਕਮਲਾ ਹੈਰਿਸ ਕਰੇਗੀ ਰਾਸ਼ਟਰਪਤੀ ਚੋਣ ਲੜਨ ਬਾਰੇ ਫ਼ੈਸਲਾ

ਕਮਲਾ ਹੈਰਿਸ ਕਰੇਗੀ ਰਾਸ਼ਟਰਪਤੀ ਚੋਣ ਲੜਨ ਬਾਰੇ ਫ਼ੈਸਲਾ

Read Full Article
    ਮੋਦੀ ਨੂੰ ਘੱਟ ਗਿਣਤੀਆਂ ‘ਤੇ ਹਿੰਸਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਅਪੀਲ

ਮੋਦੀ ਨੂੰ ਘੱਟ ਗਿਣਤੀਆਂ ‘ਤੇ ਹਿੰਸਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਅਪੀਲ

Read Full Article
    ਅਮਰੀਕੀ ਪ੍ਰਸ਼ਾਸਨ ਵੱਲੋਂ ਐੱਚ-1ਬੀ ਵੀਜ਼ੇ ਸਬੰਧੀ ਕਾਰਵਾਈ ਵਿਚ ਬਦਲਾਅ ਦਾ ਮਤਾ ਪੇਸ਼

ਅਮਰੀਕੀ ਪ੍ਰਸ਼ਾਸਨ ਵੱਲੋਂ ਐੱਚ-1ਬੀ ਵੀਜ਼ੇ ਸਬੰਧੀ ਕਾਰਵਾਈ ਵਿਚ ਬਦਲਾਅ ਦਾ ਮਤਾ ਪੇਸ਼

Read Full Article