ਅਮਰੀਕਾ ਵੱਲੋਂ ਪਾਕਿਸਤਾਨ ਦੀ ਵਿੱਤੀ ਸਹਾਇਤਾ ‘ਚ ਕਟੌਤੀ ਦੀ ਤਜਵੀਜ਼

May 24
09:48
2017
ਵਾਸ਼ਿੰਗਟਨ, 24 ਮਈ (ਪੰਜਾਬ ਮੇਲ)- ਟਰੰਪ ਪ੍ਰਸਾਸ਼ਨ ਨੇ ਅਮਰੀਕਾ ਵੱਲੋਂ ਪਾਕਿਸਤਾਨ ਨੂੰ ਦਿੱਤੇ ਜਾਣ ਵਾਲੀ ਵਿੱਤੀ ਸਹਾਇਤਾ ਦੇ ਵਿਚ ਪਿਛਲੇ ਸਾਲ ਨਾਲੋਂ 190 ਮਿਲੀਅਨ ਅਮਰੀਕੀ ਡਾਲਰ ਦੀ ਕਟੌਤੀ ਦੀ ਤਜਵੀਜ ਕੀਤੀ ਹੈ। ਜਿਸ ਵਿਚ 100 ਮਿਲੀਅਨ ਡਾਲਰ ਵਿਦੇਸ਼ ਮਿਲਟਰੀ ਫੰਡਿਗ ਵੀ ਸ਼ਾਮਿਲ ਹੈ। ਇਸ ਵਾਰ ਪਾਕਿਸਤਾਨ ਨੂੰ 344 ਮਿਲੀਅਨ ਡਾਲਰ ਵਿੱਤੀ ਸਹਾਇਤਾ ਦੇਣ ਦੀ ਤਜਵੀਜ ਹੈ। ਅਮਰੀਕੀ ਵਿਦੇਸ਼ੀ ਵਿਭਾਗ ਨੇ ਅਮਰੀਕੀ ਕਾਂਗਰਸ ਨੂੰ ਭੇਜੇ ਗਏ ਆਪਣਾ ਸਾਲਾਨਾ ਬਜਟ ਪ੍ਰਸਤਾਵਾਂ ਵਿਚ ਇਸ ਬਾਰੇ ਐਲਾਨ ਕੀਤਾ। ਪਿਛਲੀ ਵਾਰ ਅਮਰੀਕਾ ਵੱਲੋਂ ਪਾਕਿਸਤਾਨ ਨੂੰ 534 ਮਿਲੀਅਨ ਅਮਰੀਕੀ ਡਾਲਰ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਗਈ ਸੀ।
There are no comments at the moment, do you want to add one?
Write a comment