ਅਮਰੀਕਾ ਵੱਲੋਂ ਟਿਕਟੌਕ ਤੇ ਵੀਚੈਟ ‘ਤੇ ਪਾਬੰਦੀ

100
Share

ਵਾਸ਼ਿੰਗਟਨ, 18 ਸਤੰਬਰ (ਪੰਜਾਬ ਮੇਲ)- ਅਮਰੀਕਾ ਨੇ ਕੌਮੀ ਸੁਰੱਖਿਆ ਲਈ ਖ਼ਤਰਾ ਬਣੀ ਵੀਚੈਟ ‘ਤੇ ਐਤਵਾਰ ਤੋਂ ਪਾਬੰਦੀ ਲਾਊਣ ਦਾ ਐਲਾਨ ਕੀਤਾ ਹੈ। ਚੀਨੀ ਐਪ ਟਿਕਟੌਕ ‘ਤੇ ਵੀ 12 ਨਵੰਬਰ ਤੱਕ ਪਾਬੰਦੀ ਰਹੇਗੀ ਪਰ ਕਾਮਰਸ ਮੰਤਰੀ ਵਿਲਬਰ ਰੌਸ ਨੇ ਕਿਹਾ ਕਿ ਜੇਕਰ ਟਿਕਟੌਕ ਕੁਝ ਇਹਤਿਆਤੀ ਕਦਮ ਉਠਾਉਂਦੀ ਹੈ ਤਾਂ ਉਸ ਨੂੰ ਕੁਝ ਰਾਹਤ ਦਿੱਤੀ ਜਾ ਸਕਦੀ ਹੈ। ਰੌਸ ਨੇ ਕਿਹਾ ਕਿ ਇਹ ਕਾਰਵਾਈ ਰਾਸ਼ਟਰਪਤੀ ਦੇ ਨਿਰਦੇਸ਼ਾਂ ‘ਤੇ ਹੋਈ ਹੈ ਕਿਉਂਕਿ ਚੀਨ, ਅਮਰੀਕੀ ਨਾਗਰਿਕਾਂ ਦੀ ਜਾਣਕਾਰੀ ਚੋਰੀ ਕਰ ਕੇ ਅਮਰੀਕੀ ਹਿੱਤਾਂ ਨੂੰ ਢਾਹ ਲਾ ਰਿਹਾ ਸੀ।


Share