PUNJABMAILUSA.COM

ਅਮਰੀਕਾ ਵੱਲੋਂ ਐੱਚ1-ਬੀ ਵੀਜ਼ਾ ‘ਤੇ ਸਖ਼ਤੀ ਕਾਰਨ ਭਾਰਤੀ ਆਈ.ਟੀ. ਪੇਸ਼ੇਵਰਾਂ ਨੇ ਕੀਤਾ ਕੈਨੇਡਾ ਦਾ ਰੁਖ

ਅਮਰੀਕਾ ਵੱਲੋਂ ਐੱਚ1-ਬੀ ਵੀਜ਼ਾ ‘ਤੇ ਸਖ਼ਤੀ ਕਾਰਨ ਭਾਰਤੀ ਆਈ.ਟੀ. ਪੇਸ਼ੇਵਰਾਂ ਨੇ ਕੀਤਾ ਕੈਨੇਡਾ ਦਾ ਰੁਖ

ਅਮਰੀਕਾ ਵੱਲੋਂ ਐੱਚ1-ਬੀ ਵੀਜ਼ਾ ‘ਤੇ ਸਖ਼ਤੀ ਕਾਰਨ ਭਾਰਤੀ ਆਈ.ਟੀ. ਪੇਸ਼ੇਵਰਾਂ ਨੇ ਕੀਤਾ ਕੈਨੇਡਾ ਦਾ ਰੁਖ
December 22
13:35 2017

ਓਟਵਾ, 22 ਦਸੰਬਰ (ਪੰਜਾਬ ਮੇਲ)- ਐੱਚ1-ਬੀ ਵੀਜ਼ਾ ‘ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਖਤੀ ਦੇ ਬਾਅਦ ਵੱਡੀ ਗਿਣਤੀ ‘ਚ ਭਾਰਤੀ ਪੇਸ਼ੇਵਰ ਕੈਨੇਡਾ ਦਾ ਰੁਖ਼ ਕਰ ਰਹੇ ਹਨ। ਵੀਜ਼ਾ ਨਿਯਮ ਆਸਾਨ ਹੋਣ ਕਾਰਨ ਹੁਣ ਆਈ. ਟੀ. ਪੇਸ਼ੇਵਰ ਕੈਨੇਡਾ ਦੀਆਂ ਕੰਪਨੀਆਂ ‘ਚ ਨੌਕਰੀ ਲਈ ਅਪਲਾਈ ਕਰ ਰਹੇ ਹਨ। ਇਸ ਦੀ ਵਜ੍ਹਾ ਹੈ ਕੈਨੇਡਾ ਦਾ ਨਵਾਂ ‘ਫਾਸਟ ਟ੍ਰੈਕ ਵੀਜ਼ਾ ਪ੍ਰੋਗਰਾਮ’। ਇਸ ਵੀਜ਼ਾ ਪ੍ਰੋਗਰਾਮ ਤਹਿਤ ਹੁਣ ਹਾਈ ਸਕਿੱਲਡ ਯਾਨੀ ਉੱਚ ਹੁਨਰਮੰਦ ਵਰਕਰਾਂ ਨੂੰ 2 ਹਫਤੇ ਜਾਂ 15 ਦਿਨਾਂ ਅੰਦਰ ਵੀਜ਼ਾ ਦੇਣ ਦਾ ਨਿਯਮ ਹੈ। ਇਹ ਵੀਜ਼ਾ ਕੰਪਿਊਟਰ ਪ੍ਰੋਗਰਾਮਰ ਅਤੇ ਸਾਫਟਵੇਅਰ ਇੰਜੀਨਅਰ, ਜੋ ਕਿ ਹਾਈ ਸਕਿੱਲਡ ਵਰਕਰ ਹਨ ਉਨ੍ਹਾਂ ਨੂੰ ਹੁਣ ਤਕ ਦਿੱਤਾ ਜਾ ਚੁੱਕਾ ਹੈ।
ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ ਜੂਨ ਤੋਂ ਸਤੰਬਰ ਵਿਚਕਾਰ ਕੈਨੇਡਾ ਵੱਲੋਂ ਨਵੇਂ ਵੀਜ਼ਾ ਨਿਯਮਾਂ ਤਹਿਤ ਵੱਖ-ਵੱਖ ਦੇਸ਼ਾਂ ਦੇ 2,000 ਲੋਕਾਂ ਦੇ ਵੀਜ਼ਾ ਮਨਜ਼ੂਰ ਕੀਤੇ ਗਏ। ਇਨ੍ਹਾਂ ‘ਚ ਸਭ ਤੋਂ ਜ਼ਿਆਦਾ ਗਿਣਤੀ ਭਾਰਤੀਆਂ ਦੀ ਹੈ। ਇਸ ਮਿਆਦ ਦੌਰਾਨ 988 ਭਾਰਤੀ ਪੇਸ਼ੇਵਰਾਂ ਦੇ ਵੀਜ਼ੇ ਮਨਜ਼ੂਰ ਕੀਤੇ ਗਏ। ਉੱਥੇ ਹੀ, ਦੂਜੇ ਨੰਬਰ ‘ਤੇ ਚੀਨ ਰਿਹਾ। ਚੀਨ ਦੇ 296 ਪੇਸ਼ੇਵਰਾਂ ਨੂੰ ਵੀਜ਼ਾ ਦਿੱਤਾ ਗਿਆ। ਤੀਜੇ ਨੰਬਰ ‘ਤੇ ਫਰਾਂਸ ਰਿਹਾ, ਜਿਸ ਦੇ 96 ਲੋਕਾਂ ਦੇ ਵੀਜ਼ਾ ਸਵੀਕਾਰ ਕੀਤੇ ਗਏ। ਨਵੇਂ ਵੀਜ਼ਾ ਪ੍ਰੋਗਰਾਮ ‘ਤੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਅਹਿਮਦ ਹਸਨ ਨੇ ਕਿਹਾ ਕਿ ਨਵਾਂ ਵੀਜ਼ਾ ਪ੍ਰੋਗਰਾਮ ਉਮੀਦ ਤੋਂ ਜ਼ਿਆਦਾ ਸਫਲ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵੀਜ਼ਾ ਪਾਲਿਸੀ ਬਾਰੇ ਸਾਨੂੰ ਕਾਰੋਬਾਰੀ ਜਗਤ ਤੋਂ ਕਈ ਸੁਝਾਅ ਮਿਲੇ ਸਨ।
ਰਿਪੋਰਟ ਮੁਤਾਬਕ, ਫਾਸਟ ਟ੍ਰੈਕ ਵੀਜ਼ਾ ਵਾਲੇ 3 ਸਾਲ ਤਕ ਦੇ ਵੀਜ਼ਾ ਲਈ ਅਪਲਾਈ ਕਰ ਸਕਦੇ ਹਨ। ਇਸ ਦੇ ਨਾਲ ਹੀ ਉਹ ਪੱਕੇ ਹੋਣ ਲਈ ਵੀ ਅਰਜ਼ੀ ਦੇ ਸਕਦੇ ਹਨ। ਨਵੀਂ ਪਾਲਿਸੀ ਦਾ ਸਭ ਤੋਂ ਜ਼ਿਆਦਾ ਫਾਇਦਾ ਕੰਪਿਊਟਰ ਪ੍ਰੋਗਰਾਮਰ, ਸਿਸਟਮ ਅਨੈਲਾਸਿਸਟ ਅਤੇ ਸਾਫਟਵੇਅਰ ਇੰਜੀਨੀਅਰ ਨੂੰ ਮਿਲ ਰਿਹਾ ਹੈ। ਕੈਨੇਡਾ ਦੀਆਂ ਕਈ ਹੋਰ ਕੰਪਨੀਆਂ ਵੀ ਫਾਸਟ ਟ੍ਰੈਕ ਵੀਜ਼ਾ ਪਾਲਿਸੀ ਦਾ ਫਾਇਦਾ ਲੈ ਕੇ ਇਹ ਸੁਵਿਧਾ ਦੇਣ ਦੀ ਤਿਆਰੀ ‘ਚ ਹਨ। ਉੱਥੇ ਹੀ ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪਿਛਲੇ ਕੁਝ ਸਮੇਂ ਤੋਂ ਐੱਚ1-ਬੀ ਵੀਜ਼ਾ ‘ਤੇ ਸਖਤੀ ਕਰ ਰਹੇ ਹਨ, ਜਿਸ ਕਾਰਨ ਉਨ੍ਹਾਂ ਦੀ ਆਲੋਚਨਾ ਵੀ ਹੋ ਰਹੀ ਹੈ। ਹਾਲ ਹੀ ‘ਚ ਐੱਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀ ਦਾ ਵਰਕ ਪਰਮਿਟ ਵੀ ਬੰਦ ਕਰਨ ‘ਤੇ ਵਿਚਾਰ ਪੇਸ਼ ਕੀਤਾ ਗਿਆ ਹੈ। ਅਮਰੀਕੀ ਸਰਕਾਰ ਦੀ ਸਖਤਾਈ ਦੇ ਬਾਅਦ ਪਿਛਲੇ 5 ਸਾਲਾਂ ‘ਚ ਪਹਿਲੀ ਵਾਰ ਇਸ ਸਾਲ ਐੱਚ-1ਬੀ ਵੀਜ਼ਾ ਦੇ ਅਰਜ਼ੀ ਦਾਤਾਵਾਂ ‘ਚ ਕਮੀ ਆਈ ਹੈ।

About Author

Punjab Mail USA

Punjab Mail USA

Related Articles

ads

Latest Category Posts

    ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

Read Full Article
    ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

Read Full Article
    ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

Read Full Article
    ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

Read Full Article
    ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

Read Full Article
    ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

Read Full Article
    ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

Read Full Article
    ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

Read Full Article
    ਅਮਰੀਕੀ-ਮੈਕਸਿਕੋ ਸਰਹੱਦ ‘ਤੇ  600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

ਅਮਰੀਕੀ-ਮੈਕਸਿਕੋ ਸਰਹੱਦ ‘ਤੇ 600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

Read Full Article
    ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

Read Full Article
    25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

Read Full Article
    ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

Read Full Article
    ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

Read Full Article
    ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

Read Full Article
    ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

Read Full Article