ਅਮਰੀਕਾ ਵਿੱਚ ਸਾਲ 2018 ਦੇ ਮੁਕਾਬਲੇ 2019 ਵਿੱਚ ਸਿੱਖਾਂ ਪ੍ਰਤੀ ਨਫ਼ਰਤੀ ਅਪਰਾਧਾਂ ‘ਚ ਆਈ ਥੋੜੀ ਕਮੀ

276
Share

ਵਾਸ਼ਿੰਗਟਨ, 19 ਨਵੰਬਰ (ਪੰਜਾਬ ਮੇਲ)- ਅਮਰੀਕਾ ਵਿੱਚ ਸਿੱਖਾਂ ਦੇ ਇੱਕ ਹਿਤਕਾਰੀ ਸੰਗਠਨ ਨੇ ਇੱਕ ਐਫਬੀਆਈ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਅਮਰੀਕਾ ਵਿੱਚ ਸਿੱਖਾਂ ਪ੍ਰਤੀ ਨਫ਼ਰਤੀ ਅਪਰਾਧ ਵਿੱਚ ਥੋੜੀ ਕਮੀ ਮਹਿਸੂਸ ਕੀਤੀ ਗਈ ਹੈ। ਰਿਪੋਰਟ ਮੁਤਾਬਕ 1991 ਤੋਂ ਬਾਅਦ ਸਾਲ 2019 ਵਿੱਚ ਸਿੱਖਾਂ ਪ੍ਰਤੀ ਨਫ਼ਰਤੀ ਅਪਰਾਧਾਂ ਦੇ ਮਾਮਲੇ ਸਭ ਤੋਂ ਘੱਟ ਰਹੇ ਹਨ। ਸਾਊਥ ਏਸ਼ੀਅਨ ਅਮੈਰੀਕਨਸ ਲੀਡਿੰਗ ਟੁਗੈਦਰ (ਐਸਏਏਐਲਟੀ) ਸੰਗਠਨ ਨੇ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫਬੀਆਈ) ਦੀ ਇੱਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਮਰੀਕਾ ਵਿੱਚ ਸਾਲ 2018 ਦੇ ਮੁਕਾਬਲੇ 2019 ਵਿੱਚ ਸਿੱਖਾਂ ਪ੍ਰਤੀ ਨਫ਼ਰਤੀ ਅਪਰਾਧਾਂ ‘ਚ ਥੋੜੀ ਕਮੀ ਦੇਖੀ ਗਈ ਹੈ। 2018 ਵਿੱਚ ਸਿੱਖਾਂ ਪ੍ਰਤੀ ਅਪਰਾਧਾਂ ਵਿੱਚ ਲਗਭਗ 200 ਫੀਸਦੀ ਵਾਧਾ ਦੇਖਿਆ ਗਿਆ ਸੀ। ਰਿਪੋਰਟ ਮੁਤਾਬਕ ਮੁਸਲਿਮ ਵਿਰੋਧੀ ਘਟਨਾਵਾਂ ਵਿੱਚ ਵੀ ਕਮੀ ਆਈ ਹੈ ਅਤੇ ਕੁੱਲ 176 ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਹਾਲਾਂਕਿ 2015 ਤੋਂ ਬਾਅਦ ਹੀ ਮੁਸਲਿਮਾਂ ਵਿਰੁੱਧ ਅਪਰਾਧ ਵਧ ਗਏ ਹਨ। ਐਸਏਏਐਲਟੀ ਅਤੇ ਇਸ ਦੇ ਸਹਿਯੋਗੀਆਂ ਨੇ 2015 ਤੋਂ ਬਾਅਦ ਹੀ ਮੁਸਲਿਮ ਵਿਰੋਧੀ ਬਿਆਨਬਾਜ਼ੀ ਦੇ 348 ਮਾਮਲਿਆਂ ‘ਤੇ ਨੋਟਿਸ ਲਿਆ ਹੈ। ਇਸ ਤੋਂ ਇਲਾਵਾ ਮੁਸਲਿਮਾਂ ਅਤੇ ਹੋਰ ਏਸ਼ੀਆਈ ਅਮਰੀਕੀ ਲੋਕਾਂ ਵਿਰੁੱਧ ਅਪਰਾਧਕ ਘਟਨਾਵਾਂ ਦੇ 733 ਮਾਮਲੇ ਸੰਗਠਨ ਦੀ ਨਜ਼ਰ ਵਿੱਚ ਆਏ ਹਨ।

Share