PUNJABMAILUSA.COM

ਅਮਰੀਕਾ ਵਿੱਚ ਵਿਸਾਖੀ ਨੂੰ ‘ਸਿੱਖ ਨੈਸ਼ਨਲ ਡੇਅ’ ਵਜੋਂ ਮਾਨਤਾ ਮਿਲਣ ਦਾ ਰਾਹ ਪੱਧਰਾ

ਅਮਰੀਕਾ ਵਿੱਚ ਵਿਸਾਖੀ ਨੂੰ ‘ਸਿੱਖ ਨੈਸ਼ਨਲ ਡੇਅ’ ਵਜੋਂ ਮਾਨਤਾ ਮਿਲਣ ਦਾ ਰਾਹ ਪੱਧਰਾ

ਅਮਰੀਕਾ ਵਿੱਚ ਵਿਸਾਖੀ ਨੂੰ ‘ਸਿੱਖ ਨੈਸ਼ਨਲ ਡੇਅ’ ਵਜੋਂ ਮਾਨਤਾ ਮਿਲਣ ਦਾ ਰਾਹ ਪੱਧਰਾ
April 07
08:12 2017

sikh'
ਵਾਸ਼ਿੰਗਟਨ, 6 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਵਿੱਚ ਕਾਂਗਰਸ ਦੇ 115ਵੇਂ ਇਜਲਾਸ ਦੌਰਾਨ ਵਿਸਾਖੀ ਦੇ ਤਿਉਹਾਰ ਨੂੰ ‘ਸਿੱਖ ਨੈਸ਼ਨਲ ਡੇਅ’ ਵਜੋਂ ਮਾਨਤਾ ਦਿੱਤੇ ਜਾਣ ਨਾਲ ਸੰਸਦ ਵਿੱਚ ਵੀ ਇਸ ਨੂੰ ਮਾਨਤਾ ਮਿਲਣ ਦਾ ਰਾਹ ਪੱਧਰਾ ਹੋ ਗਿਆ ਹੈ। ਇਹ ਖ਼ੁਲਾਸਾ ਸਿੱਖ ਕੋਆਰਡੀਨੇਸ਼ਨ ਕਮੇਟੀ ਅਤੇ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਵੱਲੋਂ ਕੀਤਾ ਗਿਆ। ਇਸ ਦੌਰਾਨ 8 ਅਪਰੈਲ ਨੂੰ ਨੈਸ਼ਨਲ ਸਿੱਖ ਡੇਅ ਪਰੇਡ ਦੀਆਂ ਤਿਆਰੀਆਂ ਵੀ ਮੁਕੰਮਲ ਹੋ ਗਈਆਂ ਹਨ।
ਇਸ ਸਬੰਧੀ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਹਿੰਮਤ ਸਿੰਘ ਅਤੇ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਵਾਸ਼ਿੰਗਟਨ ਡੀਸੀ ਦੀ ਕੈਪੀਟਲ ਹਿੱਲ ਵਿੱਚ ਹੋਏ ਕਾਂਗਰਸ ਦੇ 115ਵੇਂ ਇਜਲਾਸ ਵਿੱਚ ਵੱਡੀ ਗਿਣਤੀ ’ਚ ਕਾਂਗਰਸੀ ਆਗੂ ਇਕੱਠੇ ਹੋਏ ਸਨ। ਇਸ ਦੌਰਾਨ ਅਮਰੀਕੀ ਸਿੱਖ ਕਾਂਗਰੇਸ਼ਨਲ ਕਾਕਸ ਦੇ ਆਗੂ ਪੈਟਰਿਕ ਰੋਮੀ ਅਤੇ ਜੋਹਨ ਗਾਰਾਮੈਂਡੀ ਵੱਲੋਂ ਇਸ ਸਬੰਧੀ 189 ਨੰਬਰ ਮਤਾ ਪੇਸ਼ ਕੀਤਾ ਗਿਆ ਜਿਸ ਨੂੰ ਸਰਬ ਸੰਮਤੀ ਨਾਲ ਮਾਨਤਾ ਦੇ ਦਿੱਤੀ ਗਈ। ਇਸ ਮਤੇ ’ਤੇ ਅਮਰੀਕਾ ਦੀਆਂ ਸੌ ਤੋਂ ਵੱਧ ਗੁਰਦੁਆਰਾ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਦਸਤਖ਼ਤ ਕੀਤੇ ਗਏ ਸਨ। ਆਗੂਆਂ ਨੇ ਆਖਿਆ ਕਿ ਇਹ ਮਤਾ ਪਾਸ ਹੋਣ ਨਾਲ ਅਮਰੀਕਾ ਵਿੱਚ ਵਿਸਾਖੀ ਨੂੰ ‘ਨੈਸ਼ਨਲ ਸਿੱਖ ਡੇਅ’ ਵਜੋਂ ਪ੍ਰਵਾਨ ਕੀਤੇ ਜਾਣ ਦਾ ਰਾਹ ਵੀ ਖੁੱਲ੍ਹ ਗਿਆ ਹੈ। ਇਸ ਮਤੇ ਵਿੱਚ ਸਾਰਿਆਂ ਨੂੰ ਇੱਕਜੁੱਟ ਹੋ ਕੇ ਇਹ ਤਿਉਹਾਰ ਮਨਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨੈਸ਼ਨਲ ਸਿੱਖ ਡੇਅ ਨਿਰਧਾਰਿਤ ਕਰਾਉਣ ਲਈ 8 ਅਪਰੈਲ ਨੂੰ ‘ਨੈਸ਼ਨਲ ਸਿੱਖ ਡੇਅ ਪਰੇਡ’ ਦਾ ਵੀ ਕਰਵਾਈ ਜਾ ਰਹੀ ਹੈ ਜਿਸਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਏਜੀਪੀਸੀ ਦੇ ਪ੍ਰਧਾਨ ਜਸਵੰਤ ਸਿੰਘ ਹੋਠੀ ਅਤੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਆਖਿਆ ਕਿ ਇਹ ਮਤਾ ਪਾਸ ਹੋਣ ਨਾਲ ਅਮਰੀਕਾ ਦੀ ਸਰਕਾਰ ਅਤੇ ਪ੍ਰਸ਼ਾਸਨ ਨੇ ਸਿੱਖਾਂ ਪ੍ਰਤੀ ਅਪਣੱਤ ਜਤਾਈ ਹੈ। ‘ਫਰੈਂਡਸ ਆਫ਼ ਸਿੱਖ ਕਾਕਸ’ ਦੇ ਆਗੂ ਹਰਪ੍ਰੀਤ ਸਿੰਘ ਸੰਧੂ ਨੇ ਆਖਿਆ ਕਿ ਇਸ ਫ਼ੈਸਲੇ ਨਾਲ ਅਮਰੀਕਾ ਵਿੱਚ ਸਿੱਖਾਂ ਦੀ ਪਛਾਣ ਸਬੰਧੀ ਸਮੱਸਿਆ ਵੀ ਹੱਲ ਹੋਵੇਗੀ ਅਤੇ ਨਸਲੀ ਹਿੰਸਾ ਵਰਗੀਆਂ ਮੰਦਭਾਗੀਆਂ ਘਟਨਾਵਾਂ ਤੋਂ ਰਾਹਤ ਮਿਲੇਗੀ।

About Author

admin

admin

Related Articles

ads

Latest Category Posts

    ਅਮਰੀਕਾ ਦੇ 5 ਸਾਬਕਾ ਰਾਸ਼ਟਰਪਤੀ  ਤੂਫਾਨ ਪੀੜਤਾਂ ਦੀ ਮਦਦ ਲਈ ਇੱਕ ਮੰਚ ’ਤੇ ਨਜ਼ਰ ਆਏ

ਅਮਰੀਕਾ ਦੇ 5 ਸਾਬਕਾ ਰਾਸ਼ਟਰਪਤੀ ਤੂਫਾਨ ਪੀੜਤਾਂ ਦੀ ਮਦਦ ਲਈ ਇੱਕ ਮੰਚ ’ਤੇ ਨਜ਼ਰ ਆਏ

Read Full Article
    ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਅਮਰੀਕਾ ਦੇ ਇਤਿਹਾਸ ਵਿਚ ਸਭ ਤੋਂ ਖਤਰਨਾਕ : ਟੌਮ ਪੇਰੇਜ਼

ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਅਮਰੀਕਾ ਦੇ ਇਤਿਹਾਸ ਵਿਚ ਸਭ ਤੋਂ ਖਤਰਨਾਕ : ਟੌਮ ਪੇਰੇਜ਼

Read Full Article
    ਟਰੰਪ ਵੱਲੋਂ ਹਵਾਈ ਫੌਜ ‘ਚ ਪਾਇਲਟਾਂ ਦੀ ਕਮੀ ਪੂਰੀ ਕਰਨ ਵਾਲੇ ਸਰਕਾਰੀ ਹੁਕਮਾਂ ‘ਤੇ ਦਸਤਖਤ

ਟਰੰਪ ਵੱਲੋਂ ਹਵਾਈ ਫੌਜ ‘ਚ ਪਾਇਲਟਾਂ ਦੀ ਕਮੀ ਪੂਰੀ ਕਰਨ ਵਾਲੇ ਸਰਕਾਰੀ ਹੁਕਮਾਂ ‘ਤੇ ਦਸਤਖਤ

Read Full Article
    ਭਾਰਤੀ ਅਮਰੀਕੀ ਸਾਂਸਦ ਵੱਲੋਂ ਦੀਵਾਲੀ ਦੇ ਮਹੱਤਵ ਨੂੰ ਸਵੀਕਾਰ ਕਰਨ ਵਾਲਾ ਪ੍ਰਸਤਾਵ ਅਮਰੀਕੀ ਪ੍ਰਤੀਨਿਧੀ ਸਭਾ ‘ਚ ਪੇਸ਼

ਭਾਰਤੀ ਅਮਰੀਕੀ ਸਾਂਸਦ ਵੱਲੋਂ ਦੀਵਾਲੀ ਦੇ ਮਹੱਤਵ ਨੂੰ ਸਵੀਕਾਰ ਕਰਨ ਵਾਲਾ ਪ੍ਰਸਤਾਵ ਅਮਰੀਕੀ ਪ੍ਰਤੀਨਿਧੀ ਸਭਾ ‘ਚ ਪੇਸ਼

Read Full Article
    ਟਰੰਪ ਵੱਲੋਂ ਬਣਾਈ ਤਸਵੀਰ 10.4 ਲੱਖ ਰੁਪਏ ‘ਚ ਨੀਲਾਮ

ਟਰੰਪ ਵੱਲੋਂ ਬਣਾਈ ਤਸਵੀਰ 10.4 ਲੱਖ ਰੁਪਏ ‘ਚ ਨੀਲਾਮ

Read Full Article
    ਜਾਰਜ ਡਬਲਯੂ ਬੁਸ਼ ਵੱਲੋਂ ਕੱਟੜਤਾ, ਗੋਰਿਆਂ ਦੀ ਸਰਵਉੱਚਤਾ ਅਤੇ ਫਰੇਬ ਦੀ ਤਿੱਖੀ ਨਿਖੇਧੀ

ਜਾਰਜ ਡਬਲਯੂ ਬੁਸ਼ ਵੱਲੋਂ ਕੱਟੜਤਾ, ਗੋਰਿਆਂ ਦੀ ਸਰਵਉੱਚਤਾ ਅਤੇ ਫਰੇਬ ਦੀ ਤਿੱਖੀ ਨਿਖੇਧੀ

Read Full Article
    ਲਾਸ ਏਂਜਲਸ ਪੁਲਿਸ ਵੱਲੋਂ ਮੀਡੀਆ ਕਾਰੋਬਾਰੀ ਹਾਰਵੇ ਵਿਸਟੀਨ ਖ਼ਿਲਾਫ਼ ਬਲਾਤਕਾਰ ਦੇ ਦੋਸ਼ਾਂ ਦੀ ਜਾਂਚ ਸ਼ੁਰੂ

ਲਾਸ ਏਂਜਲਸ ਪੁਲਿਸ ਵੱਲੋਂ ਮੀਡੀਆ ਕਾਰੋਬਾਰੀ ਹਾਰਵੇ ਵਿਸਟੀਨ ਖ਼ਿਲਾਫ਼ ਬਲਾਤਕਾਰ ਦੇ ਦੋਸ਼ਾਂ ਦੀ ਜਾਂਚ ਸ਼ੁਰੂ

Read Full Article
    ਰੋਜ਼ਾਨਾ 30 ਲੱਖ ਅਮਰੀਕੀ ਗੋਲੀਆਂ ਨਾਲ ਭਰੀਆਂ ਬੰਦੂਕਾਂ ਲੈ ਕੇ ਨਿਕਲਦੇ ਹਨ ਬਾਹਰ!

ਰੋਜ਼ਾਨਾ 30 ਲੱਖ ਅਮਰੀਕੀ ਗੋਲੀਆਂ ਨਾਲ ਭਰੀਆਂ ਬੰਦੂਕਾਂ ਲੈ ਕੇ ਨਿਕਲਦੇ ਹਨ ਬਾਹਰ!

Read Full Article
    ਬਰਾਕ ਓਬਾਮਾ ਦੇ ਨਾਂ ’ਤੇ ਅਮਰੀਕਾ ’ਚ  ਰੱਖਿਆ ਜਾਵੇਗਾ ਸਕੂਲ ਦਾ ਨਾਂ

ਬਰਾਕ ਓਬਾਮਾ ਦੇ ਨਾਂ ’ਤੇ ਅਮਰੀਕਾ ’ਚ ਰੱਖਿਆ ਜਾਵੇਗਾ ਸਕੂਲ ਦਾ ਨਾਂ

Read Full Article
    ਬੇਨਕਾਬ ਹੋਇਆ ਪਾਕਿ ਦਾ ਝੂਠ,  ਪੰਜਾਂ ਸਾਲਾਂ ਤੋਂ ਪਾਕਿਸਤਾਨ ‘ਚ ਸੀ ਅਮਰੀਕੀ-ਕੈਨੇਡਾਈ ਜੋੜਾ

ਬੇਨਕਾਬ ਹੋਇਆ ਪਾਕਿ ਦਾ ਝੂਠ, ਪੰਜਾਂ ਸਾਲਾਂ ਤੋਂ ਪਾਕਿਸਤਾਨ ‘ਚ ਸੀ ਅਮਰੀਕੀ-ਕੈਨੇਡਾਈ ਜੋੜਾ

Read Full Article