ਅਮਰੀਕਾ ਵਿੱਚ ਫੜਿਆ ਗਿਆ ਦਾਊਦ ਦਾ ਭਤੀਜਾ

February 21
20:10
2016
ਕੈਲੀਫੋਰੋਨੀਆ, 21 ਫਰਵਰੀ (ਪੰਜਾਬ ਮੇਲ)- ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੇ ਭਤੀਜੇ ਸੋਹੇਲ ਕਾਸਕਰ (36) ਨੂੰ ਨਾਰਕੋ ਟੈਰੋਰਿਜ਼ਮ ਦੇ ਕੇਸ ਵਿੱਚ ਅਮਰੀਕਾ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਉਸ ‘ਤੇ ਦੋਸ਼ ਹੈ ਕਿ ਉਹ ਵਿਦੇਸ਼ੀ ਅੱਤਵਾਦੀ ਸੰਗਠਨਾਂ ਨੂੰ ਨਾਜਾਇਜ਼ ਤੌਰ ‘ਤੇ ਮਿਜ਼ਾਈਲ ਲਾਂਚਿੰਗ ਸਿਸਟਮ ਵੇਚਦਾ ਸੀ ਅਤੇ ਇਸ ਲਈ ਉਹ ਸਾਮਾਨ ਵੀ ਮੁਹੱਈਆ ਕਰਵਾਉਂਦਾ ਸੀ।
ਜਾਣਕਾਰ ਸੂਤਰਾਂ ਅਨੁਸਾਰ ਸੋਹੇਲ ਕੋਲੰਬੀਆ ਦੇ ਅੱਤਵਾਦੀ ਸੰਗਠਨ ਰਿਵਾਲਿਊਸ਼ਨਰੀ ਆਰਮਡ ਫੋਰਸ ਆਫ ਕੋਲੰਬੀਆ ਨੂੰ ਹਥਿਆਰ ਪੁਚਾਉਂਦਾ ਸੀ। ਸੋਹੇਲ ਤੇ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਦਸੰਬਰ 2015 ਵਿੱਚ ਅਮਰੀਕੀ ਡਰੱਗ ਇਨਫੋਰਸਮੈਂਟ ਨੇ ਗ੍ਰਿਫਤਾਰ ਕੀਤਾ ਸੀ। ਦਾਊਦ ਅਤੇ ਉਸ ਦੇ ਸਹਿਯੋਗੀਆਂ ਨੇ ਆਪਣੇ ਸਾਰੇ ਕੁਨੈਕਸਨਾਂ ਨਾਲ ਇਹ ਖਬਰ ਦਬਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਦਾਊਦ ਦਾ ਕੌਮਾਂਤਰੀ ਅਕਸ ਖਰਾਬ ਹੋਣ ਤੋਂ ਬਚਾਇਆ ਜਾ ਸਕੇ। ਸੋਹੇਲ ਉਰਫ ਅਲੀ ਦਾਨਿਸ਼ ਦਾਊਦ ਦੇ ਛੋਟੇ ਭਰਾ ਨੂਰਾ ਦਾ ਵੱਡਾ ਲੜਕਾ ਹੈ।
There are no comments at the moment, do you want to add one?
Write a comment