PUNJABMAILUSA.COM

ਅਮਰੀਕਾ ਵਿੱਚ ਪੜ੍ਹਾਈ ਮਗਰੋਂ ਸੈਂਕੜੇ ਵਿਦਿਆਰਥੀਆਂ ਨੂੰ ਵੀਜ਼ਿਆਂ ਦਾ ਇੰਤਜ਼ਾਰ

 Breaking News

ਅਮਰੀਕਾ ਵਿੱਚ ਪੜ੍ਹਾਈ ਮਗਰੋਂ ਸੈਂਕੜੇ ਵਿਦਿਆਰਥੀਆਂ ਨੂੰ ਵੀਜ਼ਿਆਂ ਦਾ ਇੰਤਜ਼ਾਰ

ਅਮਰੀਕਾ ਵਿੱਚ ਪੜ੍ਹਾਈ ਮਗਰੋਂ ਸੈਂਕੜੇ ਵਿਦਿਆਰਥੀਆਂ ਨੂੰ ਵੀਜ਼ਿਆਂ ਦਾ ਇੰਤਜ਼ਾਰ
June 17
22:03 2019

ਵਾਸ਼ਿੰਗਟਨ, 17 ਜੂਨ (ਪੰਜਾਬ ਮੇਲ)-ਅਮਰੀਕੀ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੇ ਵੀਜ਼ਾ ‘ਤੇ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਸਖ਼ਤ ਨੀਤੀਆਂ ਦਾ ਅਸਰ ਸਾਫ ਵੇਖਣ ਨੂੰ ਮਿਲ ਰਿਹਾ ਹੈ। ਇਸ ਸਾਲ ਵੀਜ਼ਾ ਪ੍ਰਕਿਰਿਆ ਵਿੱਚ ਜ਼ਿਆਦਾ ਸਮਾਂ ਲੱਗ ਰਿਹਾ ਹੈ। ਇਸ ਲਈ ਅਮਰੀਕਾ ਵਿੱਚ ਪੜ੍ਹਾਈ ਮਗਰੋਂ ਨੌਕਰੀ ਲਈ ਸੈਂਕੜੇ ਵਿਦਿਆਰਥੀ ਵੀਜ਼ਿਆਂ ਦਾ ਇੰਤਜ਼ਾਰ ਕਰ ਰਹੇ ਹਨ। ਅਮਰੀਕਾ ਵਿੱਚ ਫਸੇ ਹੋਏ ਇਨ੍ਹਾਂ ਵਿਦਿਆਰਥੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਵਿਦਿਆਰਥੀਆਂ ਵਿੱਚ ਵੱਡੀ ਗਿਣਤੀ ਭਾਰਤੀ ਵਿਦਿਆਰਥੀ ਵੀ ਸ਼ਾਮਲ ਹਨ। ਵਿਦੇਸ਼ੀ ਵਿਦਿਆਰਥੀਆਂ ਨੇ ਅਮਰੀਕਾ ਦੀਆਂ ਕਈ ਵੱਡੀਆਂ ਯੂਨੀਵਰਸਿਟੀਆਂ ਨੂੰ ਚਿੱਠੀਆਂ ਲਿਖ ਕੇ ਦੱਸਿਆ ਹੈ ਕਿ ਉਨ੍ਹਾਂ ਦੀਆਂ ਇੰਟਰਨਸ਼ਿਪ ਦੀਆਂ ਤਾਰੀਖ਼ਾਂ ਬੀਤ ਗਈਆਂ ਪਰ ਸੰਘੀ ਸਰਕਾਰ ਨੇ ਵੀਜ਼ਾ ਦੇਣ ਲਈ ਹੋ ਰਹੀ ਦੇਰੀ ਬਾਰੇ ਕੁਝ ਨਹੀਂ ਦੱਸਿਆ। ਉਨ੍ਹਾਂ ਨੂੰ ਆਪਣੇ ਰੋਜ਼ਾਨਾ ਦੇ ਖ਼ਰਚਿਆਂ ਲਈ ਵੀ ਭਾਰੀ ਮੁਸ਼ਕਲਾਂ ਆ ਰਹੀਆਂ ਹਨ। ਵੀਜ਼ਾ ਮਾਮਲਿਆਂ ਨੂੰ ਵੇਖਣ ਵਾਲੀ ਏਜੰਸੀ ਅਮਰੀਕੀ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂਐਸਸੀਆਈਐਸ) ਦੇ ਇੱਕ ਅਧਿਕਾਰੀ ਨੇ ਕਿਹਾ ਕਿ ਵੀਜ਼ਾ ਪ੍ਰਕਿਰਿਆ ਵਿੱਚ ਪੰਜ ਮਹੀਨਿਆਂ ਤਕ ਦਾ ਸਮਾਂ ਲੱਗ ਸਕਦਾ ਹੈ। ਇਹ ਵੱਡੀ ਗਿਣਤੀ ਵਿੱਛਚ ਅਰਜ਼ੀਆਂ ਮਿਲਣ ਦਾ ਨਤੀਜਾ ਹੈ। ਅਮਰੀਕਾ ਵਿੱਚ ਪੜ੍ਹਾਈ ਪੂਰੀ ਕਰਨ ਜਾਂ ਨੌਕਰੀ ਸ਼ੁਰੂ ਕਰਨ ਤੋਂ 90 ਦਿਨ ਪਹਿਲਾਂ ਵਿਦੇਸ਼ੀ ਵਿਦਿਆਰਥੀ ਕੰਮ ਕਰਨ ਦੀ ਮਨਜ਼ੂਰੀ ਪਾਉਣ ਲਈ ਅਰਜ਼ੀ ਕਰ ਸਕਦੇ ਹਨ। ਇਸ ਦੇ ਲਈ ਪਹਿਲਾਂ ਵੱਧ ਤੋਂ ਵੱਧ 90 ਦਿਨ ਉਡੀਕ ਕਰਨੀ ਪੈਂਦੀ ਸੀ ਪਰ ਆਮਤੌਰ ‘ਤੇ 60 ਦਿਨਾਂ ਅੰਦਰ ਹੀ ਕੰਮ ਕਰਨ ਦੀ ਮਨਜ਼ੂਰੀ ਮਿਲ ਜਾਂਦੀ ਸੀ। ਅਮਰੀਕਾ ਵਿੱਚ ਪਿਛਲੇ ਸਾਲ ਕਰੀਬ 10,78,000 ਵਿਦੇਸ਼ੀ ਪਾੜ੍ਹਿਆਂ ਨੇ ਦਾਖ਼ਲਾ ਲਿਆ ਸੀ। ਇਨ੍ਹਾਂ ਵਿੱਚੋਂ ਕਰੀਬ 17 ਫੀਸਦੀ ਭਾਰਤੀ ਹਨ।

About Author

Punjab Mail USA

Punjab Mail USA

Related Articles

ads

Latest Category Posts

    ਅਫਗਾਨਿਸਤਾਨ ਬਾਰੇ ਟਰੰਪ ਦੀ ਟਿੱਪਣੀ ‘ਤੇ ਅਫਗਾਨ ਰਾਸ਼ਟਰਪਤੀ ਨੇ ਅਮਰੀਕੀ ਸਰਕਾਰ ਤੋਂ ਮੰਗਿਆ ਸਪੱਸ਼ਟੀਕਰਨ

ਅਫਗਾਨਿਸਤਾਨ ਬਾਰੇ ਟਰੰਪ ਦੀ ਟਿੱਪਣੀ ‘ਤੇ ਅਫਗਾਨ ਰਾਸ਼ਟਰਪਤੀ ਨੇ ਅਮਰੀਕੀ ਸਰਕਾਰ ਤੋਂ ਮੰਗਿਆ ਸਪੱਸ਼ਟੀਕਰਨ

Read Full Article
    ਪੂਰਬੀ ਅਮਰੀਕਾ ਵਿੱਚ ਗਰਮੀ ਦਾ ਕਹਿਰ, ਛੇ ਲੋਕਾਂ ਦੀ ਮੌਤ

ਪੂਰਬੀ ਅਮਰੀਕਾ ਵਿੱਚ ਗਰਮੀ ਦਾ ਕਹਿਰ, ਛੇ ਲੋਕਾਂ ਦੀ ਮੌਤ

Read Full Article
    ਅਮਰੀਕਾ ‘ਚ ਪੁਲਿਸ ਅਧਿਕਾਰੀ ਨੇ ਅਸ਼ਵੇਤ ਮਹਿਲਾ ਸੰਸਦ ਮੈਂਬਰ ਨੂੰ ਫੇਸਬੁੱਕ ‘ਤੇ ਦਿੱਤੀ ਗੋਲੀ ਮਾਰਨ ਦੀ ਧਮਕੀ

ਅਮਰੀਕਾ ‘ਚ ਪੁਲਿਸ ਅਧਿਕਾਰੀ ਨੇ ਅਸ਼ਵੇਤ ਮਹਿਲਾ ਸੰਸਦ ਮੈਂਬਰ ਨੂੰ ਫੇਸਬੁੱਕ ‘ਤੇ ਦਿੱਤੀ ਗੋਲੀ ਮਾਰਨ ਦੀ ਧਮਕੀ

Read Full Article
    ਅਮਰੀਕਾ ‘ਚ ਪਾਕਿਸਤਾਨੀ ਦੂਤਘਰ ਵੱਲੋਂ ਲਾਬਿਸਟ ਦੇ ਤੌਰ ‘ਤੇ ਟਾਮ ਰੇਨੋਲਡਸ ਨੂੰ ਨਿਯੁਕਤ

ਅਮਰੀਕਾ ‘ਚ ਪਾਕਿਸਤਾਨੀ ਦੂਤਘਰ ਵੱਲੋਂ ਲਾਬਿਸਟ ਦੇ ਤੌਰ ‘ਤੇ ਟਾਮ ਰੇਨੋਲਡਸ ਨੂੰ ਨਿਯੁਕਤ

Read Full Article
    ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

Read Full Article
    ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

Read Full Article
    ‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

Read Full Article
    ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

Read Full Article
    ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

Read Full Article
    ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

Read Full Article
    ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

Read Full Article
    ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

Read Full Article
    ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

Read Full Article
    ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

Read Full Article
    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article