ਅਮਰੀਕਾ ਵਿਚ ਸੱਤ ਦਹਾਕੇ ਬਾਅਦ ਪਹਿਲੀ ਵਾਰ ਕਿਸੇ ਔਰਤ ਨੂੰ ਦਿੱਤੀ ਜਾ ਰਹੀ ਮੌਤ ਦੀ ਸਜ਼ਾ

78
Share

ਵਾਸ਼ਿੰਗਟਨ, 20 ਅਕਤੂਬਰ (ਪੰਜਾਬ ਮੇਲ)- ਅਮਰੀਕਾ ਵਿਚ ਕਰੀਬ ਸੱਤ ਦਹਾਕੇ ਬਾਅਦ ਪਹਿਲੀ ਵਾਰ ਕਿਸੇ ਔਰਤ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਰਹੀ ਹੈ। ਇਸ ਔਰਤ ਨੂੰ ਇੱਕ ਗਰਭਵਤੀ ਦੀ ਹੱਤਿਆ ਕਰਨ ਅਤੇ ਉਸ ਦਾ ਪੇਟ ਚੀਰ ਕੇ ਬੱਚੇ ਦੇ ਅਗਵਾ ਦਾ ਦੋਸ਼ੀ ਪਾਇਆ ਗਿਆ ਸੀ। ਕੋਰਟ ਦੇ ਆਦੇਸ਼ ‘ਤੇ ਹੁਣ ਉਸ ਨੂੰ ਆਗਮੀ 8 ਦਸੰਬਰ ਨੂੰ ਜਾਨ ਲੇਵਾ ਇੰਜੈਕਸ਼ਨ ਲਾ ਕੇ ਮੌਤ ਦੀ ਸਜ਼ਾ ਦਿੱਤੀ  ਜਾਵੇਗੀ।

ਅਧਿਕਾਰੀਆਂ ਮੁਤਾਬਕ ਸਾਲ 2004 ਵਿਚ ਪਾਲਤੂ ਕੁੱਤਾ ਖਰੀਦਣ ਦੇ ਬਹਾਨੇ 23 ਸਾਲਾ ਬੌਬੀ  ਸਟੀਨੇਟ ਦੇ ਮਿਸੌਰੀ ਸਥਿਤ ਘਰ ‘ਤੇ ਪੁੱਜੀ ਦੋਸ਼ੀ ਲਿਸਾ ਮਾਂਟਗੋਮਰੀ ਨੇ ਇਸ ਦਰਦਨਾਕ ਹੱਤਿਆ ਕਾਂਡ ਨੂੰ ਅੰਜਾਮ ਦਿੱਤਾ ਸੀ। ਤਦ 36 ਸਾਲ ਦੀ ਮਾਂਟੋਗੋਮੈਰੀ ਨੇ ਸਭ ਤੋਂ ਪਹਿਲਾਂ 8 ਮਹੀਨੇ ਦੀ ਗਰਭਵਤੀ ਸਟੀਨੇਟ ਦਾ ਰੱਸੀ ਨਾਲ ਗਲ਼ਾ ਘੁੱਟ ਕੇ ਮੌਤ ਦੇ ਘਾਟ ਉਤਾਰਿਆ। ਫੇਰ ਉਸ ਦਾ ਪੇਟ ਚੀਰ ਕੇ ਬੱਚੇ ਨੂੰ ਲੈ ਕੇ ਫਰਾਰ ਹੋ ਗਈ।
ਫੜੇ ਜਾਣ ‘ਤੇ ਮੋਂਟਗੋਮਰੀ ਨੇ ਮਿਸੌਰੀ ਦੀ ਅਦਾਲਤ ਵਿਚ ਅਪਰਾਧ ਸਵੀਕਾਰ ਕਰ ਲਿਆ ਸੀ ਅਤੇ ਫੇਰ 2008 ਵਿਚ ਜੱਜ ਨੇ ਉਸ ਨੂੰ ਅਗਵਾ ਅਤੇ ਹੱਤਿਆ ਦਾ ਦੋਸ਼ੀ ਠਹਿਰਾਇਆ। ਹਾਲਾਂਕਿ ਮਾਮਲੇ ਦੀ ਸੁਣਵਾਈ ਦੌਰਾਨ ਦੋਸ਼ੀ ਦੇ ਵਕੀਲਾਂ ਨੇ ਕੋਰਟ ਵਿਚ ਉਸ ਦੇ ਬਿਮਾਰ ਹੋਣ ਦਾ ਤਰਕ ਦਿੱਤਾ , ਲੇਕਿਨ ਜੱਜ ਨੇ ਇਸ ਨੂੰ ਖਾਰਜ ਕਰ ਦਿੱਤਾ। ਦੱਸਦੇ ਚਲੀਏ ਕਿ ਅਮਰੀਕਾ ਵਿਚ ਕਰੀਬ 20 ਸਾਲ ਦੀ ਰੋਕ ਦੇ ਬਾਅਦ 3 ਮਹੀਨੇ ਪਹਿਲਾਂ ਹੀ ਮੌਤ ਦੀ ਸਜ਼ਾ  ਮੁੜ ਤੋਂ ਬਹਾਲ ਹੋਈ ਹੈ।


Share