PUNJABMAILUSA.COM

ਅਮਰੀਕਾ ਵਿਚ ਭਾਰਤੀ ਅਤੇ ਪਾਕਿਸਤਾਨੀ ਪੰਜਾਬੀਆਂ ਨੇ ਬਸੰਤ ਮਨਾਈ

ਅਮਰੀਕਾ ਵਿਚ ਭਾਰਤੀ ਅਤੇ ਪਾਕਿਸਤਾਨੀ ਪੰਜਾਬੀਆਂ ਨੇ ਬਸੰਤ ਮਨਾਈ

ਅਮਰੀਕਾ ਵਿਚ ਭਾਰਤੀ ਅਤੇ ਪਾਕਿਸਤਾਨੀ ਪੰਜਾਬੀਆਂ ਨੇ ਬਸੰਤ ਮਨਾਈ
May 13
10:02 2017

basant
ਸੈਕਰਾਮੈਂਟੋ, 13 ਮਈ (ਪੰਜਾਬ ਮੇਲ)-ਭਾਰਤ ਅਤੇ ਪਾਕਿਸਤਾਨ ਵਿਚ ਚਾਹੇ ਕਿੰਨਾ ਹੀ ਤਣਾਅ ਹੋਵੇ ਲੇਕਿਨ ਸੱਤ ਸਮੁੰਦਰ ਪਾਰ ਅਮਰੀਕਾ ਵਿਚ ਭਾਰਤੀ ਅਤੇ ਪਾਕਿਸਤਾਨੀ ਪੰਜਾਬੀਆਂ ਨੇ ਪੰਜਾਬੀ ਅੰਦਾਜ਼ ਵਿਚ ਬਸੰਤ ਮਨਾਈ। ਬੀਤੇ ਸਾਲਾਂ ਵਿਚ ਪਾਕਿਸਤਾਨ ਵਿਚ ਇਸਲਾਮੀ ਕੱਟੜਪੰਥੀਆਂ ਦੇ ਦਬਾਅ ਵਿਚ ਬਸੰਤ ਮਨਾਉਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਅਜਿਹੇ ਵਿਚ ਬੀਤੇ ਦਿਨੀਂ ਸੈਕਰਾਮੈਂਟੋ, ਕੈਲੀਫੋਰਨੀਆ, ਅਮਰੀਕਾ ਵਿਚ ਭਾਰਤੀ ਅਤੇ ਪਾਕਿਸਤਾਨੀ ਪੰਜਾਬ ਦੇ ਪੰਜਾਬੀਆਂ ਨੇ ਇਕੱਠੇ ਹੋ ਕੇ ਜੋਸ਼ੀਲ ਅੰਦਾਜ਼ ਵਿਚ ਬਸੰਤ ਮਨਾਈ। ਇਸ ਮੌਕੇ ਭਾਰਤੀ ਪੰਜਾਬ ਦੇ ਮੁਕਾਬਲੇ ਪਾਕਿਸਤਾਨ ਪੰਜਾਬ ਦੇ ਪੰਜਾਬੀ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਇਧਰ ਭਾਰਤ ਵਿਚ ਬਸੰਤ ਮਨਾਏ ਹੋਏ ਕਈ ਹਫ਼ਤੇ ਹੋ ਗਏ ਹਨ ਲੇਕਿਨ ਅਮਰੀਕਾ ਵਿਚ ਅਜੇ ਵੀ ਬਸੰਤ ਦਾ ਤਿਉਹਾਰ ਮਨਾਇਆ ਜਾਣਾ ਜਾਰੀ ਹੈ। ਪਾਕਿਸਤਾਨੀ ਅਮਰੀਕਨ ਐਸੋਸੀਏਸ਼ਨ ਆਫ਼ ਸੈਕਰਾਮੈਂਟੋ ਵਲੋਂ ਲਗਾਤਾਰ ਤੀਜੇ ਸਾਲ ਇਸ ਬਸੰਤ ਤਿਉਹਾਰ ਦਾ ਆਯੋਜਨ ਕੀਤਾ ਗਿਆ। ਕਾਫੀ ਗਿਣਤੀ ਵਿਚ ਪੰਜਾਬੀ ਵੀ ਇਸ ਦੌਰਾਨ ਸ਼ਾਮਲ ਹੋਏ ਅਤੇ ਪੰਜਾਬੀ ਗੀਤਾਂ ਨਾਲ ਪੰਜਾਬੀ ਖਾਣ-ਪੀਣ ਦਾ ਵੀ ਪ੍ਰਬੰਧ ਸੀ। ਮੱਕੀ ਦੀ ਰੋਟੀ ਅਤੇ ਸਾਗ ਖ਼ਾਸ ਪਸੰਦ ਸੀ। ਪੰਜਾਬੀਆਂ ਦੀ ਖ਼ਾਸ ਪਸੰਦ ਜਲੇਬੀ ਦਾ ਵੀ ਖ਼ਾਸ ਪ੍ਰਬੰਧ ਕੀਤਾ ਗਿਆ ਸੀ। ਬਸੰਤ ਦੇ ਮੌਕੇ ‘ਤੇ ਪਤੰਗਬਾਜ਼ੀ ਵੀ ਪੂਰੇ ਜੋਸ਼ ਨਾਲ ਕੀਤੀ ਗਈ। ਅਮਰੀਕਾ ਵਿਚ ਜਨਮੇ ਬੱਚਿਆਂ ਨੇ ਵੀ ਪਤੰਗਬਾਜ਼ਾਂ ਕੋਲੋਂ ਪਤੰਗ ਉਡਾਉਣਾ ਸਿੱਖਿਆ।
ਕੈਲੀਫੋਰਨੀਆ ਵਿਚ ਭਾਰਤੀ ਪੰਜਾਬ ਤੋਂ ਗਏ ਪੰਜਾਬੀ ਵੀ ਵੱਡੀ ਗਿਣਤੀ ਵਿਚ ਰਹਿੰਦੇ ਹਨ ਅਤੇ ਉਹ ਵੀ ਪਾਕਿਸਤਾਨੀ ਪੰਜਾਬੀਆਂ ਦੇ ਨਾਲ ਬਸੰਮ ਮਨਾਉਣ ਦੇ ਲਈ ਹਰ ਸਾਲ ਵੱਡੀ ਗਿਣਤੀ ਵਿਚ ਸ਼ਾਮਲ ਹੋ ਰਹੇ ਹਨ। ਇਸ ਦੌਰਾਨ ਬੱਚਿਆਂ ਦੇ ਲਈ ਕਈ ਤਰ੍ਹਾਂ ਦੀ ਹੋਰ ਖੇਡਾਂ, ਕਵਿਚ ਆਦਿ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਪਾਕਿਸਤਾਨੀ ਅਤੇ ਭਾਰਤੀ ਫੈਸ਼ਨ ਐਂਡ ਜਵੈਲਰੀ ਵੈਂਡਰਸ ਨੇ ਵੀ ਅਪਣੇ ਬੂਥ ਲਾਏ ਹੋਏ ਸੀ।

About Author

admin

admin

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
   

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article