ਅਮਰੀਕਾ ਵਿਖੇ ਬਿਨਾਂ ਲਾਇਸੈਂਸ ਵਾਲੇ ਟਰੱਕ ਡਰਾਈਵਰ ਨੂੰ 41 ਗੈਰਕਾਨੂੰਨੀ ਪ੍ਰਵਾਸੀਆਂ ਦੀ ਤਸਕਰੀ ਕਰਦਿਆਂ ਫੜਿਆ 

133
Share

ਵਾਸ਼ਿੰਗਟਨ, 5 ਮਾਰਚ ( ਰਾਜ ਗੋਗਨਾ/ਪੰਜਾਬ ਮੇਲ)- ਬਿਨਾ ਲਾਇਸੈਂਸ ਤੋਂ ਇੱਕ ਟਰੱਕ ਡਰਾਈਵਰ ਬਾਰਡਰ ਪੈਟਰੋਲਿੰਗ ਚੌਕੀ ਤੋਂ ਮੈਕਸੀਕੋ ਤੋਂ ਟੈਕਸਾਸ  ਜਾ ਰਹੇ 41 ਗੈਰਕਾਨੂੰਨੀ ਪ੍ਰਵਾਸੀਆਂ ਨੂੰ ਸਮਗਲ ਕਰਨ ਦੀ ਕੋਸ਼ਿਸ਼ ਵਿੱਚ ਫੜਿਆ ਗਿਆ। 21 ਸਾਲਾ ਲਿਓਬਾਰਡੋ ਮੰਡੁਜਾਨੋ ਮੈਕਸੀਕਨ ਮੂਲ ਦਾ ਨਾਗਰਿਕ ਹੈ। ਜਦੋਂ ਉਹ  ਹਿਊਸਟਨ (ਟੈਕਸਾਸ) ਜਾ ਰਿਹਾ ਸੀ ਤਾਂ ਉਹ ਸਥਿੱਤ ਇਕ ਚੌਕੀ ਤੋਂ ਲੰਘਿਆ ਸੀ।  ਏਜੰਟ ਕਹਿੰਦੇ ਹਨ ਕਿ ਟਰੈਕਟਰ ਦੇ ਟ੍ਰੇਲਰ ਦੀ ਰੁਟੀਨ ਜਾਂਚ ਕਰਨ ਤੇ ਮੰਡੁਜਾਨੋ ਨੇ ਖੁਲਾਸਾ ਕੀਤਾ ਕਿ ਉਸ ਕੋਲ ਵਪਾਰਕ ਡਰਾਈਵਰਾਂ ਦਾ ਲਾਇਸੈਂਸ ਨਹੀਂ ਸੀ ਅਤੇ ਛਾਣਬੀਨ ਦੋਰਾਨ ਉਹ ਜਵਾਬ ਸਹੀ ਨਹੀਂ ਦੇ ਰਿਹਾ ਸੀ ਅਤੇ ਪ੍ਰਸ਼ਨਾਂ ਦੇ ਉੱਤਰ ਦੇਣ ਵੇਲੇ ਉਹ ਘਬਰਾਹਟ ਦੇ ਨਾਲ ਕੰਬ ਰਿਹਾ ਸੀ। K-9 ਨਾਂ ਦੀ ਪੁਲਿਸ ਨੇ ਮੰਡੂਜਾਨੋ ਨੂੰ ਸੈਕੰਡਰੀ ਜਾਂਚ ਵਿੱਚ ਭੇਜਿਆ ਗਿਆ, ਜਿੱਥੇ ਏਜੰਟਾਂ ਨੇ ਟ੍ਰੇਲਰ ਦੇ ਪਿਛਲੇ ਹਿੱਸੇ ਵਿੱਚ 41 ਲੋਕਾਂ ਨੂੰ ਮੋਕੇ ਤੇ ਫੜਿਆ ਹੈ। ਉਸ ਤੋ ਬਾਅਦ ਮੰਡੁਜਾਨੋ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ  ਲੈ ਲਿਆ ਗਿਆ ਹੈ।ਗ੍ਰਿਫਤਾਰੀ ਤੋਂ ਬਾਅਦ ਦਿੱਤੇ ਇਕ ਬਿਆਨ ਵਿੱਚ, ਮੰਡੂਜਾਨੋ ਨੇ ਕਿਹਾ, “ਇੱਕ ਵਿਅਕਤੀ ਜਿਸ ਨੂੰ ਫਲਕੋਵਜੋਂ ਜਾਣਿਆ ਜਾਂਦਾ ਹੈ, ਨੇ ਉਸਨੂੰ ਲਾਰੇਡੋ, ਟੈਕਸਾਸ ਤੋਂ ਹਿਊਸਟਨ, ਟੈਕਸਾਸ ਸੂਬੇ ਵਿੱਚ 1000 ਡਾਲਰ ਲਈ ਟਰੈਕਟਰ-ਟ੍ਰੇਲਰ ਚਲਾਉਣ ਲਈ ਕਿਰਾਏ ‘ਤੇ ਲਿਆ।

Share