ਅਮਰੀਕਾ ਵਾਸੀਆਂ ਨੂੰ ਮਿਲ ਸਕਦਾ ਹੈ, ਜੌਹਨਸਨ ਐਂਡ ਜੌਹਨਸਨ ਦਾ ਇੱਕ ਖੁਰਾਕ ਵਾਲਾ ਕੋਰੋਨਾ ਟੀਕਾ

181
Share

ਫਰਿਜ਼ਨੋ, 6 ਫਰਵਰੀ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਵਿੱਚ ਕੋਰੋਨਾ ਵਾਇਰਸ ਟੀਕਾਕਰਨ ਦੀ ਮੁਹਿੰਮ ਨੂੰ ਤੇਜ਼ ਕਰਨ ਲਈ ਇੱਕ ਹੋਰ ਕੋਰੋਨਾ ਵਾਇਰਸ ਟੀਕਾ ਮਿਲ ਸਕਦਾ ਹੈ, ਜਿਸ ਦੀ ਇਸ ਸਮੇਂ ਦੇਸ਼ ਵਿੱਚ ਜ਼ਿਆਦਾ ਟੀਕੇ ਲਗਾਉਣ ਟੀਕੇ ਲਈ ਬਹੁਤ ਜ਼ਿਆਦਾ ਜ਼ਰੂਰਤ ਹੈ। ਟੀਕਾਕਰਨ ਸੰਬੰਧੀ ਅੰਕੜਿਆਂ ਅਨੁਸਾਰ ਤਕਰੀਬਨ 34 ਮਿਲੀਅਨ ਅਮਰੀਕੀਆਂ ਨੂੰ ਕੋਰੋਨਾ ਟੀਕੇ ਦੀ ਘੱਟੋ ਘੱਟ ਇੱਕ ਖੁਰਾਕ ਮਿਲੀ ਹੈ। ਕੋਰੋਨਾ ਟੀਕਾ ਨਿਰਮਾਤਾ ਕੰਪਨੀ ਜੌਹਨਸਨ ਐਂਡ ਜੌਹਨਸਨ ਨੇ ਆਪਣੇ ਇੱਕ ਖੁਰਾਕ ਵਾਲੇ ਟੀਕੇ ਦੀ ਐਮਰਜੈਂਸੀ ਵਰਤੋਂ ਦੇ ਅਧਿਕਾਰ ਦੀ ਪ੍ਰਵਾਨਗੀ ਲਈ ਐਫ ਡੀ ਏ ਕੋਲ ਅਰਜ਼ੀ ਦਾਇਰ ਕਰ ਕੀਤੀ ਹੈ। ਇਸ ਸੰਬੰਧੀ ਕੰਪਨੀ ਦੇ ਮੁੱਖ ਵਿਗਿਆਨਕ ਅਧਿਕਾਰੀ, ਪਾਲ ਸਟੌਫਲਜ਼ ਅਨੁਸਾਰ ਕੰਪਨੀ ਦੇ ਸਿੰਗਲ ਸ਼ਾਟ  ਕੋਵਿਡ-19 ਟੀਕੇ ਦਾ ਐਮਰਜੈਂਸੀ ਇਸਤੇਮਾਲ ਕਰਨ ਲਈ ਪ੍ਰਵਾਨਗੀ ਵਾਸਤੇ ਲਿਆ ਪਹਿਲਾ ਕਦਮ ਵਿਸ਼ਵਵਿਆਪੀ ਤੌਰ ‘ਤੇ ਬਿਮਾਰੀ ਦੇ ਭਾਰ ਨੂੰ ਘਟਾਉਣ ਅਤੇ ਮਹਾਂਮਾਰੀ ਨੂੰ ਖਤਮ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।  ਇਸਦੇ ਇਲਾਵਾ ਇਸ ਟੀਕੇ ਨੂੰ ਜਲਦੀ ਤੋਂ ਜਲਦੀ ਜਨਤਕ ਤੌਰ ‘ਤੇ ਉਪਲਬਧ ਕਰਾਉਣ ਲਈ ਕੰਪਨੀ ਪ੍ਰਬੰਧਕ ਅਤੇ ਕਰਮਚਾਰੀ ਬਹੁਤ ਜੋਸ਼ ਨਾਲ ਕੰਮ ਕਰ ਰਹੇ ਹਨ। ਦੇਸ਼ ਵਿੱਚ ਫਾਈਜ਼ਰ ਅਤੇ ਮੋਡਰਨਾ ਕੰਪਨੀਆਂ ਦੇ ਟੀਕੇ ਕੋਰੋਨਾ ਵਾਇਰਸ ਨੂੰ ਕਾਬੂ ਕਰਨ ਲਈ ਵਰਤੇ ਜਾ ਰਹੇ ਹਨ। ਇਹਨਾਂ ਟੀਕਿਆਂ ਦੀਆਂ ਦੋ ਖੁਰਾਕਾਂ ਮਾਹਿਰਾਂ ਦੁਆਰਾ ਲੈਣੀਆਂ ਨਿਰਧਾਰਿਤ ਕੀਤੀਆਂ ਗਈਆਂ ਹਨ ਜਦਕਿ ਜੌਹਨਸਨ ਐਂਡ ਜੌਹਨਸਨ ਆਪਣੇ ਟੀਕੇ ਸੰਬੰਧੀ ਇੱਕ ਖੁਰਾਕ ਨਾਲ ਹੀ  ਪ੍ਰਭਾਵਸ਼ੀਲਤਾ ਦਾ ਦਾਅਵਾ ਕਰ ਰਹੀ ਹੈ।

Share