ਅਮਰੀਕਾ ਰਾਸ਼ਟਰਪਤੀ ਚੋਣਾਂ ਲਈ ਜ਼ੁਕਰਬਰਗ ਅਤੇ ਉਹਨਾਂ ਦੀ ਪਤਨੀ ਵੱਲੋਂ 100 ਮਿਲੀਅਨ ਡਾਲਰ ਦੀ ਆਰਥਿਕ ਮਦਦ ਦੀ ਪੇਸ਼ਕਸ਼

84
Share

ਅਮਰੀਕਾ , 15 ਅਕਤੂਬਰ (ਪੰਜਾਬ ਮੇਲ)-ਅਮਰੀਕਾ ਵਿਚ 3 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਹਨ। ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਅਤੇ ਉਹਨਾਂ ਦੀ ਪਤਨੀ ਪ੍ਰਿਸਿਲਾ ਚਾਨ ਨੇ ਕਿਹਾ ਹੈ ਕਿ ਉਹ ਅਮਰੀਕੀ ਚੋਣਾਂ ਕਰਾਉਣ ਲਈ 100 ਮਿਲੀਅਨ ਡਾਲਰ ਦੀ ਹੋਰ ਮਦਦ ਦੇਣਗੇ। ਇਹ ਆਰਥਿਕ ਮਦਦ ਚੋਣ ਅਧਿਕਾਰੀਆਂ ਨੂੰ ਸਮਰਥਨ ਦੇਣ ਅਤੇ ਚੋਣਾਂ ਦੇ ਖਰਚੇ ਦੇ ਲਈ ਦਿੱਤੀ ਜਾਵੇਗੀ। ਮਾਰਕ ਜ਼ੁਕਰਬਰਗ ਅਤੇ ਉਹਨਾਂ ਦੀ ਪਤਨੀ ਪ੍ਰਿਸਿਲਾ ਨੇ ਪਹਿਲਾਂ ਵੀ ਕੋਵਿਡ-19 ਦੇ ਕਾਰਨ ਅਮਰੀਕੀ ਚੋਣਾਂ ਦੀਆਂ ਚੁਣੌਤੀਆਂ ਨਾਲ ਲੜਨ ਲਈ ਮਦਦ ਕੀਤੀ ਸੀ।

ਜ਼ੁਕਰਬਰਗ ਨੇ ਆਪਣੇ ਫੇਸਬੁੱਕ ਪੋਸਟ ਵਿਚ ਲਿਖਿਆ ਹੈ ਕਿ ਅਸੀਂ ਮਹਿਸੂਸ ਕੀਤਾ ਕਿ ਚੋਣਾਂ ਕਰਾਉਣ ਵਿਚ ਜੁਟੇ ਅਧਿਕਾਰੀਆਂ ਵੱਲੋਂ ਵੋਟਿੰਗ ਸਬੰਧੀ ਬੁਨਿਆਦੀ ਢਾਂਚਾ ਤਿਆਰ ਕਰਨ ਦੀ ਜਿੰਨੀ ਆਸ ਸੀ ਉਸ ਨਾਲੋਂ ਕਿਤੇ ਵੱਧ ਮਦਦ ਦੀ ਲੋੜ ਸੀ। ਇਹੀ ਕਾਰਨ ਹੈ ਕਿ ਅਸੀਂ ਅੱਜ 100 ਮਿਲੀਅਨ ਡਾਲਰ ਦੀ ਆਰਥਿਕ ਮਦਦ ਦੀ ਪੇਸ਼ਕਸ਼ ਕੀਤੀ ਹੈ। ਇਹ ਮਦਦ ਸੈਂਟਰ ਫੌਰ ਟੇਕ ਐਂਡ ਸਿਵਿਕ ਲਾਈਫ ਨੂੰ ਲੋਕਾਂ ਨੂੰ ਸੁਰੱਖਿਅਤ ਰੱਖ ਕੇ ਵੋਟਿੰਗ ਕਰਾਉਣ ਦੇ ਲਈ ਦਿੱਤੀ ਜਾ ਰਹੀ ਹੈ।


Share