ਅਮਰੀਕਾ ਬਜਟ ਘਾਟਾ ਰਿਕਾਰਡ 3 ਹਜ਼ਾਰ ਅਰਬ ਡਾਲਰ ਤੱਕ ਪੁੱਜਿਆ

148
Share

ਵਾਸ਼ਿੰਗਟਨ, 13 ਸਤੰਬਰ (ਪੰਜਾਬ ਮੇਲ)- ਮੌਜੂਦਾ ਬਜਟ ਸਾਲ ਦੇ ਪਹਿਲੇ 11 ਮਹੀਨਿਆਂ ਵਿਚ ਅਮਰੀਕੀ ਬਜਟ ਘਾਟਾ 3000 ਅਰਬ ਡਾਲਰ ਦੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ‘ਤੇ ਪੁੱਜ ਗਿਆ ਹੈ। ਵਿੱਤ ਵਿਭਾਗ ਨੇ ਦੱਸਿਆ ਕਿ ਅਮਰੀਕੀ ਸਰਕਾਰ ਨੂੰ ਕਰੋਨਾ ਮਹਾਮਾਰੀ ਨਾਲ ਲੜਾਈ ਕਾਰਨ ਵੱਡੀ ਰਾਸ਼ੀ ਖਰਚ ਕਰਨੀ ਪੈ ਰਹੀ ਹੈ, ਜਿਸ ਦਾ ਸਿੱਧਾ ਅਸਰ ਬਜਟ ‘ਤੇ ਪੈ ਰਿਹਾ ਹੈ। ਮਹਾਮਾਰੀ ਨੇ ਅਮਰੀਕਾ ‘ਚ ਲੱਖਾਂ ਨੌਕਰੀਆਂ ਖਤਮ ਕਰ ਦਿੱਤੀਆਂ। ਮੌਜੂਦਾ ਬਜਟ ਸਾਲ ਦੇ ਅਕਤੂਬਰ ਤੋਂ ਅਗਸਤ ਦੇ 11 ਮਹੀਨਿਆਂ ਦੀ ਮਿਆਦ ‘ਚ ਬਜਟ ਘਾਟਾ 3000 ਅਰਬ ਡਾਲਰ ਤੱਕ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ 11 ਮਹੀਨਿਆਂ ਦੀ ਮਿਆਦ ‘ਚ ਬਜਟ ਘਾਟੇ ਦਾ ਰਿਕਾਰਡ 2009 ‘ਚ ਬਣਿਆ ਸੀ ਤੇ ਉਸ ਸਮੇਂ ਬਜਟ ਘਾਟਾ 1370 ਅਰਬ ਡਾਲਰ ਸੀ। ਉਦੋਂ 2008 ‘ਚ ਕੌਮਾਂਤਰੀ ਵਿੱਤੀ ਮੰਦੀ ਦਾ ਸਾਲ ਸੀ।


Share