ਅਮਰੀਕਾ ਨੇ ਯਾਤਰਾ ਲਈ ਪਾਕਿ ਦੱਸਿਆ ਭਾਰਤ ਤੋਂ ਬਿਹਤਰ: ਪਾਕਿ ਦੀ ਸੁਧਾਰੀ ਰੇਟਿੰਗ

148
Share

ਵਾਸ਼ਿੰਗਟਨ, 10 ਸਤੰਬਰ (ਪੰਜਾਬ ਮੇਲ)-ਅਮਰੀਕਾ ਨੇ ਯਾਤਰਾ ਲਈ ਪਾਕਿਸਤਾਨ ਨੂੰ ਭਾਰਤ ਨਾਲੋਂ ਬਿਹਤਰ ਦੱਸਿਆ ਹੈ। ਅਮਰੀਕਾ ਨੇ ਪਾਕਿਸਤਾਨ ਲਈ ਆਪਣੀ ਯਾਤਰਾ ਸਲਾਹ ਵਿਚ ਸੋਧ ਕੀਤੀ ਹੈ ਅਤੇ ਇਸ ਨੂੰ ਤੀਜੇ ਪੱਧਰ ‘ਤੇ ਰੱਖਦੇ ਹੋਏ ਦੇਸ਼ ਵਾਸੀਆਂ ਨੂੰ ਪਾਕਿਸਤਾਨ ਦੀ ਯਾਤਰਾ ਦੀ ਯੋਜਨਾ ‘ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ। ਇਥੇ ਦੱਸ ਦੇਈਏ ਕਿ ਭਾਰਤ ਇਸ ਰੇਟਿੰਗ ਵਿਚ ਚੌਥੇ ਪੱਧਰ ਸੀਰੀਆ, ਯਮਨ, ਈਰਾਨ ਅਤੇ ਇਰਾਕ ਜਿਹੇ ਹਿੰਸਾ ਪ੍ਰਭਾਵਿਤ ਦੇਸ਼ਾਂ ਨੇ ਨਾਲ ਸ਼ਾਮਲ ਹੈ। ਪਹਿਲਾਂ ਪਾਕਿਸਤਾਨ ਵੀ ਇਸੇ ਸ਼੍ਰੇਣੀ ਵਿਚ ਸ਼ਾਮਲ ਸੀ।
ਅਮਰੀਕੀ ਵਿਦੇਸ਼ ਮੰਤਰਾਲੇ ਦੀ ਸਲਾਹ ਮੁਤਾਬਕ, ਭਾਰਤ ਹਾਲੇ ਵੀ ਯਾਤਰਾ ਸਲਾਹ ਦੇ ਚੌਥੇ ਪੱਧਰ ‘ਤੇ ਹੈ। ਅਮਰੀਕਾ ਨੇ ਭਾਰਤ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਲਗਾਤਾਰ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਉੱਥੇ ਯਾਤਰਾ ਨਾ ਕਰਨ ਦੀ ਸਲਾਹ 6 ਅਗਸਤ ਨੂੰ ਜਾਰੀ  ਕੀਤੀ ਸੀ। ਮੰਤਰਾਲੇ ਨੇ ਮੰਗਲਵਾਰ ਨੂੰ ਜਾਰੀ ਸਲਾਹ ਵਿਚ ਕਿਹਾ, ”ਕੋਵਿਡ-19 ਅਤੇ ਅੱਤਵਾਦ ਦੇ ਮੱਦੇਨਜ਼ਰ ਪਾਕਿਸਤਾਨ ਦੀ ਯਾਤਰਾ ਦੀ ਯੋਜਨਾ ‘ਤੇ ਮੁੜ ਵਿਚਾਰ ਕਰੋ।” ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 10 ਅਗਸਤ ਨੂੰ ਜਾਰੀ ਸਲਾਹ ਵਿਚ ਪਾਕਿਸਤਾਨ ਨੂੰ ਚੌਥੇ ਪੱਧਰ ‘ਤੇ ਰੱਖਿਆ ਗਿਆ ਸੀ। ਮੰਤਰਾਲੇ ਦੇ ਮੁਤਾਬਕ, ਪਾਕਿਸਤਾਨ ਦੇ ਸੁਰੱਖਿਆ ਸੰਬੰਧੀ ਹਾਲਾਤ ਵਿਚ 2014 ਵਿਚ ਉਸ ਸਮੇਂ ਦੇ ਬਾਅਦ ਤੋਂ ਸੁਧਾਰ ਹੋਇਆ ਹੈ ਜਦੋਂ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਅੱਤਵਾਦ ਵਿਰੋਧੀ ਠੋਸ ਮੁਹਿੰਮਾਂ ਚਲਾਈਆਂ ।
ਟਰੰਪ ਪ੍ਰਸ਼ਾਸਨ ਨੇ ਵੱਡਾ ਕਦਮ ਉਠਾਉਂਦੇ ਹੋਏ ਨਾਗਰਿਕਾਂ ਨੂੰ ਭਾਰਤ ਨਾ ਆਉਣ ਦੀ ਸਲਾਹ ਦਿੱਤੀ ਹੋਈ ਹੈ। ਅਮਰੀਕਾ ਨੇ ਇਸ ਐਡਵਾਈਜ਼ਰੀ ਦੇ ਲਈ ਸਪਸ਼ੱਟ ਕਾਰਨ ਨਹੀਂ ਦੱਸਿਆ ਹੈ। ਅਮਰੀਕਾ ਨੇ ਭਾਰਤ ਦੀ ਯਾਤਰਾ ਦੇ ਲਈ ਰੇਟਿੰਗ 4 ਨਿਰਧਾਰਿਤ ਕੀਤੀ ਹੈ ਜੋ ਸਭ ਤੋਂ ਖਰਾਬ ਮੰਨੀ ਜਾਂਦੀ ਹੈ। ਭਾਵੇਂਕਿ ਇੰਡੀਅਨ ਟੂਰਿਜ਼ਮ ਐਂਡ ਹੌਸਪਿਟੈਲਿਟੀ ਸੰਘ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਅਮਰੀਕੀ ਸਰਕਾਰ ‘ਤੇ ਟਰੈਵਲ ਐਡਵਾਈਜ਼ਰੀ ਨੂੰ ਬਦਲਣ ਲਈ ਦਬਾਅ ਪਾਉਣ। ਫੇਥ ਨੇ ਕਿਹਾ ਕਿ ਸਰਕਾਰ ਇਸ ਨੂੰ ਤਰਜੀਹ ਦੇ ਆਧਾਰ ‘ਤੇ ਚੁੱਕੇ ਤਾਂ ਜੋ ਦੇਸ਼ ਦੇ ਬਾਰੇ ਵਿਚ ਬਣ ਰਹੇ ਨਕਾਰਾਤਮਕ ਅਕਸ ਨੂੰ ਰੋਕਿਆ ਜਾ ਸਕੇ। ਭਾਰਤ ਦੇ ਨਾਲ ਦੋਸਤੀ ਦਾ ਦਾਅਵਾ ਕਰਨ ਵਾਲੇ ਅਮਰੀਕਾ ਦੀ ਨਜ਼ਰ ਵਿਚ ਭਾਰਤ ਦੀ ਹਾਲਤ ਪਾਕਿਸਤਾਨ ਨਾਲੋਂ ਵੀ ਖਰਾਬ ਹੈ। ਇਸ ਲਈ ਉਸ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਨਾ ਜਾਣ ਦੀ ਸਲਾਹ ਦਿੱਤੀ ਹੈ।


Share