ਅਮਰੀਕਾ ਨੇ ਮਿਆਂਮਾਰ ਮੰਤਰਾਲਾ-ਆਰਮੀ ਸਮੂਹ ਤੇ ਵਪਾਰ ਨੂੰ ਕੀਤਾ ਬਲੈਕ ਲਿਸਟ

100
Share

ਵਾਸ਼ਿੰਗਟਨ, 7 ਮਾਰਚ (ਪੰਜਾਬ ਮੇਲ)- ਸਮੁੱਚੀ ਦੁਨੀਆਂ ’ਚ ਮਿਆਂਮਾਰ ਦੇ ਫੌਜੀ ਤਖਤਾਪਲਟ ਦਾ ਵਿਰੋਧ ਵਧਦਾ ਜਾ ਰਿਹਾ ਹੈ। ਮਿਆਂਮਾਰ ਰਾਜਨੀਤਿਕ ਸੰਕਟ ਨੂੰ ਲੈ ਕੇ ਹੋਣ ਵਾਲੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਵਿਸ਼ੇਸ਼ ਮੀਟਿੰਗ ਤੋਂ ਪਹਿਲਾਂ ਜਿਥੇ ਅਮਰੀਕਾ ਨੇ ਮਿਆਂਮਾਰ ਦੇ ਵਪਾਰ ’ਤੇ ਰੋਕ ਲਾਉਂਦੇ ਹੋਏ ਦੋ ਕੰਪਨੀਆਂ ਨੂੰ ਬਲੈਕ ਲਿਸਟ ਕਰ ਦਿੱਤਾ ਹੈ, ਉਥੇ ਯੂ-ਟਿਊਬ ਨੇ ਮਿਆਂਮਾਰ ਫੌਜ ਦੇ ਪੰਜ ਚੈਨਲਾਂ ਨੂੰ ਬੰਦ ਕਰ ਦਿੱਤਾ ਹੈ।
ਮਿਆਂਮਾਰ ਦੀ ਫੌਜ ਸਰਕਾਰ ’ਤੇ ਸਖਤ ਰਵੱਈਆ ਅਪਣਾਉਂਦੇ ਹੋਏ ਅਮਰੀਕਾ ਨੇ ਉਸ ਦੇ ਮਿਆਂਮਾਰ ਇਕਨਾਮਿਕ ਕਾਰਪੋਰੇਸ਼ਨ ਅਤੇ ਮਿਆਂਮਾਰ ਇਕਨਾਮਿਕ ਹੋਲਡਿੰਗ ਪਬਲਿਕ ਕੰਪਨੀ ਨੂੰ ਵਪਾਰ ਲਈ ਬਲੈਕ ਲਿਸਟ ਕਰ ਦਿੱਤਾ ਹੈ। ਅਮਰੀਕਾ ਨੇ ਇਹ ਫੈਸਲਾ ਉਥੇ ਦੀ ਸੱਤਾ ਦੀ ਬਹਾਲੀ ਦੀ ਮੰਗ ਕਰਨ ਵਾਲਿਆਂ ਨੂੰ ਸਖਤੀ ਦਿਖਾਉਣ, ਗੋਲੀ ਚਲਾਉਣ ਦੀ ਘਟਨਾ ਤੋਂ ਬਾਅਦ 38 ਲੋਕਾਂ ਦੀ ਮੌਤ ਤੋਂ ਬਾਅਦ ਲਿਆ ਹੈ।
ਅਮਰੀਕਾ ਵੱਲੋਂ ਜਿਹੜੀਆਂ ਪਾਬੰਦੀਆਂ ਲਾਈਆਂ ਗਈਆਂ ਹਨ, ਉਨ੍ਹਾਂ ’ਚ ਬਿਊਰੋ ਆਫ ਇੰਡਸਟਰੀ ਐਂਡ ਸਕਿਓਰਟੀ (ਬੀ.ਆਈ.ਐੱਸ.) ਨੇ ਮਿਆਂਮਾਰ ਦੀ ਮਿਲਟਰੀ ਅਤੇ ਸਕਿਓਰਿਟੀ ਸਰਵਿਸ ਨੂੰ ਉਥੇ ਦੀ ਫੌਜ ਵੱਲੋਂ ਕੀਤੇ ਗਏ ਤਖਤਾਪਲਟ ’ਚ ਹਿੱਸੇਦਾਰ ਮੰਨਿਆ ਹੈ। ਅਮਰੀਕਾ ਨੇ ਆਪਣੇ ਤਾਜ਼ਾ ਫੈਸਲੇ ’ਚ ਮਿਆਂਮਾਰ ਦੇ ਵਪਾਰ ’ਤੇ ਵੀ ਪਾਬੰਦੀ ਲਾ ਦਿੱਤੀ ਹੈ। ਅਮਰੀਕਾ ਨੇ ਇਕ ਵਾਰ ਫਿਰ ਤੋਂ ਫੌਜ ਵੱਲੋਂ ਤਖਤਾਪਲਟ ਦੀ ਕਾਰਵਾਈ ਨੂੰ ਗਲਤ ਦੱਸਦੇ ਹੋਏ ਕਿਹਾ ਕਿ ਉਹ ਲੋਕਤੰਤਰ ਦਾ ਸਨਮਾਨ ਕਰਦੇ ਹੋਏ ਮਿਆਂਮਾਰ ਦੀ ਚੁਣੀ ਹੋਈ ਸੂ ਕੀ ਦੀ ਸਰਕਾਰ ਨੂੰ ਦੁਬਾਰਾ ਬਹਾਲ ਕਰਨ।

Share