PUNJABMAILUSA.COM

ਅਮਰੀਕਾ ਨੇ ਪਾਕਿਸਤਾਨ ਨੂੰ ਇਕ ਵਾਰ ਫੇਰ ਕਿਹਾ, ਅਤਿਵਾਦੀਆਂ ਖ਼ਿਲਾਫ਼ ਕਰੇ ਸਖ਼ਤ ਕਾਰਵਾਈ

 Breaking News

ਅਮਰੀਕਾ ਨੇ ਪਾਕਿਸਤਾਨ ਨੂੰ ਇਕ ਵਾਰ ਫੇਰ ਕਿਹਾ, ਅਤਿਵਾਦੀਆਂ ਖ਼ਿਲਾਫ਼ ਕਰੇ ਸਖ਼ਤ ਕਾਰਵਾਈ

ਅਮਰੀਕਾ ਨੇ ਪਾਕਿਸਤਾਨ ਨੂੰ ਇਕ ਵਾਰ ਫੇਰ ਕਿਹਾ, ਅਤਿਵਾਦੀਆਂ ਖ਼ਿਲਾਫ਼ ਕਰੇ ਸਖ਼ਤ ਕਾਰਵਾਈ
February 02
21:17 2018

ਵਾਸ਼ਿੰਗਟਨ,2 ਫਰਵਰੀ (ਪੰਜਾਬ ਮੇਲ)- ਅਮਰੀਕਾ ਨੇ ਪਾਕਿਸਤਾਨ ਨੂੰ ਇਕ ਵਾਰ ਫੇਰ ਤੋਂ ਸਪੱਸ਼ਟ ਕਿਹਾ ਹੈ ਕਿ ਉਹ ਆਪਣੇ ਧਰਤੀ ’ਤੇ ਸਥਿਤ ਅਤਿਵਾਦੀਆਂ ਦੀਆਂ ਸੁਰੱਖ਼ਿਅਤ ਲੁਕਣਗਾਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ। ਅਮਰੀਕਾ ਦੇ ਇਕ ਸਿਰੇ ਦੇ ਕੂਟਨੀਤਕ ਨੇ ਪਾਕਿਸਤਾਨ ਨੂੰ ਗੁਆਂਢੀ ਦੇਸ਼ ਅਫ਼ਗਾਨਿਸਤਾਨ ’ਚ ਵੀ ਅਤਿਵਾਦੀ ਹਮਲਿਆਂ ਨੂੰ ਘਟਾਉਣ ਲਈ ਕਾਰਵਾਈ ਕਰਨ ਲਈ ਕਿਹਾ ਹੈ। ਗੜਬੜੀ ਦੇ ਸ਼ਿਕਾਰ ਅਫ਼ਗਾਨਿਸਤਾਨ ਦੇ ਦੌਰੇ ’ਤੋਂ ਪਰਤੇ ਅਮਰੀਕੀ ਉੱਪ ਵਿਦੇਸ਼ ਮੰਤਰੀ ਜੌਹਨ ਜੇ ਸੁਲੀਵਨ ਨੇ ਇੱਥੇ ਕਿਹਾ ਕਿ ਪਾਕਿ ਨੂੰ ਇਸ ਖਿੱਤੇ ’ਚ ਸਥਾਈ ਸ਼ਾਂਤੀ ਬਹਾਲੀ ਲਈ ਠੋਸ ਯਤਨ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਦੌਰੇ ਦੌਰਾਨ ਅਫ਼ਗਾਨ ਆਗੂਆਂ ਨਾਲ ਹੋਈ ਮੀਟਿੰਗ ਵਿੱਚ ਵੀ ਇਸ ਮੁੱਦੇ ’ਤੇ ਕਾਫ਼ੀ ਚਰਚਾ ਹੋਈ। ਉੱਪ ਵਿਦੇਸ਼ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਹਾਲੀਆ ਅਫ਼ਗਾਨ ਦੌਰਾ ਅਮਰੀਕਾ ਦੀ ਅਫ਼ਗਾਨਿਸਤਾਨ ਨਾਲ ਸਾਂਝ ਵਧਾਉਣ ਦੇ ਕੀਤੇ ਵਾਅਦੇ ਦੀ ਗਵਾਹੀ ਭਰਦਾ ਹੈ। ਅਮਰੀਕੀ ਕੂਟਨੀਤਕ ਨੇ ਦੌਰੇ ਦੌਰਾਨ ਰਾਸ਼ਟਰਪਤੀ ਅਸ਼ਰਫ਼ ਗਨੀ, ਮੁੱਖ ਕਾਰਜਕਾਰੀ ਡਾ. ਅਬਦੁੱਲਾ ਅਬਦੁੱਲਾ, ਵਿਦੇਸ਼ ਮੰਤਰੀ ਸਲਾਹੁਦੀਨ ਰੱਬਾਨੀ ਤੇ ਹੋਰਨਾਂ ਸਰਕਾਰੀ ਅਧਿਕਾਰੀਆਂ ਨਾਲ ਅਹਿਮ ਨੁਕਤਿਆਂ ’ਤੇ ਗੱਲਬਾਤ ਕੀਤੀ।
ਸੁਲੀਵਨ ਨੇ ਕਿਹਾ ਕਿ ਇਨ੍ਹਾਂ ਮੀਟਿੰਗਾਂ ਦੌਰਾਨ ਅਫ਼ਗਾਨ ਆਗੂਆਂ ਨੇ ਵੀ ਇਸ ਗੱਲ ’ਤੇ ਸਹਿਮਤੀ ਜਤਾਈ ਕਿ ਤਾਜ਼ਾ ਅਤਿਵਾਦੀ ਹਮਲਿਆਂ ਦੇ ਬਾਵਜੂਦ ਵੀ ਉਹ ਤਾਲਿਬਾਨ ਨੂੰ ਗੱਲਬਾਤ ਲਈ ਰਾਜ਼ੀ ਕਰਨ ਲਈ ਉਸਾਰੂ ਮਾਹੌਲ ਸਿਰਜਣ ਲਈ ਭਰਪੂਰ ਯਤਨ ਕਰ ਰਹੇ ਹਨ। ਸੁਲੀਵਨ ਨੇ ਹਾਲਾਂਕਿ ਕਿਹਾ ਕਿ ਸ਼ਾਂਤੀ ਬਹਾਲੀ ਦੀ ਪ੍ਰਕਿਰਿਆ ਲਈ ਤਾਲਿਬਾਨ ਹਾਲੇ ਵੀ ਗੱਲਬਾਤ ਕਰਨ ਤੋਂ ਕਤਰਾ ਰਿਹਾ ਹੈ ਤੇ ਉਸ ਵੱਲੋਂ ਕੀਤੇ ਤਾਜ਼ਾ ਦਹਿਸ਼ਤੀ ਹੱਲਿਆਂ ’ਚੋਂ ਉਸ ਦੀ ਇਸੇ ਨੀਅਤ ਦਾ ਝਲਕਾਰਾ ਪੈਂਦਾ ਹੈ। ਸੁਲੀਵਨ ਨੇ ਅਫ਼ਗਾਨ ਆਗੂਆਂ ਨੂੰ ਸ਼ਾਂਤੀ ਬਹਾਲੀ ਲਈ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਉੱਪ ਵਿਦੇਸ਼ ਮੰਤਰੀ ਨੇ ਨਾਲ ਹੀ ਕਿਹਾ ਕਿ ਰਾਸ਼ਟਰਪਤੀ ਟਰੰਪ ਵੱਲੋਂ ਤਾਲਿਬਾਨ ਨਾਲ ਗੱਲਬਾਤ ਤੋਂ ਕੀਤੀ ਨਾਂਹ ਉੱਥੇ ਦੀਆਂ ਜ਼ਮੀਨੀ ਹਕੀਕਤਾਂ ਤੋਂ ਹੀ ਉਪਜੀ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਸ਼ਾਂਤੀ ਸਥਾਪਨਾ ਲਈ 200 ਫੌਜੀਆਂ ਨੂੰ ਰੱਖੇਗਾ ਸੀਰੀਆ ‘ਚ

ਅਮਰੀਕਾ ਸ਼ਾਂਤੀ ਸਥਾਪਨਾ ਲਈ 200 ਫੌਜੀਆਂ ਨੂੰ ਰੱਖੇਗਾ ਸੀਰੀਆ ‘ਚ

Read Full Article
    ਐੱਫ.ਬੀ.ਆਈ. ਦੇ ਸਾਬਕਾ ਪ੍ਰਮੁੱਖ ਨੇ ਟਰੰਪ ਨੂੰ ਦੱਸਿਆ ‘ਰੂਸੀ ਏਜੰਟ’

ਐੱਫ.ਬੀ.ਆਈ. ਦੇ ਸਾਬਕਾ ਪ੍ਰਮੁੱਖ ਨੇ ਟਰੰਪ ਨੂੰ ਦੱਸਿਆ ‘ਰੂਸੀ ਏਜੰਟ’

Read Full Article
    ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

Read Full Article
    ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

Read Full Article
    ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

Read Full Article
    ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

Read Full Article
    ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

Read Full Article
    ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

Read Full Article
    ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

Read Full Article
    ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

Read Full Article
    ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

Read Full Article
    ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

Read Full Article
    ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

Read Full Article
    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article