PUNJABMAILUSA.COM

ਅਮਰੀਕਾ ਨੇ ਪਾਕਿਸਤਾਨ ਨੂੰ ਅੱਤਵਾਦੀਆਂ ਦੀ ਪਨਾਹਗਾਹ ਐਲਾਨ ਕੀਤਾ

ਅਮਰੀਕਾ ਨੇ ਪਾਕਿਸਤਾਨ ਨੂੰ ਅੱਤਵਾਦੀਆਂ ਦੀ ਪਨਾਹਗਾਹ ਐਲਾਨ ਕੀਤਾ

ਅਮਰੀਕਾ ਨੇ ਪਾਕਿਸਤਾਨ ਨੂੰ ਅੱਤਵਾਦੀਆਂ ਦੀ ਪਨਾਹਗਾਹ ਐਲਾਨ ਕੀਤਾ
July 20
21:08 2017

ਵਾਸ਼ਿੰਗਟਨ, 20 ਜੁਲਾਈ (ਪੰਜਾਬ ਮੇਲ)- ਅਮਰੀਕਾ ਦੀ ਡੋਨਾਲਡ ਟਰੰਪ ਸਰਕਾਰ ਨੇ ਪਾਕਿਸਤਾਨ ਨੂੰ ਆਖਰ ਅੱਤਵਾਦ ਦਾ ਗੜ੍ਹ ਐਲਾਨ ਕਰਨ ਦੀ ਕਾਰਵਾਈ ਪਾ ਹੀ ਦਿੱਤੀ ਹੈ। ਉਸ ਨੇ ਪਾਕਿਸਤਾਨ ਦਾ ਨਾਂਅ ਅੱਤਵਾਦੀਆਂ ਦੇ ਪਨਾਹ ਵਾਲੇ ਪੱਕੇ ਅੱਡੇ ਬਣੇ ਹੋਏ ਦੇਸ਼ਾਂ ਦੀ ਲਿਸਟ ਵਿੱਚ ਪਾ ਦਿੱਤਾ ਹੈ।
ਆਪਣੀ ਸਾਲਾਨਾ ਰਿਪੋਰਟ ਵਿੱਚ ਅਮਰੀਕਾ ਦੀ ਸਰਕਾਰ ਨੇ ਮੰਨਿਆ ਹੈ ਕਿ 2016 ਵਿੱਚ ਪਾਕਿਸਤਾਨ ਤੋਂ ਲਕਸ਼ਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਵਰਗੇ ਅੱਤਵਾਦੀ ਸੰਗਠਨਾਂ ਨੇ ਅੱਤਵਾਦ ਫੈਲਾਇਆ ਅਤੇ ਆਪਣਾ ਸੰਗਠਨ ਹੀ ਖੜਾ ਨਹੀਂ ਕੀਤਾ, ਸਗੋਂ ਉਸ ਦੇ ਲਈ ਫੰਡਿੰਗ ਵੀ ਕੀਤੀ। ਅੱਤਵਾਦ ਬਾਰੇ ਅਮਰੀਕੀ ਕਾਂਗਰਸ ਵਿੱਚ ਪੇਸ਼ ਹੋਣ ਵਾਲੀ ਸਾਲਾਨਾ ਰਿਪੋਰਟ ਦਾ ਵੇਰਵਾ ਜਾਰੀ ਕਰਦੇ ਹੋਏ ਅਮਰੀਕੀ ਵਿਭਾਗ ਨੇ ਦੱਸਿਆ ਕਿ ਪਾਕਿਸਤਾਨ ਨੂੰ ਅੱਤਵਾਦ ਦੀ ਸੁਰੱਖਿਅਤ ਪਨਾਹਗਾਹ ਬਣੇ ਹੋਏ ਦੇਸ਼ਾਂ ਅਤੇ ਖੇਤਰਾਂ ਦੀ ਲਿਸਟ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਫੌਜ ਤੇ ਸੁਰੱਖਿਆ ਬਲਾਂ ਨੇ ਸਿਰਫ ਉਨ੍ਹਾਂ ਸੰਗਠਨਾਂ ਦੇ ਖਿਲਾਫ ਕਾਰਵਾਈ ਕੀਤੀ, ਜਿਹੜੇ ਉਨ੍ਹਾਂ ਦੇ ਆਪਣੇ ਦੇਸ਼ ਵਿੱਚ ਹਮਲੇ ਕਰਦੇ ਰਹਿੰਦੇ ਹਨ, ਜਿਨ੍ਹਾਂ ਵਿੱਚ ਤਹਿਰੀਕ-ਏ-ਤਾਲਿਬਾਨ-ਪਾਕਿਸਤਾਨ (ਟੀ ਟੀ ਪੀ) ਸ਼ਾਮਲ ਹੈ। ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਕਿਹਾ ਕਿ ਪਾਕਿਸਤਾਨ ਨੇ ਅਫਗਾਨ ਤਾਲਿਬਾਨ ਜਾਂ ਹੱਕਾਨੀ ਨੈੱਟਵਰਕ ਦੇ ਖਿਲਾਫ ਕਾਰਵਾਈ ਇਸ ਲਈ ਨਹੀਂ ਕੀਤੀ ਕਿ ਅਫਗਾਨਿਸਤਾਨ ਵਿੱਚ ਅਮਰੀਕੀ ਹਿੱਤਾਂ ਨੂੰ ਖਤਰੇ ਵਿੱਚ ਪਾਉਣ ਜੋਗੀ ਉਨ੍ਹਾਂ ਦੀ ਹੈਸੀਅਤ ਬਣੀ ਰਹੀ।
ਬੜੀ ਅਹਿਮ ਗਿਣੀ ਜਾਂਦੀ ਇਸ ਅਮਰੀਕੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਪਾਕਿਸਤਾਨ ਨੇ ਦੂਸਰੇ ਦੇਸ਼ (ਭਾਰਤ) ਉੱਤੇ ਹਮਲੇ ਕਰਨ ਵਾਲੇ ਅੱਤਵਾਦੀ ਸੰਗਠਨਾਂ ਜਿਵੇ; ਲਕਸ਼ਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਦੀ ਮਦਦ ਉੱਤੇ ਵੀ ਸਾਲ 2016 ਵਿੱਚ ਪੂਰਾ ਜ਼ੋਰ ਲਾ ਦਿੱਤਾ ਅਤੇ ਪਾਕਿਸਤਾਨ ਦੀ ਜ਼ਮੀਨ ਤੋਂ ਹੱਕਾਨੀ ਨੈੱਟਵਰਕ, ਲਕਸ਼ਰ ਅਤੇ ਜੈਸ਼ ਵਰਗੇ ਅਨੇਕਾਂ ਅੱਤਵਾਦੀ ਸੰਗਠਨ ਨੇ ਅੱਤਵਾਦ ਦਾ ਕਹਿਰ ਜਾਰੀ ਰੱਖਿਆ ਹੈ। ਇਸ ਦੌਰਾਨ ਅੱਤਵਾਦੀ ਸੰਗਠਨਾਂ ਨੇ ਪਾਕਿਸਤਾਨ ਤੋਂ ਆਪਣੀਆਂ ਕਾਰਵਾਈਆਂ ਚਲਾਉਣਾ, ਅੱਤਵਾਦੀਆਂ ਦੀ ਟ੍ਰੇਨਿੰਗ, ਸੰਗਠਨ ਖੜਾ ਕਰਨਾ ਜਾਰੀ ਰੱਖਿਆ ਹੈ ਅਤੇ ਪਾਕਿਸਤਾਨ ਵਿੱਚੋਂ ਅੱਤਵਾਦੀ ਧੜੇ ਜਮਾਤ-ਉਦ-ਦਾਅਵਾ ਅਤੇ ਫਲਾਹ-ਏ-ਇਨਸਾਨੀਅਤ ਫਾਊਂਡੇਸ਼ਨ ਨੇ ਇਸਲਾਮਾਬਾਦ ਸਮੇਤ ਪੂਰੇ ਦੇਸ਼ ਵਿੱਚ ਅੱਤਵਾਦੀ ਟੋਲਿਆਂ ਦੀ ਮਦਦ ਲਈ ਫੰਡਿੰਗ ਕੀਤੀ ਹੈ। ਰਿਪੋਰਟ ਦੇ ਮੁਤਾਬਕ ਲਕਸ਼ਰ ਦੇ ਮੁਖੀ ਹਾਫਿਜ਼ ਸਈਦ ਨੇ 2017 ਦੇ ਫਰਵਰੀ ਵਿੱਚ ਵੱਡੀਆਂ ਰੈਲੀਆਂ ਕੀਤੀਆਂ ਅਤੇ ਪਾਕਿਸਤਾਨ ਸਰਕਾਰ ਦਿਖਾਵੇ ਲਈ ਕਦੇ-ਕਦੇ ਉਸ ਦੇ ਆਉਣ-ਜਾਣ ਉੱਤੇ ਪਾਬੰਦੀ ਲਾ ਛੱਡਦੀ ਸੀ। ਅੱਤਵਾਦੀਆਂ ਦੇ ਪਨਾਹਗਾਹ ਮੰਗੇ ਗਏ ਦੇਸ਼ਾਂ ਜਾਂ ਥਾਵਾਂ ਦੀ ਲਿਸਟ ਵਿੱਚ ਅਮਰੀਕਾ ਨੇ ਪਾਕਿਸਤਾਨ ਦੇ ਨਾਲ ਅਫਗਾਨਿਸਤਾਨ ਅਤੇ 12 ਹੋਰਨਾਂ ਦੇਸ਼ਾਂ ਜਾਂ ਥਾਵਾਂ ਨੂੰ ਵੀ ਸ਼ਾਮਲ ਕੀਤਾ ਹੈ। ਇਨ੍ਹਾਂ ਵਿੱਚ ਸੋਮਾਲੀਆ, ਟ੍ਰਾਂਸ ਸਹਾਰਾ ਖੇਤਰ, ਸੁਲੁ ਸਾਗਰ ਖੇਤਰ, ਦੱਖਣੀ ਫਿਲੀਪੀਨਸ, ਮਿਸਰ, ਇਰਾਕ, ਲੇਬਨਾਨ, ਲੀਬੀਆ, ਯਮਨ, ਕੰਲੋਬੀਆ ਅਤੇ ਵੈਨੇਜ਼ੁਏਲਾ ਵਰਗੇ ਦੇਸ਼ ਵੀ ਸ਼ਾਮਲ ਕੀਤੇ ਗਏ ਹਨ।
ਦੂਸਰੇ ਪਾਸੇ ਅਮਰੀਕਾ ਨੇ ਅੱਤਵਾਦ ਨਾਲ ਲੜਨ ਦੇ ਬਹਾਨੇ ਹੇਠ ਪਾਕਿਸਤਾਨ ਦੀ ਫੌਜ ਨੂੰ ਧਮਾਕਾ ਖੇਜ਼ ਸਮੱਗਰੀ ਦਾ ਪਤਾ ਲਾਉਣ ਲਈ 50 ਤੋਂ ਵੱਧ ਆਧੁਨਿਕ ਆਟੋਮੈਟਿਕ ਜੰਤਰ ਹੋਰ ਦਿੱਤੇ ਹਨ। ਪਾਕਿਸਤਾਨ ਵਿੱਚ ਅਮਰੀਕਾ ਦੀ ਅੰਬੈਸੀ ਨੇ ਬੁੱਧਵਾਰ ਇਹ ਜਾਣਕਾਰੀ ਦਿੱਤੀ। ਅੰਬੈਸੀ ਦੇ ਰੱਖਿਆ ਪ੍ਰਤੀਨਿਧ ਦਫਤਰ (ਓ ਡੀ ਆਰ ਪੀ) ਨੇ 12.8 ਕਰੋੜ ਡਾਲਰ ਦੀ ਧਮਾਕਾ ਰੋਕੂ ਜੰਤਰ ਹਮਾਇਤ ਵਜੋਂ ਫਿਡੋ ਐਕਸ3 ਐਕਸਪਲੋਜ਼ਿਵਸ ਡਿਟੈਕਟਰ ਦਿੱਤੇ ਹਨ। ਅੰਬੈਸੀ ਨੇ ਇਕ ਬਿਆਨ ਵਿੱਚ ਕਿਹਾ ਕਿ ਫਿਡੋ ਆਟੋਮੈਟਿਕ ਆਧੁਨਿਕ ਜੰਤਰ ਹੈ ਜੋ ਪਾਕਿਸਤਾਨੀ ਫੌਜ ਨੂੰ 10 ਸੈਕਿੰਡ ਤੋਂ ਘੱਟ ਸਮੇਂ ਵਿੱਚ ਕਿਸੇ ਸਮਾਨ ਵਿੱਚੋਂ ਧਮਾਕਾਖੇਜ਼ ਸਮੱਗਰੀ ਦਾ ਪਤਾ ਕਰਨ ਵਿਚ ਮਦਦ ਕਰੇਗਾ। ਇਸ ਬਿਆਨ ਅਨੁਸਾਰ ਨਵੇਂ ਫਿਡੋ ਪਾਕਿਸਤਾਨੀ ਫੌਜ ਨੂੰ ਪਹਿਲਾਂ ਦਿੱਤੇ ਹੋਏ ਇਸ ਤਰ੍ਹਾਂ ਦੇ ਜੰਤਰਾਂ ਦੇ ਖੇਪ ਵਿੱਚ ਸ਼ਾਮਲ ਹੋ ਜਾਣਗੇ, ਜਿਨ੍ਹਾਂ ਨੂੰ ਹੁਣ ਤੱਕ ਧਮਾਕਾ ਖੇਜ ਸਮੱਗਰੀ ਲੱਭਣ ਤੇ ਲੋਕਾਂ ਦੀ ਜਾਨ ਬਚਾਉਣ ਲਈ ਪੂਰੇ ਦੇਸ਼ ਵਿੱਚ ਵੱਖ-ਵੱਖ ਅੱਤਵਾਦ ਰੋਕੂ ਮੁੰਹਿਮਾਂ ਵਿੱਚ ਵਰਤਿਆਂ ਜਾ ਰਿਹਾ ਹੈ। ਅਮਰੀਕੀ ਅੰਬੈਸੀ ਦੇ ਓ ਡੀ ਆਰ ਪੀ ਦੇ ਮੁਖੀ ਬ੍ਰਿਗੇਡਿਅਰ ਜਨਰਲ ਕੈਨੇਥ ਇਕਮੈਨ ਨੇ ਕਿਹਾ ਕਿ ਅਮਰੀਕਾ ਸਰਕਾਰ ਤੋਂ ਮਿਲਣ ਵਾਲੀ ਇਹ ਸਪਲਾਈ ਪਾਕਿਸਤਾਨੀ ਫੌਜ ਨੂੰ ਸੰਸਾਰ ਪੱਧਰ ਦੀ ਤਕਨੀਕ ਹਾਸਲ ਕਰਵਾਉਂਦੀ ਹੈ।

About Author

Punjab Mail USA

Punjab Mail USA

Related Articles

ads

Latest Category Posts

    ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
   

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article