PUNJABMAILUSA.COM

ਅਮਰੀਕਾ ਨੇ ਪਾਕਿਸਤਾਨ ਦੀ 1.15 ਅਰਬ ਡਾਲਰ ਦੀ ਸੁਰੱਖਿਆ ਸਹਾਇਤਾ ਰੋਕੀ

ਅਮਰੀਕਾ ਨੇ ਪਾਕਿਸਤਾਨ ਦੀ 1.15 ਅਰਬ ਡਾਲਰ ਦੀ ਸੁਰੱਖਿਆ ਸਹਾਇਤਾ ਰੋਕੀ

ਅਮਰੀਕਾ ਨੇ ਪਾਕਿਸਤਾਨ ਦੀ 1.15 ਅਰਬ ਡਾਲਰ ਦੀ ਸੁਰੱਖਿਆ ਸਹਾਇਤਾ ਰੋਕੀ
January 05
21:46 2018

ਵਾਸ਼ਿੰਗਟਨ/ਇਸਲਾਮਾਬਾਦ, 5 ਜਨਵਰੀ (ਪੰਜਾਬ ਮੇਲ)- ਪਾਕਿਸਤਾਨ ਦੇ ਅਤਿਵਾਦੀ ਜਥੇਬੰਦੀਆਂ ਤਾਲਿਬਾਨ ਅਤੇ ਹੱਕਾਨੀ ਨੈੱਟਵਰਕ ਨੂੰ ਨੱਥ ਪਾਉਣ ਅਤੇ ਉਨ੍ਹਾਂ ਦੀਆਂ ਸੁਰੱਖਿਅਤ ਠਾਹਰਾਂ ਨੂੰ ਢਹਿ-ਢੇਰੀ ਕਰਨ ’ਚ ਨਾਕਾਮ ਰਹਿਣ ਤੋਂ ਖ਼ਫਾ ਅਮਰੀਕਾ ਨੇ ਇਸ ਮੁਲਕ ਨੂੰ 1.15 ਅਰਬ ਅਮਰੀਕੀ ਡਾਲਰ ਦੀ ਸੁਰੱਖਿਆ ਸਹਾਇਤਾ ਤੇ ਫ਼ੌਜੀ ਸਾਜ਼ੋ-ਸਾਮਾਨ ਦੀ ਡਲਿਵਰੀ ਰੋਕ ਦਿੱਤੀ ਹੈ। ਵਿਦੇਸ਼ ਵਿਭਾਗ ਦੇ ਤਰਜਮਾਨ ਹੀਥਰ ਨੌਰਟ ਨੇ ਸਪੱਸ਼ਟ ਕੀਤਾ ਕਿ ਅਮਰੀਕਾ ਦੀ ਇਸ ਕਾਰਵਾਈ ਦਾ ਪਾਕਿਸਤਾਨ ਵੱਲੋਂ ਮੁੰਬਈ ਹਮਲਿਆਂ ਦੇ ਸਾਜ਼ਿਸ਼ਘਾੜੇ ਤੇ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੇ ਜਾਣ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਦੱਸਣਯੋਗ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਵੇਂ ਵਰ੍ਹੇ ਮੌਕੇ ਟਵੀਟ ’ਚ ਪਾਕਿਸਤਾਨ ’ਤੇ ਦੋਸ਼ ਲਾਇਆ ਸੀ ਕਿ ਪਿਛਲੇ 15 ਸਾਲਾਂ ਦੌਰਾਨ 33 ਅਰਬ ਡਾਲਰ ਦੀ ਸਹਾਇਤਾ ਦੇ ਬਦਲੇ ’ਚ ਉਸ ਨੇ ਅਮਰੀਕਾ ਨੂੰ ‘ਝੂਠ ਤੇ ਧੋਖਾ’ ਅਤੇ ਅਤਿਵਾਦੀਆਂ ਨੂੰ ‘ਸੁਰੱਖਿਅਤ ਠਾਹਰਾਂ’ ਮੁਹੱਈਆ ਕਰਾਉਣ ਬਿਨਾਂ ਹੋਰ ਕੱਖ ਨਹੀਂ ਕੀਤਾ। ਰੋਕੀ ਗਈ ਰਾਸ਼ੀ ’ਚ ਵਿੱਤੀ ਵਰ੍ਹੇ 2016 ਲਈ ਵਿਦੇਸ਼ੀ ਫ਼ੌਜੀ ਫੰਡ (ਐਫਐਮਐਫ) ਦੇ 25.5 ਕਰੋੜ ਵੀ ਸ਼ਾਮਲ ਹਨ। ਰੱਖਿਆ ਵਿਭਾਗ ਨੇ ਪਾਕਿਸਤਾਨ ਨੂੰ ਵਿੱਤੀ ਵਰ੍ਹੇ 2017 ਲਈ ਗੱਠਜੋੜ ਸਮਰਥਨ ਫੰਡ (ਸੀਐਸਐਫ) ਦੇ ਕੁੱਲ 90 ਕਰੋੜ ਰੁਪਏ ਅਤੇ ਪਿਛਲੇ ਵਿੱਤੀ ਵਰ੍ਹੇ ’ਚ ਖਰਚਣ ਖੁਣੋਂ ਰਹੀ ਹੋਰ ਰਾਸ਼ੀ ਵੀ ਰੋਕ ਲਈ ਹੈ।
ਹੀਥਰ ਨੌਰਟ ਨੇ ਕਿਹਾ, ‘ਅੱਜ ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਜਦੋਂ ਤਕ ਉਹ ਅਫ਼ਗਾਨ ਤਾਲਿਬਾਨ ਅਤੇ ਹੱਕਾਨੀ ਨੈੱਟਵਰਕ ਸਮੇਤ ਅਤਿਵਾਦੀ ਜਥੇਬੰਦੀਆਂ ਖ਼ਿਲਾਫ਼ ਫ਼ੈਸਲਾਕੁਨ ਕਾਰਵਾਈ ਨਹੀਂ ਕਰਦਾ ਉਦੋਂ ਤਕ ਅਸੀਂ ਪਾਕਿਸਤਾਨ ਨੂੰ ਕੇਵਲ ਕੌਮੀ ਸੁਰੱਖਿਆ ਸਹਾਇਤਾ ਰੋਕ ਰਹੇ ਹਾਂ। ਜਦੋਂ ਤਕ ਕਾਨੂੰਨੀ ਤੌਰ ’ਤੇ ਜ਼ਰੂਰੀ ਨਹੀਂ ਹੋਵੇਗਾ ਅਮਰੀਕਾ ਵੱਲੋਂ ਪਾਕਿਸਤਾਨ ਨੂੰ ਫ਼ੌਜੀ ਸਾਜ਼ੋ-ਸਾਮਾਨ ਜਾਂ ਸੁਰੱਖਿਆ ਸਬੰਧੀ ਫੰਡ ਜਾਰੀ ਨਹੀਂ ਕੀਤੇ ਜਾਣਗੇ।’ ਰਾਸ਼ਟਰਪਤੀ ਦੀ ਨਵੀਂ ਰਣਨੀਤੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਟਰੰਪ ਪ੍ਰਸ਼ਾਸਨ ਦੇ ਪਾਕਿ ਸਰਕਾਰ ਨਾਲ ਉਚ-ਪੱਧਰੀ ਤਾਲਮੇਲ ਦੇ ਬਾਵਜੂਦ ਤਾਲਿਬਾਨ ਅਤੇ ਹੱਕਾਨੀ ਨੈੱਟਵਰਕ ਪਾਕਿਸਤਾਨ ’ਚ ਸੁਰੱਖਿਅਤ ਹਨ, ਜੋ ਅਫ਼ਗ਼ਾਨਿਸਤਾਨ ਵਿੱਚ ਗੜਬੜ ਅਤੇ ਅਮਰੀਕਾ ਤੋਂ ਇਲਾਵਾ ਉਸ ਦੇ ਸਹਿਯੋਗੀਆਂ ’ਤੇ ਹਮਲੇ ਕਰ ਰਹੇ ਹਨ।
ਪੈਂਟਾਗਨ ਰਿਪੋਰਟਰਾਂ ਨਾਲ ਗੱਲਬਾਤ ਦੌਰਾਨ ਰੱਖਿਆ ਮੰਤਰੀ ਜਿਮ ਮੈਟਿਜ਼ ਨੇ ਉਸ ਸਵਾਲ ਦਾ ਕੋਈ ਜਵਾਬ ਨਹੀਂ ਕਿ ਉਹ ਪਾਕਿ ਨੂੰ ਮਦਦ ’ਚ ਕਟੌਤੀ ਦੇ ਪੱਖ ਵਿੱਚ ਸਨ। ਹੀਥਰ ਨੇ ਕਿਹਾ, ‘ਭਵਿੱਖ ’ਚ ਇਹ ਰਾਸ਼ੀ ਹਾਸਲ ਕਰਨ ਦੀ ਪਾਕਿਸਤਾਨ ਵਿੱਚ ਸਮਰੱਥਾ ਹੈ ਪਰ ਉਸ ਨੂੰ ਫ਼ੈਸਲਾਕੁਨ ਕਾਰਵਾਈ ਕਰਨੀ ਪਵੇਗੀ।’
ਚੀਨ ਦੇ ਸਰਕਾਰੀ ਮੀਡੀਆ ‘ਗਲੋਬਲ ਟਾਈਮਜ਼’ ਦੀ ਰਿਪੋਰਟ ਮੁਤਾਬਕ ਅਮਰੀਕਾ ਦੇ ਇਸ ਕਦਮ ਨਾਲ ਪਾਕਿਸਤਾਨ ਤੇ ਪੇਈਚਿੰਗ ਦਰਮਿਆਨ ਆਰਥਿਕ ਤੇ ਰੱਖਿਆ ਰਿਸ਼ਤਿਆਂ ਨੂੰ ਉਤਸ਼ਾਹ ਮਿਲੇਗਾ। ਚੀਨ ਵੱਲੋਂ ਇਰਾਨ ਦੀ ਚਾਬਹਾਰ ਬੰਦਰਗਾਹ ਨੇੜੇ ਪਾਕਿਸਤਾਨੀ ਮਿਲਟਰੀ ਬੇਸ ਵੀ ਗ੍ਰਹਿਣ ਕੀਤਾ ਜਾ ਰਿਹਾ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਲਾਪਤਾ ਭਾਰਤੀ ਮੂਲ ਦੀ ਵਿਦਿਆਰਥਣ ਦੀ ਲਾਸ਼ ਇੰਡੀਆਨਾ ਦੀ ਝੀਲ ‘ਚੋਂ ਮਿਲੀ

ਅਮਰੀਕਾ ‘ਚ ਲਾਪਤਾ ਭਾਰਤੀ ਮੂਲ ਦੀ ਵਿਦਿਆਰਥਣ ਦੀ ਲਾਸ਼ ਇੰਡੀਆਨਾ ਦੀ ਝੀਲ ‘ਚੋਂ ਮਿਲੀ

Read Full Article
    EGPD INVESTIGATES AN APPARENT MURDER-SUICIDE

EGPD INVESTIGATES AN APPARENT MURDER-SUICIDE

Read Full Article
    ਕੋਰੋਨਾਵਾਇਰਸ; ਅਮਰੀਕਾ ‘ਚ ਦੂਜੇ ਮਰੀਜ਼ ਦੀ ਵਾਇਰਸ ਦੀ ਲਪੇਟ ‘ਚ ਆਉਣ ਦੀ ਪੁਸ਼ਟੀ

ਕੋਰੋਨਾਵਾਇਰਸ; ਅਮਰੀਕਾ ‘ਚ ਦੂਜੇ ਮਰੀਜ਼ ਦੀ ਵਾਇਰਸ ਦੀ ਲਪੇਟ ‘ਚ ਆਉਣ ਦੀ ਪੁਸ਼ਟੀ

Read Full Article
    ਈਰਾਨ ਦੀ ਜਵਾਬੀ ਕਾਰਵਾਈ ਵਿਚ ਅਮਰੀਕਾ ਦੇ 34 ਸੈਨਿਕ ਹੋਏ ਗੰਭੀਰ ਜ਼ਖ਼ਮੀ

ਈਰਾਨ ਦੀ ਜਵਾਬੀ ਕਾਰਵਾਈ ਵਿਚ ਅਮਰੀਕਾ ਦੇ 34 ਸੈਨਿਕ ਹੋਏ ਗੰਭੀਰ ਜ਼ਖ਼ਮੀ

Read Full Article
    ਹਿਊਸਟਨ ‘ਚ ਜ਼ੋਰਦਾਰ ਧਮਾਕੇ ਨਾਲ ਕਈ ਮਕਾਨ ਹਾਦਸਾਗ੍ਰਸਤ

ਹਿਊਸਟਨ ‘ਚ ਜ਼ੋਰਦਾਰ ਧਮਾਕੇ ਨਾਲ ਕਈ ਮਕਾਨ ਹਾਦਸਾਗ੍ਰਸਤ

Read Full Article
    ਪ੍ਰਤੀਨਿਧੀ ਸਭਾ ਦੇ ਮੁੱਖ ਮਹਾਦੋਸ਼ ਪ੍ਰਬੰਧਕ ਵੱਲੋਂ ਟਰੰਪ ਨੂੰ ਅਹੁਦੇ ਤੋਂ ਬਰਖਾਸਤ ਕੀਤੇ ਜਾਣ ਦੀ ਅਪੀਲ

ਪ੍ਰਤੀਨਿਧੀ ਸਭਾ ਦੇ ਮੁੱਖ ਮਹਾਦੋਸ਼ ਪ੍ਰਬੰਧਕ ਵੱਲੋਂ ਟਰੰਪ ਨੂੰ ਅਹੁਦੇ ਤੋਂ ਬਰਖਾਸਤ ਕੀਤੇ ਜਾਣ ਦੀ ਅਪੀਲ

Read Full Article
    ਟਰੰਪ ਪ੍ਰਸ਼ਾਸਨ ਵੱਲੋਂ ਗਰਭਵਤੀ ਔਰਤਾਂ ਲਈ ਵੀਜ਼ਾ ਨਿਯਮਾਂ ‘ਚ ਕੀਤੀ ਜਾਵੇਗੀ ਸਖ਼ਤੀ!

ਟਰੰਪ ਪ੍ਰਸ਼ਾਸਨ ਵੱਲੋਂ ਗਰਭਵਤੀ ਔਰਤਾਂ ਲਈ ਵੀਜ਼ਾ ਨਿਯਮਾਂ ‘ਚ ਕੀਤੀ ਜਾਵੇਗੀ ਸਖ਼ਤੀ!

Read Full Article
    ਤੁਲਸੀ ਗਬਾਰਡ ਵੱਲੋਂ ਹਿਲੇਰੀ ਕਲਿੰਟਨ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਰਜ

ਤੁਲਸੀ ਗਬਾਰਡ ਵੱਲੋਂ ਹਿਲੇਰੀ ਕਲਿੰਟਨ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਰਜ

Read Full Article
    ਟਰੰਪ 24-25 ਫਰਵਰੀ ਨੂੰ ਭਾਰਤ ਯਾਤਰਾ ‘ਤੇ

ਟਰੰਪ 24-25 ਫਰਵਰੀ ਨੂੰ ਭਾਰਤ ਯਾਤਰਾ ‘ਤੇ

Read Full Article
    ਸਿਆਟਲ ਪੁੱਜਾ ਚੀਨ ਦਾ ਕੋਰੋਨਾ ਵਾਇਰਸ!

ਸਿਆਟਲ ਪੁੱਜਾ ਚੀਨ ਦਾ ਕੋਰੋਨਾ ਵਾਇਰਸ!

Read Full Article
    ਚੀਨ ਨਾਲ ਵਪਾਰ ਸਮਝੌਤੇ ਦਾ ਦੂਜਾ ਪੜਾਅ ਜਲਦ : ਟਰੰਪ

ਚੀਨ ਨਾਲ ਵਪਾਰ ਸਮਝੌਤੇ ਦਾ ਦੂਜਾ ਪੜਾਅ ਜਲਦ : ਟਰੰਪ

Read Full Article
    ਅੰਮ੍ਰਿਤ ਸਿੰਘ ਨੇ ਹੈਰਿਸ ਕਾਊਂਟੀ ’ਚ ਪਹਿਲੇ ਦਸਤਾਰਧਾਰੀ ਸਿੱਖ ਵਜੋਂ ਡਿਪਟੀ ਕਾਂਸਟੇਬਲ ਅਹੁਦੇ ਦੀ ਸਹੁੰ ਚੁੱਕੀ

ਅੰਮ੍ਰਿਤ ਸਿੰਘ ਨੇ ਹੈਰਿਸ ਕਾਊਂਟੀ ’ਚ ਪਹਿਲੇ ਦਸਤਾਰਧਾਰੀ ਸਿੱਖ ਵਜੋਂ ਡਿਪਟੀ ਕਾਂਸਟੇਬਲ ਅਹੁਦੇ ਦੀ ਸਹੁੰ ਚੁੱਕੀ

Read Full Article
    ਅਮਰੀਕਨ ਮਰਦਮਸ਼ੁਮਾਰੀ ‘ਚ ਸਿੱਖਾਂ ਦੀ ਵੱਖਰੀ ਗਿਣਤੀ ਜ਼ਰੂਰੀ

ਅਮਰੀਕਨ ਮਰਦਮਸ਼ੁਮਾਰੀ ‘ਚ ਸਿੱਖਾਂ ਦੀ ਵੱਖਰੀ ਗਿਣਤੀ ਜ਼ਰੂਰੀ

Read Full Article
    ਅਮਰੀਕਨ ਸਿੱਖ ਜਥੇਬੰਦੀਆਂ ਵੱਲੋਂ ਸੀ.ਏ.ਏ. ਖ਼ਿਲਾਫ਼ ਅਮਰੀਕੀ ਕੌਂਸਲੇਟ ਸਾਹਮਣੇ ਰੋਸ ਪ੍ਰਦਰਸ਼ਨ ਦਾ ਐਲਾਨ

ਅਮਰੀਕਨ ਸਿੱਖ ਜਥੇਬੰਦੀਆਂ ਵੱਲੋਂ ਸੀ.ਏ.ਏ. ਖ਼ਿਲਾਫ਼ ਅਮਰੀਕੀ ਕੌਂਸਲੇਟ ਸਾਹਮਣੇ ਰੋਸ ਪ੍ਰਦਰਸ਼ਨ ਦਾ ਐਲਾਨ

Read Full Article
    ਐਲਕ ਗਰੋਵ ਸਿਟੀ ਦੇ ਡਾਇਵਰਸਿਟੀ ਇਨਕਲਿਊਜ਼ਨ ਕਮਿਸ਼ਨ ਦੀ ਮੀਟਿੰਗ ‘ਚ ਕਈ ਮਤੇ ਪਾਸ

ਐਲਕ ਗਰੋਵ ਸਿਟੀ ਦੇ ਡਾਇਵਰਸਿਟੀ ਇਨਕਲਿਊਜ਼ਨ ਕਮਿਸ਼ਨ ਦੀ ਮੀਟਿੰਗ ‘ਚ ਕਈ ਮਤੇ ਪਾਸ

Read Full Article