ਅਮਰੀਕਾ ਨੇ ਅਪਣੇ ਨਾਗਰਿਕਾਂ ਨੂੰ ਪਾਕਿਸਤਾਨ ਦੀ ਯਾਤਰਾ ਤੋਂ ਗੁਰੇਜ ਕਰਨ ਲਈ ਕਿਹਾ

ਵਾਸ਼ਿੰਗਟਨ, 8 ਅਕਤੂਬਰ (ਪੰਜਾਬ ਮੇਲ)-ਅਮਰੀਕਾ ਨੇ ਅਪਣੇ ਨਾਗਰਿਕਾਂ ਨੂੰ ਪਾਕਿਸਤਾਨ ਦੀ ਗੈਰ ਜ਼ਰੂਰੀ ਯਾਤਰਾ ਕਰਨ ਤੋਂ ਰੋਕਿਆ ਹੈ। ਅਮਰੀਕਾ ਨੇ ਇਹ ਚਿਤਾਵਨੀ ਉਥੇ ਹੋ ਰਹੀ ਅੱਤਵਾਦੀ ਹਿੰਸਾ ਅਤੇ ਇਕ ਤਬਕੇ ‘ਤੇ ਹੋਣ ਵਾਲੇ ਹਮਲੇ ਨੂੰ ਦੇਖਦੇ ਹੋਏ ਜਾਰੀ ਕੀਤੀ ਹੈ। ਅਮਰੀਕੀ ਵਿਦੇਸ਼ ਮੰਤਰਾਲਾ ਨੇ ਅਮਰੀਕੀ ਨਾਗਰਿਕਾਂ ਦੇ ਲਈ ਇਹ ਦਿਸ਼ਾ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਇਹ ਚਿਤਾਵਨੀ ਪਿਛਲੀ 7 ਅਪ੍ਰੈਲ ਨੂੰ ਚਿਤਾਵਨੀ ਦੀ ਜਗ੍ਹਾ ਦਿੱਤੀ ਜਾ ਰਹੀ ਹੈ। ਪਾਕਿਸਤਾਨ ਨੇ ਅੱਤਵਾਦੀ ਹਿੰਸਾ ਅਤੇ ਮੂਲ ਨਿਵਾਸੀਆਂ ਦੀ ਬੇਰਹਿਮ ਹੱਤਿਆਵਾਂ ਜਾਰੀ ਰਹਿਣ ਦੇ ਚਲਦੇ ਉਨ੍ਹਾਂ ਚੌਕਸ ਰਹਿਣ ਅਤੇ ਅਪਣੀ ਸੁਰੱਖਿਆ ਦਾ ਖਿਆਲ ਰੱਖਣ ਦੇ ਲਈ ਸੁਚੇਤ ਕੀਤਾ ਹੈ। ਪਾਕਿਸਤਾਨ ਵਿਚ ਵਿਸ਼ੇਸ਼ ਤੌਰ ‘ਤੇ ਅਮਰੀਕੀ ਨਾਗਰਿਕਾਂ ‘ਤੇ ਅੱਤਵਾਦੀ ਹਮਲੇ ਦਾ ਨਿਸ਼ਾਨਾ ਬਣਨ ਦਾ ਖ਼ਤਰਾ ਜਤਾਇਆ ਗਿਆ ਹੈ। ਇਨ੍ਹਾਂ ਅੱਤਵਾਦੀ ਹਮਲਿਆਂ ਵਿਚ ਸਰਕਾਰੀ ਕਰਮਚਾਰੀਆਂ, ਮਨੁੱਖੀ ਅਧਿਕਾਰਾਂ ਅਤੇ ਮੂਲ ਨਿਵਾਸੀਆਂ, ਸੁਰੱਖਿਆ ਅਫ਼ਸਰਾਂ ਸਮੇਤ ਆਮ ਲੋਕਾਂ ‘ਤੇ ਖ਼ਤਰਾ ਦੱਸਿਆ ਗਿਆ ਹੈ। ਅੱਤਵਾਦੀ ਹਮਲੇ ਤੋਂ ਇਲਾਵਾ ਅਮਰੀਕੀ ਨਾਗਰਿਕਾਂ ਨੂੰ ਬੰਧਕ ਵੀ ਬਣਾ ਸਕਦੇ ਹਨ ਅਤੇ ਬਦਲੇ ਵਿਚ ਫਿਰੌਤੀ ਮੰਗ ਸਕਦੇ ਹਨ।
There are no comments at the moment, do you want to add one?
Write a comment