ਅਮਰੀਕਾ ਨਹੀਂ ਆ ਸਕਣਗੇ ਆਨਲਾਈਨ ਪੜ੍ਹਨ ਵਾਲੇ ਵਿਦੇਸ਼ੀ ਵਿਦਿਆਰਥੀਆਂ

604
Share

ਵਾਸ਼ਿੰਗਟਨ, 26 ਜੁਲਾਈ (ਪੰਜਾਬ ਮੇਲ)- ਅਮਰੀਕਾ ਦੇ ਇਮੀਗਰੇਸ਼ਨ ਤੇ ਕਸਟਮ ਇੰਨਫੋਰਸਮੈਂਟ (ਆਈ.ਸੀ.ਈ.) ਨੇ ਕਿਹਾ ਕਿ ਨਵੇਂ ਤੇ ਮੌਜੂਦਾ ਵਿਦੇਸ਼ੀ ਵਿਦਿਆਰਥੀਆਂ ਨੂੰ ਆਉਂਦੇ ਸਮੈਸਟਰ ਦੌਰਾਨ ਇੱਥੇ ਨਹੀਂ ਆਉਣ ਦਿੱਤਾ ਜਾਵੇਗਾ, ਜੇਕਰ ਉਨ੍ਹਾਂ ਦੇ ਕੋਰਸ ਪੂਰੀ ਤਰ੍ਹਾਂ ਆਨਲਾਈਨ ਹੋਏ। ਸ਼ਿਨਹੂਆ ਖ਼ਬਰ ਏਜੰਸੀ ਦੀਆਂ ਰਿਪੋਰਟਾਂ ਅਨੁਸਾਰ ਆਈ.ਸੀ.ਈ. ਨੇ ਬਿਆਨ ਜਾਰੀ ਕਰਦਿਆਂ ਕਿਹਾ, ‘9 ਮਾਰਚ 2020 ਤੋਂ ਬਾਅਦ ਉਹ ਨਵੇਂ ਤੇ ਮੌਜੂਦਾ ਐੱਫ ਤੇ ਐੱਮ ਵਿਦਿਆਰਥੀ ਆਉਂਦੇ ਸਮੈਸਟਰ ਦੌਰਾਨ ਅਮਰੀਕੀ ਸਕੂਲਾਂ ‘ਚ ਗ਼ੈਰ-ਪ੍ਰਵਾਸੀ ਵਿਦਿਆਰਥੀਆਂ ਵਜੋਂ ਦਾਖਲ ਨਹੀਂ ਹੋ ਸਕਣਗੇ, ਜਿਨ੍ਹਾਂ ਦੇ ਪੜ੍ਹਾਈ ਦੇ ਕੋਰਸ ਸੌ ਫੀਸਦੀ ਆਨਲਾਈਨ ਹੋਣਗੇ।’ ਉਨ੍ਹਾਂ ਨਾਲ ਹੀ ਸਕੂਲਾਂ ਨੂੰ ਹਦਾਇਤ ਕੀਤੀ ਕਿ ਉਹ ਉਨ੍ਹਾਂ ਨਵੇਂ ਜਾਂ ਮੌਜੂਦਾ ਵਿਦਿਆਰਥੀਆਂ ਨੂੰ ਆਈ-20 (ਗ਼ੈਰ-ਪ੍ਰਵਾਸੀ ਵਿਦਿਆਰਥੀ ਸਥਿਤੀ ਲਈ ਯੋਗਤਾ ਫਾਰਮ) ਫਾਰਮ ਜਾਰੀ ਨਾ ਕਰਨ, ਜੋ ਇਸ ਸਮੇਂ ਅਮਰੀਕਾ ਤੋਂ ਬਾਹਰ ਹਨ ਅਤੇ ਇੱਥੋਂ ਦੀਆਂ ਵਿਦਿਅਕ ਸੰਸਥਾਵਾਂ ‘ਚ ਪੂਰੀ ਤਰ੍ਹਾਂ ਆਨਲਾਈਨ ਪੜ੍ਹਾਈ ਦੀ ਯੋਜਨਾ ਬਣਾ ਰਹੇ ਹਨ।


Share