ਅਮਰੀਕਾ ਦੇ ਸਾਰੇ ਸੂਬੇ ਕੋਰੋਨਾ ਵਾਇਰਸ ਦੀ ਲਪੇਟ ‘ਚ

250
Share

ਵਾਸ਼ਿੰਗਟਨ, 19 ਮਾਰਚ (ਪੰਜਾਬ ਮੇਲ)- ਖਤਰਨਾਕ ਕੋਰੋਨਾ ਵਾਇਰਸ ਦੀ ਲਪੇਟ ਵਿਚ ਅਮਰੀਕਾ ਦੇ ਸਾਰੇ ਸੂਬੇ ਆ ਗਏ ਹਨ। ਅਮਰੀਕਾ ਹੁਣ ਕੋਰੋਨਾ ਨਾਲ ਲੜਨ ਦੇ ਲਈ ਆਰਥਿਕ ਪੈਕੇਜ ਸ਼ੁਰੂ ਕਰਨ ‘ਤੇ ਵਿਚਾਰ ਕਰ ਰਿਹਾ ਹੈ। ਆਸਟ੍ਰੇਲੀਆ ਵਿਚ ਵੀ ਇਸ ਨੂੰ ਦੇਖਦੇ ਹੋਏ ਐਮਰਜੰਸੀ ਲਾਗੂ ਕਰ ਦਿੱਤੀ ਗਈ ਹੈ। ਦੂਜੇ ਪਾਸੇ ਈਰਾਨ ਵਿਚ ਇਸ ਵਾਇਰਸ ਕਾਰਨ 1 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਕੋਰੋਨਾ ਵਾਇਰਸ ਹੁਣ ਅਮਰੀਕਾ ਦੇ ਹਰ ਸੂਬੇ ਵਿਚ ਪਹੁੰਚ ਗਿਆ ਹੈ। ਕੁਝ ਦਿਨ ਪਹਿਲਾਂ ਤੱਕ 49 ਸੂਬੇ ਇਸ ਦੀ ਲਪੇਟ ਵਿਚ ਸੀ ਅਤੇ ਵੈਸਟ ਵਰਜੀਨੀਆ ਸੂਬੇ ਵਿਚ ਇਸ ਦਾ ਕੋਈ ਮਰੀਜ਼ ਨਹੀਂ ਸੀ। ਲੇਕਿਨ ਹੁਣ ਇਹ ਸੂਬਾ ਵੀ ਕੋਰੋਨਾ ਦੀ ਲਪੇਟ ਵਿਚ ਆ ਗਿਆ ਹੈ। ਇਕ ਅਧਿਕਾਰਕ ਐਲਾਨ ਵਿਚ ਇਹ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਅਮਰੀਕਾ ਵਿਚ ਕੋਰੋਨਾ ਕਾਰਨ ਦਮ ਤੋੜਨ ਵਾਲਿਆਂ ਦੀ ਗਿਣਤੀ 110 ਦੇ ਪਾਰ ਹੋ ਗਈ ਹੈ। ਦੇਸ਼ ਦੇ ਹੁਣ 18 ਸੂਬੇ ਅਜਿਹੇ ਹਨ ਜਿੱਥੇ ਘੱਟ ਤੋਂ ਘੱਟ 1 ਵਿਅਕਤੀ ਦੀ ਜਾਨ ਚਲੀ ਗਈ ਹੈ। ਇੱਥੇ ਕੋਰੋਨਾ ਦੇ ਮਰੀਜ਼ ਕਰੀਬ ਛੇ ਹਜ਼ਾਰ ਤੋਂ ਜ਼ਿਆਦਾ ਹੋ ਗਏ ਹਨ। ਅਮਰੀਕਾ ਵਿਚ ਕੋਰੋਨਾ ਕਾਰਨ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਨਿਊਯਾਰਕ ਹੈ। ਇੱਥੇ 1600 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੰਕੇ ਹਨ। ਇਸ ਤੋਂ ਬਾਅਦ ਵਾਸ਼ਿੰਗਟਨ ਦਾ ਨੰਬਰ ਹੈ ਜਿੱਥੇ ਵਾਇਰਸ ਦੇ 1 ਹਜ਼ਾਰ ਮਾਮਲੇ ਸਾਹਮਣੇ ਆ ਚੁੱਕੇ ਹਨ। ਕੈਲੀਫੋਰਨੀਆ ਵਿਚ 600 ਮਾਮਲੇ ਆ ਚੁੱਕੇ ਹਨ।
ਰਾਸ਼ਟਰਪਤੀ ਭਵਨ ਨੇ ਕਿਹਾ ਕਿ ਉਹ ਕੋਰੋਨਾ ਨਾਲ ਲੜਨ ਦੇ ਲਈ ਇੱਕ ਟ੍ਰਿਲੀਅਨ ਅਮਰੀਕੀ ਡਾਲਰ ਦੇ ਆਰਥਿਕ ਪੈਕੇਜ ‘ਤੇ ਵਿਚਾਰ ਕਰ ਰਿਹਾ ਹੈ। ਇਨ੍ਹਾਂ ਵਿਚੋਂ 250 ਅਰਬ ਡਾਲਰ ਦੀ ਰਕਮ ਅਮਰੀਕੀਆਂ ਦੇ ਬੈਂਕ ਖਾਤੇ ਵਿਚ ਸਿੱਧੇ ਜਾਵੇਗੀ। ਦੇਸ਼ ਦੇ ਵਿੱਤ ਮੰਤਰੀ ਸਟੀਵਨ ਨੇ ਕਿਹਾ ਕਿ ਇਸ ਸਬੰਧੀ ਇੱਕ ਪ੍ਰਸਤਾਵ ਰੱਖ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੇ ਤਹਿਤ ਹਰੇਕ ਵਿਅਕਤੀ ਨੂੰ ਸਿੱਧਾ ਸੌਂਪਿਆ ਜਾਵੇਗਾ। ਕੁਝ ਪੈਸਾ ਕਰਜ਼ ਦੇ ਰੂਪ ਵਿਚ ਵੀ ਹੋਵੇਗਾ। ਜੇਕਰ ਸੰਸਦ ਕਦਮ ਚੁੱਕਦੀ ਹੈ ਤਾਂ ਇਹ ਚੈੱਕ ਅਪ੍ਰੈਲ ਦੇ ਅੰਤ ਤੱਕ ਸੌਂਪੇ ਜਾ ਸਕਣਗੇ। ਅਜੇ ਅਮਰੀਕੀਆਂ ਨੂੰ ਨਗਦੀ ਦੀ ਜ਼ਰੂਰਤ ਹੈ ਅਤੇ ਰਾਸ਼ਟਰਪਤੀ ਅਗਲੇ ਦੋ ਹਫ਼ਤੇ ਵਿਚ ਨਗਦੀ ਦੇਣਾ ਚਾਹੁੰਦੇ ਹਨ।


Share