ਅਮਰੀਕਾ ਦੇ ਪੇਂਡੂ ਇਲਾਕਿਆਂ ਵਿੱਚ ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਵਧਦੇ ਮਾਮਲਿਆਂ ਨੇ ਵਧਾਈ ਚਿੰਤਾ

58
Share

ਵਾਸ਼ਿੰਗਟਨ, 30 ਜੂਨ (ਪੰਜਾਬ ਮੇਲ)- ਅਮਰੀਕਾ ਵਿੱਚ ਵੱਡੇ ਸ਼ਹਿਰਾਂ ਤੋਂ ਬਾਅਦ ਹੁਣ ਪੇਂਡੂ ਇਲਾਕਿਆਂ ਵਿੱਚ ਵੀ ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਵਧਦੇ ਮਾਮਲਿਆਂ ਨੇ ਚਿੰਤਾ ਵਧਾ ਦਿੱਤੀ ਹੈ। ਜ਼ਿਆਦਾ ਧਿਆਨ ਟੈਕਸਾਸ ਅਤੇ ਫਲੋਰਿਡਾ ਜਿਹੇ ਸੂਬਿਆਂ ‘ਤੇ ਦਿੱਤਾ ਜਾ ਰਿਹਾ ਹੈ, ਜਿੱਥੇ ਰੋਜ਼ਾਨਾ ਹਜ਼ਾਰਾਂ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹੇ ਵਿੱਚ ਕਨਸਾਸ ਵਿੱਚ ਮਾਮਲਿਆਂ ਦਾ ਵਧਣਾ ਪ੍ਰਸ਼ਾਸਨ ਲਈ ਚਿੰਤਾ ਦਾ ਨਵਾਂ ਕਾਰਨ ਬਣ ਗਿਆ ਹੈ।

ਕਨਸਾਸ ਵਿੱਚ ਜੂਨ ਦੇ ਸ਼ੁਰੂ ਵਿੱਚ ਹਾਲਾਤ ਕੰਟਰੋਲ ‘ਚ ਹੁੰਦੇ ਦਿਖਾਈ ਦੇ ਰਹੇ ਸੀ, ਪਰ ਹੁਣ ਕੁਝ ਹਫਤਿਆਂ ਵਿੱਚ ਉੱਥੇ ਮਾਮਲੇ ਦੁੱਗਣੇ ਹੋ ਗਏ ਹਨ। ਪੰਜ ਜੂਨ ਨੂੰ ਨਵੇਂ ਮਾਮਲਿਆਂ ਦਾ ਸੱਤ ਦਿਨ ਦਾ ਔਸਤ 96 ਸੀ, ਜੋ ਸ਼ੁੱਕਰਵਾਰ ਨੂੰ 211 ਹੋ ਗਿਆ। ਸੂਬੇ ਦੇ ਪੂਰਬ-ਉੱਤਰ ਵਿੱਚ ਫੋਰਟ ਰਿਲੇ ਵਿੱਚ ਅਮਰੀਕੀ ਫ਼ੌਜ ਦੇ ਕਮਾਂਡਰ ਨੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਆਪਣੇ ਫ਼ੌਜੀਆਂ ਨੂੰ ਜ਼ਿਲ•ੇ ਵਿੱਚ ਰਾਤ 10 ਵਜੇ ਤੋਂ ਬਾਅਦ ਮਸ਼ਹੂਰ ਰੇਸਤਰਾਂ ਅਤੇ ਬਾਰ ਤੋਂ ਦੂਰ ਰਹਿਣ ਲਈ ਕਿਹਾ ਹੈ।
ਇਡਾਹੋ ਅਤੇ ਓਕਲਾਹੋਮਾ ਵਿੱਚ ਵੀ ਮਾਮਲੇ ਇਸੇ ਤਰ•ਾਂ ਵੱਧ ਰਹੇ ਹਨ। ਜੌਨ ਹੌਪਕਿਨਸ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ 19 ਜੂਨ ਤੋਂ 26 ਜੂਨ ਤੱਕ ਕੈਲੀਫੋਰਨੀਆ, ਆਰਕੋਸਸ, ਮਿਸੌਰੀ, ਕਨਸਾਸ, ਟੈਕਸਾਸ ਅਤੇ ਫਲੋਰਿਡਾ ਸਣੇ ਕਈ ਸੂਬਿਆਂ ਦੇ ਪੇਂਡੂ ਇਲਾਕਿਆਂ ਵਿੱਚ ਕੋਰੋਨਾ ਦੇ ਮਾਮਲੇ ਦੁੱਗਣੇ ਹੋਏ ਹਨ। ਕੈਲੀਫੋਰਨੀਆ ਦੇ ਲੈੱਸਨ ਵਿੱਚ ਜਿੱਥੇ ਸਿਰਫ਼ 9 ਮਾਮਲੇ ਸਨ, ਉਹ ਵਧ ਕੇ 172 ਹੋ ਗਏ ਹਨ ਅਤੇ ਆਰਕੋਸਸ ਦੇ ਹੌਟ ਸਪ੍ਰਿੰਗ ਵਿੱਚ ਮਾਮਲੇ 46 ਤੋਂ ਵਧ ਕੇ 415 ਹੋ ਗਏ ਹਨ। ਦੋਵਾਂ ਹੀ ਥਾਵਾਂ ‘ਤੇ ਜੇਲ•ਾਂ ਵਿੱਚ ਮਾਮਲੇ ਜ਼ਿਆਦਾ ਵਧੇ ਹਨ।
ਮਿਸੌਰੀ ਦੇ ਮੈਕਡੋਨਾਲਡ ਵਿੱਚ ਟਾਇਸਨ ਫ਼ੂਡ ਦੇ ਚਿਕਨ ਪਲਾਂਟ ਵਿੱਚ ਮਾਮਲੇ ਸਾਹਮਣੇ ਆਉਣ ਬਾਅਦ ਉੱਥੇ ਮਾਮਲੇ ਤਿੰਨ ਗੁਣਾ ਵਧੇ ਹਨ। ਮਿਸੌਰੀ ਵਿੱਚ ਚਿੰਤਾ ਵਧੀ ਹੋਈ ਹੈ ਅਤੇ ਕਨਸਾਸ ਦੇ ਮੇਅਰ ਕਵਿੰਟਨ ਲੁਕਾਸ ਨੇ ਕਰਮਚਾਰੀਆਂ ਅਤੇ ਕਾਰੋਬਾਰੀ ਸਰਪ੍ਰਸਤਾਂ ਨੂੰ ਮਾਸਕ ਪਾਉਣ ਦਾ ਹੁਕਮ ਦਿੱਤਾ ਹੈ, ਕਿਉਂਕਿ 6 ਫੁੱਟ (ਲਗਭਗ 2 ਮੀਟਰ) ਦੀ ਦੂਰੀ ਕਾਇਮ ਰੱਖਣਾ ਸੰਭਵ ਨਹੀਂ ਹੈ।


Share