PUNJABMAILUSA.COM

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ
February 18
17:45 2019

ਵਾਸ਼ਿੰਗਟਨ, 18 ਫਰਵਰੀ (ਪੰਜਾਬ ਮੇਲ)- ਅਮਰੀਕਾ ਵਿਚ ਸੈਲਾਨੀ ਜ਼ਿਲਾ ਨਿਊ ਓਰਲੀਨਜ਼ ਦੇ ਫ੍ਰੈਂਚ ਕਵਾਰਟਰ ਦੀ ਸਰਹੱਦ ‘ਤੇ ਐਤਵਾਰ ਨੂੰ ਪੁਲਿਸ ਅਤੇ ਇਕ ਸ਼ੱਕੀ ਵਿਚਕਾਰ ਗੋਲੀਬਾਰੀ ਹੋਈ। ਗੋਲੀਬਾਰੀ ਦੀ ਇਸ ਘਟਨਾ ਵਿਚ 5 ਪੈਦਲ ਯਾਤਰੀ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਘਟਨਾ ਦੌਰਾਨ ਪੁਲਿਸ ਨੇ ਸ਼ੱਕੀ ਨੂੰ ਢੇਰ ਕਰ ਦਿੱਤਾ। ਲੂਸੀਆਨਾ ਸ਼ਹਿਰ ਦੇ ਮਸ਼ਹੂਰ ਮਾਰਡੀ ਗ੍ਰਾਸ ਮਹਾਂ ਉਤਸਵ ਤੋਂ ਕਰੀਬ ਦੋ ਹਫਤੇ ਪਹਿਲਾਂ ਇਹ ਘਟਨਾ ਵਾਪਰੀ।
ਨਿਊ ਓਰਲੀਨਜ਼ ਪੁਲਿਸ ਦੇ ਪ੍ਰਮੁੱਖ ਸ਼ੌਨ ਫਰਗਿਊਸਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਮਲੇ ਵਿਚ ਜ਼ਖਮੀ ਹੋਏ ਇਹ ਸਾਰੇ ਲੋਕ ਉੱਥੇ ਬਸ ਸਟਾਪ ‘ਤੇ ਮੌਜੂਦ ਸਨ ਅਤੇ ਉਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਫਰਗਿਊਸਨ ਨੇ ਦੱਸਿਆ ਕਿ ਅਧਿਕਾਰੀਆਂ ਨੇ ਹਾਲ ਹੀ ਵਿਚ ਹੋਈ ਲੁੱਟਖੋਹ ਦੀ ਇਕ ਘਟਨਾ ਦੇ ਸਿਲਸਿਲੇ ਵਿਚ ਸ਼ਖਸ ਕੋਲੋਂ ਪੁੱਛਗਿੱਛ ਦੀ ਕੋਸ਼ਿਸ਼ ਕੀਤੀ ਸੀ ਪਰ ਉਸਨੇ ਬੰਦੂਕ ਕੱਢ ਲਈ ਅਤੇ ਗੋਲੀ ਚਲਾਉਣ ਲੱਗਾ। ਘਟਨਾ ਕਨਾਲ ਅਤੇ ਐਲਕ ਮਾਰਗ ‘ਤੇ ਹੋਈ। ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਵੀ ਜਵਾਬੀ ਗੋਲੀਬਾਰੀ ਕੀਤੀ। ਦੋਹਾਂ ਵੱਲੋਂ ਗੋਲੀਬਾਰੀ ਵਿਚ 5 ਨਿਰਦੋਸ਼ ਪੈਦਲ ਯਾਤਰੀ ਜ਼ਖਮੀ ਹੋ ਗਏ।
ਫਰਗਿਊਸਨ ਨੇ ਦੱਸਿਆ ਕਿ ਗੋਲੀਬਾਰੀ ਐਲਕ ਮਾਰਗ ਤੋਂ ਤੁਲਾਨੇ ਐਵੀਨਿਊ ਤੱਕ ਹੁੰਦੀ ਰਹੀ, ਜਿੱਥੇ ਹਮਲਾਵਰ ਨੇ ਇਕ ਪੁਲਿਸ ਅਧਿਕਾਰੀ ‘ਤੇ ਗੋਲੀ ਚਲਾਈ ਸੀ, ਫਿਰ ਪੁਲਿਸ ਨੇ ਸ਼ੱਕੀ ‘ਤੇ ਜਵਾਬੀ ਗੋਲੀਬਾਰੀ ਕੀਤੀ। ਗੋਲੀਬਾਰੀ ਵਿਚ ਜ਼ਖਮੀ ਸ਼ੱਕੀ ਨੇ ਬਾਅਦ ਵਿਚ ਹਸਪਤਾਲ ਵਿਚ ਦਮ ਤੋੜ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਫੈਡਰਲ ਜਾਂਚ ਬਿਊਰੋ ਅਤੇ ਇਕ ਸੁਤੰਤਰ ਨਿਗਰਾਨੀ ਸੰਸਥਾ ਨੇ ਮਾਮਲੇ ਵਿਚ ਜਾਂਚ ਦੀ ਮੰਗ ਕੀਤੀ ਹੈ।

About Author

Punjab Mail USA

Punjab Mail USA

Related Articles

ads

Latest Category Posts

    ਪੰਜਾਬ ‘ਚ ਹੁਣ ਜ਼ਿਮਨੀ ਚੋਣਾਂ ਦੀ ਹੋਵੇਗੀ ਅਗਨੀ ਪ੍ਰੀਖਿਆ

ਪੰਜਾਬ ‘ਚ ਹੁਣ ਜ਼ਿਮਨੀ ਚੋਣਾਂ ਦੀ ਹੋਵੇਗੀ ਅਗਨੀ ਪ੍ਰੀਖਿਆ

Read Full Article
    ਫਰਿਜ਼ਨੋ ‘ਚ ਲਾਪਤਾ ਪੰਜਾਬੀ ਟਰੱਕ ਡਰਾਈਵਰ ਦੀ ਮ੍ਰਿਤਕ ਦੇਹ ਨਹਿਰ ‘ਚੋਂ ਬਰਾਮਦ

ਫਰਿਜ਼ਨੋ ‘ਚ ਲਾਪਤਾ ਪੰਜਾਬੀ ਟਰੱਕ ਡਰਾਈਵਰ ਦੀ ਮ੍ਰਿਤਕ ਦੇਹ ਨਹਿਰ ‘ਚੋਂ ਬਰਾਮਦ

Read Full Article
    ਕੈਲੀਫੋਰਨੀਆ ਸੂਬੇ ਦੀ ਮੀਟਿੰਗ ਦੌਰਾਨ ਪੰਜਾਬੀ ਭਾਸ਼ਾ ਬਾਰੇ ਵੀ ਹੋਏ ਵਿਚਾਰ ਵਟਾਂਦਰੇ

ਕੈਲੀਫੋਰਨੀਆ ਸੂਬੇ ਦੀ ਮੀਟਿੰਗ ਦੌਰਾਨ ਪੰਜਾਬੀ ਭਾਸ਼ਾ ਬਾਰੇ ਵੀ ਹੋਏ ਵਿਚਾਰ ਵਟਾਂਦਰੇ

Read Full Article
    ਸ਼ਹੀਦ ਊਧਮ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੀ ਹੋਈ ਅਹਿਮ ਮੀਟਿੰਗ

ਸ਼ਹੀਦ ਊਧਮ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੀ ਹੋਈ ਅਹਿਮ ਮੀਟਿੰਗ

Read Full Article
    ਇੰਦਰਜੀਤ ਗਰੇਵਾਲ ਪੰਜਾਬੀ ਸਾਹਿਤ ਸਭਾ ਦੇ ਨਵੇਂ ਪ੍ਰਧਾਨ ਨਿਯੁਕਤ

ਇੰਦਰਜੀਤ ਗਰੇਵਾਲ ਪੰਜਾਬੀ ਸਾਹਿਤ ਸਭਾ ਦੇ ਨਵੇਂ ਪ੍ਰਧਾਨ ਨਿਯੁਕਤ

Read Full Article
    ‘ਆਸੀਸ਼ ਪ੍ਰੋਗਰਾਮ’ ਦੌਰਾਨ ਫਰਿਜ਼ਨੋ ‘ਚ ਲੱਗੀਆਂ ਰੌਣਕਾਂ

‘ਆਸੀਸ਼ ਪ੍ਰੋਗਰਾਮ’ ਦੌਰਾਨ ਫਰਿਜ਼ਨੋ ‘ਚ ਲੱਗੀਆਂ ਰੌਣਕਾਂ

Read Full Article
    ਅਮਰੀਕਾ ‘ਚ 2019 ਦਾ ਕਬੱਡੀ ਸੀਜ਼ਨ 7 ਸਤੰਬਰ ਤੋਂ 13 ਅਕਤੂਬਰ ਤੱਕ

ਅਮਰੀਕਾ ‘ਚ 2019 ਦਾ ਕਬੱਡੀ ਸੀਜ਼ਨ 7 ਸਤੰਬਰ ਤੋਂ 13 ਅਕਤੂਬਰ ਤੱਕ

Read Full Article
    ਨਿਊਜਰਸੀ ਵਿਖੇ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ

ਨਿਊਜਰਸੀ ਵਿਖੇ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ

Read Full Article
    ਡੋਨਾਲਡ ਟਰੰਪ ਦੀ ਪਾਰਟੀ ਦੇ ਸੰਸਦ ਮੈਂਬਰ ਨੇ ਟਰੰਪ ‘ਤੇ ਮਹਾਦੋਸ਼ ਚਲਾਉਣ ਦੀ ਕੀਤੀ ਮੰਗ

ਡੋਨਾਲਡ ਟਰੰਪ ਦੀ ਪਾਰਟੀ ਦੇ ਸੰਸਦ ਮੈਂਬਰ ਨੇ ਟਰੰਪ ‘ਤੇ ਮਹਾਦੋਸ਼ ਚਲਾਉਣ ਦੀ ਕੀਤੀ ਮੰਗ

Read Full Article
    ਮੱਧ ਅਮਰੀਕਾ ਦੇ ਇਲਾਕਿਆਂ ‘ਚ ਤਬਾਹਕੁੰਨ ਤੂਫਾਨਾਂ ਨੇ ਮਚਾਈ ਤਬਾਹੀ; 7 ਕਰੋੜ ਲੋਕ ਪ੍ਰਭਾਵਿਤ

ਮੱਧ ਅਮਰੀਕਾ ਦੇ ਇਲਾਕਿਆਂ ‘ਚ ਤਬਾਹਕੁੰਨ ਤੂਫਾਨਾਂ ਨੇ ਮਚਾਈ ਤਬਾਹੀ; 7 ਕਰੋੜ ਲੋਕ ਪ੍ਰਭਾਵਿਤ

Read Full Article
    ਡੋਨਾਲਡ ਟਰੰਪ ਗਰਭਪਾਤ ‘ਤੇ ਲੱਗੀ ਪਾਬੰਦੀਆਂ ਦੇ ਹੱਕ ‘ਚ

ਡੋਨਾਲਡ ਟਰੰਪ ਗਰਭਪਾਤ ‘ਤੇ ਲੱਗੀ ਪਾਬੰਦੀਆਂ ਦੇ ਹੱਕ ‘ਚ

Read Full Article
    ਅਮਰੀਕੀ ਕੰਪਨੀ ਨੇ ਦਸਤਾਰ ਨਾਲ ਜੁੜੇ ਇਸ਼ਤਿਹਾਰ ਨੂੰ ਲੈ ਕੇ ਸਿੱਖਾਂ ਤੋਂ ਮੰਗੀ ਮੁਆਫੀ

ਅਮਰੀਕੀ ਕੰਪਨੀ ਨੇ ਦਸਤਾਰ ਨਾਲ ਜੁੜੇ ਇਸ਼ਤਿਹਾਰ ਨੂੰ ਲੈ ਕੇ ਸਿੱਖਾਂ ਤੋਂ ਮੰਗੀ ਮੁਆਫੀ

Read Full Article
    ਹੋਂਡੁਰਾਸ ਦੇ ਰੋਏਤਾਨ ਟਾਪੂ ਦੇ ਤੱਟ ‘ਤੇ ਛੋਟਾ ਜਹਾਜ਼ ਹਾਦਸਾਗ੍ਰਸਤ; 4 ਕੈਨੇਡੀਅਨ ਨਾਗਰਿਕ ਤੇ 1 ਅਮਰੀਕੀ ਪਾਇਲਟ ਦੀ ਮੌਤ

ਹੋਂਡੁਰਾਸ ਦੇ ਰੋਏਤਾਨ ਟਾਪੂ ਦੇ ਤੱਟ ‘ਤੇ ਛੋਟਾ ਜਹਾਜ਼ ਹਾਦਸਾਗ੍ਰਸਤ; 4 ਕੈਨੇਡੀਅਨ ਨਾਗਰਿਕ ਤੇ 1 ਅਮਰੀਕੀ ਪਾਇਲਟ ਦੀ ਮੌਤ

Read Full Article
    ਸਾਬਕਾ ਸੀ.ਆਈ.ਏ. ਅਧਿਕਾਰੀ ਨੂੰ ਚੀਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ 20 ਸਾਲਾ ਕੈਦ ਦੀ ਸਜ਼ਾ

ਸਾਬਕਾ ਸੀ.ਆਈ.ਏ. ਅਧਿਕਾਰੀ ਨੂੰ ਚੀਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ 20 ਸਾਲਾ ਕੈਦ ਦੀ ਸਜ਼ਾ

Read Full Article
    ਸਾਨ ਫਰਾਂਸਿਸਕੋ ਏਅਰਪੋਰਟ ‘ਤੇ ਚਿਹਰੇ ਦੀ ਪਛਾਣ ਕਰਨ ਵਾਲੀ ਤਕਨੀਕ ‘ਤੇ ਲੱਗੀ ਪਾਬੰਦੀ

ਸਾਨ ਫਰਾਂਸਿਸਕੋ ਏਅਰਪੋਰਟ ‘ਤੇ ਚਿਹਰੇ ਦੀ ਪਛਾਣ ਕਰਨ ਵਾਲੀ ਤਕਨੀਕ ‘ਤੇ ਲੱਗੀ ਪਾਬੰਦੀ

Read Full Article