ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋਅ ਬਾਈਡਨ ਦੇ ਪੈਰ ਦੀ ਟੁੱਟੀ ਹੱਡੀ

246
Share

ਵਾਸ਼ਿੰਗਟਨ, 30 ਨਵੰਬਰ (ਪੰਜਾਬ ਮੇਲ)- ਅਮਰੀਕਾ ਦੇ ਨਵੇਂ ਚੁਣੇ  ਰਾਸ਼ਟਰਪਤੀ ਜੋਅ ਬਾਈਡਨ ਦੇ ਪੈਰ ਦੀ ਹੱਡੀ ਟੁੱਟ ਗਈ ਹੈ। ਅਪਣੇ ਕੁੱਤੇ ਮੇਜਰ ਦੇ ਨਾਲ ਖੇਡਦੇ ਸਮੇਂ ਉਨ੍ਹਾਂ ਦਾ ਪੈਰ ਤਿਲਕ ਗਿਆ ਅਤੇ ਬਾਈਡਨ ਹਾਦਸੇ ਦਾ ਸ਼ਿਕਾਰ ਹੋ ਗਏ। ਅਧਿਕਾਰੀਆਂ ਮੁਤਾਬਕ ਬਾਈਡਨ ਦੇ ਪੈਰ ਦੀ ਹੱਡੀ ਵਿਚ ਫਰੈਕਚਰ  ਆਇਆ ਹੈ। ਹਾਦਸੇ ਤੋਂ ਬਾਅਦ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਟਰੰਪ ਨੇ ਬਾਈਡਨ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ ਹੈ।

20 ਜਨਵਰੀ ਨੂੰ ਬਾਈਡਨ ਨੂੰ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਦੇ ਰੂਪ ਵਿਚ ਸਹੁੰ ਚੁਕਾਈ ਜਾਵੇਗੀ। 78 ਸਾਲ ਦੀ ਉਮਰ ਵਿਚ ਉਹ ਅਮਰੀਕੀ ਰਾਸ਼ਟਰਪਤੀ ਦੇ ਰੂਪ ਵਿਚ ਸਹੁੰ ਚੁੱਕਣ ਵਾਲੇ ਸਭ ਤੋਂ ਜ਼ਿਆਦਾ ਉਮਰ ਦਰਾਜ ਦੇ ਵਿਅਕਤੀ ਹੋਣਗੇ।
ਡਾਕਟਰ ਕੇਵਿਨ ਨੇ ਕਿਹਾ ਕਿ ਉਨ੍ਹਾਂ ਦੇ ਪੈਰ ਵਿਚ ਮੋਚ ਆਈ ਹੈ ਅਤੇ ਇਸੇ ਕਾਰਨ ਐਕਸਰੇਅ ਵਿਚ ਇਹ ਪਕੜ ਵਿਚ ਨਹੀਂ ਆ ਰਿਹਾ। ਹਾਲਾਂਕਿ ਬਾਅਦ ਵਿਚ ਸੀਟੀ ਸਕੈਨ ਵਿਚ ਖੁਲਾਸਾ ਹੋਇਆ ਕਿ ਬਾਈਡਨ ਦੇ ਪੈਰ ਦੀ ਹੱਡੀ ਟੁੱਟ ਗਈ ਹੈ। ਉਨ੍ਹਾਂ ਕਿਹਾ ਕਿ ਬਾਈਡਨ ਨੂੰ ਆਉਣ ਵਾਲੇ ਕਈ ਹਫ਼ਤਿਆਂ ਤੱਕ ਸਹਾਰਾ ਲੈ ਕੇ ਚਲਣਾ ਪੈ ਸਕਦਾ ਹੈ।
ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਵਿਚ ਮੈਡੀਸਿਨ ਦੇ ਐਸੋਸੀਏਸਟ ਪ੍ਰੋਫੈਸਰ ਡਾ. ਕੇਵਿਨ ਵਲੋਂ ਦਸੰਬਰ 2019 ਵਿਚ ਬਾਈਡਨ ਦਾ ਆਖਰੀ ਸਿਹਤ ਰਿਕਾਰਡ ਜਾਰੀ ਕੀਤਾ ਗਿਆ ਸੀ। ਇਸ ਵਿਚ ਕਿਹਾ ਗਿਆ ਸੀ ਕਿ ਬਾਈਡਨ ਰਾਸ਼ਟਰਪਤੀ ਬਣਨ ਦੇ ਲਈ ਪੂਰੀ ਤਰ੍ਹਾਂ ਫਿਟ ਹਨ। ਬਾਈਡਨ ਤੰਬਾਕੂ ਜਾਂ ਸ਼ਰਾਬ ਦਾ ਸੇਵਨ ਨਹੀਂ ਕਰਦੇ ਅਤੇ ਹਫਤੇ ਵਿਚ ਪੰਜ ਦਿਨ ਕਸਰਤ ਕਰਦੇ ਹਨ। ਰਿਪੋਰਟ ਵਿਚ ਕਿਹਾ ਗਿਆ ਕਿ ਉਹ ਬਲੱਡ ਥਿਨਰ ਲੈ ਰਹੇ ਹਨ ਅਤੇ ਕੋਲੈਸਟਰੋਲ  ਅਤੇ ਮੌਸਮੀ ਐਲਰਜੀ ਲਈ ਦਵਾਈ ਲੈ ਰਹੇ ਹਨ।


Share