ਸਿਆਟਲ, 25 ਨਵੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)-ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਦੀ ਤਾਜਪੋਸ਼ੀ ਲਈ ਤਿਆਰੀਆਂ ਆਰੰਭ ਹੋ ਗਈਆਂ ਹਨ। ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੇਂ ਚੁਣੇ ਗਏ ਰਾਸ਼ਟਰਪਤੀ ਬਾਇਡਨ ਦੀ ਤਾਜਪੋਸ਼ੀ ਕਰਨ ਲਹੀ ਸਰਕਾਰੀ ਪ੍ਰਬੰਧਕੀ ਢਾਂਚੇ ਨੂੰ ਤਿਆਰੀਆਂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਬਾਇਡਨ ਨੇ ਆਪਣੀ ਕੈਬਨਿਟ ਬਣਾਉਣ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ ਹੈ ਅਤੇ ਸਰਕਾਰੀ ਭੇਦ ਪ੍ਰਾਪਤ ਕਰਕੇ ਸਰਕਾਰ ਚਲਾਉਣ ਦੀ ਤਿਆਰੀ ਕਰਨਗੇ। 20 ਜਨਵਰੀ ਨੂੰ ਸਹੁੰ ਚੁੱਕ ਸਮਾਗਮ ਤੋਂ ਬਾਅਦ ਬਤੌਰ ਰਾਸ਼ਟਰਪਤੀ ਕੰਮ ਸੰਭਾਲਣਗੇ। ਅਮਰੀਕਨ ਲੋਕਾਂ ਨੂੰ ਆਸ ਹੈ ਕਿ ਬਾਇਡਨ ਰਾਸ਼ਟਰਪਤੀ ਵਜੋਂ ਕੁਸ਼ਲਤਾ ਨਾਲ ਕੰਮ ਕਰਨਗੇ ਅਤੇ ਲੋਕਾਂ ਦੀ ਭਲਾਈ ਲਈ ਸ਼ਾਨਦਾਰ ਸੇਵਾ ਨਿਭਾਉਣਗੇ। ਟਰੰਪ ਆਪਣੇ ਚੋਣਾਂ ਸੰਬੰਧੀ ਗੇ-ਸ਼ਿਕਵੇ ਕਰਕੇ ਲੜਾਈ ਜਾਰੀ ਰੱਖਣਗੇ। ਪਰੰਤੂ ਬਾਇਡਨ ਲਈ ਕੋਈ ਅੜਿੱਕਾ ਨਹੀਂ ਬਣਨਗੇ।