ਅਮਰੀਕਾ ਦੇ ਦੂਜੇ ਰਾਸ਼ਟਰਪਤੀ ਜਾਨ ਐਡਮੰਸ ਨੇ ਵੀ ਕੀਤਾ ਸੀ ਸੱਤਾ ਸੌਂਪਣ ਤੋਂ ਇਨਕਾਰ

44
Share

ਵਾਸ਼ਿੰਗਟਨ, 11 ਨਵੰਬਰ (ਪੰਜਾਬ ਮੇਲ)- ਅਮਰੀਕਾ ‘ਚ ਸਾਲ 1800 ‘ਚ ਹੋਈਆਂ ਚੋਣਾਂ ਤੋਂ ਬਾਅਦ 4 ਮਾਰਚ 1801 ਨੂੰ ਅਮਰੀਕਾ ਦੇ ਦੂਜੇ ਰਾਸ਼ਟਰਪਤੀ ਜਾਨ ਐਡਮੰਸ ਨੇ ਆਪਣੇ ਵਿਰੋਧੀ ਥਾਮਸ ਜੈਫਰਸਨ ਨੂੰ ਸੱਤਾ ਸੌਂਪਣ ਤੋਂ ਇਨਕਾਰ ਕਰ ਦਿੱਤਾ ਸੀ। ਉਦੋਂ ਤੱਕ ਮਿਡ ਡੇ 20 ਜਨਵਰੀ ਦਾ ਨਿਯਮ ਹੋਂਦ ਵਿਚ ਨਹੀਂ ਆਇਆ ਸੀ। ਐਡਮੰਸ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਉਦੋਂ ਪ੍ਰਸ਼ਾਸਨ ਨੇ ਉਨ੍ਹਾਂ ਤੋਂ ਕਿਨਾਰਾ ਕਰ ਲਿਆ ਸੀ।
ਥਾਮਸ ਜੈਫਰਸਨ ਨੇ ਜਿਸ ਸਮਾਗਮ ਵਿਚ ਸਹੁੰ ਚੁੱਕੀ, ਉਸ ਵਿਚ ਵ੍ਹਾਈਟ ਹਾਊਸ ਦੇ ਸਟਾਫ ਨੇ ਹਿੱਸਾ ਨਹੀਂ ਲਿਆ ਪਰ ਉਨ੍ਹਾਂ ਦੇ ਸਹੁੰ ਲੈਣ ਤੋਂ ਬਾਅਦ ਵ੍ਹਾਈਟ ਹਾਊਸ ਤੋਂ ਐਡਮੰਸ ਨਾਲ ਜੁੜੀਆਂ ਚੀਜ਼ਾਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਅਧਿਕਾਰਤ ਸੰਵਾਦ ਪ੍ਰਸਾਰਣ ਰੋਕ ਦਿੱਤਾ ਗਿਆ। ਰਾਸ਼ਟਰਪਤੀ ਦੇ ਪੂਰੇ ਸਟਾਫ ਨੂੰ ਐਡਮੰਸ ਤੋਂ ਹੁਕਮ ਲੈਣ ਤੋਂ ਵੀ ਰੋਕ ਦਿੱਤਾ ਗਿਆ।
ਜਦੋਂ ਅਜਿਹੀ ਹਾਲਤ ਬਣਦੀ ਹੈ ਕਿ ਹਾਰ ਜਾਣ ਵਾਲਾ ਰਾਸ਼ਟਰਪਤੀ ਵ੍ਹਾਈਟ ਹਾਊਸ ਤੋਂ ਜਾਣ ਤੋਂ ਮਨਾਂ ਕਰ ਦਿੰਦਾ ਹੈ, ਤਾਂ ਸੱਤਾ ਦੇ ਸਾਰੇ ਗੈਰ ਸਿਆਸੀ ਸੁਤੰਤਰ ਅੰਗ ਜਿਨ੍ਹਾਂ ਵਿਚ ਫੌਜ, ਸੀਕ੍ਰੇਟ ਸਰਵਿਸ, ਸੀ.ਆਈ.ਏ., ਐੱਫ.ਬੀ.ਆਈ. ਅਤੇ ਪੂਰਾ ਵ੍ਹਾਈਟ ਹਾਊਸ ਸਟਾਫ ਸ਼ਾਮਲ ਹੁੰਦਾ ਹੈ, ਕਿਸੇ ਵੀ ਅਪਮਾਨਜਨਕ ਹਾਲਤ ਤੋਂ ਦੇਸ਼ ਨੂੰ ਬਚਾਉਣ ਲਈ ਇਕ ਵਿਸ਼ੇਸ਼ ਕੋਡ ਦੇ ਤਹਿਤ ਕੰਮ ਕਰਦਾ ਹੈ, ਜੋ ਕਹਿੰਦਾ ਹੈ ਕਿ ਇਨ੍ਹਾਂ ਸਾਰਿਆਂ ਨੂੰ ਉਸ ਪੁਰਸ਼ ਜਾਂ ਮਹਿਲਾ ਦੇ ਹੁਕਮ ‘ਤੇ ਕੰਮ ਕਰਨਾ ਹੈ, ਜਿਸ ਨੂੰ ਚੋਣਾਂ ਵਿਚ ਲੋਕਾਂ ਨੇ ਚੁਣਿਆ ਹੈ।


Share