PUNJABMAILUSA.COM

ਅਮਰੀਕਾ ਦੇ ਟਰੱਕ ਚਾਲਕ ਅਗਲੇ ਹਫ਼ਤੇ ਕਰਨਗੇ ਵੱਡਾ ਮੁਜ਼ਾਹਰਾ

ਅਮਰੀਕਾ ਦੇ ਟਰੱਕ ਚਾਲਕ ਅਗਲੇ ਹਫ਼ਤੇ ਕਰਨਗੇ ਵੱਡਾ ਮੁਜ਼ਾਹਰਾ

ਅਮਰੀਕਾ ਦੇ ਟਰੱਕ ਚਾਲਕ ਅਗਲੇ ਹਫ਼ਤੇ ਕਰਨਗੇ ਵੱਡਾ ਮੁਜ਼ਾਹਰਾ
October 02
21:00 2017

ਫਰਿਜ਼ਨੋ, 2 ਅਕਤੂਬਰ (ਕੈਲੇਫੋਰਨੀਆੰ) ਨੀਟਾ ਮਾਛੀਕੇ / ਕੁਲਵੰਤ ਧਾਲੀਆੰ/ਪੰਜਾਬ ਮੇਲ)-ਅੱਜ-ਕੱਲ੍ਹ ਇਲੈਕਟ੍ਰੋਨਿਕ ਲਾਗ ਬੁੱਕ ਦਾ ਮੁੱਦਾ ਪੂਰੇ ਅਮਰੀਕਾ ਵਿੱਚ ਭਖਿਆ ਹੋਇਆ ਹੈ। ਅਗਲੇ ਹਫ਼ਤੇ ਵੈਟਰਿਨ ਟਰੱਕਿੰਗ ਐਸੋਸੀਏਸ਼ਨ ਦੇ ਸੱਦੇ ਤੇ ਟਰੱਕਰ ਵਾਸ਼ਿੰਗਟਨ ਡੀਸੀ ਅਤੇ ਕੈਲੇਫੋਰਨੀਆ ਦੇ ਕਈ ਸ਼ਹਿਰਾਂ ਵਿੱਚ ਵੱਡੇ ਮੁਜ਼ਾਹਰੇ ਕਰਨ ਜਾ ਰਹੇ ਹਨ। ਇਹ ਮੁਜ਼ਾਹਰੇ 3 ਅਕਤੂਬਰ ਤੋਂ ਲੈਕੇ 8 ਅਕਤੂਬਰ ਤੱਕ ਜਾਰੀ ਰਹਿਣਗੇ। ਇਹਨਾਂ ਮੁਜ਼ਾਹਰਿਆਂ ਦੌਰਾਨ ਟਰੱਕਰ 3 ਅਕਤੂਬਰ ਨੂੰ ਵਾਸ਼ਿੰਗਟਨ ਡੀਸੀ ਵਿੱਚ ਵੱਡਾ ਮੁਜ਼ਾਹਰਾ ਕਰ ਰਹੇ ਹਨ। ਇਸੇ ਤਰ੍ਹਾਂ ਕੈਲੇਫੋਰਨੀਆ ਵਿੱਚ 3 ਅਕਤੂਬਰ ਨੂੰ ਟਰੱਕਰ ਸੈਕਰਾਮੈਟੋ ਵਿਖੇ ਕੈਪੀਟਲ ਬਿਲਡਿੰਗ ਦੇ ਸਾਹਮਣੇ ਸਵੇਰੇ 9 ਵਜੇਤੋਂ ਦੁਪਹਿਰ 2 ਵਜੇ ਤਕ ਰੋਸ ਵਿਖਾਵਾ ਕਰਨਗੇ। 4 ਅਕਤੂਬਰ ਨੂੰ ਲੇਥਰੋਪ ਸ਼ਹਿਰ ਵਿੱਚ ਮੁਜ਼ਾਹਰਾ ਹੋਵੇਗਾ ਤੇ 5 ਅਕਤੂਬਰ ਨੂੰ ਫਰਿਜਨੋ ਸ਼ਹਿਰ ਦੇ ਸਿਟੀ ਹਾਲ ਦੇ ਅੱਗੇ ਭਾਰੀ ਰੋਸ ਮੁਜ਼ਾਹਰਾ ਹੋਵੇਗਾ। ਇਸ ਤੋਂ ਇਲਾਵਾ ਯੂਬਾ ਸਿਟੀ, ਲਾਸ ਏਜਲਸ ਅਤੇ ਬੇਕਰਸਫੀਲਡ ਵਿਖੇ ਵੀ ਰੋਸ ਮੁਜ਼ਾਹਰੇ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਹੁਣ ਤੱਕ ਅਮਰੀਕਨ ਟਰੱਕਰ ਪੇਪਰ ਲਾਗ ਬੁੱਕ ਵਰਤਦੇ ਆ ਰਹੇ ਹਨ ਪਰ ਹੁਣ 18 ਦਸੰਬਰ 2017 ਤੋਂ ਇਲੈਕਟਰਾਨਿੰਕ ਲਾਗ ਡਵਾਇਸ (ਈਐਲਡੀ) ਟਰੱਕਾਂ ਵਿੱਚ ਲਾਜ਼ਮੀ ਹੋ ਗਈ ਹੈ। ਡਰਾਈਵਰਾਂ ਦੇ ਦੱਸਣ ਮੁਤਾਬਕ ਉਹਨਾੰ ਨੂੰ ਇਹਇਲੈਕਟ੍ਰੋਨਿਕ ਲਾਗ ਡਿਵਾਇਸ ਲਾਉਣ ‘ਚ ਕੋਈ ਦਿੱਕਤ ਨਹੀਂ ਪਰ ਪਹਿਲਾਂ ਮਹੌਲ ਅਨੁਕੂਲ ਬਣਾਓ ਇਲੈਕਟ੍ਰੋਨਿਕ ਲਾਗ ਬੁੱਕ ਲਾਉਣ ਲਈ। ਉਨ੍ਹਾਂ ਕਿਹਾ ਕਿ 14 ਘੰਟੇ ਲਾਗ ਬੁੱਕ ਕਾਨੂੰਨ ਮੁਤਾਬਕ ਇਲੈਕਟ੍ਰੋਨਿਕ ਲਾਗ ਬੁੱਕ ‘ਤੇ ਚੱਲਣਾ ਬਹੁਤ ਮੁਸ਼ਕਲ ਹੈ ਕਿਉਂਕਿ ਸ਼ਿੱਪਰ ਤੇ ਰਸੀਵਰ ਸੱਤ ਸੱਤ ਘੰਟੇ ਟਰੱਕ ਨਹੀਂ ਲੱਦਦੇ। ਨਾ ਕੋਈ ਵੇਟਿੰਗ ਟਾਈਮ ਪੇਅ ਕਰਦਾ ਹੈ। ਜੇਕਰ ਅਸੀਂ ਮਿਲਣ ਦੇ ਮਿੱਥੇ ਸਮੇਂ ਤੋਂ ਲੇਟ ਹੁੰਦੇ ਹਾਂ ਫਿਰ ਅੱਗੋਂ 48-48 ਘੰਟੇ ਮਿਲਣ ਦਾ ਸਮਾਂ ਨਹੀਂ ਮਿਲਦੀ ਫੇਰ ਇਲੈਕਟ੍ਰੋਨਿਕ ਲਾਗ ਬੁੱਕ ਨੂੰ ਮੰਨ ਕੇ ਅਸੀਂ ਘਰ ਕਿਵੇਂ ਤੋਰਾਂਗੇ..! ਉਨ੍ਹਾਂ ਕਿਹਾ ਕਿ ਮੈਕਸੀਕੋ ਦੇਸ਼ ਦੇ ਬਾਰਡਰ ਵਾਲੇ ਸ਼ਹਿਰਾਂ ਵਿੱਚ ਕਈ ਵਾਰੀ ਲੋਡ ਚੱਲਣ ਨੂੰ ਦਿਹਾੜੀ-ਦਿਹਾੜੀ ਪਾਰ ਹੋ ਜਾਂਦੀ ਹੈ ਬਰੋਕਰ ਸੌ ਦੋ ਸੌ ਡਾਲਰ ਦੇ ਕੇ ਪੱਲ੍ਹਾ ਝਾੜ ਜਾਂਦਾ ਹੈ। ਡਰਾਈਵਰ ਟਰੱਕਾਂ ਦੇ ਭਾੜੇ ਵਧਾਉਣ ਦੇ ਨਾਲ-ਨਾਲ ਲੇਅਓਵਰ ਵੀ ਵਧਾਉਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਬਹੁਤ ਸਾਰੀਆਂ ਥਾਂਵਾਂ ‘ਤੇ ਉਨ੍ਹਾਂ ਨਾਲ ਮਾੜਾ ਵਿਵਹਾਰ ਕੀਤਾ ਜਾਂਦਾ ਹੈ। ਇਨ੍ਹਾਂ ਸਾਰੇ ਮਸਲਿਆਂ ਦੇ ਹੱਲ ਲਈ ਆਪਣੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਡਰਾਈਵਰ ਕੰਮ ਕਾਰ ਛੱਡ ਕੇ ਇਹ ਰੋਸ ਮੁਜ਼ਾਹਰੇ ਕਰ ਰਹੇ ਹਨ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਟਰੱਕਰ ਆਪਣੇ ਮਿਸ਼ਨ ਵਿੱਚ ਕਿੰਨੇ ਕਿ ਕਾਮਯਾਬ ਹੁੰਦੇ ਨੇ।

About Author

Punjab Mail USA

Punjab Mail USA

Related Articles

ads

Latest Category Posts

    ਪੂਰਬੀ ਅਮਰੀਕਾ ਵਿੱਚ ਗਰਮੀ ਦਾ ਕਹਿਰ, ਛੇ ਲੋਕਾਂ ਦੀ ਮੌਤ

ਪੂਰਬੀ ਅਮਰੀਕਾ ਵਿੱਚ ਗਰਮੀ ਦਾ ਕਹਿਰ, ਛੇ ਲੋਕਾਂ ਦੀ ਮੌਤ

Read Full Article
    ਅਮਰੀਕਾ ‘ਚ ਪੁਲਿਸ ਅਧਿਕਾਰੀ ਨੇ ਅਸ਼ਵੇਤ ਮਹਿਲਾ ਸੰਸਦ ਮੈਂਬਰ ਨੂੰ ਫੇਸਬੁੱਕ ‘ਤੇ ਦਿੱਤੀ ਗੋਲੀ ਮਾਰਨ ਦੀ ਧਮਕੀ

ਅਮਰੀਕਾ ‘ਚ ਪੁਲਿਸ ਅਧਿਕਾਰੀ ਨੇ ਅਸ਼ਵੇਤ ਮਹਿਲਾ ਸੰਸਦ ਮੈਂਬਰ ਨੂੰ ਫੇਸਬੁੱਕ ‘ਤੇ ਦਿੱਤੀ ਗੋਲੀ ਮਾਰਨ ਦੀ ਧਮਕੀ

Read Full Article
    ਅਮਰੀਕਾ ‘ਚ ਪਾਕਿਸਤਾਨੀ ਦੂਤਘਰ ਵੱਲੋਂ ਲਾਬਿਸਟ ਦੇ ਤੌਰ ‘ਤੇ ਟਾਮ ਰੇਨੋਲਡਸ ਨੂੰ ਨਿਯੁਕਤ

ਅਮਰੀਕਾ ‘ਚ ਪਾਕਿਸਤਾਨੀ ਦੂਤਘਰ ਵੱਲੋਂ ਲਾਬਿਸਟ ਦੇ ਤੌਰ ‘ਤੇ ਟਾਮ ਰੇਨੋਲਡਸ ਨੂੰ ਨਿਯੁਕਤ

Read Full Article
    ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

Read Full Article
    ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

Read Full Article
    ‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

Read Full Article
    ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

Read Full Article
    ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

Read Full Article
    ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

Read Full Article
    ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

Read Full Article
    ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

Read Full Article
    ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

Read Full Article
    ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

Read Full Article
    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article
    ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

Read Full Article