PUNJABMAILUSA.COM

ਅਮਰੀਕਾ ਦੇ ਗੁਰਦੁਆਰਿਆਂ ‘ਚ ਵੀ ਭਾਰਤੀ ਅਧਿਕਾਰੀਆਂ ਦੇ ਦਾਖ਼ਲੇ ‘ਤੇ ਰੋਕ ਲਾਉਣ ਦਾ ਫੈਸਲਾ

 Breaking News

ਅਮਰੀਕਾ ਦੇ ਗੁਰਦੁਆਰਿਆਂ ‘ਚ ਵੀ ਭਾਰਤੀ ਅਧਿਕਾਰੀਆਂ ਦੇ ਦਾਖ਼ਲੇ ‘ਤੇ ਰੋਕ ਲਾਉਣ ਦਾ ਫੈਸਲਾ

ਅਮਰੀਕਾ ਦੇ ਗੁਰਦੁਆਰਿਆਂ ‘ਚ ਵੀ  ਭਾਰਤੀ ਅਧਿਕਾਰੀਆਂ ਦੇ ਦਾਖ਼ਲੇ ‘ਤੇ ਰੋਕ ਲਾਉਣ ਦਾ ਫੈਸਲਾ
January 10
10:27 2018

ਨਿਊਯਾਰਕ, 10 ਜਨਵਰੀ (ਰਾਜ ਗੋਗਨਾ/ਪੰਜਾਬ ਮੇਲ)- ਕੈਨੇਡਾ, ਇੰਗਲੈਡ ਤੋਂ ਬਾਅਦ ਹੁਣ ਅਮਰੀਕਾ ਦੇ ਗੁਰਦੁਆਰਿਆਂ ਵਿਚ ਵੀ ਭਾਰਤ ਸਰਕਾਰ ਦੇ ਨੁਮਾਇੰਦਿਆਂ ਦੇ ਦਾਖਲੇ ‘ਤੇ ਰੋਕ ਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਫੈਸਲਾ ਅਮਰੀਕਾ ਦੇ 96 ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਤੇ ਪੰਥਕ ਜਥੇਬੰਦੀਆਂ ਦੀ ਸਾਂਝੀ ਕਮੇਟੀ ‘ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ’ ਅਤੇ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ ਹੈ। ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕਨਵੀਨਰ ਹਿੰਮਤ ਸਿੰਘ ਨੇ ਦੱਸਿਆ ਕਿ ਇਸ ਸਾਂਝੇ ਫ਼ੈਸਲੇ ਤਹਿਤ ਅਮਰੀਕਾ ਦੇ 96 ਗੁਰਦੁਆਰਿਆਂ ਵਿਚ ਭਾਰਤ ਸਰਕਾਰ ਦੇ ਅਧਿਕਾਰੀਆਂ ਅਤੇ ਨੁਮਾਇੰਦਿਆਂ ਨੂੰ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਨਗਰ ਕੀਰਤਨ ਜਾਂ ਸਮਾਜਿਕ ਤੇ ਧਾਰਮਿਕ ਸਮਾਗਮਾਂ ਵਿਚ ਵੀ ਹਿੱਸਾ ਲੈਣ ਤੋਂ ਰੋਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਥੇਬੰਦੀਆਂ ਵੱਲੋਂ ਇਹ ਫੈਸਲਾ ਭਾਰਤ ਸਰਕਾਰ ਦੀਆਂ ਸਿੱਖ ਵਿਰੋਧੀ ਨੀਤੀਆਂ ਖ਼ਿਲਾਫ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੂਨ 1984 ਵਿਚ ਸ੍ਰੀ ਹਰਿਮੰਦਰ ਸਾਹਿਬ ‘ਤੇ ਫੌਜੀ ਹਮਲਾ, ਨਵੰਬਰ 1984 ਵਿਚ ਦੇਸ਼ ਭਰ ‘ਚ ਸਿੱਖ ਨਸਲਕੁਸ਼ੀ, ਪੰਜਾਬ ਦੇ ਦਰਿਆਈ ਪਾਣੀਆਂ ਤੇ ਖੇਤੀਬਾੜੀ ਉਤਪਾਦਾਂ ਦਾ ਲਗਾਤਾਰ ਸ਼ੋਸ਼ਣ ਹੋ ਰਿਹਾ ਹੈ। ਇਹੀ ਨਹੀਂ, ਜੇਲ੍ਹਾਂ ਵਿਚ ਬੰਦ ਸਿੱਖ ਰਾਜਸੀ ਕੈਦੀਆਂ ਦੀ ਸਜ਼ਾ ਪੂਰੀ ਹੋਣ ਦੇ ਬਾਵਜੂਦ ਰਿਹਾਈ ਨਹੀਂ ਹੋ ਰਹੀ। ਇਸੇ ਤਰ੍ਹਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਕੇ ਭਾਰਤ ਸਰਕਾਰ ਕੈਦੀਆਂ ਦੀ ਕਾਲ-ਕੋਠੜੀ ਅੰਦਰ ਬੇੜ੍ਹੀਆਂ ਵਿਚ ਜਕੜੇ ਅਤੇ ਡਾਕਟਰੀ ਇਲਾਜ ਤੋਂ ਵਾਂਝਿਆਂ ਕਰ ਨਜ਼ਰਬੰਦ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਭਾਰਤੀ ਸਰਕਾਰ ਭਾਰਤੀ ਜੇਲ੍ਹਾਂ ਵਿਚ ਬੰਦ ਸਿੱਖ ਰਾਜਨੀਤਿਕ ਕੈਦੀਆਂ ਨੂੰ ਜੇਲ੍ਹ ਨਿਯਮਾਂ ਮੁਤਾਬਿਕ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਗ਼ੈਰਸੰਵਿਧਾਨਕ ਤਰੀਕੇ ਨਾਲ ਕੈਦ ਵਿਚ ਰੱਖ ਰਹੀ ਹੈ। ਸਿੱਖ ਨੌਜਵਾਨਾਂ ਦੀਆਂ ਗੈਰਕਾਨੂੰਨੀ ਗ੍ਰਿਫ਼ਤਾਰੀਆਂ ਅਤੇ ਪੁਲਿਸ ਵੱਲੋਂ ਅਣਮਨੁੱਖੀ ਤਸ਼ੱਦਦ ਦਾ ਦੌਰ ਵੀ ਜਾਰੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਆਰ.ਐੱਸ.ਐੱਸ. ਦੇ ਹਿੰਦੂਤਵੀ ਏਜੰਡੇ ਨੂੰ ਉਤਸ਼ਾਹਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖ ਜਥੇਬੰਦੀਆਂ ਵੱਲੋਂ ਕੀਤਾ ਗਿਆ ਫੈਸਲਾ ਅੱਜ ਤੋਂ ਹੀ ਲਾਗੂ ਕਰ ਦਿੱਤਾ ਗਿਆ ਹੈ।
ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ (ਏ.ਜੀ.ਪੀ.ਸੀ.) ਦੇ ਪ੍ਰਧਾਨ ਸ. ਜਸਵੰਤ ਸਿੰਘ ਹੋਠੀ ਅਤੇ ਕੋਆਰਡੀਨੇਟਰ ਸ. ਪ੍ਰਿਤਪਾਲ ਸਿੰਘ ਨੇ ਅਪੀਲ ਕੀਤੀ ਕਿ ਭਾਰਤੀ ਸਰਕਾਰ ਦੇ ਕਿਸੇ ਵੀ ਅਧਿਕਾਰੀ ਨੂੰ ਅਮਰੀਕੀ ਗੁਰਦੁਆਰਿਆਂ ਜਾਂ ਕਿਸੇ ਵੀ ਤਰ੍ਹਾਂ ਦੇ ਧਾਰਮਿਕ, ਸਮਾਜਿਕ ਸਮਾਗਮਾਂ ‘ਚ ਸ਼ਿਰਕਤ ਕਰਨ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ। ਯਾਦ ਰਹੇ ਕਿ ਇਸ ਤੋਂ ਪਹਿਲਾਂ ਖ਼ਾਲਿਸਤਾਨ ਪੱਖੀ ਸਿੱਖ ਫੇਡਰੇਸ਼ਨ ਯੂ.ਕੇ. ਵੱਲੋਂ ਇੰਗਲੈਂਡ ਦੇ ਗੁਰਦੁਆਰਿਆਂ ਵਿਚ ਭਾਰਤੀ ਕੂਟਨੀਤਕਾਂ ਦੇ ਦਾਖਲੇ ‘ਤੇ ਰੋਕ ਲਾਈ ਗਈ ਸੀ, ਜਿਸ ਦਾ ਭਾਰਤੀ ਹਾਈ ਕਮਿਸ਼ਨ ਨੇ ਵਿਰੋਧ ਵੀ ਕੀਤਾ ਸੀ। ਭਾਰਤੀ ਅਧਿਕਾਰੀਆਂ ਨੇ ਸਾਊਥ ਹਾਲ ਸਥਿਤ ਗੁਰਦੁਆਰੇ ਦਾ ਦੌਰਾ ਕਰਕੇ ਸਿੱਖ ਆਗੂਆਂ ਨਾਲ ਮੁਲਾਕਾਤ ਵੀ ਕੀਤੀ ਸੀ। ਇਸੇ ਤਰ੍ਹਾਂ ਦਾ ਇਕ ਦੌਰਾ ਬੀਤੇ ਦਿਨੀਂ ਵੀ ਕੀਤਾ ਗਿਆ ਸੀ।

About Author

Punjab Mail USA

Punjab Mail USA

Related Articles

ads

Latest Category Posts

    ਨਿਊਜਰਸੀ ‘ਚ ਇਕ ਪ੍ਰੋਗਰਾਮ ਦੌਰਾਨ ਹੋਈ ਫਾਇਰਿੰਗ; ਇਕ ਸ਼ੱਕੀ ਦੀ ਮੌਤ, 20 ਹੋਰ ਜ਼ਖਮੀ

ਨਿਊਜਰਸੀ ‘ਚ ਇਕ ਪ੍ਰੋਗਰਾਮ ਦੌਰਾਨ ਹੋਈ ਫਾਇਰਿੰਗ; ਇਕ ਸ਼ੱਕੀ ਦੀ ਮੌਤ, 20 ਹੋਰ ਜ਼ਖਮੀ

Read Full Article
    ਅਮਰੀਕੀ ਅਦਾਲਤ ਵੱਲੋਂ ਭਾਰਤੀ ਮੂਲ ਦੇ ਇਕ ਵਿਦਿਆਰਥੀ ਦੀ ਹੱਤਿਆ ਮਾਮਲੇ ‘ਚ ਅਮਰੀਕੀ ਸ਼ਖਸ ਦੋਸ਼ੀ ਕਰਾਰ

ਅਮਰੀਕੀ ਅਦਾਲਤ ਵੱਲੋਂ ਭਾਰਤੀ ਮੂਲ ਦੇ ਇਕ ਵਿਦਿਆਰਥੀ ਦੀ ਹੱਤਿਆ ਮਾਮਲੇ ‘ਚ ਅਮਰੀਕੀ ਸ਼ਖਸ ਦੋਸ਼ੀ ਕਰਾਰ

Read Full Article
    ਕਾਲੀ ਔਰਤ ਸਾਨ ਫਰਾਂਸਿਸਕੋ ਵਿਚ ਪਹਿਲੀ ਵਾਰ ਬਣੀ ਮੇਅਰ

ਕਾਲੀ ਔਰਤ ਸਾਨ ਫਰਾਂਸਿਸਕੋ ਵਿਚ ਪਹਿਲੀ ਵਾਰ ਬਣੀ ਮੇਅਰ

Read Full Article
    ਟਰੰਪ ਨੇ ਉਤਰ ਕੋਰੀਆ ਦੇ ਜਨਰਲ ਨੂੰ ਮਾਰਿਆ ਸਲਿਊਟ

ਟਰੰਪ ਨੇ ਉਤਰ ਕੋਰੀਆ ਦੇ ਜਨਰਲ ਨੂੰ ਮਾਰਿਆ ਸਲਿਊਟ

Read Full Article
    ਜੇਮਸ ਕੋਮੇ ਨੇ ਹਿਲੇਰੀ ਕਲਿੰਟਨ ਦੀ ਈਮੇਲ ਜਾਂਚ ਦੌਰਾਨ ਕੀਤੀ ਲਾਪਰਵਾਹੀ

ਜੇਮਸ ਕੋਮੇ ਨੇ ਹਿਲੇਰੀ ਕਲਿੰਟਨ ਦੀ ਈਮੇਲ ਜਾਂਚ ਦੌਰਾਨ ਕੀਤੀ ਲਾਪਰਵਾਹੀ

Read Full Article
    ਅਮਰੀਕਾ ਨੇ ਉਤਰ ਕੋਰੀਆ ਕੋਲ ਪਰਮਾਣੂ ਹਥਿਆਰ ਨਾ ਹੋਣ ‘ਤੇ ਪਾਬੰਦੀਆਂ ਹਟਣਗੀਆਂ

ਅਮਰੀਕਾ ਨੇ ਉਤਰ ਕੋਰੀਆ ਕੋਲ ਪਰਮਾਣੂ ਹਥਿਆਰ ਨਾ ਹੋਣ ‘ਤੇ ਪਾਬੰਦੀਆਂ ਹਟਣਗੀਆਂ

Read Full Article
    ਦੁਨੀਆ ਸੁਰੱਖਿਅਤ ਅਤੇ ਸ਼ਾਂਤੀਪੂਰਣ ਭਵਿੱਖ ਦੀ ਹੱਕਦਾਰ : ਟਰੰਪ

ਦੁਨੀਆ ਸੁਰੱਖਿਅਤ ਅਤੇ ਸ਼ਾਂਤੀਪੂਰਣ ਭਵਿੱਖ ਦੀ ਹੱਕਦਾਰ : ਟਰੰਪ

Read Full Article
    ਅਮਰੀਕਾ ਵੱਲੋਂ ਇਜ਼ਰਾਇਲ ਦੀਆਂ 14 ਕੰਪਨੀਆਂ ‘ਤੇ ਪਾਬੰਦੀ

ਅਮਰੀਕਾ ਵੱਲੋਂ ਇਜ਼ਰਾਇਲ ਦੀਆਂ 14 ਕੰਪਨੀਆਂ ‘ਤੇ ਪਾਬੰਦੀ

Read Full Article
    ਵਪਾਰ ਦੇ ਅੰਤਰਰਾਸ਼ਟਰੀ ਨਿਯਮਾਂ ਦੀ ਧੱਜੀਆਂ ਉਡਾ ਰਹੇ ਅਮਰੀਕਾ ਨੂੰ ਭਾਰਤ, ਯੂਰਪੀ ਦੇਸ਼ਾਂ ਨਾਲ ਚੀਨ ਵੱਲੋਂ ਵੀ ਸਖ਼ਤ ਜਵਾਬ

ਵਪਾਰ ਦੇ ਅੰਤਰਰਾਸ਼ਟਰੀ ਨਿਯਮਾਂ ਦੀ ਧੱਜੀਆਂ ਉਡਾ ਰਹੇ ਅਮਰੀਕਾ ਨੂੰ ਭਾਰਤ, ਯੂਰਪੀ ਦੇਸ਼ਾਂ ਨਾਲ ਚੀਨ ਵੱਲੋਂ ਵੀ ਸਖ਼ਤ ਜਵਾਬ

Read Full Article
    ਨਿਊਯਾਰਕ ਸੂਬੇ ਵੱਲੋਂ ਟਰੰਪ ਫਾਊਂਡੇਸ਼ਨ ‘ਚ ਕਥਿਤ ਵਿੱਤੀ ਬੇਨਿਯਮੀ ਦੇ ਸੰਬੰਧ ‘ਚ ਮੁਕੱਦਮਾ ਸ਼ੁਰੂ ਕਰਨ ਦਾ ਐਲਾਨ

ਨਿਊਯਾਰਕ ਸੂਬੇ ਵੱਲੋਂ ਟਰੰਪ ਫਾਊਂਡੇਸ਼ਨ ‘ਚ ਕਥਿਤ ਵਿੱਤੀ ਬੇਨਿਯਮੀ ਦੇ ਸੰਬੰਧ ‘ਚ ਮੁਕੱਦਮਾ ਸ਼ੁਰੂ ਕਰਨ ਦਾ ਐਲਾਨ

Read Full Article
    ਫਰਜ਼ੀ ਖਬਰਾਂ ਦੇਸ਼ ਦੀਆਂ ‘ਸਭ ਤੋਂ ਵੱਡੀਆਂ ਦੁਸ਼ਮਣ’ ਹਨ : ਟਰੰਪ

ਫਰਜ਼ੀ ਖਬਰਾਂ ਦੇਸ਼ ਦੀਆਂ ‘ਸਭ ਤੋਂ ਵੱਡੀਆਂ ਦੁਸ਼ਮਣ’ ਹਨ : ਟਰੰਪ

Read Full Article
    ਭਾਰਤੀ ਮੂਲ ਦੀ ਦਿਵਿਆ ਸੂਰਿਆਦੇਵਰਾ ਬਣੀ ਜਨਰਲ ਮੋਟਰਜ਼ ਦੀ ਸੀ.ਐੱਫ.ਓ.

ਭਾਰਤੀ ਮੂਲ ਦੀ ਦਿਵਿਆ ਸੂਰਿਆਦੇਵਰਾ ਬਣੀ ਜਨਰਲ ਮੋਟਰਜ਼ ਦੀ ਸੀ.ਐੱਫ.ਓ.

Read Full Article
    ਟਰੰਪ-ਕਿਮ ਦੀ ਇਤਿਹਾਸਕ ਮੁਲਾਕਾਤ ਦੁਸ਼ਮਣੀ ਦੋਸਤੀ ‘ਚ ਬਦਲੀ

ਟਰੰਪ-ਕਿਮ ਦੀ ਇਤਿਹਾਸਕ ਮੁਲਾਕਾਤ ਦੁਸ਼ਮਣੀ ਦੋਸਤੀ ‘ਚ ਬਦਲੀ

Read Full Article
    ਸੋਸ਼ਲ ਮੀਡੀਏ ‘ਤੇ ਸਿੱਖਾਂ ਖਿਲਾਫ ਬੋਲਣ ਵਾਲੇ ਅਮਰੀਕੀ ਗੋਰੇ ਨੇ ਮੰਗੀ ਮੁਆਫੀ

ਸੋਸ਼ਲ ਮੀਡੀਏ ‘ਤੇ ਸਿੱਖਾਂ ਖਿਲਾਫ ਬੋਲਣ ਵਾਲੇ ਅਮਰੀਕੀ ਗੋਰੇ ਨੇ ਮੰਗੀ ਮੁਆਫੀ

Read Full Article
    ਜੂਨ 1984 ਦੇ ਘੱਲੂਘਾਰੇ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਸਾਨ ਫਰਾਂਸਿਸਕੋ ਵਿਖੇ ਵਿਸ਼ਾਲ ਮਾਰਚ

ਜੂਨ 1984 ਦੇ ਘੱਲੂਘਾਰੇ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਸਾਨ ਫਰਾਂਸਿਸਕੋ ਵਿਖੇ ਵਿਸ਼ਾਲ ਮਾਰਚ

Read Full Article