ਅਮਰੀਕਾ ਦੇ ਕੋਲੋਰਾਡੋ ‘ਚ ਸਾਹਮਣੇ ਆਇਆ ਤੇਜ਼ੀ ਨਾਲ ਫੈਲਣ ਵਾਲੇ ਕੋਰੋਨਾਂ ਵਾਇਰਸ ਦੇ ਨਵੇਂ ਰੂਪ ਦਾ ਪਹਿਲਾ ਮਾਮਲਾ

79
Share

ਫਰਿਜ਼ਨੋ (ਕੈਲੀਫੋਰਨੀਆਂ),31 ਦਸੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)-  ਅਮਰੀਕਾ ਦੇ ਸੂਬੇ ਕੋਲੋਰਾਡੋ ਵਿੱਚ ਰਾਜ ਦੇ ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਹੈ ਕਿ ਉਨ੍ਹਾਂ ਨੇ ਯੂਨਾਈਟਿਡ ਕਿੰਗਡਮ ਵਿੱਚ ਸਭ ਤੋਂ ਪਹਿਲਾਂ ਪਛਾਣੇ  ਗਏ ਕੋਵਿਡ -19 ਦੇ ਤੇਜ਼ੀ ਨਾਲ ਫੈਲਣ ਵਾਲੇ ਨਵੇਂ ਵਾਇਰਸ ਨਾਲ ਪੀੜਤ ਅਮਰੀਕਾ ਵਿੱਚ ਪਹਿਲੇ ਪੁਸ਼ਟੀ ਕੀਤੇ ਕੇਸ ਦੀ ਪਛਾਣ ਕੀਤੀ ਹੈ।ਕੋਰੋਨਾਂ ਵਾਇਰਸ ਦਾ ਇਹ ਨਵਾਂ ਰੂਪ ਜੋ ਕਿ ਵਧੇਰੇ ਛੂਤਕਾਰੀ ਮੰਨਿਆ ਜਾਂਦਾ ਹੈ ਅਤੇ ਇਹ ਵਿਸ਼ਵ ਭਰ ਦੇ ਕਈ ਹੋਰ ਦੇਸ਼ਾਂ ਵਿੱਚ ਵੀ ਫੈਲ ਗਿਆ ਹੈ। ਕੋਲੋਰਾਡੋ ਅਧਿਕਾਰੀਆਂ ਨੇ ਕਿਹਾ ਕਿ ਰਾਜ ਦੀ ਪਬਲਿਕ ਹੈਲਥ ਲੈਬਾਰਟਰੀ ਦੁਆਰਾ ਇਹ ਕੇਸ ਇੱਕ 20 ਸਾਲਾਂ ਦੇ ਵਿਅਕਤੀ ਵਿੱਚ ਪਾਇਆ ਗਿਆ ਹੈ, ਜਿਸਦੀ ਕੋਈ ਯਾਤਰਾ ਹਿਸਟਰੀ ਨਹੀ ਸੀ ਅਤੇ ਇਹ ਮਰੀਜ਼ ਹੁਣ ਏਲਬਰਟ ਕਾਉਂਟੀ ਵਿੱਚ ਕੁਆਰੰਟੀਨ ਪ੍ਰਕਿਰਿਆ ਵਿੱਚ ਹੈ।  ਰਾਜ ਦੇ ਸਿਹਤ ਅਧਿਕਾਰੀਆਂ ਅਨੁਸਾਰ ਵਾਇਰਸ ਦੇ ਇਸ ਨਵੇਂ ਕੇਸ ਬਾਰੇ ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ) ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।ਦੇਸ਼ ਭਰ ਦੀਆਂ ਪਬਲਿਕ ਅਤੇ ਪ੍ਰਾਈਵੇਟ ਲੈਬਾਂ ਨੇ ਬੀ.1.1.7 ਨਾਮ ਦੇ ਇਸ ਨਵੇਂ ਰੂਪ ਦੇ ਮਾਮਲਿਆਂ ਦੀ ਭਾਲ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ।ਕੋਲੋਰਾਡੋ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਉਹ ਇਸ ਵਿਅਕਤੀਗਤ ਕੇਸ ਦੇ ਨੇੜਲੇ ਸੰਪਰਕ ਲੱਭ ਰਹੇ ਹਨ, ਹਾਲਾਂਕਿ ਹੁਣ ਤਕ ਕੋਈ ਨੇੜਲਾ ਸੰਪਰਕ ਨਹੀਂ ਪਛਾਣਿਆ ਗਿਆ ਹੈ।ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਪਹਿਲਾਂ ਅਮਰੀਕਾ ਵੱਲੋਂ ਯੂਕੇ ਤੋਂ ਆਉਣ ਵਾਲੇ  ਯਾਤਰੀਆਂ ਲਈ ਉਡਾਣ ਭਰਨ ਤੋਂ ਪਹਿਲਾਂ ਕੋਰੋਨਾਂ ਦਾ ਨਕਾਰਾਤਮਕ ਟੈਸਟ ਹੋਣਾ ਜਰੂਰੀ ਕੀਤਾ ਗਿਆ ਹੈ।ਇਸਦੇ ਇਲਾਵਾ ਕੋਰੋਨਾਂ ਟੀਕਾ ਕੰਪਨੀਆਂ ਫਾਈਜ਼ਰ ਅਤੇ ਮੋਡਰਨਾ
ਅਨੁਸਾਰ  ਉਨ੍ਹਾਂ ਦਾ ਕੋਵਿਡ -19 ਟੀਕਾ ਵਾਇਰਸ ਦੇ ਨਵੇਂ ਰੂਪ  ਬੀ.1.1.7 ਦੇ ਵਿਰੁੱਧ ਵੀ ਸੁਰੱਖਿਆ ਪ੍ਰਦਾਨ ਕਰ ਸਕਦਾ ਹੈ।

Share