PUNJABMAILUSA.COM

ਅਮਰੀਕਾ ਦੇ ਓਰੇਗਨ ਜੇਲ੍ਹਾਂ ‘ਚ ਬੰਦ ਹਨ 52 ਸਿੱਖ

 Breaking News

ਅਮਰੀਕਾ ਦੇ ਓਰੇਗਨ ਜੇਲ੍ਹਾਂ ‘ਚ ਬੰਦ ਹਨ 52 ਸਿੱਖ

ਅਮਰੀਕਾ ਦੇ ਓਰੇਗਨ ਜੇਲ੍ਹਾਂ ‘ਚ ਬੰਦ ਹਨ 52 ਸਿੱਖ
June 20
11:48 2018

-ਸਿੱਖ ਕਾਕਸ ਵੱਲੋਂ ਕੀਤੀ ਜਾ ਰਹੀ ਹੈ ਇਨ੍ਹਾਂ ਦੀ ਪੈਰਵਾਈ
ਓਰੇਗਨ, 20 ਜੂਨ (ਪੰਜਾਬ ਮੇਲ)- ਅਮਰੀਕਾ ਦੇ ਓਰੇਗਨ ਸਟੇਟ ਤੋਂ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਦਰਦਨਾਕ ਕਹਾਣੀ ਸਾਹਮਣੇ ਆਈ ਹੈ। ਇਥੋਂ ਦੀ ਜੇਲ੍ਹ ਵਿਚ ਬਹੁਤ ਸਾਰੇ ਗੈਰ ਕਾਨੂੰਨੀ ਸ਼ਰਨਾਰਥੀ ਕੈਦ ਹਨ। ਇਨ੍ਹਾਂ ਵਿਚੋਂ 52 ਭਾਰਤੀ ਹਨ, ਜਿਨ੍ਹਾਂ ਵਿਚੋਂ ਬਹੁਤੇ ਸਿੱਖ ਹਨ। ਇਹ ਲੋਕ ਅਮਰੀਕਾ ਵਿਚ ਰਾਜਸੀ ਸ਼ਰਣ ਮੰਗ ਰਹੇ ਹਨ। ਕੁੱਲ 123 ਗੈਰ ਕਾਨੂੰਨੀ ਪ੍ਰਵਾਸੀਆਂ ਵਿਚੋਂ ਬਹੁਤੇ ਭਾਰਤੀਆਂ ਨੂੰ ਸ਼ੈਰੀਡਾਨ ਇਲਾਕੇ ਵਿਚੋਂ ਫੜਿਆ ਗਿਆ ਹੈ।
ਇਸ ਜੇਲ੍ਹ ਵਿਚ ਪਿਛਲੇ ਦਿਨੀਂ ਡੈਮਕ੍ਰੇਟਿਕ ਸੰਸਦ ਮੈਂਬਰਾਂ ਨੇ ਦੌਰਾ ਕੀਤਾ ਹੈ। ਦੌਰੇ ਦੌਰਾਨ ਇਨ੍ਹਾਂ ਹਵਾਲਾਤੀਆਂ ਨੇ ਪੰਜਾਬੀ ਦੋਭਾਸ਼ੀਏ ਰਾਹੀਂ ਆਪਣੀ ਦਰਦਨਾਕ ਹਾਲਤ ਬਿਆਨੀ ਅਤੇ ਦੱਸਿਆ ਕਿ ਹੁਣ ਉਹ ਮਾਨਸਿਕ ਤਣਾਅ ਹੇਠ ਦੱਬ ਰਹੇ ਨੇ। ਉਨ੍ਹਾਂ ਨੂੰ 22 ਘੰਟੇ ਤੰਗ ਸੈੱਲਾਂ ਵਿਚ ਬੰਦ ਰੱਖਿਆ ਜਾਂਦਾ ਹੈ ਅਤੇ ਉਨ੍ਹਾਂ ਨਾਲ ਬਾਕਿਆਂ ਨਾਲੋਂ ਵਿਤਕਰਾ ਕੀਤਾ ਜਾਂਦਾ ਹੈ। ਇਸ ਗੱਲ ਦਾ ਪ੍ਰਗਟਾਵਾ ਕਾਂਗਰਸ ਮੈਂਬਰ ਸੁਜਾਨੇ ਬੋਨਾਮੀਕੀ ਨੇ ਆਪਣੇ ਬਲਾਗ ਵਿਚ ਕੀਤਾ, ਜਿਸ ਵਿਚ ਉਨ੍ਹਾਂ ਨੇ ਦੱਸਿਆ ਕਿ ਦੋਭਾਸ਼ੀਏ ਰਾਹੀਂ ਉਨ੍ਹਾਂ ਨੂੰ ਇਨ੍ਹਾਂ ਲੋਕਾਂ ਦੇ ਅਮਰੀਕਾ ਵਿਚ ਸ਼ਰਣ ਲੈਣ ਦੀ ਯੋਜਨਾ ਬਾਰੇ ਪਤਾ ਲੱਗਾ। ਭਾਰਤੀ ਕੈਦੀਆਂ ਨੇ ਦੋਭਾਸ਼ੀਏ ਰਾਹੀਂ ਦੱਸਿਆ ਕਿ ਦੂਜੇ ਗੈਰ-ਪ੍ਰਵਾਸੀ ਕੈਦੀਆਂ ਨੂੰ ਸੈੱਲਾਂ ਤੋਂ ਬਾਹਰ ਰਹਿਣ ਦਾ ਜ਼ਿਆਦਾ ਸਮਾਂ ਮਿਲਦਾ ਹੈ। ਫੈਡਰਲ ਸੁਵਿਧਾ ਵਿਚ ਜ਼ਿਆਦਾਤਰ ਕੈਦੀਆਂ ਨੂੰ ਪਨਾਹ ਮੰਗਣੀ ਪੈਂਦੀ ਹੈ। ਬੋਨਾਮੀਕੀ ਨੇ ਕਿਹਾ ਕਿ ਕਈਆਂ ਨੇ ਆਪਣੀ ਘਰਵਾਲੀ ਅਤੇ ਬੱਚਿਆਂ ਨਾਲ ਸਰਹੱਦ ਪਾਰ ਕੀਤੀ, ਪਰ ਹੁਣ ਕੋਈ ਨਹੀਂ ਜਾਣਦਾ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਕਿੱਥੇ ਹਨ।
ਜ਼ਿਕਰਯੋਗ ਹੈ ਕਿ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਪੁੱਜ ਰਹੇ ਭਾਰਤੀਆਂ ‘ਤੇ ਅਮਰੀਕੀ ਸਰਕਾਰ ਲਗਾਤਾਰ ਨਕੇਲ ਕੱਸਣ ਦੀ ਕੋਸ਼ਿਸ਼ ਕਰ ਰਹੀ ਹੈ।
ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਆਰਡੀਨੇਟਰ ਡਾ. ਪਿੰ੍ਰਤਪਾਲ ਸਿੰਘ ਅਤੇ ਪ੍ਰਧਾਨ ਜਸਵੰਤ ਸਿੰਘ ਹੋਠੀ ਨੇ ਪੰਜਾਬ ਮੇਲ ਨੂੰ ਦੱਸਿਆ ਕਿ ਸਿੱਖ ਕਾਕਸ ਵੱਲੋਂ ਹਰ੍ਰਪੀਤ ਸਿੰਘ ਸੰਧੂ ਓਰੇਗਨ ਪਹੁੰਚ ਗਏ ਹਨ, ਜਿੱਥੇ ਉਹ ਜੇਲ੍ਹ ਅਧਿਕਾਰੀਆਂ ਅਤੇ ਸਥਾਨਕ ਕਾਂਗਰਸਮੈਨ ਨਾਲ ਮਿਲ ਕੇ ਇਸ ਕੇਸ ਦੀ ਪੈਰਵਾਈ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਿੱਖ ਕਾਕਸ ਨਾਲ ਸੰਬੰਧਤ ਸਮੁੱਚੇ ਕਾਂਗਰਸਮੈਨਾਂ ਨਾਲ ਜਲਦ ਹੀ ਰਾਬਤਾ ਕੀਤਾ ਜਾ ਰਿਹਾ ਹੈ, ਤਾਂਕਿ ਇਨ੍ਹਾਂ ਸਿੱਖਾਂ ਨੂੰ ਜਲਦ ਤੋਂ ਜਲਦ ਰਿਹਾਅ ਕਰਾਇਆ ਜਾ ਸਕੇ ਅਤੇ ਇਨ੍ਹਾਂ ਨੂੰ ਬਣਦੇ ਹੱਕ ਦਿਵਾਏ ਜਾ ਸਕਣ।

About Author

Punjab Mail USA

Punjab Mail USA

Related Articles

ads

Latest Category Posts

    ਕੋਰੋਨਾਵਾਇਰਸ; ਅਮਰੀਕਾ ‘ਚ ਦੂਜੇ ਮਰੀਜ਼ ਦੀ ਵਾਇਰਸ ਦੀ ਲਪੇਟ ‘ਚ ਆਉਣ ਦੀ ਪੁਸ਼ਟੀ

ਕੋਰੋਨਾਵਾਇਰਸ; ਅਮਰੀਕਾ ‘ਚ ਦੂਜੇ ਮਰੀਜ਼ ਦੀ ਵਾਇਰਸ ਦੀ ਲਪੇਟ ‘ਚ ਆਉਣ ਦੀ ਪੁਸ਼ਟੀ

Read Full Article
    ਈਰਾਨ ਦੀ ਜਵਾਬੀ ਕਾਰਵਾਈ ਵਿਚ ਅਮਰੀਕਾ ਦੇ 34 ਸੈਨਿਕ ਹੋਏ ਗੰਭੀਰ ਜ਼ਖ਼ਮੀ

ਈਰਾਨ ਦੀ ਜਵਾਬੀ ਕਾਰਵਾਈ ਵਿਚ ਅਮਰੀਕਾ ਦੇ 34 ਸੈਨਿਕ ਹੋਏ ਗੰਭੀਰ ਜ਼ਖ਼ਮੀ

Read Full Article
    ਹਿਊਸਟਨ ‘ਚ ਜ਼ੋਰਦਾਰ ਧਮਾਕੇ ਨਾਲ ਕਈ ਮਕਾਨ ਹਾਦਸਾਗ੍ਰਸਤ

ਹਿਊਸਟਨ ‘ਚ ਜ਼ੋਰਦਾਰ ਧਮਾਕੇ ਨਾਲ ਕਈ ਮਕਾਨ ਹਾਦਸਾਗ੍ਰਸਤ

Read Full Article
    ਪ੍ਰਤੀਨਿਧੀ ਸਭਾ ਦੇ ਮੁੱਖ ਮਹਾਦੋਸ਼ ਪ੍ਰਬੰਧਕ ਵੱਲੋਂ ਟਰੰਪ ਨੂੰ ਅਹੁਦੇ ਤੋਂ ਬਰਖਾਸਤ ਕੀਤੇ ਜਾਣ ਦੀ ਅਪੀਲ

ਪ੍ਰਤੀਨਿਧੀ ਸਭਾ ਦੇ ਮੁੱਖ ਮਹਾਦੋਸ਼ ਪ੍ਰਬੰਧਕ ਵੱਲੋਂ ਟਰੰਪ ਨੂੰ ਅਹੁਦੇ ਤੋਂ ਬਰਖਾਸਤ ਕੀਤੇ ਜਾਣ ਦੀ ਅਪੀਲ

Read Full Article
    ਟਰੰਪ ਪ੍ਰਸ਼ਾਸਨ ਵੱਲੋਂ ਗਰਭਵਤੀ ਔਰਤਾਂ ਲਈ ਵੀਜ਼ਾ ਨਿਯਮਾਂ ‘ਚ ਕੀਤੀ ਜਾਵੇਗੀ ਸਖ਼ਤੀ!

ਟਰੰਪ ਪ੍ਰਸ਼ਾਸਨ ਵੱਲੋਂ ਗਰਭਵਤੀ ਔਰਤਾਂ ਲਈ ਵੀਜ਼ਾ ਨਿਯਮਾਂ ‘ਚ ਕੀਤੀ ਜਾਵੇਗੀ ਸਖ਼ਤੀ!

Read Full Article
    ਤੁਲਸੀ ਗਬਾਰਡ ਵੱਲੋਂ ਹਿਲੇਰੀ ਕਲਿੰਟਨ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਰਜ

ਤੁਲਸੀ ਗਬਾਰਡ ਵੱਲੋਂ ਹਿਲੇਰੀ ਕਲਿੰਟਨ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਰਜ

Read Full Article
    ਟਰੰਪ 24-25 ਫਰਵਰੀ ਨੂੰ ਭਾਰਤ ਯਾਤਰਾ ‘ਤੇ

ਟਰੰਪ 24-25 ਫਰਵਰੀ ਨੂੰ ਭਾਰਤ ਯਾਤਰਾ ‘ਤੇ

Read Full Article
    ਸਿਆਟਲ ਪੁੱਜਾ ਚੀਨ ਦਾ ਕੋਰੋਨਾ ਵਾਇਰਸ!

ਸਿਆਟਲ ਪੁੱਜਾ ਚੀਨ ਦਾ ਕੋਰੋਨਾ ਵਾਇਰਸ!

Read Full Article
    ਚੀਨ ਨਾਲ ਵਪਾਰ ਸਮਝੌਤੇ ਦਾ ਦੂਜਾ ਪੜਾਅ ਜਲਦ : ਟਰੰਪ

ਚੀਨ ਨਾਲ ਵਪਾਰ ਸਮਝੌਤੇ ਦਾ ਦੂਜਾ ਪੜਾਅ ਜਲਦ : ਟਰੰਪ

Read Full Article
    ਅੰਮ੍ਰਿਤ ਸਿੰਘ ਨੇ ਹੈਰਿਸ ਕਾਊਂਟੀ ’ਚ ਪਹਿਲੇ ਦਸਤਾਰਧਾਰੀ ਸਿੱਖ ਵਜੋਂ ਡਿਪਟੀ ਕਾਂਸਟੇਬਲ ਅਹੁਦੇ ਦੀ ਸਹੁੰ ਚੁੱਕੀ

ਅੰਮ੍ਰਿਤ ਸਿੰਘ ਨੇ ਹੈਰਿਸ ਕਾਊਂਟੀ ’ਚ ਪਹਿਲੇ ਦਸਤਾਰਧਾਰੀ ਸਿੱਖ ਵਜੋਂ ਡਿਪਟੀ ਕਾਂਸਟੇਬਲ ਅਹੁਦੇ ਦੀ ਸਹੁੰ ਚੁੱਕੀ

Read Full Article
    ਅਮਰੀਕਨ ਮਰਦਮਸ਼ੁਮਾਰੀ ‘ਚ ਸਿੱਖਾਂ ਦੀ ਵੱਖਰੀ ਗਿਣਤੀ ਜ਼ਰੂਰੀ

ਅਮਰੀਕਨ ਮਰਦਮਸ਼ੁਮਾਰੀ ‘ਚ ਸਿੱਖਾਂ ਦੀ ਵੱਖਰੀ ਗਿਣਤੀ ਜ਼ਰੂਰੀ

Read Full Article
    ਅਮਰੀਕਨ ਸਿੱਖ ਜਥੇਬੰਦੀਆਂ ਵੱਲੋਂ ਸੀ.ਏ.ਏ. ਖ਼ਿਲਾਫ਼ ਅਮਰੀਕੀ ਕੌਂਸਲੇਟ ਸਾਹਮਣੇ ਰੋਸ ਪ੍ਰਦਰਸ਼ਨ ਦਾ ਐਲਾਨ

ਅਮਰੀਕਨ ਸਿੱਖ ਜਥੇਬੰਦੀਆਂ ਵੱਲੋਂ ਸੀ.ਏ.ਏ. ਖ਼ਿਲਾਫ਼ ਅਮਰੀਕੀ ਕੌਂਸਲੇਟ ਸਾਹਮਣੇ ਰੋਸ ਪ੍ਰਦਰਸ਼ਨ ਦਾ ਐਲਾਨ

Read Full Article
    ਐਲਕ ਗਰੋਵ ਸਿਟੀ ਦੇ ਡਾਇਵਰਸਿਟੀ ਇਨਕਲਿਊਜ਼ਨ ਕਮਿਸ਼ਨ ਦੀ ਮੀਟਿੰਗ ‘ਚ ਕਈ ਮਤੇ ਪਾਸ

ਐਲਕ ਗਰੋਵ ਸਿਟੀ ਦੇ ਡਾਇਵਰਸਿਟੀ ਇਨਕਲਿਊਜ਼ਨ ਕਮਿਸ਼ਨ ਦੀ ਮੀਟਿੰਗ ‘ਚ ਕਈ ਮਤੇ ਪਾਸ

Read Full Article
    ਸਾਊਥਰਨ ਕੈਲੀਫੋਰਨੀਆਂ ਦੀਆਂ ਸੰਗਤਾਂ ਨੇ ‘ਵਿਸਾਖੀ 2020’ ਮਨਾਉਣ ਸਬੰਧੀ ਕੀਤੀ ਪਹਿਲੀ ਮੀਟਿੰਗ

ਸਾਊਥਰਨ ਕੈਲੀਫੋਰਨੀਆਂ ਦੀਆਂ ਸੰਗਤਾਂ ਨੇ ‘ਵਿਸਾਖੀ 2020’ ਮਨਾਉਣ ਸਬੰਧੀ ਕੀਤੀ ਪਹਿਲੀ ਮੀਟਿੰਗ

Read Full Article
    ਸਦਨ ‘ਚ ਮਹਾਦੋਸ਼ ‘ਤੇ ਚਰਚਾ ਦੌਰਾਨ ਡੈਮੋਕ੍ਰੇਟਿਕ ਤੇ ਰੀਪਬਲਿਕਨ ਮੈਂਬਰ ‘ਚ ਝਗੜਾ

ਸਦਨ ‘ਚ ਮਹਾਦੋਸ਼ ‘ਤੇ ਚਰਚਾ ਦੌਰਾਨ ਡੈਮੋਕ੍ਰੇਟਿਕ ਤੇ ਰੀਪਬਲਿਕਨ ਮੈਂਬਰ ‘ਚ ਝਗੜਾ

Read Full Article