ਅਮਰੀਕਾ ਦੇ ਇੰਡਿਆਨਾ ਸ਼ਹਿਰ ‘ਚ ਪੂਰਾ ਸਾਲ ਮਨਾਇਆ ਜਾਂਦੈ ਕ੍ਰਿਸਮਸ ਦਾ ਤਿਉਹਾਰ

ਵਾਸ਼ਿੰਗਟਨ, 28 ਦਸੰਬਰ (ਪੰਜਾਬ ਮੇਲ)-19ਵੀਂ ਸਦੀ ਤੋਂ ਬਾਅਦ ਅਮਰੀਕਾ ਦੇ ਇਕ ਸ਼ਹਿਰ ਨੂੰ ਸੈਂਟਾ ਕਲੌਜ਼ ਦਾ ਨਾਂ ਦਿੱਤਾ ਗਿਆ ਹੈ। ਇੰਡੀਆਨਾ ਦਾ ਉੱਤਰੀ-ਪੂਰਬੀ ਹਿੱਸਾ ਵੀ ਆਮ ਅਮਰੀਕੀ ਥਾਂ ਇਵਨਸਵਿਲ, ਯੇਸਪਰ, ਬੂਨਵਿਲ, ਡੇਲ ਜਿਹੇ ਨਾਂ ਦੀ ਤਰ੍ਹਾਂ ਆਮ ਥਾਂ ਹੀ ਹੈ। ਪਰ ਫਿਰ ਵੀ ਉਥੇ ਦਾ ਵਾਤਾਵਰਣ ਇਸ ਨੂੰ ਖਾਸ ਬਣਾਉਂਦਾ ਹੈ। ਇਸ ਸਿੱਧੇ ਲੰਮੇ ਰਸਤੇ ‘ਤੇ ਰੂਟ 162 ਦਾ ਸਾਈਨ ਬੋਰਡ ਕ੍ਰਿਸਮਸ ਸਟਾਰ ਦੀ ਤਰ੍ਹਾਂ ਦਿਖਦਾ ਹੈ।
4 ਮੀਲ ਦੀ ਦੂਰੀ ਤੋਂ ਦਿਖਾਈ ਦਿੰਦੀ ਸੈਂਟਾ ਕਲੌਜ਼ ਦੀ ਇਕ 10 ਫੁੱਟ ਮੂਰਤੀ ਤੁਹਾਡਾ ਸਵਾਗਤ ਕਰਦੀ ਦਿੱਖ ਜਾਵੇਗੀ। ਜਿਵੇਂ ਹੀ ਤੁਸੀਂ ਇਸ ਦੇ ਨੇੜੇ ਪਹੁੰਚਦੇ ਜਾਵੋਗੇ ਤੁਹਾਨੂੰ ਕਈ ਕਲੂ ਮਿਲਦੇ ਜਾਣਗੇ। ਉੱਚੀ ਸੜਕ ਨੂੰ ਹੀ ਕ੍ਰਿਸਮਸ ਬ੍ਰੋਲਵਾਰਡ ਕਹਿੰਦੇ ਹਨ। ਇਸ ਸ਼ਹਿਰ ‘ਚ 2500 ਲੋਕ ਰਹਿੰਦੇ ਹਨ ਅਤੇ ਇਸ ਨੂੰ ਕ੍ਰਿਸਮਸ ਲੇਕ ਵਿਲੇਜ ਕਹਿੰਦੇ ਹਨ।
ਇੰਡੀਆਨਾ ਦੇ ਸੈਂਟਾ ਕਲੌਜ਼ ਸ਼ਹਿਰ ਦੀ ਖਾਸ ਗੱਲ ਹੈ ਕਿ ਇਥੇ ਸਾਲ ਦੇ 365 ਦਿਨ ਕ੍ਰਿਸਮਸ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਥੇ ਰਹਿਣ ਵਾਲੇ ਕ੍ਰਿਸਮਸ ਰੋਜ਼ ਮਨਾਉਣ ਦੇ ਬਾਵਜੂਦ ਵੀ ਬੋਰ ਨਹੀਂ ਹੁੰਦੇ। 19ਵੀਂ ਸਦੀ ‘ਚ ਇਸ ਸ਼ਹਿਰ ਨੂੰ ਲੋਕ ਸੈਂਟਾ ਫੀ ਦੇ ਨਾਂ ਨਾਲ ਜਾਣਦੇ ਸਨ। ਕ੍ਰਿਸਮਸ ਈਵ ਦੀ ਰਾਤ ਨੂੰ ਅੱਗ ਦੇ ਚਾਰੋਂ ਪਾਸੇ ਬੈਠ ਕੇ ਸਥਾਨਕ ਨਾਗਰਿਕ ਸੈਂਟਾ ਫੀ ਦਾ ਨਵਾਂ ਨਾਂ ਰੱਖਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਅਚਾਨਕ ਦਰਵਾਜ਼ੇ ਖ੍ਹੁੱਲਣ ਲੱਗੇ। ਦਰਵਾਜ਼ੇ ਖੁੱਲ੍ਹ ਰਹੇ ਸਨ ਅਤੇ ਘੰਟੀਆਂ ਦੀ ਆਵਾਜ਼ ਸੁਣਾਈ ਦੇ ਰਹੀ ਸੀ, ਇਹ ਦੇਖਦੇ ਹੀ ਇਕ ਛੋਟੀ ਕੁੜੀ ਨੇ ਕੰਬਦੇ ਹੋਏ ਕਿਹਾ, ‘ਇਹ ਤਾਂ ਸੈਂਟਾ ਕਲੌਜ਼ ਹੈ।’ ਉਸ ਤੋਂ ਬਾਅਦ ਇਸ ਸ਼ਹਿਰ ਦਾ ਨਾਂ ਸੈਂਟਾ ਕਲੌਜ਼ ਪੈ ਗਿਆ। 1914 ਦੇ ਨੇੜੇ ਸੈਂਟਾ ਕਲੌਜ਼ ਲਈ ਬੱਚਿਆਂ ਦੀਆਂ ਚਿੱਠੀਆਂ ਮਿਲਣ ਲੱਗੀਆਂ ਅਤੇ ਇਸ ਦੇ ਲਈ ਸ਼ਹਿਰ ਦੇ ਪੋਸਟ ਮਾਸਟਰ ਜੇਮਸ ਮਾਰਟਿਨ ਚਿੱਠੀਆਂ ਦਾ ਜਵਾਬ ਭੇਜਣ ਲੱਗੇ। ਹੁਣ ਪੋਸਟ ਆਫਿਸ ਨੂੰ ਸਾਲ ‘ਚ 20,000 ਚਿੱਠੀਆਂ ਮਿਲਦੀਆਂ ਸਨ। ਇਹ ਚਿੱਠੀਆਂ ਪੂਰੇ ਅਮਰੀਕਾ ਅਤੇ ਪੂਰੀ ਦੁਨੀਆਂ ਤੋਂ ਆਉਂਦੀਆਂ ਸਨ। ਜ਼ਿਆਦਾਤਰ ਚਿੱਠੀਆਂ ‘ਚ ਪੀ. ਓ. ਬਾਕਸ ਦਾ ਪਤਾ ਹੁੰਦਾ ਹੈ ਪਰ ਕੁਝ ਲਿਫਾਫਿਆਂ ‘ਤੇ ਸਿੱਧਾ ਲਿਖਿਆ ਹੁੰਦਾ ਹੈ- ਸੈਂਟਾ ਕਲੌਜ਼, ਨਾਰਥ ਪੋਲ।
ਜਵਾਬ ਦੇਣ ਦਾ ਜ਼ਿੰਮਾ ਚੀਫ ਐਲਫ ਪੈਟ ਕੋਚ ‘ਤੇ ਹੈ। ਉਹ ਸਾਲ 86 ਦੀ ਹੈ, ਉਸ ਨੇ ਨਰਸਿੰਗ ਅਤੇ ਧਰਮ-ਸ਼ਾਸਤਰ ‘ਚ ਡਿਗਰੀ ਕੀਤੀ ਹੋਈ ਹੈ। ਐਲਫ ਪੈਟ ਕੋਚ ਲਗਭਗ 200 ਵਾਲੰਟੀਅਰ ਦੀ ਇਕ ਟੀਮ ਦਾ ਸੰਚਾਲਨ ਕਰਦੀ ਹੈ। ਇਹ ਚਿੱਠੀਆਂ ਪੜ੍ਹਦੀ ਹੈ, ਉਨ੍ਹਾਂ ਦਾ ਪ੍ਰਿੰਟ ਲੈਂਦੀ ਹੈ, ਬੱਚਿਆਂ ਦਾ ਨਾਂ ਲਿਖਦੀ ਹੈ ਅਤੇ ਇਕ ਪਰਸਨ ਮੈਸੇਜ ਦੇ ਨਾਲ ਪੋਸਟ ਕਰ ਦਿੰਦੀ ਹੈ। ਉਹ ਬਹੁਤ ਹੀ ਦਿਲਚਸਪ ਤਰੀਕੇ ਨਾਲ ਜਵਾਬ ਦਿੰਦੀ ਹੈ। ਉਹ ਕੋਸ਼ਿਸ਼ ਕਰਦੀ ਹੈ ਕਿ ਜਿਵੇਂ ਹੀ ਲਿਫਾਫਾ ਖੁੱਲ੍ਹੇ ਤਾਂ ਸਭ ਤੋਂ ਪਹਿਲਾਂ ਬੱਚਿਆਂ ਦੀ ਨਜ਼ਰ ਸੈਂਟਾ ਕਲੌਜ਼ ‘ਤੇ ਜਾਵੇ।
ਇਥੇ ‘ਹਰ ਹਾਲੀਡੇ ਵਰਲਡ’ ਨਾਂ ਨਾਲ ਇਕ ਬਹੁਤ ਵੱਡਾ ਥੀਮ ਪਾਰਕ ਅਤੇ ਸਫਾਰੀ ਹੈ। ਪਾਰਕ ‘ਚ ਹਰ ਸਾਲ ਲੱਖਾਂ ਸੈਲਾਨੀ ਆਉਂਦੇ ਹਨ ਪਰ ਇਹ ਨਵੰਬਰ ‘ਚ ਠੰਡ ਕਾਰਨ ਬੰਦ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਦਸੰਬਰ ‘ਚ ਸੈਂਟਾ ਕਲੌਜ਼ ਲੋਕਾਂ ਨਾਲ ਭਰਿਆ ਹੁੰਦਾ ਹੈ, ਜਿਸ ਦਾ ਸਬੂਤ ਹੈ ਕਿ ਇਥੋਂ ਦੀ ਪਾਰਕਿੰਗ ਕਾਰਾਂ ਨਾਲ ਭਰੀ ਹੁੰਦੀ ਹੈ। ਇਥੇ ਹਰ ਪਾਸੇ ਸੈਂਟਾ ਕਲੌਜ਼ ਦੇ ਮਾਡਲ ਹਨ।