ਅਮਰੀਕਾ ਦੀ ਸੰਘੀ ਸਰਕਾਰ ਨੂੰ ਜੂਨ ਮਹੀਨੇ ‘ਚ ਪਿਆ ਇਤਿਹਾਸ ਦਾ ਸਭ ਤੋਂ ਵੱਡਾ ਘਾਟਾ

127
Share

ਵਾਸ਼ਿੰਗਟਨ, 15 ਜੁਲਾਈ (ਪੰਜਾਬ ਮੇਲ)- ਅਮਰੀਕਾ ਦੀ ਸੰਘੀ ਸਰਕਾਰ ਨੂੰ ਇਸ ਸਾਲ ਜੂਨ ‘ਚ ਇਤਿਹਾਸ ਦਾ ਸਭ ਤੋਂ ਵੱਡਾ ਬਜਟ ਘਾਟਾ ਝੱਲਣਾ ਪਿਆ ਹੈ। ਇਕ ਪਾਸੇ ਸਰਕਾਰ ਨੂੰ ਕਰੋਨਾ ਮਹਾਮਾਰੀ ਨਾਲ ਲੜਨ ਲਈ ਵਧੇਰੇ ਖਰਚ ਕਰਨਾ ਪਿਆ ਅਤੇ ਦੂਜੇ ਪਾਸੇ ਲੱਖਾਂ ਨੌਕਰੀਆਂ ਖਤਮ ਹੋਣ ਕਾਰਨ ਇਸ ਦੇ ਟੈਕਸ ਦੀ ਆਮਦਨੀ ਘੱਟ ਗਈ। ਅਮਰੀਕਾ ਦੇ ਖਜ਼ਾਨਾ ਵਿਭਾਗ ਨੇ ਕਿਹਾ ਹੈ ਕਿ ਘਾਟਾ ਪਿਛਲੇ ਮਹੀਨੇ ਵੱਧ ਕੇ 864 ਅਰਬ ਡਾਲਰ ਹੋ ਗਿਆ ਹੈ। ਇਹ ਅੰਕੜਾ ਦੇਸ਼ ਦੇ ਇਤਿਹਾਸ ‘ਚ ਕਈ ਸਾਲਾਨਾ ਘਾਟਿਆਂ ਤੋਂ ਵੀ ਵੱਧ ਹੈ। ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ‘ਚ ਅਮਰੀਕਾ ਨੂੰ ਮਾਸਿਕ 738 ਅਰਬ ਡਾਲਰ ਦਾ ਘਾਟਾ ਹੋਇਆ ਸੀ। ਅਮਰੀਕੀ ਸੰਸਦ ਪਹਿਲਾਂ ਹੀ ਕੋਰੋਨਾਵਾਇਰਸ ਦੇ ਪ੍ਰਭਾਵ ਨਾਲ ਨਜਿੱਠਣ ਲਈ ਅਰਬਾਂ ਡਾਲਰ ਮੁਹੱਈਆ ਕਰਵਾ ਚੁੱਕੀ ਹੈ। ਮੌਜੂਦਾ ਵਿੱਤੀ ਸਾਲ ਦੇ ਪਹਿਲੇ ਨੌਂ ਮਹੀਨਿਆਂ (1 ਅਕਤੂਬਰ 2019 ਤੋਂ) ਅਮਰੀਕਾ ਦਾ ਬਜਟ ਘਾਟਾ 2,740 ਅਰਬ ਡਾਲਰ ਤੱਕ ਪਹੁੰਚ ਗਿਆ ਹੈ। ਇਹ ਘਾਟਾ 9 ਮਹੀਨਿਆਂ ਦੀ ਇਸ ਮਿਆਦ ਲਈ ਰਿਕਾਰਡ ਹੈ। ਇਸ ਅਨੁਸਾਰ ਪੂਰੇ ਸਾਲ ਦਾ ਘਾਟਾ 7 3,700 ਅਰਬ ਡਾਲਰ ਤੱਕ ਪਹੁੰਚ ਸਕਦਾ ਹੈ।


Share