ਅਮਰੀਕਾ ਦੀ ਸਪੈਸ਼ਲ ਵਾਚ ਲਿਸਟ ‘ਚ ਪਾਕਿਸਤਾਨ ਸ਼ਾਮਲ

January 04
21:12
2018
ਵਾਸ਼ਿੰਗਟਨ, 4 ਜਨਵਰੀ (ਪੰਜਾਬ ਮੇਲ)- ਅਮਰੀਕਾ ਨੇ ਪਾਕਿਸਤਾਨ ਨੂੰ ਇਕ ਹੋਰ ਝਟਕਾ ਦਿੰਦੇ ਹੋਏ ਉਸ ਨੂੰ ਸਪੈਸ਼ਲ ਵਾਚ ਲਿਸਟ ‘ਚ ਰੱਖਿਆ ਹੈ। ਅਮਰੀਕਾ ਨੇ ਪਾਕਿਸਤਾਨ ‘ਤੇ ਧਾਰਮਿਕ ਸੁਤੰਤਰਤਾ ਦੀ ਗੰਭੀਰ ਉਲੰਘਣਾ ਨੂੰ ਲੈ ਕੇ ਸਪੈਸ਼ਲ ਵਾਚ ਲਿਸਟ ‘ਚ ਰੱਖਿਆ ਹੈ। ਯੂ.ਐੱਸ. ਸਟੇਟ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਯੂ.ਐੱਸ. ਸਟੇਟ ਡਿਪਾਰਟਮੈਂਟ ਨੇ ਕਿਹਾ ਕਿ ਧਾਰਮਿਕ ਸੁਤੰਤਰਤਾ ਦੇ ਉਲੰਘਣ ਮਾਮਲੇ ‘ਚ 10 ਦੇਸ਼ਾਂ ਨੂੰ ਇਸ ਸੂਚੀ ‘ਚ ਸ਼ਾਮਲ ਕੀਤਾ ਹੈ। ਇਸ ਸੂਚੀ ‘ਚ ਬਰਮਾ, ਚੀਨ. ਈਰਾਨ, ਇਰਿਟੀਰੀਆ, ਉੱਤਰ ਕੋਰੀਆ, ਸਾਊਦੀ ਅਰਬ, ਸੂਡਾਨ, ਤਜ਼ਾਕਿਸਤਾਨ, ਤੁਰਕਮੇਨਿਸਤਾਨ ਨੂੰ ਫਿਰ ਸ਼ਾਮਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਨਵੇਂ ਸਾਲ ‘ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟਵਿਟ ਤੋਂ ਬਾਅਦ ਤੋਂ ਅਮਰੀਕਾ ਤੇ ਪਾਕਿਸਤਾਨ ਵਿਚਾਲੇ ਸੰਬੰਧਾਂ ‘ਚ ਕਾਫੀ ਤਣਾਅ ਆ ਗਿਆ ਹੈ।