PUNJABMAILUSA.COM

ਅਮਰੀਕਾ ਦੀ ਬਜਾਏ ਹੁਣ ਕੈਨੇਡਾ ਆਉਣ ਲੱਗੇ ਰਫਿਊਜ਼ੀ

ਅਮਰੀਕਾ ਦੀ ਬਜਾਏ ਹੁਣ ਕੈਨੇਡਾ ਆਉਣ ਲੱਗੇ ਰਫਿਊਜ਼ੀ

ਅਮਰੀਕਾ ਦੀ ਬਜਾਏ ਹੁਣ ਕੈਨੇਡਾ ਆਉਣ ਲੱਗੇ ਰਫਿਊਜ਼ੀ
February 08
10:52 2017

20
ਮੈਨੀਟੋਬਾ, 8 ਫਰਵਰੀ (ਪੰਜਾਬ ਮੇਲ)- ਰਫਿਊਜ਼ੀ ਵਜੋਂ ਅਮਰੀਕਾ ਪੁੱਜੇ ਲੋਕ ਮੌਜੂਦਾ ਹਾਲਾਤ ਵੇਖਦਿਆਂ ਸਰਹੱਦ ਪਾਰ ਕਰਕੇ ਕੈਨੇਡਾ ਆਉਣ ਲੱਗੇ ਹਨ ਅਤੇ ਇਨ੍ਹਾਂ ਵੱਲੋਂ ਰਵਾਇਤੀ ਲਾਂਘਿਆਂ ਦੀ ਬਜਾਏ ਬੇ-ਆਬਾਦ ਇਲਾਕਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਮੈਨੀਟੋਬਾ ਦੀ ਅਮਰੀਕਾ ਨਾਲ ਲੱਗਦੀ ਸਰਹੱਦ ਰਾਹੀਂ ਬੀਤੇ ਕੁਝ ਦਿਨਾਂ ਦੌਰਾਨ ਦਰਜਨਾਂ ਰਫਿਊਜੀ ਕੈਨੇਡਾ ਵਿਚ ਦਾਖਲ ਹੋ ਚੁੱਕੇ ਹਨ। ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਗੱਲ ਦੀ ਪੁਸ਼ਟੀ ਕੀਤੀ ਕਿ ਵੀਕਐਂਡ ਦੌਰਾਨ 22 ਜਣਿਆਂ ਨੇ ਐਮਰਸਨ ਸ਼ਹਿਰ ਨੇੜੇ ਸਰਹੱਦ ਪਾਰ ਕੀਤੀ। ਐਮਰਸਨ ਸ਼ਹਿਰ ਵਿੰਨੀਪੈਗ ਤੋਂ 100 ਕਿਲੋਮੀਟਰ ਦੱਖਣ ਵੱਲ ਸਥਿਤ ਹੈ।
ਮਨਫੀ 20 ਡਿਗਰੀ ਤਾਪਮਾਨ ਵਿਚ 12 ਕਿਲੋਮੀਟਰ ਪੈਦਲ ਚੱਲਣ ਮਗਰੋਂ ਪਰਿਵਾਰ ਸਮੇਤ ਕੈਨੇਡਾ ਦੀ ਸਰਹੱਦ ਵਿਚ ਦਾਖਲ ਹੋਏ ਫਰਹਾਨ ਅਹਿਮਦ ਨੇ ਕਿਹਾ, ”ਮੇਰੇ ਹੱਥ-ਪੈਰ ਪੂਰੀ ਤਰ੍ਹਾਂ ਸੁੰਨ ਹੋ ਚੁੱਕੇ ਸਨ। ਅਸੀਂ ਕੈਨੇਡਾ ਦੀ ਸਰਹੱਦ ਵਿਚ ਦਾਖਲ ਹੋ ਕੇ 911 ‘ਤੇ ਕਾਲ ਕਰਦਿਆਂ ਮਦਦ ਮੰਗੀ ਅਤੇ ਆਰ.ਸੀ.ਐੱਮ.ਪੀ. ਵਾਲੇ ਸਾਨੂੰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਦਫਤਰ ਛੱਡ ਆਏ, ਜਿੱਥੇ ਅਸੀਂ ਰਫਿਊਜੀ ਵਜੋਂ ਦਾਅਵਾ ਪੇਸ਼ ਕਰ ਸਕਦੇ ਹਾਂ।” ਮੈਨੀਟੋਬਾ ਇੰਟਰਫੇਥ ਇੰਮੀਗ੍ਰੇਸ਼ਨ ਕੌਂਸਲ ਦੀ ਕਾਰਜਕਾਰੀ ਡਾਇਰੈਕਟਰ ਰੀਟਾ ਚਹਿਲ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ‘ਚ ਕੈਨੇਡਾ-ਅਮਰੀਕਾ ਦੀ ਸਰਹੱਦ ਪਾਰ ਕਰਕੇ ਪਨਾਹ ਮੰਗਣ ਵਾਲਿਆਂ ਦੀ ਗਿਣਤੀ ਵਿਚ ਅਚਾਨਕ ਵਾਧਾ ਹੋਇਆ ਹੈ। ਸਿਰਫ ਜਨਵਰੀ ਮਹੀਨੇ ਦੌਰਾਨ ਹੀ 40 ਦੇ ਲਗਭਗ ਫਾਈਲਾਂ ਖੁੱਲ੍ਹੀਆਂ, ਜਦਕਿ ਪਿਛਲੇ ਹਫਤੇ 10 ਫਾਈਲਾਂ ਖੋਲ੍ਹੀਆਂ ਗਈਆਂ। ਅਹਿਮਦ ਦਾ ਜਨਮ ਸੋਮਾਲੀਆ ਦੇ ਇਕ ਛੋਟੇ ਜਿਹੇ ਕਸਬੇ ਵਿਚ ਹੋਇਆ ਸੀ। ਜੂਨ 2014 ਵਿਚ ਉਸ ਦੇ ਪਿਤਾ ਦਾ ਕਤਲ ਕਰ ਦਿੱਤਾ ਗਿਆ ਅਤੇ ਆਪਣੀ ਜਾਨ ਨੂੰ ਖਤਰਾ ਮਹਿਸੂਸ ਕਰਦਿਆਂ ਉਸ ਨੇ ਦੇਸ਼ ਛੱਡਣਾ ਹੀ ਬਿਹਤਰ ਸਮਝਿਆ। ਤਿੰਨ ਬੱਚਿਆਂ ਦਾ ਪਿਤਾ ਹੋਣ ਦੇ ਨਾਤੇ ਅਹਿਮਦ ਲਈ ਕੋਈ ਵੀ ਫੈਸਲਾ ਸੁਖਾਲਾ ਨਹੀਂ ਸੀ। ਉਸ ਨੇ ਆਪਣੀ ਪਤਨੀ ਨੂੰ ਆਖਰੀ ਵਾਰ ਪਿਤਾ ਦੀ ਮੌਤ ਤੋਂ ਤਿੰਨ ਦਿਨ ਬਾਅਦ 23 ਜੂਨ, 2014 ਨੂੰ ਵੇਖਿਆ ਸੀ। ਬ੍ਰਾਜ਼ੀਲ, ਵੈਨਜ਼ੁਏਲਾ, ਕੋਲੰਬੀਆ, ਪਨਾਮਾ, ਕੋਸਟਾ ਰੀਕਾ, ਨਿਕਾਰਗੁਆ ਅਤੇ ਮੈਕਸੀਕੋ ਹੁੰਦਾ ਹੋਇਆ ਉਹ ਅਕਤੂਬਰ 2014 ਵਿਚ ਅਮਰੀਕਾ ਪੁੱਜਿਆ। ਟੈਕਸਾਸ ਵਿਚ ਇੰਮੀਗ੍ਰੇਸ਼ਨ ਅਧਿਕਾਰੀਆਂ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਫਰਵਰੀ 2015 ਵਿਚ ਦੱਸਿਆ ਗਿਆ ਕਿ ਉਸ ਨੂੰ ਡਿਪੋਰਟ ਕਰ ਦਿੱਤਾ ਜਾਵੇਗਾ ਪਰ ਕਾਗਜ਼ਾਂ ਦੇ ਉਪਰ-ਥੱਲੇ ਹੋਣ ਕਾਰਨ ਉਸ ਨੂੰ ਨਿਗਰਾਨੀ ਹੇਠ ਰਿਹਾਅ ਕਰ ਦਿੱਤਾ ਗਿਆ। ਕੁਝ ਸਮੇਂ ਬਾਅਦ ਹਾਲਾਤ ਠੀਕ ਹੋ ਗਏ ਪਰ ਇਕ ਦਿਨ ਕਾਰ ਚਲਾਉਂਦਿਆਂ ਉਹ ਮੁੜ ਇੰਮੀਗ੍ਰੇਸ਼ਨ ਅਧਿਕਾਰੀਆਂ ਦੇ ਅੜਿੱਕੇ ਚੜ੍ਹ ਗਿਆ। ਕਿਸੇ ਤਰ੍ਹਾਂ ਬਚਦੇ ਹੋਏ ਅਹਿਮਦ ਨੇ ਕੈਨੇਡਾ ਵਿਚ ਦਾਖਲ ਹੋਣਾ ਹੀ ਬਿਹਤਰ ਸਮਝਿਆ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

Read Full Article
    ‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

Read Full Article
    ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

Read Full Article
    ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

Read Full Article
    ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

Read Full Article
    ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

Read Full Article
    ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

Read Full Article
    ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

Read Full Article
    ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

Read Full Article
    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article
    ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

Read Full Article
    ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ਲਈ ਤਿਆਰੀਆਂ ਜ਼ੋਰਾਂ ‘ਤੇ; ਰਿਹਰਸਲਾਂ ਦਾ ਦੌਰ ਜਾਰੀ

    ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

Read Full Article