ਅਮਰੀਕਾ ਦੀਆ ਸੋਲਾਂ ਜਥੇਬੰਦੀਆਂ ਨੇ ਸਿੱਖ ਓਵਰਸੀਜ ਬੀ ਜੇ ਪੀ ਅਹੁਦੇਦਾਰਾਂ ਨੂੰ ਅਸਤੀਫ਼ੇ ਦੇਣ ਲਈ ਕਿਹਾ।

91
Share

ਅਸਤੀਫ਼ੇ ਨਾਂ ਦੇਣ ਦੀ ਸੂਰਤ ਵਿੱਚ ਸਮਾਜਿਕ ਬਾਈਕਾਟ ਕਰਨ ਦਾ ਐਲਾਨ ।

ਅਸਤੀਫ਼ੇ ਕਿਸਾਨਾਂ ਦੀ ਹਮਾਇਤ ਵਿੱਚ ਦੇਣ ਲਈ ਜ਼ੋਰ ਦਿੱਤਾ।

ਵਸ਼ਿਗਟਨ ਡੀ ਸੀ- 31 ਦਸੰਬਰ (ਪੰਜਾਬ ਮੇਲ/ਸੁਰਿੰਦਰ ਗਿੱਲ) ਕਿਸਾਨ ਜਥੇਬੰਦੀਆਂ ਦੀ ਹਮਾਇਤ ਵਿੱਚ ਅਮਰੀਕਾ ਦੀਆ ਸੋਲਾਂ ਜਥੇਬੰਦੀਆਂ ਨੇ ਪ੍ਰੈਸ ਨੋਟ ਜਾਰੀ ਕੀਤਾ ਹੈ। ਉਹਨਾਂ ਕਿਹਾ ਕਿ ਬੀ ਜੇ ਪੀ ਸਰਕਾਰ ਕਿਸਾਨਾਂ ਤੇ ਕਿਰਸਾਨੀ ਦਾ ਘਾਣ ਤਿੰਨ ਕਿਸਾਨ ਵਿਰੋਧੀ ਕਾਨੂੰਨ ਲਾਗੂ ਕਰਕੇ ਕਰ ਰਹੀ ਹੈ। ਜਿਸ ਦਾ ਵਿਰੋਧ ਪੂਰੇ ਸੰਸਾਰ ਵਿੱਚ ਸਿੱਖ ਜਥੇਬੰਦੀਆਂ ਤੇ ਕਿਸਾਨ ਹਮਾਇਤੀ ਜਥੇਬੰਦੀਆਂ ਕਰ ਰਹੀਆਂ ਹਨ। ਪਰ ਓਵਰਸੀਜ ਬੀ ਜੇ ਪੀ ਦੇ ਸਿੱਖ ਵਿੰਗ ਮੋਦੀ ਸਰਕਾਰ ਤੇ ਕਿਸਾਨ ਵਿਰੋਧੀ ਬਿੱਲਾਂ ਬਾਰੇ ਚੁੱਪ ਹਨ। ਉਹਨਾਂ ਦਾ ਕਹਿਣਾ ਹੈ ਕਿ ਉਹ ਸਰਕਾਰ ਵਿੱਚ ਰਹਿ ਕੇ ਕਿਸਾਨਾਂ ਦੀ ਬੇਹਤਰੀ ਲਈ ਜੱਦੋ-ਜਹਿਦ ਕਰ ਰਹੇ ਹਨ। ਪਰ ਅਮਰੀਕਾ ਦੀਆ ਉੱਘੀਆਂ ਸੋਲਾ ਜਥੇਬੰਦੀਆਂ ਨੇ ਬੀ ਜੇ ਪੀ ਓਵਰਸੀਜ ਸਿੱਖ  ਵਿੰਗ ਦੇ ਬਾਈਕਾਟ ਦਾ ਸੱਦਾ ਦਿੱਤਾ ਹੈ।

ਜਿਕਰਯੋਗ ਹੈ ਕਿ ਇਹਨਾਂ ਸੋਲਾਂ ਜਥੇਬੰਦੀਆਂ ਨੇ ਕਿਹਾ ਕਿ ਸਿੱਖ ਬੀ ਜੇ ਪੀ ਦੇ ਅਹੁਦੇਦਾਰਾਂ ਨੂੰ ਤੁਰੰਤ ਅਸਤੀਫ਼ੇ ਦੇਣ ਲਈ ਕਿਹਾ ਹੈ। ਜੇਕਰ ਉਹ ਅਸਤੀਫ਼ੇ ਨਹੀਂ ਦਿੰਦੇ ਤਾਂ ਉਹਨਾਂ ਦਾ ਸਮਾਜਿਕ ਬਾਈਕਾਟ ਇਕ ਜਨਵਰੀ ਤੋ ਕੀਤਾ ਜਾਵੇਗਾ। ਜਥੇਬੰਦੀਆਂ ਦੇ ਬੁਲਾਰਿਆਂ ਕਿਹਾ ਕਿ ਕੁਝ ਅਹੁਦੇਦਾਰ ਗੁਰੂ ਘਰਾਂ ਵਿੱਚ ਵੀ ਅਹੁਦੇਦਾਰ ਬਣੇ ਹੋਏ ਹਨ। ਸੋ ਸੰਬੰਧਤ ਪ੍ਰਬੰਧਕ ਕਮੇਟੀਆਂ ਨੂੰ ਉਹਨਾਂ ਨੂੰ ਗੁਰੂ ਘਰ ਦੀ ਅਹੁਦੇਦਾਰੀ ਤੋ ਮੁਕਤ ਕਰਨਾ ਚਾਹੀਦਾ ਹੈ। ਅਜਿਹੇ ਅਨਸਰ ਸਿੱਖੀ ਤੇ ਧੱਬਾ ਹਨ । ਜੋ ਆਰ ਐਸ਼ ਦੇ ਏਜੰਡੇ ਨੂੰ ਗੁਰੂ ਘਰਾਂ ਵਿੱਚ ਪ੍ਰਵੇਸ਼ ਕਰ ਰਹੇ ਹਨ। ਇਹਨਾਂ ਨੂੰ ਤੁਰੰਤ ਫ਼ਾਰਗ ਕਰਨਾ ਸਮੇ ਦੀ ਲੋੜ ਹੈ।

>>>> ਜਿਹੜੀਆਂ ਸੋਲਾਂ ਜਥੇਬੰਦੀਆਂ ਨੇ ਪ੍ਰੈਸ ਨੋਟ ਜਾਰੀ ਕੀਤਾ ਹੈ। ਉਹਨਾਂ ਵਿੱਚ ਸ਼ਰੋਮਣੀ ਅਕਾਲੀ ਦਲ ਮਾਨ ਵਰਜੀਨੀਆ, ਸ਼ਰੋਮਣੀ ਅਕਾਲੀ ਦਲ ਬਾਦਲ, ਯਨਾਇਟਿਡ ਪੰਜਾਬੀ ਵਰਜੀਨੀਆ, ਪੰਜਾਬੀ ਕਲੱਬ ਮੈਰੀਲੈਡ , ਵਰਲਡ ਯੂਨਾਇਟਿਡ ਗੁਰੂ ਨਾਨਕ ਫਾਊਡੇਸ਼ਨ ਡੀਸੀ, ਚੜਦੀ ਕਲਾ ਸਪੋਰਟਸ ਕਲੱਬ ਵਰਜੀਨੀਆ,ਸਿੱਖ ਸਟੂਡੈਟਸ ਐਸੋਸਸ਼ਨ ਜਾਰਜਮੇਸਨ ਯੂਨੀਵਰਸਟੀ , ਈਸਟ ਕੋਸਟ ਸਿੱਖ ਸੰਸਥਾ , ਸਿੱਖ ਸਟੂਡੈਟਸ ਐਸੋਸੇਸ਼ਨ ਮੈਰੀਲੈਡ ,ਸਿੱਖ ਕੁਮਿਨਟੀ ਸੈਂਟਰ ਨਾਰਥ ਅਮਰੀਕਾ, ਸਿੱਖ ਈਸਟ ਕੋਸਟ ਕਮੇਟੀ, ਅਮਰੀਕਨ ਗੁਰੁਦੁਆਰਾ ਪ੍ਰਬੰਧਕ ਕਮੇਟੀ, ਸਿੱਖ ਇਟੰਰਨੈਸ਼ਨਲ ਕੋਸਲ ਯੂਐਸਏ,ਸਿੱਖ ਕੁਆਰਡੀਨੇਟਰ ਕਮੇਟੀ, ਡੀ ਸੀ ਐਮ ਈ ਸੀ ਭੰਗੜਾ ਤੇ ਵਰਜੀਨੀਆ ਮੈਰੀਲੈਡ ਭੰਗੜਾ  ਆਦਿ ਸ਼ਾਮਲ ਹਨ।

 ਇਹਨਾਂ ਜਥੇਬੰਦੀਆਂ ਦੇ ਬੁਲਾਇਆ ਨੇ ਕਿਹਾ ਕਿ ਜਿਹੜੇ ਵਿਅਕਤੀ ਇਹਨਾਂ ਸਿੱਖ ਬੀਜੇਪੀ ਓਵਰਸੀਜ ਦੀਆ ਮੀਟਿੰਗ ਦੇ ਸੱਦੇ ਤੇ ਜਾਣਗੇ। ਉਹਨਾਂ ਨੂੰ ਵੀ ਸਮਾਜਿਕ ਬਾਈਕਾਟ ਦਾ ਸਾਹਮਣਾ ਕਰਨਾ ਪਵੇਗਾ।

ਉਹਨਾਂ ਗੁਰੂ ਘਰ ਦੀਆ ਪ੍ਰਬੰਧਕ ਕਮੇਟੀਆਂ ਨੂੰ ਕਿਹਾ ਕਿ ਉਹ ਇਸ ਦੀ ਪਾਲਣਾ ਕਰਨ। ਇਹਨਾ ਆਰ ਐਸ ਐਸ਼ ਦੀ ਝੋਲੀ ਚੁੱਕ ਓਵਰਸੀਅਰ ਬੀਜੇਪੀ ਅਹੁਦੇਦਾਰਾਂ ਦੀ ਨਿਸ਼ਾਨਦੇਹੀ ਕਰ ਲਈ ਗਈ ਹੈ। ਇਹਨਾਂ ਨੂੰ ਸਿਰਫ ਕਿਸਾਨਾਂ ਦੀ ਹਮਾਇਤ ਵਿੱਚ ਅਸਤੀਫ਼ੇ ਦੇਣ ਲਈ ਕਿਹਾ ਗਿਆ ਹੈ। ਜੋ ਇਹਨਾਂ ਦੀ ਨੈਤਿਕ ਜ਼ੁਮੇਵਾਰੀ ਹੈ। ਜਿਸ ਨੂੰ ਨਿਭਾਉਣਾ ਸਿੱਖ ਹੋਣ ਦੇ ਨਾਤੇ ਜ਼ਰੂਰੀ ਹੈ।

ਇਸ ਖ਼ਬਰ ਦੇ ਛਪਦੇ ਛਪਦੇ ਦੋ ਅਹੁਦੇਦਾਰਾਂ ਨੇ ਅਪਨੇ ਅਸਤੀਫ਼ੇ ਦੇਣ ਸੰਬੰਧੀ ਪ੍ਰੈਸ ਰਾਹੀ ਪੁਸ਼ਟੀ ਕਰ ਦਿੱਤੀ ਹੈ। ਜਿਨਾ ਵਿੱਚ ਚਤਰ ਸਿੰਘ ਸੈਣੀ ਕੋਆਰਡੀਨੇਟਰ ਓਵਰਸੀਜ ਬੀਜੇਪੀ ਵਸ਼ਿਗਟਨ ਡੀਸੀ ਅਤੇ ਸੁਰਿੰਦਰ ਸਿੰਘ ਰਹੇਜਾ ਓਵਰਸੀਅਰ ਬੀਜੇਪੀ ਕੁਆਰਡੀਨੇਟਰ ਵਰਜੀਨੀਆ ਹਨ। ਬਾਕੀ ਦੇ ਤਿੰਨ ਅਹੁਦੇਦਾਰਾਂ ਨਾਲ ਫ਼ੋਨ ਤੇ ਸੰਪਰਕ ਕੀਤਾ ਗਿਆ ਜਿਨਾ ਵਿੱਚੋਂ ਦੋ ਨੇ ਫ਼ੋਨ ਨਹੀਂ ਉਠਾਏ ਤੇ ਇਕ ਨੇ ਅਸਤੀਫ਼ਾ ਦੇਣ ਤੋ ਅਸਮਰਥਤਾ ਦਿਖਾਈ ਹੈ।


Share