PUNJABMAILUSA.COM

ਅਮਰੀਕਾ ਦੀਆਂ ਵੱਖ-ਵੱਖ ਸਟੇਟਾਂ ਵੱਲੋਂ ਸਿੱਖ ਜਾਗਰੂਕਤਾ ਅਤੇ ਪ੍ਰਸ਼ੰਸਾ ਮਹੀਨਾ ਮਨਾਉਣਾ ਇਕ ਸ਼ਲਾਘਾਯੋਗ ਕਦਮ

 Breaking News
  • ਕਰਤਾਰਪੁਰ ਸਾਹਿਬ ਦੇ ਲਾਂਘੇ ਉੱਤੇ ਸਿਆਸਤ ਕਿਉਂ? ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ 916-320-9444 ਪਾਕਿਸਤਾਨ ਵਿਚਲੇ ਭਾਰਤੀ ਸਰਹੱਦ ਤੋਂ ਤਕਰੀਬਨ ਚਾਰ ਕਿਲੋਮੀਟਰ ਦੂਰ ਪੈਂਦੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ...
  • ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ ਸੈਕਰਾਮੈਂਟੋ, 19 ਸਤੰਬਰ (ਪੰਜਾਬ ਮੇਲ)- ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ ਵੱਲੋਂ ਸਾਲਾਨਾ ਕਬੱਡੀ ਕੱਪ 7 ਅਕਤੂਬਰ, ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਵਿਚ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ...
  • APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ ਸੈਕਰਾਮੈਂਟੋ, 19 ਸਤੰਬਰ (ਪੰਜਾਬ ਮੇਲ)- ਅਮਰੀਕਨ ਪੈਟਰੋਲੀਅਮ ਐਂਡ ਕੰਨਵੀਨੀਅੰਸ ਸਟੋਰ ਐਸੋਸੀਏਸ਼ਨ ਵੱਲੋਂ ਚੌਥਾ ਸਾਲਾਨਾ ਟਰੇਡ ਸ਼ੋਅ ਸੈਕਰਾਮੈਂਟੋ ‘ਚ ਕਰਵਾਇਆ ਜਾ ਰਿਹਾ ਹੈ। ਵੀਰਵਾਰ 20 ਸਤੰਬਰ ਨੂੰ ਦੁਪਹਿਰ 1 ਵਜੇ ਤੋਂ...
  • ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ ਸੈਕਰਾਮੈਂਟੋ, 19 ਸਤੰਬਰ (ਪੰਜਾਬ ਮੇਲ)- ਲਾਹੌਰ ਦੇ ਉੱਘੇ ਵਕੀਲ ਅਤੇ ਮੈਂਬਰ ਪੰਜਾਬ ਬਾਰ ਕੌਂਸਲ ਅਤੇ ਜਨਰਲ ਸਕੱਤਰ ਲਾਹੌਰ ਬਾਰ, ਰਾਣਾ ਇੰਤਜ਼ਾਰ ਅੱਜਕੱਲ੍ਹ ਕੈਲੀਫੋਰਨੀਆ ਦੌਰੇ ‘ਤੇ ਹਨ। ਇਸ ਦੌਰਾਨ ਉਹ ਵੱਖ-ਵੱਖ...
  • ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ ਸੈਕਰਾਮੈਂਟੋ, 19 ਸਤੰਬਰ (ਪੰਜਾਬ ਮੇਲ)- ਵਿਸ਼ਵ ਪ੍ਰਸਿੱਧ ਖੇਡ ਪੱਤਰਕਾਰ ਸੰਤੋਖ ਸਿੰਘ ਮੰਡੇਰ ਪਿਛਲੇ ਦਿਨੀਂ ਪੰਜਾਬ ਮੇਲ ਦੇ ਦਫਤਰ ਪਹੁੰਚੇ। ਇਸ ਮੁਲਾਕਾਤ ਦੌਰਾਨ ਸੰਪਾਦਕ ਗੁਰਜਤਿੰਦਰ ਸਿੰਘ ਰੰਧਾਵਾ ਅਤੇ ਪੰਜਾਬ ਤੋਂ ਆਏ...

ਅਮਰੀਕਾ ਦੀਆਂ ਵੱਖ-ਵੱਖ ਸਟੇਟਾਂ ਵੱਲੋਂ ਸਿੱਖ ਜਾਗਰੂਕਤਾ ਅਤੇ ਪ੍ਰਸ਼ੰਸਾ ਮਹੀਨਾ ਮਨਾਉਣਾ ਇਕ ਸ਼ਲਾਘਾਯੋਗ ਕਦਮ

ਅਮਰੀਕਾ ਦੀਆਂ ਵੱਖ-ਵੱਖ ਸਟੇਟਾਂ ਵੱਲੋਂ ਸਿੱਖ ਜਾਗਰੂਕਤਾ ਅਤੇ ਪ੍ਰਸ਼ੰਸਾ ਮਹੀਨਾ ਮਨਾਉਣਾ ਇਕ ਸ਼ਲਾਘਾਯੋਗ ਕਦਮ
April 04
10:30 2018

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਅਮਰੀਕਾ ਵਿਚ ਵਸਦੇ ਸਿੱਖਾਂ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਡੇਢ ਦਹਾਕਾ ਪਹਿਲਾਂ ਇਸ ਦੇਸ਼ ਵਿਚੋਂ ਹੀ ਸਿੱਖਾਂ ਦੀ ਪਛਾਣ ਬਾਰੇ ਗਲਤਫਹਿਮੀ ਦਾ ਦੌਰ ਸ਼ੁਰੂ ਹੋਣ ਨਾਲ ਸਿੱਖਾਂ ਉਪਰ ਨਸਲੀ ਹਮਲਿਆਂ ‘ਚ ਤੇਜ਼ੀ ਆਈ ਸੀ। ਇਸ ਦੌਰਾਨ ਸਿੱਖਾਂ ਉਪਰ ਬੜੇ ਹਮਲੇ ਹੋਏ, ਬਹੁਤ ਸਿੱਖ ਮਾਰੇ ਗਏ, ਕਿੰਨਿਆਂ ਨੂੰ ਹੀ ਜ਼ਲੀਲ ਹੋਣਾ ਪਿਆ ਅਤੇ ਬਹੁਤ ਸਾਰਿਆਂ ਦੀਆਂ ਜਾਇਦਾਦਾਂ ਲੁੱਟੀਆਂ ਗਈਆਂ। ਪਰ ਹੁਣ ਇਹ ਸਾਡੇ ਲਈ ਬੜੇ ਮਾਣ ਦੀ ਗੱਲ ਹੈ ਕਿ ਅਮਰੀਕਾ ਵਿਚ ਹੀ ਸਿੱਖਾਂ ਵੱਲੋਂ ਇਥੋਂ ਦੇ ਵੱਖ-ਵੱਖ ਸੂਬਿਆਂ ਦੇ ਵਿਕਾਸ ਵਿਚ ਪਾਏ ਜਾ ਰਹੇ ਅਹਿਮ ਯੋਗਦਾਨ ਨੂੰ ਪਛਾਣਿਆ ਜਾਣ ਲੱਗਾ ਹੈ ਅਤੇ ਇਸ ਬਦਲੇ ਉਨ੍ਹਾਂ ਦੀ ਪ੍ਰਸ਼ੰਸਾ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ ਜਾਂ ਅਸੀਂ ਇੰਝ ਵੀ ਕਹਿ ਸਕਦੇ ਹਾਂ ਕਿ ਸਿੱਖ ਪਛਾਣ ਬਾਰੇ ਗਲਤਫਹਿਮੀ ਕਾਰਨ ਪੈਦਾ ਹੋਏ ਸੰਕਟ ਦੇ ਬੱਦਲ ਹੁਣ ਉੱਡਣੇ ਸ਼ੁਰੂ ਹੋ ਗਏ ਹਨ। ਕੈਲੀਫੋਰਨੀਆ ਦੀ ਅਸੈਂਬਲੀ ਕਈ ਸਾਲ ਪਹਿਲਾਂ ਨਵੰਬਰ ਮਹੀਨਾ ਸਿੱਖ ਜਾਗਰੂਕਤਾ ਅਤੇ ਪ੍ਰਸ਼ੰਸਾ ਵਜੋਂ ਮਨਾਉਣ ਦਾ ਫੈਸਲਾ ਕਰ ਚੁੱਕੀ ਹੈ। ਕਈਆਂ ਸਾਲਾਂ ਤੋਂ ਇਸ ਮਹੀਨੇ ਨੂੰ ਕੈਲੀਫੋਰਨੀਆ ਦੀ ਅਸੈਂਬਲੀ ਅਤੇ ਪੂਰੀ ਸਟੇਟ ਵਿਚ ਇਹ ਮਹੀਨਾ ਸਿੱਖਾਂ ਬਾਰੇ ਜਾਗ੍ਰਿਤੀ ਪੈਦਾ ਕਰਨ ਅਤੇ ਉਨ੍ਹਾਂ ਦੀ ਪ੍ਰਸ਼ੰਸਾ ਲਈ ਮਨਾਇਆ ਜਾਂਦਾ ਹੈ। ਪਿਛਲੇ ਵਰ੍ਹੇ ਇੰਡੀਆਨਾ ਸਟੇਟ ਨੇ ਵੀ ਸਿੱਖ ਜਾਗਰੂਕਤਾ ਅਤੇ ਪ੍ਰਸ਼ੰਸਾ ਦਾ ਮਹੀਨਾ ਮਨਾਉਣ ਦਾ ਮਤਾ ਪਾਸ ਕੀਤਾ ਸੀ। ਪਰ ਹੁਣ ਇਹ ਵਧੇਰੇ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਇਸ ਵਰ੍ਹੇ ਨਿਊਜਰਸੀ ਅਤੇ ਡੈਲਵਰ ਸਟੇਟ ਅਸੈਂਬਲੀਆਂ ਨੇ ਵੀ ਅਪ੍ਰੈਲ ਮਹੀਨੇ ਨੂੰ ਸਿੱਖ ਜਾਗਰੂਕਤਾ ਅਤੇ ਪ੍ਰਸ਼ੰਸਾ ਮਹੀਨੇ ਵਜੋਂ ਮਨਾਉਣ ਦਾ ਮਤਾ ਪਾਸ ਕੀਤਾ ਹੈ। ਅਮਰੀਕਾ ਵਿਚ ਸਿੱਖ ਪਛਾਣ ਨੂੰ ਮਾਨਤਾ ਅਤੇ ਉਨ੍ਹਾਂ ਦੀ ਪਛਾਣ ਦੀ ਪ੍ਰਸ਼ੰਸਾ ਆਪਣੇ ਆਪ ਵਿਚ ਹੀ ਬੜਾ ਸਵਾਗਤਯੋਗ ਕਦਮ ਹੈ। ਖਾਸਕਰ ਜਦੋਂ ਇਕ ਤੋਂ ਬਾਅਦ ਇਕ ਸਟੇਟ ਜਦ ਅਜਿਹੇ ਮਤੇ ਪਾਉਣ ਲੱਗੀ ਹੈ, ਤਾਂ ਇਹ ਹੋਰ ਵੀ ਤਸੱਲੀ ਅਤੇ ਪ੍ਰਸ਼ੰਸਾ ਭਰਪੂਰ ਕਦਮ ਹੈ। ਨਿਊਜਰਸੀ ਵਿਚ ਪਿਛਲੇ ਵਰ੍ਹੇ ਸਾਬਤ ਸੂਰਤ ਸਿੱਖ ਗੁਰਬੀਰ ਸਿੰਘ ਗਰੇਵਾਲ ਸਟੇਟ ਦੇ ਅਟਾਰਨੀ ਜਨਰਲ ਬਣੇ ਹਨ। ਨਿਊਜਰਸੀ ਵਿਚ ਇਕ ਹੋਰ ਸਾਬਤ ਸੂਰਤ ਸਿੱਖ ਰਵੀ ਭੱਲਾ ਮੇਅਰ ਦੀ ਕੁਰਸੀ ਉਪਰ ਵਿਰਾਜੇ ਹਨ। ਉਂਝ ਦਲੀਪ ਸਿੰਘ ਸੌਂਦ ਵਰਗੇ ਸਾਡੇ ਸਿੱਖ ਤਾਂ ਬਹੁਤ ਪਹਿਲਾਂ ਅਮਰੀਕਾ ਦੀ ਕਾਂਗਰਸ ਲਈ ਚੁਣੇ ਜਾਂਦੇ ਰਹੇ ਹਨ। ਪਰ ਸਾਬਤ ਸੂਰਤ ਸਿੱਖਾਂ ਦਾ ਉੱਚ ਅਹੁਦਿਆਂ ਉਪਰ ਪੁੱਜਣਾ ਪਿਛਲੇ ਕੁਝ ਸਾਲਾਂ ਤੋਂ ਹੀ ਆਰੰਭ ਹੋਇਆ ਹੈ। ਜਦੋਂ ਅਸੀਂ ਸਿੱਖ ਪਛਾਣ ਦੀ ਗੱਲ ਕਰਦੇ ਹਾਂ, ਤਾਂ ਇਸ ਦਾ ਸਿੱਧਾ ਸੰਬੰਧ ਸਾਬਤ ਸੂਰਤ ਸਿੱਖ ਨਾਲ ਬਣਦਾ ਹੈ। ਉਹ ਸਿੱਖ, ਜਿਸ ਦੇ ਸਿਰ ਉਪਰ ਦਸਤਾਰ ਅਤੇ ਦਾੜ੍ਹੀ-ਕੇਸ ਰੱਖੇ ਹੋਣ।
ਅਮਰੀਕਾ ਦੇ ਤਿੰਨ ਕਾਂਗਰਸਮੈਨਾਂ ਵੱਲੋਂ ਸਿੱਖਾਂ ਦਾ ਤਿਉਹਾਰ ਵਿਸਾਖੀ ਸਭਨਾਂ ਵੱਲੋਂ ਮਿਲ ਕੇ ਮਨਾਉਣ ਲਈ ਯੂ.ਐੱਸ. ਹਾਊਸ ਆਫ ਰਿਪਰੈਂਜ਼ੰਟੇਟਿਵ ਵਿਚ ਮਤਾ ਪੇਸ਼ ਕੀਤਾ ਜਾ ਚੁੱਕਾ ਹੈ। ਪਿਛਲੇ ਕੁੱਝ ਵਰ੍ਹਿਆਂ ਤੋਂ ਅਮਰੀਕਾ ਦੇ ਸਿੱਖ ਆਗੂ ਵਾਸ਼ਿੰਗਟਨ ਡੀ.ਸੀ. ਜਾ ਕੇ ਵ੍ਹਾਈਟ ਹਾਊਸ ਦੇ ਨਜ਼ਦੀਕ ਵੱਡੇ ਪੱਧਰ ‘ਤੇ ਵਿਸਾਖੀ ਮਨਾਉਣੀ ਸ਼ੁਰੂ ਕੀਤੀ ਗਈ ਹੈ, ਜਿਸ ਦੌਰਾਨ ਵੱਖ-ਵੱਖ ਅਮਰੀਕੀ ਆਗੂ ਪਹੁੰਚ ਕੇ ਸਿੱਖ ਕੌਮ ਨੂੰ ਉਨ੍ਹਾਂ ਦੇ ਇਸ ਤਿਉਹਾਰ ‘ਤੇ ਵਧਾਈ ਦਿੰਦੇ ਹਨ ਅਤੇ ਆਪਣੇ ਵਿਚਾਰ ਪੇਸ਼ ਕਰਦੇ ਹਨ। ਵਿਸਾਖੀ ਦਾ ਤਿਉਹਾਰ ਸਿੱਖਾਂ ਦੇ ਸਾਜਨਾ ਅਤੇ ਚੜ੍ਹਦੀ ਕਲਾ ਦੇ ਅਹਿਸਾਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਦੁਨੀਆਂ ਭਰ ਵਿਚ ਸਿੱਖ ਬੜੀ ਵੱਡੀ ਪੱਧਰ ‘ਤੇ ਮਨਾਉਂਦੇ ਹਨ। ਅਮਰੀਕਾ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਹਾਊਸ ਵੱਲੋਂ ਅਗਰ ਵਿਸਾਖੀ ਮਨਾਏ ਜਾਣ ਦਾ ਮਤਾ ਪਾਸ ਕਰ ਦਿੱਤਾ ਜਾਂਦਾ ਹੈ, ਤਾਂ ਅਮਰੀਕਾ ਦੇ ਇਤਿਹਾਸ ਵਿਚ ਸਿੱਖਾਂ ਲਈ ਇਹ ਸਭ ਤੋਂ ਵੱਡੇ ਮਾਣ ਵਾਲੀ ਗੱਲ ਹੋਵੇਗੀ। ਕੈਲੀਫੋਰਨੀਆ ਸਟੇਟ ਅਸੈਂਬਲੀ ਵਿਚ ਵੀ ਐਸ਼ ਕਾਲੜਾ ਵੱਲੋਂ ਵਿਸਾਖੀ ਦਾ ਤਿਉਹਾਰ ਮਨਾਏ ਜਾਣ ਦਾ ਮਤਾ ਰੱਖੇ ਜਾਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਸਿੱਖ ਧਰਮ ਦੇ ਇਤਿਹਾਸ, ਸੱਭਿਆਚਾਰ, ਧਾਰਮਿਕ ਫਲਸਫੇ ਅਤੇ ਵਿਰਾਸਤ ਦੇ ਪ੍ਰਚਾਰ, ਪ੍ਰਸਾਰ ਲਈ ਇਹ ਬੜਾ ਹੀ ਸ਼ਾਨਦਾਰ ਮੌਕਾ ਹੈ।
ਹੁਣ ਤੱਕ ਵਿਦੇਸ਼ਾਂ ਵਿਚ ਸਿੱਖ ਆਪਣੇ ਬਲਬੂਤੇ ਉਪਰ ਹੀ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਯਤਨਸ਼ੀਲ ਰਹੇ ਹਨ। ਵੱਖ-ਵੱਖ ਮੁਲਕਾਂ ਵਿਚ ਧਾਰਮਿਕ ਕਕਾਰਾਂ ਦੀ ਰਾਖੀ ਲਈ ਲੰਬੀ ਜੱਦੋ-ਜਹਿਦ ਕਰਨੀ ਪਈ ਹੈ। ਫਰਾਂਸ ਵਿਚ ਪੱਗੜੀ ਉੱਤੇ ਪਾਬੰਦੀ ਦਾ ਮਸਲਾ ਅਜੇ ਵੀ ਸਿੱਖਾਂ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਪਰ ਹੁਣ ਹਾਲਾਤ ਬਦਲ ਰਹੇ ਹਨ। ਹੁਣ ਸਿੱਖ ਆਪਣੀ ਪਹਿਚਾਣ ਅਤੇ ਆਪਣੇ ਕਾਰਜਾਂ ਨੂੰ ਅੱਗੇ ਵਧਾਉਣ ਲਈ ਇਕੱਲੇ ਨਹੀਂ, ਸਗੋਂ ਵੱਖ-ਵੱਖ ਮੁਲਕਾਂ ਵਿਚ ਸਰਕਾਰਾਂ ਅਤੇ ਹੋਰ ਅਦਾਰੇ ਅਤੇ ਦੂਜੇ ਭਾਈਚਾਰਿਆਂ ਦੇ ਲੋਕ ਵੀ ਸਿੱਖਾਂ ਦੇ ਹੱਕ ਵਿਚ ਖੜ੍ਹੇ ਹੋਣ ਲੱਗੇ ਹਨ।
ਕੈਨੇਡਾ ਵਿਚ ਤਾਂ ਸਿੱਖਾਂ ਨੇ ਸਟੇਟਾਂ ਅਤੇ ਫੈਡਰਲ ਸਰਕਾਰ ਵਿਚ ਅਹਿਮ ਥਾਂ ਬਣਾ ਲਈ ਹੈ। ਉਥੇ ਹੁਣ ਉਹ ਕਾਨੂੰਨ ਘੜੇ ਜਾਣ ਵਿਚ ਵੀ ਸ਼ਾਮਲ ਹੋਣ ਲੱਗ ਪਏ ਹਨ। ਇਸ ਕਰਕੇ ਕੈਨੇਡਾ ਵਿਚ ਸਿੱਖਾਂ ਨੂੰ ਆਪਣੀ ਪਹਿਚਾਣ, ਧਰਮ ਜਾਂ ਇਤਿਹਾਸ ਬਾਰੇ ਕਿਸੇ ਵੱਡੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ। ਅਮਰੀਕਾ ਵਿਚ ਵੀ ਹਾਲਾਤ ਬਦਲ ਰਹੇ ਹਨ। ਇਥੋਂ ਦੀਆਂ ਸੂਬਾਈ ਸਰਕਾਰਾਂ ਅਤੇ ਫੈਡਰਲ ਸਰਕਾਰ ਸਿੱਖਾਂ ਦੀ ਗੱਲ ਸੁਣਨ ਲੱਗੀ ਹੈ। ਅੱਜ 4 ਸਟੇਟਾਂ ਵੱਲੋਂ ਸਿੱਖ ਜਾਗਰੂਕਤਾ ਮਹੀਨਾ ਮਨਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਕੀਤੇ ਕੰਮਾਂ ਦੀ ਪ੍ਰਸ਼ੰਸਾ ਹੋ ਰਹੀ ਹੈ। ਅਮਰੀਕਾ ਦੀ ਕਾਂਗਰਸ ਅਤੇ ਸੈਨੇਟ ਵਿਚ ਵੀ ਵਿਸਾਖੀ ਮਹੀਨਾ ਮਨਾਏ ਜਾਣ ਲਈ ਮਤੇ ਪੇਸ਼ ਹੋ ਰਹੇ ਹਨ। ਇਹ ਆਪਣੇ ਆਪ ਵਿਚ ਹੀ ਬੜੀ ਵੱਡੀ ਪ੍ਰਾਪਤੀ ਹੈ। ਅਗਰ ਸਰਕਾਰਾਂ ਅਜਿਹੇ ਮਤੇ ਪਾਸ ਕਰਦੀਆਂ ਹਨ, ਤਾਂ ਕੁਦਰਤੀ ਹੀ ਹਰ ਵਰਗ ਦੇ ਲੋਕਾਂ ਦਾ ਧਿਆਨ ਇਸ ਗੱਲ ਵੱਲ ਖਿੱਚਿਆ ਜਾਂਦਾ ਹੈ ਕਿ ਕੌਣ ਹਨ ਇਹ ਸਿੱਖ ਲੋਕ, ਜਿਨ੍ਹਾਂ ਦੀ ਸਾਰ ਲੈਣ ਲਈ ਸਰਕਾਰਾਂ ਵੀ ਮਤੇ ਪਾਉਣ ਲੱਗ ਪਈਆਂ ਹਨ। ਬੱਸ ਇਹੀ ਅਹਿਮ ਗੱਲ ਹੈ। ਜਦ ਅਸੀਂ ਲੋਕਾਂ ਦਾ ਧਿਆਨ ਆਪਣੀ ਹੋਂਦ ਅਤੇ ਹਸਤੀ ਵੱਲ ਖਿੱਚ ਲਈਏ, ਤਾਂ ਸਮਝ ਲਵੋ ਕਿ ਅਸੀਂ ਅਸਲ ਟਿਕਾਣੇ ਵੱਲ ਚੱਲ ਪਏ ਹਾਂ। ਇਸ ਵੇਲੇ 4 ਸੂਬਿਆਂ ਦੇ ਨਾਲ-ਨਾਲ ਸਾਡੇ ਸਿੱਖ ਆਗੂਆਂ, ਸੰਸਥਾਵਾਂ ਅਤੇ ਗੁਰੂ ਘਰ ਦੇ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਉਹ ਹੋਰਨਾਂ ਸਟੇਟਾਂ ਦੇ ਕਾਂਗਰਸਮੈਨਾਂ ਅਤੇ ਅਸੈਂਬਲੀਮੈਨਾਂ ਤੱਕ ਪਹੁੰਚ ਕਰਕੇ ਸਿੱਖਾਂ ਦੇ ਹੱਕ ਵਿਚ ਮਹੀਨੇ ਮਨਾਉਣ ਦੇ ਮਤੇ ਪਾਸ ਕਰਾਉਣ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਅੱਜ ਦਾ ਯੁੱਗ ਸੂਚਨਾ ਤੇ ਟੈਕਨਾਲੌਜੀ ਦਾ ਯੁੱਗ ਹੈ। ਲਾਬਿੰਗ ਤੋਂ ਬਗੈਰ ਤੁਸੀਂ ਕਿਧਰੇ ਵੀ ਆਪਣੀ ਹੋਂਦ-ਹਸਤੀ ਨੂੰ ਅੱਗੇ ਨਹੀਂ ਲਿਜਾ ਸਕਦੇ ਅਤੇ ਨਾ ਹੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਸਕਦੇ ਹੋ। ਹਾਂ, ਇਕ ਗੱਲ ਜ਼ਰੂਰ ਹੈ ਕਿ ਇਸ ਸੂਚਨਾ ਟੈਕਨਾਲੌਜੀ ਨੇ ਛੋਟੀਆਂ ਕੌਮਾਂ ਤੇ ਭਾਈਚਾਰਿਆਂ ਦੇ ਲੋਕਾਂ ਨੂੰ ਵੀ ਲਾਬਿੰਗ ਕਰਨ ਦੇ ਹੱਕ ਦੇ ਦਿੱਤੇ ਹਨ। ਹੁਣ ਅਸੀਂ ਵੀ ਹਰ ਗੱਲ ਲਈ ਬੜੀ ਆਸਾਨੀ ਨਾਲ ਲਾਬਿੰਗ ਕਰ ਸਕਦੇ ਹਾਂ। ਵੱਖ-ਵੱਖ ਅਸੈਂਬਲੀਆਂ ਵਿਚ ਤਾਂ ਇਹ ਮਤੇ ਪਾਸ ਹੋ ਰਹੇ ਹਨ ਅਤੇ ਅਗਲੇ ਸਾਲਾਂ ਦੌਰਾਨ ਹੋਰਨਾਂ ਸਟੇਟਾਂ ਵਿਚ ਵੀ ਉਮੀਦ ਹੈ ਕਿ ਅਜਿਹੇ ਮਤੇ ਪਾਸ ਹੋਣਗੇ। ਪਰ ਲੋੜ ਇਸ ਤੋਂ ਹੋਰ ਅੱਗੇ ਵਧਣ ਦੀ ਹੈ। ਸਾਡੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਮਨਾਏ ਜਾ ਰਹੇ ਮਹੀਨੇ ਦੌਰਾਨ ਇਸ ਮਤੇ ਜਾਂ ਕੀਤੇ ਫੈਸਲੇ ਦੀ ਮਹੱਤਤਾ ਨੂੰ ਸਭਨਾਂ ਵਰਗਾਂ ਦੇ ਲੋਕਾਂ ਤੱਕ ਲੈ ਕੇ ਜਾਣ। ਇਸ ਦਾ ਅਰਥ ਹੈ ਕਿ ਅਸੀਂ ਸਿੱਖਾਂ ਬਾਰੇ ਸਭਨਾਂ ਲੋਕਾਂ ਨੂੰ ਜਾਗ੍ਰਿਤ ਕਰੀਏ। ਇਸ ਮਹੀਨੇ ਦੌਰਾਨ ਸਾਡੇ ਗੁਰੂ ਘਰਾਂ ਵਿਚ ਹੀ ਨਹੀਂ, ਸਗੋਂ ਹੋਰਨਾਂ ਵਰਗਾਂ ਤੇ ਧਰਮਾਂ ਦੇ ਅਸਥਾਨਾਂ ਵਿਚ ਜਾ ਕੇ ਸਮਾਗਮ, ਮੀਟਿੰਗ ਕੀਤੀਆਂ ਜਾਣ। ਇਸੇ ਤਰ੍ਹਾਂ ਵੱਖ-ਵੱਖ ਥਾਵਾਂ ‘ਤੇ ਹੋਰਨਾਂ ਵਰਗਾਂ ਦੇ ਲੋਕਾਂ ਨੂੰ ਆਪੋ-ਆਪਣੇ ਤਰੀਕੇ ਨਾਲ ਸਿੱਖ ਇਤਿਹਾਸ, ਸਿੱਖ ਪਹਿਰਾਵੇ, ਸਿੱਖ ਫਲਸਫੇ ਅਤੇ ਸਿੱਖ ਰਹੁ-ਰੀਤਾਂ ਬਾਰੇ ਜਾਣੂੰ ਕਰਵਾਇਆ ਜਾਵੇ। ਇਸ ਕੰਮ ਲਈ ਛੋਟੇ-ਛੋਟੇ ਕਿਤਾਬਚੇ ਜਾਂ ਦੁਵਰਕੀਆਂ ਤਿਆਰ ਕਰਕੇ ਵੰਡੀਆਂ ਜਾ ਸਕਦੀਆਂ ਹਨ। ਵੱਖ-ਵੱਖ ਪਾਰਕਾਂ ਵਿਚ ਜਾ ਕੇ ਲੋਕਾਂ ਨੂੰ ਟੋਲੀਆਂ ਦੇ ਰੂਪ ਵਿਚ ਜਾਗ੍ਰਿਤ ਕੀਤਾ ਜਾ ਸਕਦਾ ਹੈ। ਕਿਸੇ ਵੀ ਥਾਂ ਹੋਣ ਵਾਲੇ ਸਮਾਗਮ ਵਿਚ ਸਾਬਤ ਸੂਰਤ ਸਿੱਖਾਂ ਦੀ ਸਮੂਹਿਕ ਸ਼ਮੂਲੀਅਤ ਆਪਣੇ ਆਪ ਵਿਚ ਹੀ ਉਨ੍ਹਾਂ ਦੀ ਸੁਤੰਤਰ ਹੋਂਦ ਦਾ ਪ੍ਰਭਾਵ ਛੱਡਣ ਲਈ ਕਾਫੀ ਹੁੰਦੀ ਹੈ।
ਕਹਿਣ ਦਾ ਮਤਲਬ ਹੈ ਕਿ ਇਹ ਮਹੀਨਾ ਮਹਿਜ਼ ਕਿਤਾਬਾਂ ਵਿਚ ਹੀ ਮਤਾ ਪਾਸ ਕਰਨ ਵਿਚ ਹੀ ਸੀਮਤ ਨਹੀਂ ਹੋਣਾ ਚਾਹੀਦਾ, ਸਗੋਂ ਸਾਨੂੰ ਮਿਲੇ ਇਸ ਮੌਕੇ ਨੂੰ ਹਰ ਸੰਭਵ ਤਰੀਕੇ ਨਾਲ ਵਰਤਣਾ ਚਾਹੀਦਾ ਹੈ, ਤਾਂਕਿ ਅਸੀਂ ਸਿੱਖਾਂ ਬਾਰੇ ਜਾਗ੍ਰਿਤੀ ਪੈਦਾ ਕਰ ਸਕੀਏ ਅਤੇ ਸਿੱਖਾਂ ਵੱਲੋਂ ਅਮਰੀਕਾ ਦੇ ਵਿਕਾਸ ਵਿਚ ਪਾਏ ਗਏ ਅਤੇ ਪਾਏ ਜਾ ਰਹੇ ਯੋਗਦਾਨ ਬਾਰੇ ਵੀ ਸਭਨਾਂ ਵਰਗਾਂ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਦੱਸ ਸਕੀਏ।

About Author

Punjab Mail USA

Punjab Mail USA

Related Articles

ads

Latest Category Posts

   

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article
    ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

Read Full Article
    ‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

Read Full Article