PUNJABMAILUSA.COM

ਅਮਰੀਕਾ ‘ਤੇ ਪ੍ਰਮਾਣੂ ਹਮਲੇ ਦਾ ਖਤਰਾ ਪੈਦਾ ਹੋਣ ‘ਤੇ ਬੰਕਰ ‘ਚ ਰਹਿਣਗੇ ਟਰੰਪ

 Breaking News

ਅਮਰੀਕਾ ‘ਤੇ ਪ੍ਰਮਾਣੂ ਹਮਲੇ ਦਾ ਖਤਰਾ ਪੈਦਾ ਹੋਣ ‘ਤੇ ਬੰਕਰ ‘ਚ ਰਹਿਣਗੇ ਟਰੰਪ

ਅਮਰੀਕਾ ‘ਤੇ ਪ੍ਰਮਾਣੂ ਹਮਲੇ ਦਾ ਖਤਰਾ ਪੈਦਾ ਹੋਣ ‘ਤੇ ਬੰਕਰ ‘ਚ ਰਹਿਣਗੇ ਟਰੰਪ
February 16
14:38 2018

ਵਾਸ਼ਿੰਗਟਨ, 16 ਫਰਵਰੀ (ਪੰਜਾਬ ਮੇਲ)- ਜੇਕਰ ਅਮਰੀਕਾ ‘ਤੇ ਪ੍ਰਮਾਣੂ ਹਮਲਾ ਦਾ ਖਤਰਾ ਪੈਦਾ ਹੁੰਦਾ ਹੈ ਤਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਬੰਕਰ ਵਿਚ ਰਹਿਣਗੇ। ਸਾਬਕਾ ਅਮਰੀਕੀ ਰਾਸ਼ਟਰਪਤੀ ਟ੍ਰਿਊਮੈਨ ਤੋਂ ਲੈ ਕੇ ਟਰੰਪ ਤੱਕ ਸਾਰੇ ਅਮਰੀਕੀ ਰਾਸ਼ਟਰਪਤੀਆਂ ਲਈ ਅਜਿਹੀ ਸਥਿਤੀ ‘ਚ ਬੰਕਰ ‘ਚ ਰਹਿਣੀ ਦੀ ਸੁਵਿਧਾ ਰਹੀ ਹੈ। ਪ੍ਰਮਾਣੂ ਹਮਲੇ ਦਾ ਖਤਰਾ ਪੈਦਾ ਹੁੰਦੇ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਕ ਸੁਰੱਖਿਅਤ ਟਿਕਾਣੇ ‘ਤੇ ਲਿਜਾਇਆ ਜਾਵੇਗਾ। ਇਨ੍ਹਾਂ ‘ਚ ਇਕ ਬੰਕਰ ਵ੍ਹਾਈਟ ਹਾਊਸ ਦੇ ਹੇਠਾਂ ਸਥਿਤ ਹੈ ਜਿਸ ਨੂੰ 1950 ‘ਚ ਬਣਾਇਆ ਗਿਆ ਸੀ। ਉਥੇ ਦੂਜਾ ਬੰਕਰ ਵਰਜੀਨੀਆ ਦੇ ਬਲੂ ਰਿਜ ਮਾਊਂਟੇਨ ‘ਚ ਮਾਊਂਟ ਵੇਦਰ ਨਾਂ ਦੀ ਚੋਟੀ ‘ਤੇ ਬਣਿਆ ਹੈ।
ਅਮਰੀਕਾ ਦੀ ਨੇਵੀ ਨੇ ‘ਪੀਨਟ ਆਈਲੈਂਡ’ ਨਾਂ ਦਾ ਇਕ ਬੰਕਰ ਅਮਰੀਕੀ ਰਾਸ਼ਟਰਪਤੀ ਜਾਨ ਆਫ ਕੈਨੇਡੀ ਲਈ ਬਣਾਇਆ ਸੀ। ਇਹ ਬੰਕਰ ਫਲੋਰੀਡਾ ‘ਚ ਪਾਮ ਵਿਚਾਲੇ ਹਾਊਸ ਦੇ ਕਰੀਬ ਸਥਿਤ ਹੈ ਜਿੱਥੇ ਕੈਨੇਡੀ ਅਕਸਰ ਜਾਇਆ ਕਰਦੇ ਸੀ। ਪਾਮ ਬੀਚ ਹਾਊਸ ਅਤੇ ਬੰਕਰ ਦੇ ਵਿਚਾਲੇ ਦੀ ਦੂਰੀ ਸਿਰਫ 10 ਮਿੰਟ ਦੀ ਹੈ। ਇਸ ਬੰਕਰ ਨੂੰ ‘ਡਿਟੈਚਮੈਂਟ ਹੋਟਲ’ ਵੀ ਕਿਹਾ ਜਾਂਦਾ ਸੀ ਜਿਸ ਨੂੰ ਬਣਾਉਣ ‘ਚ 97 ਹਜ਼ਾਰ ਅਮਰੀਕੀ ਡਾਲਰ ਦਾ ਖਰਚ ਆਇਆ ਸੀ।
ਟਰੰਪ ਕੋਲ ਉਨ੍ਹਾਂ ਦਾ ਆਪਣਾ ਵੀ ਇਕ ਬੰਕਰ ਹੈ ਜਿਹੜਾ ਫਲੋਰੀਡਾ ‘ਚ ‘ਮਾਰ-ਏ-ਲੋਕਾਂ’ ਨਾਂ ਦੀ ਉਨ੍ਹਾਂ ਦੀ ਨਿੱਜੀ ਜਾਇਦਾਦ ‘ਚ ਸਥਿਤ ਹੈ। ਜੇਕਰ ਰਾਸ਼ਟਰਪਤੀ ਲਈ ਬਣਾਏ ਬੰਕਰ ਦੀ ਗੱਲ ਕਰੀਏ ਤਾਂ ਉਨ੍ਹਾਂ ਕੋਲ 3 ਬੰਕਰ ਹਨ ਜਿਨ੍ਹਾਂ ‘ਚ ਪੀਨਟ ਆਈਲੈਂਡ, ਵ੍ਹਾਈਟ ਹਾਊਸ ਅਤੇ ਮਾਊਂਟ ਵੈਦਰ ਸ਼ਾਮਲ ਹਨ। ‘ਪੀਨਟ ਆਈਲੈਂਡ’ ‘ਚ ਰਾਸ਼ਟਰਪਤੀ ਦੇ ਨਾਲ-ਨਾਲ ਉਨ੍ਹਾਂ ਦੇ ਦਰਜਨ ਭਰ ਸਹਿਯੋਗੀ ਅਕੇ ਸਕੱਤਰ ਜਾ ਸਕਦੇ ਹਨ। ਇਸ ਬੰਕਰ ‘ਚ ਕੁਲ 30 ਲੋਕਾਂ ਲਈ ਥਾਂ ਹੈ।
9/11 ਹਮਲੇ ਦੇ ਦੌਰਾਨ ਵ੍ਹਾਈਟ ਹਾਊਸ ਬੰਕਰ ‘ਚ ਤਾਇਨਾਤ ਰਹੇ ਮਰੀਨ ਰਾਬਰਟ ਡਾਰਲਿੰਗ ਮੁਤਾਬਕ ਅਮਰੀਕੀ ਅਧਿਕਾਰੀਆਂ ਨੇ ਰਾਸ਼ਟਰਪਤੀ ਸਮੇਤ ਉਨ੍ਹਾਂ ਲੋਕਾਂ ਲਈ ਵਿਵਸਥਾ ਕੀਤੀ ਹੋਈ ਹੈ। ਜਿਹੜੇ ਸੀਨੀਅਰ ਅਹੁਦਿਆਂ ‘ਤੇ ਹਨ। ਡਾਰਲਿੰਗ ਕਹਿੰਦੇ ਹਨ, ‘ਅਮਰੀਕਾ ‘ਤੇ 11 ਸਤੰਬਰ ਦੇ ਹਮਲੇ ਦੇ ਦੌਰਾਨ ਉਪ-ਰਾਸ਼ਟਰਪਤੀ ਡਿਕੀ ਚੇਨੀ ਨੇ ਬੰਕਰ ‘ਚ ਕੰਮ ਕਰ ਰਹੇ ਸਨ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ, ਰਾਸ਼ਟਰੀ ਸੁਰੱਖਿਆ ਸਲਾਹਕਾਰ ਕੋਂਡੋਲੀਜ਼ਾ ਰਾਇਸ, ਰੱਖਿਆ ਸਕੱਤਰ ਡੋਨਾਲਡ ਰਮਸਫੀਲਡ ਸਮੇਤ ਕੁਝ ਹੋਰਨਾਂ ਕੁਝ ਹੋਰ ਲੋਕ ਸਨ। ਉਥੇ ਰਾਸ਼ਟਰਪਤੀ ਅਮਰੀਕੀ ਰਾਸ਼ਟਰਪਤੀ ਜਾਰਜ ਬੁਸ਼ ਏਅਰ ਬੁਸ਼ ਏਅਰ ਫੋਰਸ ਵਨ ‘ਚ ਮੌਜੂਦ ਸਨ।
ਕਾਂਗਰਸ ਮੈਂਬਰਾਂ ਦੇ ਲਈ ਪੱਛਮੀ ਵਰਜੀਨੀਆ ‘ਚ ਵ੍ਹਾਈਟ ਹਾਊਸ ਸਲਫਰ ਸਪ੍ਰਿੰਗਸ ਦੇ ਨੇੜੇ ਸਥਿਤ ਗ੍ਰੀਨਬ੍ਰਾਇਰ ਰਿਸਾਰਟ ‘ਚ ਇਕ ਬੰਕਰ ਹੈ। ਇਸ ਬੰਕਰ ਦਾ ਨਾਂ ਪ੍ਰੋਜੈਕਟ ਗ੍ਰੀਕ ਆਈਲੈਂਡ ਸੀ ਅਤੇ ਦਹਾਕਿਆਂ ੱਤੱਕ ਇਸ ਨੂੰ ਇਸਤੇਮਾਲ ਕੀਤਾ ਜਾਂਦਾ ਰਿਹਾ।
ਪਰ ਇਸ ਦਾ ਨਾਂ ਸਾਲ 1992 ‘ਚ ਇਸ ਬੰਕਰ ਦਾ ਇਸਤੇਮਾਲ ਬੰਦ ਹੋਣ ਤੋਂ ਬਾਅਦ ਸਾਹਮਣੇ ਆਇਆ। ਵਰਜੀਨੀਆ ‘ਚ ਮਾਊਂਟ ਵੈਦਰ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕ ਇਸ ਨੂੰ ‘ਡੂਮਸਡੇ’ ਸਿਟੀ ਮਤਲਬ ਸਬਰਨਾਸ਼ ਦੇ ਦਿਨ ਵਾਲਾ ਸ਼ਹਿਰ ਕਹਿੰਦੇ ਹਨ। ਬਲੂਮਾਊਂਟ, ਵਰਜੀਨੀਆ ਕੋਲ ਸਥਿਤ 1754 ਫੁੱਟ ਗੀ ਮਾਊਂਟ ਵੈਦਰ ਚੋਟੀ ਨੂੰ ਰਾਸ਼ਟਪਤੀ ਅਤੇ ਉਨ੍ਹਾਂ ਦੇ ਸਹਿਯੋਗੀਆਂ ਲਈ ਇਕ ਬੰਕਰ ‘ਚ ਬਦਲ ਦਿੱਤਾ ਗਿਆ। ਮਾਊਂਟ ਵੇਦਰ ਦੀ ਦੇਖ-ਰੇਖ ਅਮਰੀਕੀ ‘ਫੈਡਰਲ ਐਮਰਜੰਸੀ ਮੈਨੇਜਮੈਂਟ ਏਜੰਸੀ’ ਮਤਲਬ ਫੇਮਾ ਕਰਦੀ ਹੈ। ਇਸ ਨੂੰ ਸਤੰਬਰ 2001 ‘ਚ ਅਲ-ਕਾਇਦਾ ਦੇ ਹਮਲੇ ਤੋਂ ਬਾਅਦ ਸ਼ੁਰੂ ਕੀਤਾ ਗਿਆ ਸੀ। ਫੇਮਾ ਨਿਦੇਸ਼ਕ ਨੇ ਅਕਤੂਬਰ, 2001 ‘ਚ ਕਾਂਗਰਸ ਸਾਹਮਣੇ ਦਿੱਤੇ ਇਕ ਬਿਆਨ ‘ਚ ਕਹੀ ਵੀ ਸੀ। ਮਾਊਂਟ ਵੈਦਰ ਤੋਂ ਲੈ ਕੇ ਪੀਨਟ ਆਈਲੈਂਡ ਅਤੇ ਮਾਰ-ਏ-ਲਾਗੋ ਬੰਕਰਾਂ ਨੂੰ ਸ਼ੀਤ ਯੁੱਧ ਦੌਰਾਨ ਬਣਾਇਆ ਗਿਆ ਸੀ।

About Author

Punjab Mail USA

Punjab Mail USA

Related Articles

ads

Latest Category Posts

    ਟਰੰਪ ਪ੍ਰਸ਼ਾਸਨ ਤੋਂ ਐੱਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀ ਨੂੰ ਕਾਨੂੰਨੀ ਤੌਰ ‘ਤੇ ਕੰਮ ਕਰਨ ਦੀ ਮਨਜ਼ੂਰੀ ਜਾਰੀ ਰੱਖਣ ਦੀ ਅਪੀਲ

ਟਰੰਪ ਪ੍ਰਸ਼ਾਸਨ ਤੋਂ ਐੱਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀ ਨੂੰ ਕਾਨੂੰਨੀ ਤੌਰ ‘ਤੇ ਕੰਮ ਕਰਨ ਦੀ ਮਨਜ਼ੂਰੀ ਜਾਰੀ ਰੱਖਣ ਦੀ ਅਪੀਲ

Read Full Article
    ਫਲੋਰਿਡਾ ਯੂਨੀਵਰਸਿਟੀ ਕੋਲ ਪੈਦਲ ਪੁੱਲ ਡਿੱਗਿਆ, ਕਈ ਲੋਕਾਂ ਦੀ ਮੌਤ

ਫਲੋਰਿਡਾ ਯੂਨੀਵਰਸਿਟੀ ਕੋਲ ਪੈਦਲ ਪੁੱਲ ਡਿੱਗਿਆ, ਕਈ ਲੋਕਾਂ ਦੀ ਮੌਤ

Read Full Article
    ਟਰੰਪ ਦੀ ਨੂੰਹ ਨੇ ਦਿੱਤੀ ਤਲਾਕ ਦੀ ਅਰਜ਼ੀ

ਟਰੰਪ ਦੀ ਨੂੰਹ ਨੇ ਦਿੱਤੀ ਤਲਾਕ ਦੀ ਅਰਜ਼ੀ

Read Full Article
    ‘ਆਪ’ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਪ੍ਰਧਾਨਗੀ ਦੇ ਆਹੁਦੇ ਤੋਂ ਦਿੱਤਾ ਅਸਤੀਫਾ

‘ਆਪ’ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਪ੍ਰਧਾਨਗੀ ਦੇ ਆਹੁਦੇ ਤੋਂ ਦਿੱਤਾ ਅਸਤੀਫਾ

Read Full Article
    ਉੱਤਰੀ ਕੈਲੀਫੋਰਨੀਆ ਦੇ ਸਕੂਲ ‘ਚ ਅਧਿਆਪਕ ਕੋਲੋਂ ਅਚਾਨਕ ਕਲਾਸ ‘ਚ ਚੱਲੀ ਗੋਲੀ, 3 ਬੱਚੇ ਜ਼ਖਮੀ

ਉੱਤਰੀ ਕੈਲੀਫੋਰਨੀਆ ਦੇ ਸਕੂਲ ‘ਚ ਅਧਿਆਪਕ ਕੋਲੋਂ ਅਚਾਨਕ ਕਲਾਸ ‘ਚ ਚੱਲੀ ਗੋਲੀ, 3 ਬੱਚੇ ਜ਼ਖਮੀ

Read Full Article
    ਅਮਰੀਕੀ ਕੰਪਨੀ ਨੇ ਬਲੱਡ ਟੈਸਟ ਦੇ ਨਾਂ ‘ਤੇ ਠੱਗੇ 70 ਕਰੋੜ ਡਾਲਰ

ਅਮਰੀਕੀ ਕੰਪਨੀ ਨੇ ਬਲੱਡ ਟੈਸਟ ਦੇ ਨਾਂ ‘ਤੇ ਠੱਗੇ 70 ਕਰੋੜ ਡਾਲਰ

Read Full Article
    ਬ੍ਰਿਟੇਨ ਤੋਂ ਬਾਅਦ ਅਮਰੀਕਾ ਨੇ ਰੂਸ ਦੀ ਚੋਟੀ ਦੀ ਜਾਸੂਸੀ ਏਜੰਸੀਆਂ ਤੇ ਸਾਈਬਰ ਗਤੀਵਿਧੀਆਂ ‘ਚ ਸ਼ਾਮਲ ਲੋਕਾਂ ‘ਤੇ ਲਾਈ ਪਾਬੰਦੀ

ਬ੍ਰਿਟੇਨ ਤੋਂ ਬਾਅਦ ਅਮਰੀਕਾ ਨੇ ਰੂਸ ਦੀ ਚੋਟੀ ਦੀ ਜਾਸੂਸੀ ਏਜੰਸੀਆਂ ਤੇ ਸਾਈਬਰ ਗਤੀਵਿਧੀਆਂ ‘ਚ ਸ਼ਾਮਲ ਲੋਕਾਂ ‘ਤੇ ਲਾਈ ਪਾਬੰਦੀ

Read Full Article
    ਅਮਰੀਕਾ ‘ਚ ਸ਼ਾਰਟ ਫ਼ਿਲਮ ਲਈ ਜੈਕੀ ਸ਼ਰਾਫ ਇੰਟਰਨੈਸ਼ਨਲ ਸਨਮਾਨ ਨਾਲ ਸਨਮਾਨਤ

ਅਮਰੀਕਾ ‘ਚ ਸ਼ਾਰਟ ਫ਼ਿਲਮ ਲਈ ਜੈਕੀ ਸ਼ਰਾਫ ਇੰਟਰਨੈਸ਼ਨਲ ਸਨਮਾਨ ਨਾਲ ਸਨਮਾਨਤ

Read Full Article
    ਟਰੰਪ ਦੇ ਨਵੇਂ ਮੁੱਖ ਆਰਥਿਕ ਸਲਾਹਕਾਰ ਹੋਣਗੇ ਲੈਰੀ ਕੁਡਲੋ

ਟਰੰਪ ਦੇ ਨਵੇਂ ਮੁੱਖ ਆਰਥਿਕ ਸਲਾਹਕਾਰ ਹੋਣਗੇ ਲੈਰੀ ਕੁਡਲੋ

Read Full Article
    ਸ੍ਰੀ ਗੁਰੂ ਰਵਿਦਾਸ ਜੀ ਦੇ 641ਵੇਂ ਪ੍ਰਕਾਸ਼ ਉਤਸਵ ਮੌਕੇ ਨਗਰ ਕੀਰਤਨ ਦਾ ਆਯੋਜਨ

ਸ੍ਰੀ ਗੁਰੂ ਰਵਿਦਾਸ ਜੀ ਦੇ 641ਵੇਂ ਪ੍ਰਕਾਸ਼ ਉਤਸਵ ਮੌਕੇ ਨਗਰ ਕੀਰਤਨ ਦਾ ਆਯੋਜਨ

Read Full Article
    ਸਰੀ ‘ਚ ਗੈਂਗਵਾਰ ਦੌਰਾਨ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ

ਸਰੀ ‘ਚ ਗੈਂਗਵਾਰ ਦੌਰਾਨ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ

Read Full Article
    ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਸਿਆਟਲ ਵੱਲੋਂ ਡਾਇਲਾਸਿਸ ਮਸ਼ੀਨਾਂ ਪ੍ਰਦਾਨ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਸਿਆਟਲ ਵੱਲੋਂ ਡਾਇਲਾਸਿਸ ਮਸ਼ੀਨਾਂ ਪ੍ਰਦਾਨ

Read Full Article
    APCA ਨੌਰਥ ਬੇਅ ਦੇ ਚੈਪਟਰ ਵੱਲੋਂ ਵਿਸ਼ਾਲ ਕਾਨਫਰੰਸ ਦਾ ਆਯੋਜਨ

APCA ਨੌਰਥ ਬੇਅ ਦੇ ਚੈਪਟਰ ਵੱਲੋਂ ਵਿਸ਼ਾਲ ਕਾਨਫਰੰਸ ਦਾ ਆਯੋਜਨ

Read Full Article
    ਕੈਲੀਫੋਰਨੀਆ ‘ਚ ਸਥਿਤ ਫੌਜ ਦੇ ਵੈਟਰਨਜ਼ ਹੋਮ ‘ਚ ਗੋਲੀਬਾਰੀ

ਕੈਲੀਫੋਰਨੀਆ ‘ਚ ਸਥਿਤ ਫੌਜ ਦੇ ਵੈਟਰਨਜ਼ ਹੋਮ ‘ਚ ਗੋਲੀਬਾਰੀ

Read Full Article
    ਫਰੀਮਾਂਟ ਗੁਰਦੁਆਰਾ ਸਾਹਿਬ 5 ਮੈਂਬਰੀ ਕਮੇਟੀ ਦੀ ਚੋਣ

ਫਰੀਮਾਂਟ ਗੁਰਦੁਆਰਾ ਸਾਹਿਬ 5 ਮੈਂਬਰੀ ਕਮੇਟੀ ਦੀ ਚੋਣ

Read Full Article