PUNJABMAILUSA.COM

ਅਮਰੀਕਾ ਤੇ ਈਰਾਨ ਵਿਚਕਾਰ ਚੱਲ ਰਿਹਾ ਦਹਾਕਿਆਂ ਪੁਰਾਣਾ ਵਿਵਾਦ ਫਿਰ ਤੋਂ ਗਰਮਾਇਆ

ਅਮਰੀਕਾ ਤੇ ਈਰਾਨ ਵਿਚਕਾਰ ਚੱਲ ਰਿਹਾ ਦਹਾਕਿਆਂ ਪੁਰਾਣਾ ਵਿਵਾਦ ਫਿਰ ਤੋਂ ਗਰਮਾਇਆ

ਅਮਰੀਕਾ ਤੇ ਈਰਾਨ ਵਿਚਕਾਰ ਚੱਲ ਰਿਹਾ ਦਹਾਕਿਆਂ ਪੁਰਾਣਾ ਵਿਵਾਦ ਫਿਰ ਤੋਂ ਗਰਮਾਇਆ
January 05
13:24 2020

– ਜੰਗ ਲੱਗੀ ਤਾਂ ਖਤਰੇ ‘ਚ ਹੋਣਗੇ 80 ਲੱਖ ਭਾਰਤੀ
ਵਾਸ਼ਿੰਗਟਨ, 5 ਜਨਵਰੀ (ਪੰਜਾਬ ਮੇਲ) ਅਮਰੀਕਾ ਅਤੇ ਈਰਾਨ ਵਿਚਕਾਰ ਚੱਲ ਰਿਹਾ ਦਹਾਕਿਆਂ ਪੁਰਾਣਾ ਵਿਵਾਦ ਫਿਰ ਤੋਂ ਗਰਮਾ ਗਿਆ ਹੈ। ਵੀਰਵਾਰ ਨੂੰ ਇਰਾਕ ‘ਚ ਅਮਰੀਕਾ ਨੇ ਏਅਰ ਸਟ੍ਰਾਈਕ ਕਰਕੇ ਉੱਚ ਈਰਾਨੀ ਕਮਾਂਡਰ ਕਾਸਿਮ ਸੁਲੇਮਾਨੀ ਨੂੰ ਮਾਰ ਦਿੱਤਾ। ਇਸ ਘਟਨਾ ਦੇ ਬਾਅਦ ਖਾੜੀ ਖੇਤਰ ‘ਚ ਤਣਾਅ ਵਧ ਗਿਆ ਹੈ। ਇਸ ਦਾ ਪ੍ਰਭਾਵ ਦੁਨੀਆ ਸਣੇ ਭਾਰਤ ‘ਤੇ ਵੀ ਪਵੇਗਾ। ਤਤਕਾਲੀਨ ਅਸਰ ਦੇ ਰੂਪ ‘ਚ ਕਰੂਡ ਦੀ ਕੀਮਤ ਵਧ ਗਈ ਹੈ, ਜਿਸ ਕਾਰਨ ਪੈਟਰੋਲ ਦੇ ਰੇਟ ਵਧਣਗੇ। ਚੀਨ ਤੋਂ ਬਾਅਦ ਭਾਰਤ ਹੀ ਹੈ ਜੋ ਈਰਾਨ ਤੋਂ ਸਭ ਤੋਂ ਵਧ ਤੇਲ ਖਰੀਦਦਾ ਹੈ। ਇੰਨਾ ਹੀ ਨਹੀਂ ਪੱਛਮੀ ਏਸ਼ੀਆ ‘ਚ 80 ਲੱਖ ਭਾਰਤੀ ਕੰਮ ਕਰ ਰਹੇ ਹਨ। ਇਨ੍ਹਾਂ ‘ਚੋਂ ਵਧੇਰੇ ਖਾੜ੍ਹੀ ਦੇਸ਼ਾਂ ‘ਚ ਰਹਿੰਦੇ ਹਨ। ਯੁੱਧ ਵਰਗੀ ਐਮਰਜੈਂਸੀ ਸਥਿਤੀ ਆਉਂਦੀ ਹੈ ਤਾਂ ਇਨ੍ਹਾਂ ਲੋਕਾਂ ਨੂੰ ਇੱਥੋਂ ਵਾਪਸ ਲਿਆਉਣਾ ਵੱਡੀ ਚੁਣੌਤੀ ਹੋਵੇਗੀ। ਹਾਲਾਂਕਿ ਫੌਜੀ ਸਮਰੱਥਾ ‘ਚ ਈਰਾਨ ਅਮਰੀਕਾ ਦੇ ਮੁਕਾਬਲੇ ਨਹੀਂ ਠਹਿਰਦਾ। ਇਸ ਦੇ ਬਾਵਜੂਦ ਜੇਕਰ ਹਥਿਆਰਾਂ ਨਾਲ ਸੰਘਰਸ਼ ਸ਼ੁਰੂ ਹੁੰਦਾ ਹੈ ਤਾਂ ਖਾੜ੍ਹੀ ਦੇਸ਼ਾਂ ‘ਚ ਫਿਰ ਤੋਂ ਹਫੜਾ-ਦਫੜੀ ਮਚ ਸਕਦੀ ਹੈ। ਅਮਰੀਕਾ ਪਹਿਲਾਂ ਹੀ ਆਪਣੇ ਨਾਗਰਿਕਾਂ ਨੂੰ ਈਰਾਨ ਛੱਡਣ ਲਈ ਕਹਿ ਚੁੱਕਾ ਹੈ।
ਭਾਰਤ ਲਈ ਦੋਵੇਂ ਦੇਸ਼ਾਂ ‘ਚੋਂ ਇਕ ਦਾ ਵੀ ਸਾਥ ਛੱਡਣਾ ਬਹੁਤ ਮੁਸ਼ਕਲ ਹੋਵੇਗਾ। ਰੂਸ ਅਤੇ ਚੀਨ ਵਰਗੇ ਸ਼ਕਤੀਸ਼ਾਲੀ ਦੇਸ਼ਾਂ ਦੇ ਇਨ੍ਹਾਂ ‘ਚ ਦਖਲ ਦੇਣ ਨਾਲ ਸਥਿਤੀ ਹੋਰ ਵੀ ਖਤਰਨਾਕ ਹੋ ਜਾਵੇਗੀ।

ਨਾਗਰਿਕਾਂ ‘ਤੇ ਹੋਵੇਗਾ ਖਤਰਾ—
ਪੂਰੀ ਦੁਨੀਆ ‘ਚ ਈਰਾਨ ਦੇ ਬਾਅਦ ਸਭ ਤੋਂ ਵਧੇਰੇ ਸ਼ੀਆ ਮੁਸਲਾਮਾਨ ਭਾਰਤ ‘ਚ ਰਹਿੰਦੇ ਹਨ। ਦੋਹਾਂ ਦੇਸ਼ਾਂ ਦੇ ਸਬੰਧ ਵੀ ਚੰਗੇ ਹਨ ਪਰ ਜੇਕਰ ਯੁੱਧ ਹੁੰਦਾ ਹੈ ਤਾਂ ਨਾਗਰਿਕ ਸਭ ਤੋਂ ਵਧ ਪ੍ਰਭਾਵਿਤ ਹੋਣਗੇ। ਪੱਛਮੀ ਏਸ਼ੀਆ ‘ਚ 80 ਲੱਖ ਭਾਰਤੀ ਰਹਿੰਦੇ ਹਨ ਜਾਂ ਕਈ ਕੰਮ ਕਰਨ ਲਈ ਗਏ ਹਨ। ਜੇਕਰ ਯੁੱਧ ਹੁੰਦਾ ਹੈ ਤਾਂ ਇਨ੍ਹਾਂ ਨੂੰ ਇੱਥੋਂ ਕੱਢਣਾ ਬਹੁਤ ਮੁਸ਼ਕਲ ਹੋਵੇਗਾ ਜਿਵੇਂ ਕਿ ਖਾੜ੍ਹੀ ਦੇਸ਼ਾਂ ਨਾਲ ਯੁੱਧ ਸਮੇਂ ਹੋਇਆ ਸੀ ਤੇ ਭਾਰਤ ਨੂੰ ਤਦ 1.10 ਲੱਖ ਭਾਰਤੀ ਏਅਰ ਲਿਫਟ ਕਰਕੇ ਭਾਰਤ ਲਿਆਉਣੇ ਪਏ ਸਨ।
ਇਹ ਹੈ ਪੁਰਾਣਾ ਵਿਵਾਦ—
1953 ‘ਚ ਦੋਹਾਂ ਦੇਸ਼ਾਂ ਵਿਚਕਾਰ ਦੁਸ਼ਮਣੀ ਦੀ ਸ਼ੁਰੂਆਤ ਹੋਈ। ਅਮਰੀਕੀ ਖੁਫੀਆ ਏਜੰਸੀ ਸੀ. ਆਈ. ਏ. ਨੇ ਬ੍ਰਿਟੇਨ ਨਾਲ ਮਿਲ ਕੇ ਈਰਾਨ ‘ਚ ਤਖਤਾਪਲਟ ਕਰਵਾਇਆ। ਚੁਣੇ ਗਏ ਪ੍ਰਧਾਨ ਮੰਤਰੀ ਮੁਹੰਮਦ ਮੋਸਾਦਿਕ ਨੂੰ ਹਟਾ ਕੇ ਈਰਾਨ ਦੇ ਸ਼ਾਹ ਰਜ਼ਾ ਪਹਿਲਵੀ ਦੇ ਹੱਥ ‘ਚ ਸੱਤਾ ਦੇ ਦਿੱਤੀ ਗਈ ਸੀ। ਇਸ ਦਾ ਮੁੱਖ ਕਾਰਨ ਸੀ ਤੇਲ। ਮੋਸਾਦਿਕ ਤੇਲ ਦੇ ਉਦਯੋਗ ਦਾ ਰਾਸ਼ਟਰੀਕਰਣ ਕਰਨਾ ਚਾਹੁੰਦੇ ਸਨ।
1979 ‘ਚ ਈਰਾਨ ‘ਚ ਇਕ ਨਵਾਂ ਨੇਤਾ ਉੱਭਰਿਆ, ਜਿਸ ਦਾ ਨਾਂ ਸੀ ਆਯਤੋਲੱਾਹ ਰੂਹੋਲੱਾਹ ਖੁਮੈਨੀ, ਜੋ ਪੱਛਮੀਕਰਨ ਅਤੇ ਅਮਰੀਕਾ ‘ਤੇ ਈਰਾਨ ਦੀ ਨਿਰਭਰਤਾ ਦੇ ਖਿਲਾਫ ਸੀ। ਸ਼ਾਹ ਰਜ਼ਾ ਪਹਿਲਵੀ ਉਨ੍ਹਾਂ ਦੇ ਨਿਸ਼ਾਨੇ ‘ਤੇ ਸਨ। ਖੁਮੈਨੀ ਦੀ ਅਗਵਾਈ ‘ਚ ਈਰਾਨ ‘ਚ ਅਸੰਤੋਸ਼ ਪੈਦਾ ਹੋਣ ਲੱਗਾ। ਸ਼ਾਹ ਰਜ਼ਾ ਪਹਿਲਵੀ ਨੂੰ ਈਰਾਨ ਛੱਡਣਾ ਪਿਆ।
ਈਰਾਨ ਤੇ ਅਮਰੀਕਾ ਦੇ ਡਿਪਲੋਮੈਟਿਕ ਸਬੰਧ ਖਤਮ ਹੋ ਚੁੱਕੇ ਸਨ। ਤਹਿਰਾਨ ‘ਚ ਈਰਾਨੀ ਵਿਦਿਆਰਥੀਆਂ ਨੇ ਅਮਰੀਕੀ ਦੂਤਘਰ ਨੂੰ ਆਪਣੇ ਕਬਜ਼ੇ ‘ਚ ਲੈ ਲਿਆ। 52 ਅਮਰੀਕੀ ਨਾਗਰਿਕਾਂ ਨੂੰ 444 ਦਿਨਾਂ ਤਕ ਬੰਦੀ ਬਣਾ ਕੇ ਰੱਖਿਆ ਗਿਆ। ਇਸ ਵਿਚਕਾਰ ਇਰਾਕ ਨੇ ਅਮਰੀਕਾ ਦੀ ਮਦਦ ਨਾਲ ਈਰਾਨ ‘ਤੇ ਹਮਲਾ ਕਰ ਦਿੱਤਾ ਅਤੇ 8 ਸਾਲਾਂ ਤਕ ਯੁੱਧ ਚੱਲਦਾ ਰਿਹਾ।
ਓਬਾਮਾ ਦੇ ਅਮਰੀਕੀ ਰਾਸ਼ਟਰਪਤੀ ਰਹਿੰਦੇ ਸਮੇਂ ਦੋਹਾਂ ਦੇਸ਼ਾਂ ਦੇ ਸਬੰਧ ਥੋੜ੍ਹੇ ਸੁਧਰਨੇ ਸ਼ੁਰੂ ਹੋਏ। ਈਰਾਨ ਦੇ ਨਾਲ ਪ੍ਰਮਾਣੂ ਸਮਝੌਤਾ ਹੋਇਆ, ਜਿਸ ‘ਚ ਈਰਾਨ ਨੇ ਪ੍ਰਮਾਣੂ ਪ੍ਰੋਗਰਾਮ ਨੂੰ ਸੀਮਤ ਕਰਨ ਦੀ ਗੱਲ ਕੀਤੀ। ਇਸ ਦੇ ਬਦਲੇ ਉਸ ‘ਤੇ ਲੱਗੀਆਂ ਆਰਥਿਕ ਰੋਕਾਂ ‘ਚ ਥੋੜ੍ਹੀ ਢਿੱਲ ਦਿੱਤੀ ਗਈ ਸੀ। ਟਰੰਪ ਨੇ ਰਾਸ਼ਟਰਪਤੀ ਬਣਨ ਦੇ ਬਾਅਦ ਇਹ ਸਮਝੌਤਾ ਰੱਦ ਕਰ ਦਿੱਤਾ ਅਤੇ ਦੁਸ਼ਮਣੀ ਫਿਰ ਤੋਂ ਸ਼ੁਰੂ ਹੋ ਗਈ।
ਜ਼ਿਕਰਯੋਗ ਹੈ ਕਿ ਅਮਰੀਕਾ ਨੇ ਸ਼ੁੱਕਰਵਾਰ ਨੂੰ ਇਕ ਹਵਾਈ ਹਮਲੇ ‘ਚ ਈਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਦੇ ਸ਼ਕਤੀਸ਼ਾਲੀ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਨੂੰ ਮਾਰ ਦਿੱਤਾ। ਹਮਲਾ ਬਗਦਾਦ ਦੇ ਕੌਮਾਂਤਰੀ ਏਅਰਪੋਰਟ ‘ਤੇ ਹੋਇਆ। ਸੁਲੇਮਾਨੀ ਨੂੰ ਈਰਾਨ ਦੇ ਖੇਤਰੀ ਸੁਰੱਖਿਆ ਹਥਿਆਰਾਂ ਦਾ ਰਚਣਹਾਰ ਕਿਹਾ ਜਾਂਦਾ ਸੀ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਦੇ ਯੂਟਾ ਸੂਬੇ ਦੇ ਇਕ ਘਰ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ; ਇਕ ਜ਼ਖਮੀ

ਅਮਰੀਕਾ ਦੇ ਯੂਟਾ ਸੂਬੇ ਦੇ ਇਕ ਘਰ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ; ਇਕ ਜ਼ਖਮੀ

Read Full Article
    ਸ਼ਿਕਾਗੋ ਹਵਾਈ ਅੱਡੇ ‘ਤੇ ਤੂਫਾਨ ਕਾਰਨ ਉਡਾਣਾਂ ‘ਤੇ ਕਈ ਘੰਟਿਆਂ ਲਈ ਲੱਗੀ ਰੋਕ

ਸ਼ਿਕਾਗੋ ਹਵਾਈ ਅੱਡੇ ‘ਤੇ ਤੂਫਾਨ ਕਾਰਨ ਉਡਾਣਾਂ ‘ਤੇ ਕਈ ਘੰਟਿਆਂ ਲਈ ਲੱਗੀ ਰੋਕ

Read Full Article
    ਸਾਲ 2020 ‘ਚ ਟੈਕਸਾਸ ਨੇ ਦਿੱਤੀ ਪਹਿਲੀ ਮੌਤ ਦੀ ਸਜ਼ਾ

ਸਾਲ 2020 ‘ਚ ਟੈਕਸਾਸ ਨੇ ਦਿੱਤੀ ਪਹਿਲੀ ਮੌਤ ਦੀ ਸਜ਼ਾ

Read Full Article
    ਫਲੋਰੀਡਾ ‘ਚ ਡਾਕਟਰ ‘ਤੇ ਪਤਨੀ ਤੇ 3 ਬੱਚਿਆਂ ਨੂੰ ਮਾਰਨ ਦੇ ਦੋਸ਼ ਤੈਅ

ਫਲੋਰੀਡਾ ‘ਚ ਡਾਕਟਰ ‘ਤੇ ਪਤਨੀ ਤੇ 3 ਬੱਚਿਆਂ ਨੂੰ ਮਾਰਨ ਦੇ ਦੋਸ਼ ਤੈਅ

Read Full Article
    ਫੈਡਰਲ ਜੱਜ ਵੱਲੋਂ ਰਾਸ਼ਟਰਪਤੀ ਟਰੰਪ ਦੇ ਸ਼ਰਣਾਰਥੀਆਂ ‘ਤੇ ਰੋਕ ਲਗਾਉਣ ਵਾਲੇ ਹੁਕਮ ‘ਤੇ ਰੋਕ

ਫੈਡਰਲ ਜੱਜ ਵੱਲੋਂ ਰਾਸ਼ਟਰਪਤੀ ਟਰੰਪ ਦੇ ਸ਼ਰਣਾਰਥੀਆਂ ‘ਤੇ ਰੋਕ ਲਗਾਉਣ ਵਾਲੇ ਹੁਕਮ ‘ਤੇ ਰੋਕ

Read Full Article
    ਨੈਨਸੀ ਪੇਲੋਸੀ ਨੇ ਟਰੰਪ ਦੇ ਵਿਰੁੱਧ ਮਹਾਦੋਸ਼ ਦੀ ਕਾਰਵਾਈ ਦੇ 2 ਦਸਤਾਵੇਜ਼ ਸੈਨੇਟ ਨੂੰ ਸੌਂਪੇ

ਨੈਨਸੀ ਪੇਲੋਸੀ ਨੇ ਟਰੰਪ ਦੇ ਵਿਰੁੱਧ ਮਹਾਦੋਸ਼ ਦੀ ਕਾਰਵਾਈ ਦੇ 2 ਦਸਤਾਵੇਜ਼ ਸੈਨੇਟ ਨੂੰ ਸੌਂਪੇ

Read Full Article
    ਭਾਰਤੀ ਮੰਦਹਾਲੀ ਦੇ ਸਾਏ ਹੇਠ ਪ੍ਰਵਾਸੀ ਭਾਰਤੀ ਵੀ ਆਏ

ਭਾਰਤੀ ਮੰਦਹਾਲੀ ਦੇ ਸਾਏ ਹੇਠ ਪ੍ਰਵਾਸੀ ਭਾਰਤੀ ਵੀ ਆਏ

Read Full Article
    ਕੈਲੀਫੋਰਨੀਆ ‘ਚ ਹੋਣ ਵਾਲੀਆਂ ਵੱਖ-ਵੱਖ ਚੋਣਾਂ ਲਈ ਪੰਜਾਬੀਆਂ ਵੱਲੋਂ ਵੀ ਕੀਤੀ ਜਾ ਰਹੀ ਹੈ ਜ਼ੋਰ ਅਜ਼ਾਮਇਸ਼

ਕੈਲੀਫੋਰਨੀਆ ‘ਚ ਹੋਣ ਵਾਲੀਆਂ ਵੱਖ-ਵੱਖ ਚੋਣਾਂ ਲਈ ਪੰਜਾਬੀਆਂ ਵੱਲੋਂ ਵੀ ਕੀਤੀ ਜਾ ਰਹੀ ਹੈ ਜ਼ੋਰ ਅਜ਼ਾਮਇਸ਼

Read Full Article
    ਨਵੇਂ ਸ਼ੁਰੂ ਹੋਏ ਗੁਰਦੁਆਰੇ ਦੇ ਬਾਹਰ ਨਸਲੀ ਨਿਸ਼ਾਨ ਉਕੇਰੇ

ਨਵੇਂ ਸ਼ੁਰੂ ਹੋਏ ਗੁਰਦੁਆਰੇ ਦੇ ਬਾਹਰ ਨਸਲੀ ਨਿਸ਼ਾਨ ਉਕੇਰੇ

Read Full Article
    ਫਰਿਜ਼ਨੋ ਵਿਖੇ 73 ਸਾਲਾ ਬਜ਼ੁਰਗ ਦੀ ਭੇਦਭਰੀ ਹਾਲਾਤ ‘ਚ ਮੌਤ

ਫਰਿਜ਼ਨੋ ਵਿਖੇ 73 ਸਾਲਾ ਬਜ਼ੁਰਗ ਦੀ ਭੇਦਭਰੀ ਹਾਲਾਤ ‘ਚ ਮੌਤ

Read Full Article
    ਖੂਬ ਮਘੀ ਪੰਜਾਬੀ ਕਲਚਰਲ ਸੈਂਟਰ ਦੇ ਵਿਹੜੇ ਵਿਚ ਲੋਹੜੀ

ਖੂਬ ਮਘੀ ਪੰਜਾਬੀ ਕਲਚਰਲ ਸੈਂਟਰ ਦੇ ਵਿਹੜੇ ਵਿਚ ਲੋਹੜੀ

Read Full Article
    ਸੈਨੇਟ ‘ਚ ਟਰੰਪ ਖਿਲਾਫ 21 ਜਨਵਰੀ ਨੂੰ ਸ਼ੁਰੂ ਹੋ ਸਕਦੀ ਮਹਾਦੋਸ਼ ਮਾਮਲੇ ਦੀ ਸੁਣਵਾਈ!

ਸੈਨੇਟ ‘ਚ ਟਰੰਪ ਖਿਲਾਫ 21 ਜਨਵਰੀ ਨੂੰ ਸ਼ੁਰੂ ਹੋ ਸਕਦੀ ਮਹਾਦੋਸ਼ ਮਾਮਲੇ ਦੀ ਸੁਣਵਾਈ!

Read Full Article
    ਮਹਾਦੋਸ਼ ਦੀ ਸੁਣਵਾਈ ਦੌਰਾਨ ਟਰੰਪ ਨੂੰ ਅਹੁਦੇ ਤੋਂ ਹਟਾਉਣ ਲਈ ਲੋੜੀਂਦੇ ਸਬੂਤ ਮਿਲੇ : ਨੈਨਸੀ

ਮਹਾਦੋਸ਼ ਦੀ ਸੁਣਵਾਈ ਦੌਰਾਨ ਟਰੰਪ ਨੂੰ ਅਹੁਦੇ ਤੋਂ ਹਟਾਉਣ ਲਈ ਲੋੜੀਂਦੇ ਸਬੂਤ ਮਿਲੇ : ਨੈਨਸੀ

Read Full Article
    ਅਮਰੀਕਾ ਘੱਟੋ-ਘੱਟ ਇਕ ਦਰਜਨ ਸਾਊਦੀ ਟਰੇਨੀਆਂ ਨੂੰ ਵਾਪਸ ਭੇਜੇਗਾ

ਅਮਰੀਕਾ ਘੱਟੋ-ਘੱਟ ਇਕ ਦਰਜਨ ਸਾਊਦੀ ਟਰੇਨੀਆਂ ਨੂੰ ਵਾਪਸ ਭੇਜੇਗਾ

Read Full Article
    ਸ਼ਿਕਾਗੋ ‘ਚ ਤੇਜ਼ ਤੂਫ਼ਾਨ ਕਾਰਨ 1000 ਤੋਂ ਵੱਧ ਉਡਾਣਾਂ ਰੱਦ

ਸ਼ਿਕਾਗੋ ‘ਚ ਤੇਜ਼ ਤੂਫ਼ਾਨ ਕਾਰਨ 1000 ਤੋਂ ਵੱਧ ਉਡਾਣਾਂ ਰੱਦ

Read Full Article