ਅਮਰੀਕਾ ‘ਚ 70 ਸਾਲਾਂ ‘ਚ ਪਹਿਲੀ ਵਾਰ ਔਰਤ ਕੈਦੀ ਨੂੰ ਮਿਲੇਗੀ ਫਾਂਸੀ ਦੀ ਸਜ਼ਾ

57
Share

-8 ਦਸੰਬਰ ਨੂੰ ਇੰਡੀਆਨਾ ‘ਚ ਲਾਇਆ ਜਾਵੇਗਾ ਜਾਨ ਤੋਂ ਮਾਰਨ ਦਾ ਟੀਕਾ
ਮਿਸੂਰੀ (ਅਮਰੀਕਾ), 21 ਅਕਤੂਬਰ (ਪੰਜਾਬ ਮੇਲ)- ਨਿਆਂ ਵਿਭਾਗ ਨੇ ਕਿਹਾ ਕਿ ਅਮਰੀਕਾ ਲਗਭਗ 70 ਸਾਲਾਂ ਵਿਚ ਪਹਿਲੀ ਵਾਰ ਇੱਕ ਮਹਿਲਾ ਕੈਦੀ ਨੂੰ ਫਾਂਸੀ ਦੀ ਸਜ਼ਾ ਦੇ ਰਿਹਾ ਹੈ। ਲੀਜ਼ਾ ਮੋਂਟਗੋਮਰੀ ਨੇ ਮਿਸੂਰੀ ਵਿਚ ਸਾਲ 2004 ਵਿਚ ਇੱਕ ਗਰਭਵਤੀ ਔਰਤ ਦਾ ਕਤਲ ਕੀਤਾ ਅਤੇ ਉਸਦਾ ਢਿੱਡ ਵੱਡ ਕੇ ਬੱਚਾ ਕੱਢ ਲਿਆ ਸੀ। ਉਸ ਨੂੰ 8 ਦਸੰਬਰ ਨੂੰ ਇੰਡੀਆਨਾ ਵਿਚ ਜਾਨ ਤੋਂ ਮਾਰਨ ਦਾ ਟੀਕਾ ਲਾਇਆ ਜਾਣਾ ਹੈ।
ਮੌਤ ਦੀ ਸਜ਼ਾ ਜਾਣਕਾਰੀ ਕੇਂਦਰ ਡੈਥ ਪੈਨਲਟੀ ਇਨਫਰਮੇਸ਼ਨ ਸੈਂਟਰ ਅਨੁਸਾਰ, ਅਮਰੀਕੀ ਸਰਕਾਰ ਦੁਆਰਾ ਫਾਂਸੀ ਦੇਣ ਵਾਲੀ ਆਖਰੀ ਔਰਤ ਬੋਨੀ ਹੈਡੀ ਸੀ, ਜਿਸਦੀ ਮੌਤ 1953 ਵਿਚ ਮਿਸੂਰੀ ਦੇ ਇੱਕ ਗੈਸ ਚੈਂਬਰ ਵਿਚ ਹੋਈ ਸੀ।
ਅਮਰੀਕਾ ਦੇ ਅਟਾਰਨੀ ਜਨਰਲ ਵਿਲੀਅਮ ਬਾਰ ਨੇ ਕਿਹਾ ਕਿ ”ਅਪਰਾਧ ਖ਼ਾਸਕਰ ਸੰਗੀਨ ਕਤਲ ਸਨ।”
ਪਿਛਲੇ ਸਾਲ ਟਰੰਪ ਪ੍ਰਸ਼ਾਸਨ ਨੇ ਕਿਹਾ ਸੀ ਕਿ ਉਹ ਫਾਂਸੀ ਨੂੰ ਫਿਰ ਤੋਂ ਸ਼ੁਰੂ ਕਰਨਗੇ।
ਨਿਆਂ ਵਿਭਾਗ ਦੇ ਇੱਕ ਬਿਆਨ ਵਿਚ ਕਿਹਾ ਗਿਆ ਹੈ ਕਿ ਦਸੰਬਰ 2004 ਵਿਚ ਮੋਂਟਗੋਮਰੀ ਕੈਂਸਸ ਤੋਂ ਮਿਸੂਰੀ ਵਿਚ ਬੌਬੀ ਜੋ ਸਟਿਨੈੱਟ ਦੇ ਘਰ ਇੱਕ ਕਤੂਰਾ ਖਰੀਦਣ ਗਈ ਸੀ। ”ਘਰ ਅੰਦਰ ਵੜਨ ‘ਤੇ ਮੋਂਟਗੋਮਰੀ ਨੇ ਸਟੀਨੈੱਟ ਅੱਠ ਮਹੀਨਿਆਂ ਦੀ ਗਰਭਵਤੀ ‘ਤੇ ਹਮਲਾ ਕੀਤਾ ਤੇ ਗਲਾ ਘੋਟ ਦਿੱਤਾ, ਜਦੋਂ ਤੱਕ ਪੀੜਤ ਬੇਹੋਸ਼ ਨਹੀਂ ਹੋ ਗਈ।”
”ਰਸੋਈ ਵਾਲੇ ਚਾਕੂ ਦੀ ਵਰਤੋਂ ਕਰਦਿਆਂ ਮੋਂਟਗੋਮਰੀ ਨੇ ਫਿਰ ਸਟੀਨੈੱਟ ਦਾ ਟਿੱਢ ਵੱਢਿਆ, ਜਿਸ ਨਾਲ ਉਹ ਹੋਸ਼ ਵਿਚ ਆ ਗਈ। ਫਿਰ ਸੰਘਰਸ਼ ਸ਼ੁਰੂ ਹੋਇਆ ਅਤੇ ਮੋਂਟਗੋਮਰੀ ਨੇ ਸਟੀਨੈੱਟ ਦਾ ਗਲਾ ਘੁੱਟ ਕੇ ਮਾਰ ਦਿੱਤਾ ਅਤੇ ਉਸ ਦੇ ਬੱਚੇ ਨੂੰ ਗਰਭ ਵਿਚੋਂ ਕੱਢ ਲਿਆ।”


Share