ਅਮਰੀਕਾ ‘ਚ 140 ਸੱਪਾਂ ਨਾਲ ਰਹਿਣ ਵਾਲੀ ਔਰਤ ਦੀ ਹੋਈ ਮੌਤ

ਇੰਡੀਆਨਾ, 7 ਨਵੰਬਰ (ਪੰਜਾਬ ਮੇਲ)- ਇੰਡੀਆਨਾ ਦੇ ਇਕ ਘਰ ‘ਚ 36 ਸਾਲਾ ਔਰਤ ਲੌਰਾ ਹੌਰਸਟ ਦੀ ਲਾਸ਼ ਉਸ ਦੇ ਘਰੋਂ ਬਰਾਮਦ ਕੀਤੀ ਗਈ, ਜਿਸ ਦੇ ਗਲ਼ ਚ ਇੱਕ 8 ਫੁੱਟ ਦਾ ਵੱਡਾ ਅਜਗਰ ਲਿਪਟਿਆ ਹੋਇਆ ਸੀ। ਪੁਲਿਸ ਮੁਤਾਬਕ ਘਰ ‘ਚ ਤਕਰੀਬਨ 140 ਸੱਪ ਰੱਖੇ ਹੋਏ ਸਨ। ਪੁਲਿਸ ਦੇ ਬੁਲਾਰੇ ਸਾਰਜੈਂਟ ਕਿਮ ਰੀਲੀ ਨੇ ਕਿਹਾ ਕਿ ਆਕਸਫੋਰਡ ਦੇ ਬੈਟਲ ਗਰਾਉਂਡ ਵਿੱਚ ਸਥਿਤ ਘਰ ਚੋਂ ਲੌਰਾ ਹੌਰਸਟ ਦੀ ਲਾਸ਼ ਬਰਾਮਦ ਹੋਈ ਹੈ।
ਪੁਲਿਸ ਨੇ ਕਿਹਾ ਕਿ ਪੋਸਟਮਾਰਟਮ ਦੀਆਂ ਰਿਪੋਰਟਾਂ ਦੇ ਅਨੁਸਾਰ ਲੌਰਾ ਹੌਰਸਟ ਦੀ ਮੌਤ ਦਮ ਘੁੱਟਣ ਕਾਰਨ ਹੋਈ। ਅਜਗਰ ਨੇ ਉਸਦਾ ਗਲਾ ਬੁਰੀ ਤਰ੍ਹਾਂ ਘੁੱਟ ਲਿਆ ਤੇ ਉਸ ਦੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਡਾਕਟਰਾਂ ਨੇ ਲੌਰਾ ਹੌਰਸਟ ਨੂੰ ਸਾਹ ਲਿਆਉਣ ਲਈ ਬਹੁਤ ਕੋਸ਼ਿਸ਼ ਕੀਤੀ ਸੀ ਪਰ ਇਸ ਚ ਸਾਰੇ ਡਾਕਟਰ ਸਫਲ ਆ ਹੋ ਸਕੇ।
ਘਰ ਚੋਂ ਬਰਾਮਦ ਸੱਪਾਂ ਨਾਲ ਭਰਿਆ ਇਹ ਘਰ ਬੇਂਟਨ ਕਾਉਂਟੀ ਅਤੇ ਡੌਨ ਮੁੰਸਨ ਦਾ ਹੈ। ਜਿਹੜੇ ਕਿ ਲੌਰਾ ਹੌਰਸਟ ਦੇ ਫਲੈਟ ਨਾਲ ਲੱਗਦੇ ਇੱਕ ਘਰ ਵਿੱਚ ਵੀ ਰਹਿੰਦੇ ਸਨ। ਮੁੰਸਨ ਨੇ ਸਭ ਤੋਂ ਪਹਿਲਾਂ ਹੌਰਸਟ ਦੀ ਲਾਸ਼ ਵੇਖੀ। ਮੁੰਸਨ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਹੈ। ਘਰ ਚ ਮੌਜੂਦ ਕੁਲ ਸੱਪਾਂ ਚੋਂ 20 ਹੌਰਸਟ ਆਪ ਲੈ ਕੇ ਆਈ ਸੀ।