PUNJABMAILUSA.COM

ਅਮਰੀਕਾ ‘ਚ 10 ਦਿਨਾਂ ਵਿਚ ਤੀਜੇ ਭਾਰਤੀ ‘ਤੇ ਨਸਲੀ ਹਮਲਾ

ਅਮਰੀਕਾ ‘ਚ 10 ਦਿਨਾਂ ਵਿਚ ਤੀਜੇ ਭਾਰਤੀ ‘ਤੇ ਨਸਲੀ ਹਮਲਾ

ਅਮਰੀਕਾ ‘ਚ 10 ਦਿਨਾਂ ਵਿਚ ਤੀਜੇ ਭਾਰਤੀ ‘ਤੇ ਨਸਲੀ ਹਮਲਾ
March 05
21:43 2017

sikh
ਸਿੱਖ ਨੂੰ ਮਾਰੀ ਗੋਲੀ, ਹਮਲਾਵਰ ਨੇ ਕਿਹਾ ‘ਆਪਣੇ ਦੇਸ਼ ਵਾਪਸ ਜਾਓ’
ਸਿਆਟਲ, 5 ਮਾਰਚ (ਪੰਜਾਬ ਮੇਲ)- ਅਮਰੀਕਾ ਵਿਚ ਨਸਲੀ ਹਮਲੇ ਦੀ ਇਕ ਹੋਰ ਘਟਨਾ ਵਿਚ ਇਕ ਨਕਾਬਪੋਸ਼ ਵਿਅਕਤੀ ਨੇ 39 ਸਾਲਾ ਇਕ ਸਿੱਖ ਵਿਅਕਤੀ ਨੂੰ ਉਸ ਦੇ ਘਰ ਦੇ ਬਾਹਰ ਹੀ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਅਤੇ ਜ਼ੋਰ-ਜ਼ੋਰ ਨਾਲ ਕਹਿਣ ਲੱਗਾ ਕਿ ਆਪਣੇ ਦੇਸ਼ ਵਾਪਸ ਜਾਉ | ਪਿਛਲੇ 10 ਦਿਨਾ ਵਿਚ ਭਾਰਤੀ ਮੂਲ ਦੇ ਲੋਕਾਂ ‘ਤੇ ਇਹ ਤੀਸਰਾ ਹਮਲਾ ਹੈ | ਕੁਝ ਦਿਨ ਪਹਿਲਾਂ ਕਨਸਾਸ ਵਿਚ ਇਕ ਭਾਰਤੀ ਇੰਜਨੀਅਰ ਦੀ ਨਸਲੀ ਹਮਲੇ ਵਿਚ ਹੀ ਇਕ ਸਾਬਕਾ ਜਲ ਸੈਨਿਕ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ | ਦਿੱਲੀ ਵਿਚ ਭਾਰਤੀ ਅਧਿਕਾਰੀਆਂ ਨੇ ਇਸ ਸਿੱਖ ਵਿਅਕਤੀ ਦੀ ਪਛਾਣ ਦੀਪ ਰਾਏ ਵਜੋਂ ਕੀਤੀ ਹੈ | ਇਹ ਵਿਅਕਤੀ ਸ਼ੁਕਰਵਾਰ ਵਾਸ਼ਿੰਗਟਨ ਸੂਬੇ ਦੇ ਕੇਂਟ ਸ਼ਹਿਰ ਸਥਿਤ ਆਪਣੇ ਘਰ ਦੇ ਬਾਹਰ ਆਪਣੀ ਕਾਰ ਠੀਕ ਕਰ ਰਿਹਾ ਸੀ ਜਦੋਂ ਉਸ ‘ਤੇ ਹਮਲਾ ਕੀਤਾ ਗਿਆ | ਕੇਂਟ ਪੁਲਿਸ ਨੇ ਕਿਹਾ ਕਿ ਦੋਵਾਂ ਵਿਅਕਤੀਆਂ ਵਿਚਕਾਰ ਪਹਿਲਾਂ ਬਹਿਸ ਹੋਈ | ਪੀੜਤ ਦਾ ਕਹਿਣਾ ਕਿ ਹਮਲਾਵਰ ਨੇ ‘ਆਪਣੇ ਦੇਸ਼ ਵਾਪਸ ਜਾਉ’ ਵਰਗੀਆਂ ਗੱਲਾਂ ਕਹੀਆਂ ਸਨ | ਇਸ ਪਿੱਛੋਂ ਉਸ ਨੇ ਪੀੜਤ ਦੀ ਬਾਂਹ ਵਿਚ ਗੋਲੀ ਮਾਰ ਦਿੱਤੀ | ਦੀਪ ਰਾਏ ਮੁਤਾਬਕ ਹਮਲਾਵਰ 6 ਫੁੱਟ ਲੰਬਾ ਵਿਅਕਤੀ ਸੀ ਅਤੇ ਉਸ ਨੇ ਆਪਣਾ ਅੱਧਾ ਚਿਹਰਾ ਨਕਾਬ ਨਾਲ ਢੱਕਿਆ ਹੋਇਆ ਸੀ | ਕੇਂਟ ਪੁਲਿਸ ਦੇ ਮੁਖੀ ਕੇਨ ਥਾਮਸ ਨੇ ਕਿਹਾ ਕਿ ਭਾਵੇਂ ਸਿੱਖ ਵਿਅਕਤੀ ਦੇ ਕੋਈ ਜਾਨਲੇਵਾ ਜ਼ਖ਼ਮ ਨਹੀਂ ਹੋਇਆ ਪਰ ਪੁਲਿਸ ਇਸ ਨੂੰ ਬੇਹੱਦ ਗੰਭੀਰ ਘਟਨਾ ਦੇ ਤੌਰ ‘ਤੇ ਦੇਖ ਰਹੀ ਹੈ | ਭਾਰਤ ਸਰਕਾਰ ਦੇ ਇਕ ਅਧਿਕਾਰੀ ਨੇ ਕਿਹਾ ਕਿ ਦੀਪ ਰਾਏ ਗੱਲਬਾਤ ਕਰ ਸਕਦਾ ਹੈ | ਅਧਿਕਾਰੀ ਨੇ ਕਿਹਾ ਕਿ ਸਰਕਾਰ ਜ਼ਖ਼ਮੀ ਵਿਅਕਤੀ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਲਈ ਤਿਆਰ ਹੈ | ਸਿਆਟਲ ਟਾਈਮਜ਼ ਦੀ ਰਿਪੋਰਟ ਮੁਤਾਬਕ ਅਧਿਕਾਰੀ ਇਸ ਗੋਲੀਬਾਰੀ ਦੀ ਜਾਂਚ ਨੂੰ ਸ਼ੱਕੀ ਨਸਲੀ ਅਪਰਾਧੀ ਦੇ ਦਿ੍ਸ਼ਟੀਕੋਣ ਤੋਂ ਕਰ ਰਹੇ ਹਨ | ਕੇਂਟ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਲਈ ਐਫ. ਬੀ. ਆਈ. ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਹੋਰ ਏਜੰਸੀਆਂ ਨਾਲ ਸੰਪਰਕ ਕੀਤਾ ਗਿਆ ਹੈ | ਪਿਛਲੇ ਮਹੀਨੇ ਕਨਸਾਸ ਵਿਚ 32 ਸਾਲਾ ਭਾਰਤੀ ਇੰਜਨੀਅਰ ਸ੍ਰੀਨਿਵਾਸ ਕੁਚੀਭੋਟਲਾ ਦੀ ਨਸਲੀ ਹਮਲੇ ਵਿਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ | ਇਸੇ ਦੌਰਾਨ ਸਿੱਖਾਂ ਦੇ ਹੱਕਾਂ ਦੀ ਰਾਖੀ ਕਰਨ ਵਾਲੇ ਇਕ ਸਿੱਖ ਸੰਗਠਨ ‘ਸਿੱਖ ਕੁਲੀਸ਼ਨ’ ਨੇ ਅਮਰੀਕੀ ਅਧਿਕਾਰੀਆਂ ਨੂੰ ਹਮਲੇ ਦੀ ਨਸਲੀ ਹਮਲੇ ਵਜੋਂ ਜਾਂਚ ਕਰਨ ਲਈ ਕਿਹਾ ਹੈ | ਸਿੱਖ ਕੁਲੀਸ਼ਨ ਦੇ ਅੰਤਰਿਮ ਪ੍ਰੋਗਰਾਮ ਮੈਨੇਜਰ ਰਾਜਦੀਪ ਸਿੰਘ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਤਰ੍ਹਾਂ ਦੇ ਹਮਲਿਆਂ ਪ੍ਰਤੀ ਸਰਕਾਰ ਤੇ ਸਥਾਨਕ ਅਧਿਕਾਰੀਆਂ ਵਲੋਂ ਕੀਤੇ ਜਾਂਦੇ ਯਤਨਾਂ ਦੀ ਅਸੀਂ ਸ਼ਲਾਘਾ ਕਰਦੇ ਹਾਂ ਫਿਰ ਵੀ ਸਾਡੇ ਕੌਮੀ ਨੇਤਾਵਾਂ ਨੂੰ ਨਸਲੀ ਹਮਲਿਆਂ ਨੂੰ ਰੋਕਣ ਨੂੰ ਸਭ ਤੋਂ ਵੱਧ ਤਰਜੀਹ ਦੇਣ ਦੀ ਲੋੜ ਹੈ |
ਭਾਰਤ ਵੱਲੋਂ ਅਮਰੀਕਾ ਕੋਲ ਚਿੰਤਾ ਪ੍ਰਗਟ
ਭਾਰਤ ਨੇ ਅਮਰੀਕੀ ਸਰਕਾਰ ਕੋਲ ਬੀਤੇ ਦਿਨਾਂ ਵਿਚ ਵਾਪਰੀਆਂ ਘਟਨਾਵਾਂ ‘ਤੇ ਚਿੰਤਾ ਪ੍ਰਗਟਾਈ ਹੈ | ਭਾਰਤੀ ਰਾਜਦੂਤ ਨਵਤੇਜ ਸਰਨਾ ਨੇ ਅਮਰੀਕੀ ਸਰਕਾਰ ਕੋਲ ਆਪਣੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ | ਉਨ੍ਹਾਂ ਦੱਸਿਆ ਕਿ ਅਮਰੀਕੀ ਸਰਕਾਰ ਨੇ ਵੀ ਅਜਿਹੇ ਹਮਲਿਆਂ ‘ਤੇ ਰੋਕ ਲਾਉਣ ਤੇ ਨਿਆਂ ਦਾ ਭਰੋਸਾ ਦਿੱਤਾ ਹੈ | ਨਿਊਜਰਸੀ ਸੂਬੇ ‘ਚੋਂ ਇਕ ਹੋਰ 29 ਸਾਲਾ ਭਾਰਤੀ ਅਮਰੀਕੀ ਨੌਜਵਾਨ ਦੀ ਲਾਸ਼ ਮਿਲੀ | ਇਸ ਘਟਨਾ ਨੂੰ ਪਰਿਵਾਰਕ ਮੈਂਬਰਾਂ ਨੇ ਨਿੱਜੀ ਮਸਲਾ ਦੱਸਿਆ ਹੈ | ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਟਵੀਟ ਕਰਦਿਆਂ ਕਿਹਾ ਕਿ ਭਾਰਤੀ ਕੌਾਸਲੇਟ ਨੇ ਮਿ੍ਤਕ ਦੇ ਪਿਤਾ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਇਸ ਨੂੰ ਪਰਿਵਾਰਕ ਘਟਨਾ ਦੱਸਿਆ ਹੈ |

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ‘ਚ ਦਿਨ-ਦਿਹਾੜੇ ਹੋਈ ਫਾਈਰਿੰਗ ‘ਚ 6 ਲੋਕ ਜ਼ਖਮੀ

ਅਮਰੀਕਾ ‘ਚ ਦਿਨ-ਦਿਹਾੜੇ ਹੋਈ ਫਾਈਰਿੰਗ ‘ਚ 6 ਲੋਕ ਜ਼ਖਮੀ

Read Full Article
    ਸਾਊਥ ਕੈਰੋਲੀਨਾ ਸਥਿਤ ਕਲੇਮਸਨ ਯੂਨੀਵਰਸਿਟੀ ਕੰਪਲੈਕਸ ‘ਚ ਇਮਾਰਤ ਦਾ ਫਰਸ਼ ਢਹਿ ਜਾਣ ਕਾਰਨ 30 ਲੋਕ ਜ਼ਖਮੀ

ਸਾਊਥ ਕੈਰੋਲੀਨਾ ਸਥਿਤ ਕਲੇਮਸਨ ਯੂਨੀਵਰਸਿਟੀ ਕੰਪਲੈਕਸ ‘ਚ ਇਮਾਰਤ ਦਾ ਫਰਸ਼ ਢਹਿ ਜਾਣ ਕਾਰਨ 30 ਲੋਕ ਜ਼ਖਮੀ

Read Full Article
    2017 ਵਿਚ 50,802 ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

2017 ਵਿਚ 50,802 ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

Read Full Article
    ਹਾਦਸੇ ’ਚ ਵਾਲ ਵਾਲ ਬਚੀ ਹਿਲੇਰੀ

ਹਾਦਸੇ ’ਚ ਵਾਲ ਵਾਲ ਬਚੀ ਹਿਲੇਰੀ

Read Full Article
    ਟਰੰਪ ਵੱਲੋਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰ ਕੇ ਹਿਰਾਸਤ ‘ਚ ਲੈਣ ਦੀ ਚਿਤਾਵਨੀ

ਟਰੰਪ ਵੱਲੋਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰ ਕੇ ਹਿਰਾਸਤ ‘ਚ ਲੈਣ ਦੀ ਚਿਤਾਵਨੀ

Read Full Article
    ਸੈਂਕੜੇ ਭਾਰਤੀ ਕੰਪਨੀਆਂ ‘ਚ ਅਮਰੀਕਾ ‘ਚ ਬਦਲੇ ਵੀਜ਼ਾ ਨਿਯਮਾਂ ਕਰਕੇ ਮਚਿਆ ਹਾਹਾਕਾਰ

ਸੈਂਕੜੇ ਭਾਰਤੀ ਕੰਪਨੀਆਂ ‘ਚ ਅਮਰੀਕਾ ‘ਚ ਬਦਲੇ ਵੀਜ਼ਾ ਨਿਯਮਾਂ ਕਰਕੇ ਮਚਿਆ ਹਾਹਾਕਾਰ

Read Full Article
    ਰਾਸ਼ਟਰਪਤੀ ਟਰੰਪ ਦੀ ਪਤਨੀ ਮੇਲਾਨੀਆ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਿਆ

ਰਾਸ਼ਟਰਪਤੀ ਟਰੰਪ ਦੀ ਪਤਨੀ ਮੇਲਾਨੀਆ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਿਆ

Read Full Article
    ਮਾਈਕਲ ਤੂਫ਼ਾਨ ਨੇ ਅਮਰੀਕਾ ‘ਚ ਲਈ 30 ਲੋਕਾਂ ਦੀ ਜਾਨ

ਮਾਈਕਲ ਤੂਫ਼ਾਨ ਨੇ ਅਮਰੀਕਾ ‘ਚ ਲਈ 30 ਲੋਕਾਂ ਦੀ ਜਾਨ

Read Full Article
    ਵੱਖ-ਵੱਖ ਦੇਸ਼ਾਂ ਦੀ ਸਿਆਸਤ ‘ਚ ਸਰਗਰਮ ਹੈ ਸਿੱਖ ਭਾਈਚਾਰਾ

ਵੱਖ-ਵੱਖ ਦੇਸ਼ਾਂ ਦੀ ਸਿਆਸਤ ‘ਚ ਸਰਗਰਮ ਹੈ ਸਿੱਖ ਭਾਈਚਾਰਾ

Read Full Article
    ਸਨੀ ਸੰਧੂ ਮੋਡੈਸਟੋ ਦੇ ਨਵੇਂ ਜੱਜ ਨਿਯੁਕਤ

ਸਨੀ ਸੰਧੂ ਮੋਡੈਸਟੋ ਦੇ ਨਵੇਂ ਜੱਜ ਨਿਯੁਕਤ

Read Full Article
    ਐਲਕ ਗਰੋਵ ਵਿਖੇ ‘ਰੋਸ਼ਨੀਆਂ ਦਾ ਤਿਉਹਾਰ’ 30 ਅਕਤੂਬਰ ਨੂੰ ਮਨਾਇਆ ਜਾਵੇਗਾ

ਐਲਕ ਗਰੋਵ ਵਿਖੇ ‘ਰੋਸ਼ਨੀਆਂ ਦਾ ਤਿਉਹਾਰ’ 30 ਅਕਤੂਬਰ ਨੂੰ ਮਨਾਇਆ ਜਾਵੇਗਾ

Read Full Article
    ਸੈਕਰਾਮੈਂਟੋ ਦੇ ਸਟੋਰ ਮਾਲਕਾਂ ‘ਤੇ ਲਟਕੀ ਇਕ ਹੋਰ ਤਲਵਾ

ਸੈਕਰਾਮੈਂਟੋ ਦੇ ਸਟੋਰ ਮਾਲਕਾਂ ‘ਤੇ ਲਟਕੀ ਇਕ ਹੋਰ ਤਲਵਾ

Read Full Article
    ਨਟੋਮਸ ਸਕੂਲ ਬੋਰਡ ਲਈ ਉਮੀਦਵਾਰ ਜੱਗ ਬੈਂਸ ਨੂੰ ਮਿਲ ਰਿਹੈ ਹੁੰਗਾਰਾ

ਨਟੋਮਸ ਸਕੂਲ ਬੋਰਡ ਲਈ ਉਮੀਦਵਾਰ ਜੱਗ ਬੈਂਸ ਨੂੰ ਮਿਲ ਰਿਹੈ ਹੁੰਗਾਰਾ

Read Full Article
    ਆਈ.ਟੀ. ਕੰਪਨੀਆਂ ਵੱਲੋਂ ਐੱਚ-1ਬੀ ਵੀਜ਼ਾ ਸਬੰਧੀ ਅਮਰੀਕੀ ਇਮੀਗ੍ਰੇਸ਼ਨ ਏਜੰਸੀ ਵਿਰੁੱਧ ਮੁਕੱਦਮਾ

ਆਈ.ਟੀ. ਕੰਪਨੀਆਂ ਵੱਲੋਂ ਐੱਚ-1ਬੀ ਵੀਜ਼ਾ ਸਬੰਧੀ ਅਮਰੀਕੀ ਇਮੀਗ੍ਰੇਸ਼ਨ ਏਜੰਸੀ ਵਿਰੁੱਧ ਮੁਕੱਦਮਾ

Read Full Article
    ਉਸਤਾਦ ਲਾਲ ਚੰਦ ਯਮਲਾ ਜੱਟ ਮੇਲਾ ਯਾਦਗਾਰੀ ਹੋ ਨਿਬੜਿਆ

ਉਸਤਾਦ ਲਾਲ ਚੰਦ ਯਮਲਾ ਜੱਟ ਮੇਲਾ ਯਾਦਗਾਰੀ ਹੋ ਨਿਬੜਿਆ

Read Full Article