ਅਮਰੀਕਾ ‘ਚ ਹਿੰਸਾ; 23 ਰਾਜਾਂ ‘ਚ 17 ਹਜ਼ਾਰ ਨੈਸ਼ਨਲ ਗਾਰਡ ਦੀ ਤਾਇਨਾਤੀ

506
Share

ਵਾਸ਼ਿੰਗਟਨ, 3 ਜੂਨ (ਪੰਜਾਬ ਮੇਲ)- ਅਫਰੀਕਨ-ਅਮਰੀਕਨ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਨ੍ਹਾਂ ਹਿੰਸਕ ਪ੍ਰਦਰਸ਼ਨਾਂ ਨੂੰ ਘਰੇਲੂ ਅੱਤਵਾਦ ਦਾ ਨਾਮ ਦਿੱਤਾ ਹੈ। ਸਥਿਤੀ ‘ਤੇ ਕੰਟਰੋਲ ਲਈ ਟਰੰਪ ਨੇ ਬੀਤੇ ਦਿਨੀਂ ਅਮਰੀਕਾ ਦੀਆਂ ਸੜਕਾਂ ‘ਤੇ ਫੌਜ ਦੀ ਤਾਇਨਾਤੀ ਦਾ ਐਲਾਨ ਕੀਤਾ ਸੀ। ਇਸ ਦੌਰਾਨ ਅਮਰੀਕਾ ਦੇ 23 ਰਾਜਾਂ ‘ਚ 17 ਹਜ਼ਾਰ ਨੈਸ਼ਨਲ ਗਾਰਡਾਂ ਦੀ ਤਾਇਨਾਤੀ ਕੀਤੀ ਗਈ ਹੈ। ਨੈਸ਼ਨਲ ਗਾਰਡਾਂ ਨੂੰ ਹਿੰਸਾ ਰੋਕਣ ਦੇ ਨਾਲ-ਨਾਲ ਰਾਜਾਂ ‘ਚ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਫਲਾਈਡ ਦੀ ਮੌਤ ਦੇ ਵਿਰੁੱਧ ਹਿੰਸਕ ਪ੍ਰਦਰਸ਼ਨਾਂ ਦੀ ਅੱਗ ਅਮਰੀਕਾ ਦੇ 140 ਸ਼ਹਿਰਾਂ ਤੱਕ ਪਹੁੰਚ ਗਈ ਹੈ। ਇਸ ਸਥਿਤੀ ਨੂੰ ਦੇਸ਼ ਦੇ ਪਿਛਲੇ ਕਈ ਦਹਾਕਿਆਂ ਵਿਚ ਸਭ ਤੋਂ ਖਰਾਬ ਨਾਗਰਿਕ ਅਸ਼ਾਂਤੀ ਮੰਨਿਆ ਜਾ ਰਿਹਾ ਹੈ। ਉੱਧਰ ਟਰੰਪ ਦਾ ਕਹਿਣਾ ਹੈ, ”ਮੈਂ ਕਾਨੂੰਨ ਵਿਵਸਥਾ ਬਣਾਈ ਰੱਖਣ ਵਾਲਾ ਰਾਸ਼ਟਰਪਤੀ ਹਾਂ। ਹਿੰਸਾ, ਲੁੱਟ-ਖੋਹ, ਬੇਰਹਿਮੀ, ਹਮਲੇ ਅਤੇ ਅਪਮਾਨ ਨੂੰ ਰੋਕਣ ਦੇ ਲਈ ਹਜ਼ਾਰਾਂ ਹਥਿਆਰਬੰਦ ਫੌਜੀਆਂ ਨੂੰ ਭੇਜ ਰਿਹਾ ਹਾਂ। ਮਿਲਟਰੀ ਕਰਮੀ ਉਨ੍ਹਾਂ ਲੋਕਾਂ ‘ਤੇ ਕਾਰਵਾਈ ਕਰਨਗੇ, ਜੋ ਜਾਇਦਾਦ ਨੂੰ ਨੁਕਸਾਨ ਪਹੁੰਚਾ ਰਹੇ ਹਨ।”
ਇਸ ‘ਚ ਅਰਕਾਨਸਾਸ ਰਿਪਬਲਿਕਨ ਸੈਨੇਟਰ ਟੌਮ ਕਾਟਨ ਨੇ ਵੀ ਹਿੰਸਾ ਦੀ ਤੁਲਨਾ ਘਰੇਲੂ ਅੱਤਵਾਦ ਨਾਲ ਕੀਤੀ ਹੈ। ਗੌਰਤਲਬ ਹੈ ਕਿ ਅਮਰੀਕਾ ‘ਚ ਹਿੰਸਾ ਨੂੰ ਰੋਕਣ ਲਈ 23 ਰਾਜਾਂ ‘ਚ 17 ਹਜ਼ਾਰ ਨੈਸ਼ਨਲ ਗਾਰਡ ਦੀ ਤਾਇਨਾਤੀ ਕੀਤੀ ਗਈ ਹੈ। ਸੋਮਵਾਰ ਤੋਂ ਨੈਸ਼ਨਲ ਗਾਰਡ ਅਮਰੀਕਾ ਦੀਆਂ ਸੜਕਾਂ ‘ਤੇ ਉਤਰ ਆਏ ਹਨ ਅਤੇ ਰਾਜਾਂ ‘ਚ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਵਿਚ ਮਦਦ ਕਰ ਰਹੇ ਹਨ। ਇਸ ਤੋਂ ਪਹਿਲਾਂ ਕੋਰੋਨਾ ਸੰਕਟ ਦੇ ਕਾਰਨ ਸਾਰੇ 50 ਰਾਜਾਂ ‘ਚ 45 ਹਜ਼ਾਰ ਨੈਸ਼ਨਲ ਗਾਰਡਾਂ ਦੀ ਤਾਇਨਾਤੀ ਕੀਤੀ ਗਈ ਸੀ।


Share