PUNJABMAILUSA.COM

ਅਮਰੀਕਾ ‘ਚ ਹਿੰਦੂ ਭਾਈਚਾਰਾ ਕਾਲਜ ਡਿਗਰੀ ਦੇ ਆਧਾਰ ‘ਤੇ ਸਭ ਤੋਂ ਵੱਧ ਸਿੱਖਿਅਤ : ਅਧਿਐਨ

 Breaking News

ਅਮਰੀਕਾ ‘ਚ ਹਿੰਦੂ ਭਾਈਚਾਰਾ ਕਾਲਜ ਡਿਗਰੀ ਦੇ ਆਧਾਰ ‘ਤੇ ਸਭ ਤੋਂ ਵੱਧ ਸਿੱਖਿਅਤ : ਅਧਿਐਨ

ਅਮਰੀਕਾ ‘ਚ ਹਿੰਦੂ ਭਾਈਚਾਰਾ ਕਾਲਜ ਡਿਗਰੀ ਦੇ ਆਧਾਰ ‘ਤੇ ਸਭ ਤੋਂ ਵੱਧ ਸਿੱਖਿਅਤ : ਅਧਿਐਨ
January 09
10:09 2019

ਵਾਸ਼ਿੰਗਟਨ, 9 ਜਨਵਰੀ (ਪੰਜਾਬ ਮੇਲ)- ਭਾਰਤੀ-ਅਮਰੀਕੀ ਭਾਈਚਾਰੇ ਨੇ ਅਮਰੀਕਾ ‘ਚ ਸਭ ਤੋਂ ਵੱਧ ਅਮੀਰ ਅਤੇ ਸਭ ਤੋਂ ਵੱਧ ਸਿੱਖਿਅਤ ਹੋਣ ਦੇ ਰੂਪ ਵਿਚ ਆਪਣੀ ਪਛਾਣ ਬਣਾਈ ਹੈ। ਇਕ ਨਵੇਂ ਅਧਿਐਨ ਮੁਤਾਬਕ ਅਮਰੀਕੀ ਧਾਰਮਿਕ ਸਮੂਹ ਵਿਚ ਹਿੰਦੂ ਭਾਈਚਾਰਾ ਕਾਲਜ ਡਿਗਰੀ ਦੇ ਆਧਾਰ ‘ਤੇ ਸਭ ਤੋਂ ਵੱਧ ਸਿੱਖਿਅਤ ਹੈ। ਹਿੰਦੂ ਭਾਈਚਾਰੇ ਦੇ ਬਾਅਦ ਯੂਨੀਟੇਰੀਅਨ ਯੂਨੀਵਰਸਲਿਸਟ, ਯਹੂਦੀ, ਐਂਗਲੀਕਨ ਅਤੇ ਈਪਿਸਕੋਪਲ ਹਨ।
ਅਧਿਐਨ ਲਈ ਅਧਿਐਨਕਰਤਾਵਾਂ ਨੇ 4 ਸਾਲ ਦੀ ਕਾਲਜ ਡਿਗਰੀ ਦੀ ਮਾਰਕਰ ਦੇ ਤੌਰ ‘ਤੇ ਵਰਤੋਂ ਕੀਤੀ। ਅਧਿਐਨਕਰਤਾਵਾਂ ਦਾ ਕਹਿਣਾ ਹੈ ਕਿ ਇਸ ਨੂੰ ਆਮ ਤੌਰ ‘ਤੇ ਆਰਥਿਕ ਸਫਲਤਾ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ। ਕਾਲਜ ਡਿਗਰੀ ਪਾਉਣ ਵਾਲਿਆਂ ਵਿਚ ਸਭ ਤੋਂ ਵੱਧ ਗਿਣਤੀ ਹਿੰਦੂਆਂ ਦੀ ਹੈ। ਇਹ ਅੰਕੜਾ 77 ਫੀਸਦੀ ਹੈ। ਯੂਨੀਟੇਰੀਅਨ 67 ਫੀਸਦੀ ਦੇ ਨਾਲ ਦੂਜੇ ਸਥਾਨ ‘ਤੇ ਹਨ। ਇਹ ਭਾਈਚਾਰਾ ਨੈਤਿਕ ਅਧਿਕਾਰ ਵਿਚ ਵਿਸ਼ਵਾਸ ਰੱਖਦਾ ਹੈ ਨਾ ਕਿ ਭਗਵਾਨ ਦੀ ਬ੍ਰਹਮਤਾ ਵਿਚ। ਯਹੂਦੀ ਅਤੇ ਐਂਗਲੀਕਨ 59 ਫੀਸਦੀ ਦੇ ਨਾਲ ਤੀਜੇ ਨੰਬਰ ‘ਤੇ ਹਨ ਅਤੇ ਐਪਿਸਕੋਪਲ ਚਰਚ 56 ਫੀਸਦੀ ਦੇ ਨਾਲ ਟੌਪ ਪੰਜ ਵਿਚ ਸ਼ਾਮਲ ਹੈ।
ਨਾਸਤਿਕ (ਈਸ਼ਵਰ ਦੀ ਹੋਂਦ ਨਾ ਮੰਨਣ ਵਾਲਾ ਭਾਈਚਾਰਾ) 43 ਫੀਸਦੀ ਅਤੇ ਸ਼ੰਕਾਵਾਦੀ (ਈਸ਼ਵਰ ਦੀ ਹੋਂਦ ਨੂੰ ਨਾ ਤਾਂ ਪ੍ਰਮਾਣਿਤ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਅਪ੍ਰਮਾਣਿਤ ਕੀਤਾ ਜਾ ਸਕਦਾ ਹੈ, ਨੂੰ ਮੰਨਣ ਵਾਲਾ ਭਾਈਚਾਰਾ) 42 ਫੀਸਦੀ ‘ਤੇ ਹੈ। ਡਿਗਰੀ ਵਾਲਿਆਂ ਵਿਚ ਮੁਸਲਿਮਾਂ ਦਾ ਅੰਕੜਾ 39 ਫੀਸਦੀ ਅਤੇ ਕੈਥੋਲਿਕਾਂ ਦਾ 26 ਫੀਸਦੀ ਹੈ। ਧਰਮ ਦੇ ਆਧਾਰ ‘ਤੇ ਅਮਰੀਕਾ ਦੀ ਜਨਸੰਖਿਆ ਦੀ ਗਣਨਾ ਨਹੀਂ ਕੀਤੀ ਗਈ। ਪਰ ਇਕ ਅਨੁਮਾਨਿਤ ਅੰਕੜੇ ਮੁਤਾਬਕ ਇੱਥੋਂ ਦੀ ਕੁੱਲ 325 ਮਿਲੀਅਨ ਦੀ ਜਨਸੰਖਿਆ ਵਿਚੋਂ 0.7 ਫੀਸਦੀ ਹਿੰਦੂ ਹਨ। ਇਹ ਗੱਲ ਪੀ.ਯੂ. ਰਿਸਰਚ ਸੈਂਟਰ ਦੇ ਸਾਲ 2014 ਦੇ ਅਧਿਐਨ ਵਿਚ ਕਹੀ ਗਈ ਹੈ। ਹੋਰ ਅਨੁਮਾਨਾਂ ਮੁਤਾਬਕ ਇਹ ਗਿਣਤੀ 2-3 ਮਿਲੀਅਨ ਹੋ ਸਕਦੀ ਹੈ। ਅਮਰੀਕਾ ਵਿਚ ਰਹਿ ਰਹੀ ਆਬਾਦੀ ਵਿਚ ਵੱਡੀ ਗਿਣਤੀ ‘ਚ ਹਿੰਦੂ ਭਾਰਤੀ ਮੂਲ ਦੇ ਹਨ। ਇਹ ਜਾਂ ਤਾਂ ਭਾਰਤ ਤੋਂ ਜਾਂ ਫਿਰ ਅਫਰੀਕਾ ਅਤੇ ਕੈਰੇਬੀਅਨ ਤੋਂ ਪ੍ਰਵਾਸੀ ਹਨ।
ਪੀ.ਯੂ. ਦੇ ਅਧਿਐਨ ‘ਚ ਕਿਹਾ ਗਿਆ ਹੈ ਕਿ ਜ਼ਿਆਦਾ ਸਿੱਖਿਅਤ ਹੋਣ ਕਾਰਨ ਹੀ ਹਿੰਦੂ ਅਤੇ ਯਹੂਦੀ ਦੇਸ਼ ‘ਚ ਅਮੀਰ ਹਨ। ਇਸ ਸੰਗਠਨ ਨੇ ਆਰਥਿਕ ਸਫਲਤਾ ਅਤੇ ਸਿੱਖਿਆ ਵਿਚਲੇ ਸਬੰਧ ਦੇ ਬਾਰੇ ਵਿਚ ਦੱਸਿਆ ਹੈ। ਪੀ.ਯੂ. ਦੇ ਸਾਲ 2014 ਦੇ ਅਧਿਐਨ ਮੁਤਾਬਕ ਯਹੂਦੀ ਅਤੇ ਹਿੰਦੂਆਂ ਦੀ ਸਾਲਾਨਾ ਆਮਦਨ ਜ਼ਿਆਦਾ ਹੈ। ਯਹੂਦੀਆਂ ਵਿਚ 10 ਵਿਚੋਂ 4 (44 ਫੀਸਦੀ) ਅਤੇ ਹਿੰਦੂਆਂ ਵਿਚ 10 ਵਿਚੋਂ 3 (36 ਫੀਸਦੀ) ਲੋਕ ਅਜਿਹੇ ਹਨ, ਜਿਨ੍ਹਾਂ ਦੀ ਸਾਲਾਨਾ ਆਮਦਨ ਇਕ ਲੱਖ ਡਾਲਰ ਦੇ ਕਰੀਬ ਹੈ।

About Author

Punjab Mail USA

Punjab Mail USA

Related Articles

ads

Latest Category Posts

    ਭਾਰਤੀ ਵੋਟਰ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਨਿਭਾਉਣਗੇ ਅਹਿਮ ਭੂਮਿਕਾ

ਭਾਰਤੀ ਵੋਟਰ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਨਿਭਾਉਣਗੇ ਅਹਿਮ ਭੂਮਿਕਾ

Read Full Article
    ਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਲੈ ਰਿਹੈ ਕੀਮਤੀ ਜਾਨਾਂ

ਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਲੈ ਰਿਹੈ ਕੀਮਤੀ ਜਾਨਾਂ

Read Full Article
    ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ ‘ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ

ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ ‘ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ

Read Full Article
    ਸੈਕਰਾਮੈਂਟੋ ਨਿਵਾਸੀ ਵਿਜੇ ਕੁਮਾਰ ਕਈ ਦਿਨਾਂ ਤੋਂ ਲਾਪਤਾ

ਸੈਕਰਾਮੈਂਟੋ ਨਿਵਾਸੀ ਵਿਜੇ ਕੁਮਾਰ ਕਈ ਦਿਨਾਂ ਤੋਂ ਲਾਪਤਾ

Read Full Article
    ਡਾ. ਆਸਿਫ ਮਹਿਮੂਦ ਕੈਲੀਫੋਰਨੀਆ ਮੈਡੀਕਲ ਬੋਰਡ ਦੇ ਮੈਂਬਰ ਨਾਮਜ਼ਦ

ਡਾ. ਆਸਿਫ ਮਹਿਮੂਦ ਕੈਲੀਫੋਰਨੀਆ ਮੈਡੀਕਲ ਬੋਰਡ ਦੇ ਮੈਂਬਰ ਨਾਮਜ਼ਦ

Read Full Article
    ਟਰੰਪ ਗੈਰ ਕਾਨੂੰਨੀ ਸ਼ਰਨਾਰਥੀਆਂ ਨੂੰ ਕੱਢੇਗਾ ਅਮਰੀਕਾ ਤੋਂ ਬਾਹਰ

ਟਰੰਪ ਗੈਰ ਕਾਨੂੰਨੀ ਸ਼ਰਨਾਰਥੀਆਂ ਨੂੰ ਕੱਢੇਗਾ ਅਮਰੀਕਾ ਤੋਂ ਬਾਹਰ

Read Full Article
    ਅਮਰੀਕਾ ‘ਚ ਭਾਰਤੀ ਮੂਲ ਦੇ ਲੋਕਾਂ ਦੀ ਆਬਾਦੀ ‘ਚ ਹੋਇਆ 38 ਫੀਸਦੀ ਦਾ ਵਾਧਾ

ਅਮਰੀਕਾ ‘ਚ ਭਾਰਤੀ ਮੂਲ ਦੇ ਲੋਕਾਂ ਦੀ ਆਬਾਦੀ ‘ਚ ਹੋਇਆ 38 ਫੀਸਦੀ ਦਾ ਵਾਧਾ

Read Full Article
    ਟਰੰਪ ਪ੍ਰਸ਼ਾਸਨ ਨੇ ਐੱਚ-4 ਵੀਜ਼ਾ ਧਾਰਕਾਂ ਪ੍ਰਤੀ ਯੋਜਨਾ ਨੂੰ ਨਹੀਂ ਦਿੱਤਾ ਅੰਤਿਮ ਰੂਪ

ਟਰੰਪ ਪ੍ਰਸ਼ਾਸਨ ਨੇ ਐੱਚ-4 ਵੀਜ਼ਾ ਧਾਰਕਾਂ ਪ੍ਰਤੀ ਯੋਜਨਾ ਨੂੰ ਨਹੀਂ ਦਿੱਤਾ ਅੰਤਿਮ ਰੂਪ

Read Full Article
    ਐਲਬਾਕਰਕੀ ਨਿਊ-ਮੈਕਸੀਕੋ ਸੀਨੀਅਰ ਖੇਡਾਂ ‘ਚ ਫਰਿਜ਼ਨੋ ਦੇ ਗੁਰਬਖਸ਼ ਸਿੱਧੂ ਨੇ ਚਮਕਾਇਆ ਭਾਈਚਾਰੇ ਦਾ ਨਾਮ

ਐਲਬਾਕਰਕੀ ਨਿਊ-ਮੈਕਸੀਕੋ ਸੀਨੀਅਰ ਖੇਡਾਂ ‘ਚ ਫਰਿਜ਼ਨੋ ਦੇ ਗੁਰਬਖਸ਼ ਸਿੱਧੂ ਨੇ ਚਮਕਾਇਆ ਭਾਈਚਾਰੇ ਦਾ ਨਾਮ

Read Full Article
    ਭਾਰਤੀ-ਅਮਰੀਕੀ ਵੱਲੋਂ ਪਰਿਵਾਰ ਦੀ ਹੱਤਿਆ ਤੋਂ ਬਾਅਦ ਖੁਦਕੁਸ਼ੀ

ਭਾਰਤੀ-ਅਮਰੀਕੀ ਵੱਲੋਂ ਪਰਿਵਾਰ ਦੀ ਹੱਤਿਆ ਤੋਂ ਬਾਅਦ ਖੁਦਕੁਸ਼ੀ

Read Full Article
    ਚੀਫ ਆਫ ਸਟਾਫ ਮਿਕ ਨੂੰ ਖੰਘਣ ‘ਤੇ ਟਰੰਪ ਨੇ ਦਫਤਰੋਂ ਕੀਤਾ ਬਾਹਰ

ਚੀਫ ਆਫ ਸਟਾਫ ਮਿਕ ਨੂੰ ਖੰਘਣ ‘ਤੇ ਟਰੰਪ ਨੇ ਦਫਤਰੋਂ ਕੀਤਾ ਬਾਹਰ

Read Full Article
    ਟਰੰਪ ਓਬਾਮਾ ਕੇਅਰ ਦੀ ਜਗ੍ਹਾ ਲਾਗੂ ਕਰਨਗੇ ਨਵੀਂ ਹੈਲਥ ਕੇਅਰ ਯੋਜਨਾ

ਟਰੰਪ ਓਬਾਮਾ ਕੇਅਰ ਦੀ ਜਗ੍ਹਾ ਲਾਗੂ ਕਰਨਗੇ ਨਵੀਂ ਹੈਲਥ ਕੇਅਰ ਯੋਜਨਾ

Read Full Article
    ਅਮਰੀਕਾ ਵਿੱਚ ਪੜ੍ਹਾਈ ਮਗਰੋਂ ਸੈਂਕੜੇ ਵਿਦਿਆਰਥੀਆਂ ਨੂੰ ਵੀਜ਼ਿਆਂ ਦਾ ਇੰਤਜ਼ਾਰ

ਅਮਰੀਕਾ ਵਿੱਚ ਪੜ੍ਹਾਈ ਮਗਰੋਂ ਸੈਂਕੜੇ ਵਿਦਿਆਰਥੀਆਂ ਨੂੰ ਵੀਜ਼ਿਆਂ ਦਾ ਇੰਤਜ਼ਾਰ

Read Full Article
    ਅਮਰੀਕਾ : ਭਾਰਤੀ ਮੂਲ ਦੇ ਪਰਿਵਾਰ ਦੇ 4 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ

ਅਮਰੀਕਾ : ਭਾਰਤੀ ਮੂਲ ਦੇ ਪਰਿਵਾਰ ਦੇ 4 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ

Read Full Article
    ਡੋਨਾਲਡ ਟਰੰਪ ਨੇ ਯੂ.ਐੱਫ.ਓ. ਦੀ ਹੋਂਦ ਨੂੰ ਕੀਤਾ ਰੱਦ

ਡੋਨਾਲਡ ਟਰੰਪ ਨੇ ਯੂ.ਐੱਫ.ਓ. ਦੀ ਹੋਂਦ ਨੂੰ ਕੀਤਾ ਰੱਦ

Read Full Article