ਅਮਰੀਕਾ ’ਚ ਹਾਦਸੇ ’ਚ ਬਰਿੰਗਟਨ ਨਿਵਾਸੀ ਪੰਜਾਬੀ ਟਰੱਕ ਡਰਾਈਵਰ ਦੀ ਮੌਤ

270
Share

ਫਰਿਜ਼ਨੋ, (ਮਾਛੀਕੇ/ ਧਾਲੀਆਂ/ 8 ਸਤੰਬਰ ਪੰਜਾਬ ਮੇਲ)- ਅਮਰੀਕਾ ’ਚ ਇੱਕ ਤੋਂ ਬਾਅਦ ਇੱਕ ਪੰਜਾਬੀ ਟਰੱਕ ਡਰਾਈਵਰਾਂ ਦੀਆਂ ਐਕਸੀਡੈਂਟਾਂ ਦੌਰਾਨ ਮੌਤਾਂ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ। 4 ਸਤੰਬਰ ਨੂੰ ਬਰਿੰਗਟਨ ਕੈਲੀਫੋਰਨੀਆ ਨਿਵਾਸੀ ਪੰਜਾਬੀ ਟਰੱਕ ਡਰਾਈਵਰ ਜਸਵੰਤ ਸਿੰਘ (29) ਦੀ ਅਮਰੀਕਾ ਦੀ ਮਸੂਰੀ ਸਟੇਟ ਵਿਚ ਇੱਕ ਟਰੱਕ ਦੁਰਘਟਨਾ ਵਿਚ ਹੋਈ ਮੌਤ ਨੇ ਪੂਰੇ ਪੰਜਾਬੀ ਭਾਈਚਾਰੇ ਨੂੰ ਸੁੰਨ ਕਰਕੇ ਰੱਖ ਦਿੱਤਾ ਹੈ। ਜਾਣਕਾਰੀ ਮੁਤਾਬਕ ਘਟਨਾ ਪਹਿਰ ਦੇ ਤੜਕੇ, ਟਰੱਕ ਦੇ ਖੱਡ ਵਿਚ ਡਿੱਗਣ ਕਾਰਨ ਹੋਈ। ਐਕਸੀਡੈਂਟ ਸਮੇਂ ਸਵ. ਜਸਵੰਤ ਸਿੰਘ ਪਿੱਛੇ ਬੈੱਡ ’ਤੇ ਸੌਅ ਰਿਹਾ ਸੀ ਤੇ ਟੀਮ ਡਰਾਈਵਰ ਟਰੱਕ ਚਲਾ ਰਿਹਾ ਸੀ। ਦੁਰਘਟਨਾ ਵਿਚ ਟੀਮ ਡਰਾਈਵਰ ਵੀ ਸਖ਼ਤ ਜ਼ਖਮੀ ਹੋਇਆ ਦੱਸਿਆ ਜਾ ਰਿਹਾ ਹੈ। ਸਵ. ਜਸਵੰਤ ਸਿੰਘ ਤਿੰਨ ਕੁ ਸਾਲ ਪਹਿਲਾਂ ਅਮਰੀਕਾ ਆਇਆ ਸੀ ਤੇ ਇੱਥੇ ਪਰਿਵਾਰ ਦੇ ਸੁਨਹਿਰੀ ਭਵਿੱਖ ਲਈ ਇਕੱਲਾ ਰਹਿ ਕੇ ਸਖ਼ਤ ਮਿਹਨਤ ਕਰ ਰਿਹਾ ਸੀ। ਜਾਣਕਾਰੀ ਅਨੁਸਾਰ ਸਵ. ਜਸਵੰਤ ਸਿੰਘ ਮਮਦੋਟ ਦੇ ਪਿੰਡ ਲਖਮੀਰ ਕੇ ਉਤਾੜ ਭੱਟੀਆ, ਜ਼ਿਲ੍ਹਾ ਫ਼ਿਰੋਜ਼ਪੁਰ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ। ਸਵ. ਜਸਵੰਤ ਸਿੰਘ ਦੇ ਪਿਤਾ ਤੇਜਾ ਸਿੰਘ ਵੀ 2001 ’ਚ ਚੜ੍ਹਾਈ ਕਰ ਗਏ ਸਨ, ਇਸ ਸਮੇਂ ਪੰਜਾਬ ਵਿਚ ਮਾਤਾ ਕਸ਼ਮੀਰ ਕੌਰ ਪੁੱਤ ਦੀ ਮੌਤ ਕਾਰਨ ਗਹਿਰੇ ਸਦਮੇ ਵਿਚ ਹੈ।


Share