ਅਮਰੀਕਾ ‘ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ

November 20
10:20
2019
ਕੈਲੀਫੋਰਨੀਆ, 20 ਨਵੰਬਰ (ਪੰਜਾਬ ਮੇਲ)- ਕੈਲੀਫੋਰਨੀਆ ‘ਚ ਹੋਏ ਸੜਕ ਹਾਦਸੇ ਵਿਚ ਪੰਜਾਬੀ ਨੌਜਵਾਨ ਸ਼ਰਨਜੀਤ ਸਿੰਘ (21) ਪੁੱਤਰ ਜਸਵਿੰਦਰ ਸਿੰਘ ਦੀ ਮੌਤ ਹੋ ਗਈ। ਹਾਦਸੇ ਸਮੇਂ ਸ਼ਰਨਜੀਤ ਟਰਾਲੇ ‘ਤੇ ਸਾਮਾਨ ਲੈ ਕੇ ਆਪਣੇ ਸਾਥੀ ਨਾਲ ਮੈਕਸੀਕੋ ਜਾ ਰਿਹਾ ਸੀ ਕਿ ਅੱਗੇ ਜਾਂਦੇ ਟਰਾਲੇ ਨਾਲ ਉਨ੍ਹਾਂ ਦਾ ਟਰਾਲਾ ਟਕਰਾ ਗਿਆ। ਹਾਦਸਾਗ੍ਰਸਤ ਟਰਾਲੇ ਨੂੰ ਦੂਜੇ ਪੰਜਾਬੀ ਨੌਜਵਾਨ ਚਲਾ ਰਿਹਾ ਸੀ, ਜੋ ਕਿ ਪੰਜਾਬ ਦੇ ਪਿੰਡ ਨਡਾਲਾ ਨਾਲ ਸੰਬੰਧਤ ਸੀ। ਸ਼ਰਨਜੀਤ ਦੂਜੇ ਪਾਸੇ ਸੁੱਤਾ ਪਿਆ ਸੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰਾਲਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਇਸ ਹਾਦਸੇ ਕਾਰਨ ਸ਼ਰਨਜੀਤ ਸਿੰਘ ਦੀ ਮੌਤ ਹੋ ਗਈ।
ਮ੍ਰਿਤਕ ਸ਼ਰਨਜੀਤ ਦੇ ਪਿਤਾ ਜਸਵਿੰਦਰ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਚਾਰ ਸਾਲ ਪਹਿਲਾਂ ਉਨ੍ਹਾਂ ਨੇ ਆਪਣਾ ਪੁੱਤਰ 48 ਲੱਖ ਰੁਪਏ ਖਰਚ ਕੇ ਅਮਰੀਕਾ ਭੇਜਿਆ ਸੀ। ਇਸ ਵੇਲੇ ਉਹ ਕੈਲੀਫੋਰਨੀਆ ਦੇ ਸ਼ਹਿਰ ਵਿਕਸਟੀਲ ਵਿਚ ਹੋਰਨਾਂ ਨੌਜਵਾਨਾਂ ਨਾਲ ਰਹਿ ਰਿਹਾ ਸੀ। ਸ਼ਰਨਜੀਤ ਨੇ ਦੋ ਕੁ ਮਹੀਨੇ ਬਾਅਦ ਆਪਣੀ ਭੈਣ ਦੇ ਵਿਆਹ ਲਈ ਪੰਜਾਬ ਜਾਣਾ ਸੀ।