ਅਮਰੀਕਾ ‘ਚ ਸੈਲਫੀ ਲੈਣ ਦੌਰਾਨ ਭਾਰਤੀ ਲੜਕੀ ਦੀ ਮੌਤ

127
Share

ਵਾਸ਼ਿੰਗਟਨ, 14 ਸਤੰਬਰ (ਪੰਜਾਬ ਮੇਲ)- ਅਮਰੀਕਾ ‘ਚ ਇਕ ਭਾਰਤੀ ਲੜਕੀ ਪੋਲਾਵਾਰਾਪੁ ਕਮਲਾ ਦੀ ਸੈਲਫੀ ਲੈਣ ਦੇ ਚੱਕਰ ‘ਚ ਮੌਤ ਹੋ ਗਈ। ਅਟਲਾਂਟਾ ਦੇ ਨੇੜੇ ਸਥਿਤ ਇਕ ਵਾਟਰਫਾਲ (ਝਰਨੇ) ਨੇੜੇ ਸੈਲਫੀ ਲੈਣ ਦੇ ਚੱਕਰ ‘ਚ ਉਸ ਦੀ ਮੌਤ ਹੋਈ। ਜਾਣਕਾਰੀ ਮੁਤਾਬਕ ਕਮਲਾ ਆਪਣੇ ਮੰਗੇਤਰ ਨਾਲ ਝਰਨੇ ਨੇੜੇ ਸੈਲਫੀ ਲੈਣ ਗਈ ਸੀ। ਇਸ ਦੌਰਾਨ ਜੋੜਾ ਤਿਲਕ ਕੇ ਝਰਨੇ ‘ਚ ਡਿੱਗ ਪਿਆ। ਮੰਗੇਤਰ ਨੂੰ ਤਾਂ ਬਚਾ ਲਿਆ ਗਿਆ ਪਰ ਕਮਲਾ ਬੇਹੋਸ਼ੀ ਦੀ ਹਾਲਤ ‘ਚ ਮਿਲੀ। ਹਰ ਸੰਭਵ ਕੋਸ਼ਿਸ਼ ਕਰਨ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਕਮਲਾ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਆਂਧਰ ਪ੍ਰਦੇਸ਼ ਦੀ ਪੋਲਾਵਾਰਾਪੁ ਕਮਲਾ ਦੀ ਮੌਤ ਨਾਲ ਉਸ ਦੇ ਮਾਤਾ-ਪਿਤਾ ਕਾਫੀ ਹੈਰਾਨ ਹਨ। ਘਟਨਾ ਦੀ ਖਬਰ ਮਿਲਣ ਦੇ ਬਾਅਦ ਕਮਲਾ ਦੇ ਜੱਦੀ ਪਿੰਡ ਵਿਚ ਸੋਗ ਦਾ ਮਾਹੌਲ ਹੈ। ਕਮਲਾ ਅਟਲਾਂਟਾ ‘ਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦੇ ਬਾਅਦ ਪਰਿਵਾਰ ਦੇ ਨਾਲ ਬੋਲਡ ਰੀਵਰ ਫਾਲਜ਼ ਦੇਖਣ ਗਈ ਅਤੇ ਇਸੇ ਦੌਰਾਨ ਇਹ ਹਾਦਸਾ ਵਾਪਰ ਗਿਆ। 27 ਸਾਲਾ ਕਮਲਾ ਕ੍ਰਿਸ਼ਨ ਨਗਰ ਜ਼ਿਲ੍ਹੇ ਦੇ ਗੁਡਲਾਵਲੇਰੂ ਦੀ ਵਸਨੀਕ ਦੱਸੀ ਜਾ ਰਹੀ ਹੈ। ਜੋ ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕਰਨ ਦੇ ਬਾਅਦ ਅੱਗੇ ਦੀ ਪੜ੍ਹਾਈ ਲਈ ਅਮਰੀਕਾ ਆਈ ਸੀ। ਉਹ ਐੱਮ.ਐੱਸ. ਦੀ ਪੜ੍ਹਾਈ ਕਰਨ ਦੇ ਬਾਅਦ ਉੱਥੇ ਨੌਕਰੀ ਵੀ ਕਰ ਰਹੀ ਸੀ।

Share