PUNJABMAILUSA.COM

ਅਮਰੀਕਾ ‘ਚ ਵੱਧ ਰਿਹੈ ਪੰਜਾਬੀਆਂ ਦਾ ਮਾਣ

 Breaking News

ਅਮਰੀਕਾ ‘ਚ ਵੱਧ ਰਿਹੈ ਪੰਜਾਬੀਆਂ ਦਾ ਮਾਣ

ਅਮਰੀਕਾ ‘ਚ ਵੱਧ ਰਿਹੈ ਪੰਜਾਬੀਆਂ ਦਾ ਮਾਣ
April 03
10:25 2019

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਕੁੱਝ ਸਾਲ ਪਹਿਲਾਂ ਕੈਲੀਫੋਰਨੀਆ ਸੂਬਾ ਅਸੈਂਬਲੀ ਨੇ ਨਵੰਬਰ ਮਹੀਨੇ ਨੂੰ ਸਿੱਖਾਂ ਦੇ ਮਾਣ ਵਾਲੇ ਮਹੀਨੇ ਵਜੋਂ ਮਨਾਉਣਾ ਆਰੰਭ ਕੀਤਾ ਸੀ। ਸਿੱਖਾਂ ਦੇ ਮਾਣ ਵਿਚ ਨਵੰਬਰ ਮਹੀਨਾ ਸਮਰਪਿਤ ਕਰਨ ਦਾ ਅਰਥ ਅਮਰੀਕੀ ਸਮਾਜ ਅਤੇ ਆਰਥਿਕਤਾ ਵਿਚ ਪੰਜਾਬੀਆਂ ਅਤੇ ਖਾਸ ਕਰ ਸਿੱਖਾਂ ਵੱਲੋਂ ਪਾਏ ਗਏ ਅਤੇ ਪਾਏ ਜਾ ਰਹੇ ਅਹਿਮ ਯੋਗਦਾਨ ਨੂੰ ਮਾਨਤਾ ਦੇਣ ਅਤੇ ਉਨ੍ਹਾਂ ਦੀ ਪ੍ਰਸ਼ੰਸਾ ਕਰਨਾ ਸੀ। ਇਸ ਮਹੀਨੇ ਦੌਰਾਨ ਵਿਧਾਨ ਸਭਾ ਵਿਚ ਸਿੱਖਾਂ ਦੇ ਮਾਣ ਵਿਚ ਸਮਾਗਮ ਹੋਏ ਅਤੇ ਅਮਰੀਕੀ ਮੀਡੀਏ ਨੇ ਇਨ੍ਹਾਂ ਸਮਾਗਮਾਂ ਨੂੰ ਖੂਬ ਪ੍ਰਸਾਰਿਤ ਕੀਤਾ। ਕੈਲੀਫੋਰਨੀਆ ਤੋਂ ਬਾਅਦ ਨਿਊਜਰਸੀ ਵਿਚ ਵੀ ਅਜਿਹੇ ਸਮਾਗਮ ਹੋਣੇ ਸ਼ੁਰੂ ਹੋਏ ਅਤੇ ਹੁਣ ਅੱਧੀ ਦਰਜਨ ਤੋਂ ਵਧੇਰੇ ਅਮਰੀਕੀ ਰਾਜਾਂ ਵਿਚ ਸਿੱਖਾਂ ਦੇ ਮਾਣ ਵਿਚ ਵਿਸਾਖੀ ਭਾਵ ਅਪ੍ਰੈਲ ਮਹੀਨੇ ਅਤੇ ਨਵੰਬਰ ਮਹੀਨੇ ਵਿਚ ਸਮਾਗਮ ਕਰਵਾਏ ਜਾਣੇ ਆਰੰਭ ਹੋਏ ਹਨ।
ਯੂ.ਐੱਸ. ਕਾਂਗਰਸ ਅਤੇ ਯੂ.ਐੱਸ. ਸੈਨੇਟ ਵੱਲੋਂ ਵਿਸਾਖੀ ਨੂੰ ਖਾਲਸਾ ਪੰਥ ਦੇ ਸਥਾਪਨਾ ਦਿਵਸ ਵਜੋਂ ਮਾਨਤਾ ਦਿੱਤੀ ਗਈ ਹੈ, ਜੋ ਕਿ ਇਕ ਅਹਿਮ ਪ੍ਰਾਪਤੀ ਹੈ। ਯੂ.ਐੱਸ. ਸੈਨੇਟ ਵਿਚ ਯੂ.ਐੱਸ. ਸੈਨੇਟਰ ਪੈਟਰਿਕ ਜੋਸਫ਼ ਟੂਮੀ ਨੇ ਕਿਹਾ ਕਿ ਸਿੱਖ ਕੌਮ ਇਸ ਵਕਤ ਦੁਨੀਆਂ ਭਰ ਵਿਚ ਰਹਿ ਰਹੀ ਹੈ। ਇਹ ਧਰਮ ਵੱਡੇ ਧਰਮਾਂ ਵਿਚ ਸਭ ਤੋਂ ਨਵਾਂ ਹੈ। ਉਨ੍ਹਾਂ ਕਿਹਾ ਕਿ ਇਸ ਵਕਤ ਸਿੱਖ ਧਰਮ ਦੁਨੀਆਂ ਦਾ ਪੰਜਵਾਂ ਵੱਡਾ ਧਰਮ ਹੈ। ਇਸੇ ਤਰ੍ਹਾਂ
ਪਹਿਲੀ ਅਪ੍ਰੈਲ ਨੂੰ ਕੈਲੀਫੋਰਨੀਆ ਵਿਧਾਨ ਸਭਾ ਨੇ ਸੂਬਾ ਅਸੈਂਬਲੀ ਵਿਚ ਅਸੈਂਬਲੀ ਮੈਂਬਰ ਐਸ਼ ਕਾਲੜਾ ਵੱਲੋਂ ਵਿਸਾਖੀ ਦਿਵਸ ਮਨਾਏ ਜਾਣ ਬਾਰੇ ਪੇਸ਼ ਕੀਤੇ ਮਤਾ ਨੂੰ ਸਰਬ ਸੰਮਤੀ ਨਾਲ ਪ੍ਰਵਾਨ ਕਰ ਲਿਆ ਹੈ। ਇਸ ਮਤੇ ਨੂੰ ਡੈਮੋਕ੍ਰੇਟ ਦੇ ਅਸੈਂਬਲੀ ਮੈਂਬਰ ਬਫੀ ਵਿਕਸ, ਅਸੈਂਬਲੀ ਮੈਂਬਰ ਜਿਮ ਕੂਪਰ ਤੇ ਅਸੈਂਬਲੀ ਮੈਂਬਰ ਰੂਡੀ ਸਾਲਸ ਜੂਨੀਅਰ ਅਤੇ ਰਿਪਬਲਿਕਨ ਦੇ ਅਸੈਂਬਲੀ ਮੈਂਬਰ ਜੇਮਜ਼ ਗਲਾਗਰ ਨੇ ਪੇਸ਼ ਕਰਨ ਵਿਚ ਮਦਦ ਕੀਤੀ। ਇਸ ਮਤੇ ਵਿਚ ਸਿੱਖਾਂ ਦੇ ਤਿਉਹਾਰ ਵਿਸਾਖੀ ਦੀ ਇਤਿਹਾਸਕ ਮਹੱਤਤਾ ਬਾਰੇ ਦੱਸਿਆ ਗਿਆ। ਮਤੇ ਵਿਚ ਕਿਹਾ ਗਿਆ ਹੈ ਕਿ 13 ਅਪ੍ਰੈਲ ਨੂੰ ਵਿਸਾਖੀ ਤਿਉਹਾਰ ਸਿੱਖ ਪੂਰੀ ਦੁਨੀਆਂ ਵਿਚ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਉਂਦੇ ਹਨ। ਇਹ ਸਿੱਖਾਂ ਦਾ ਵਿਰਾਸਤੀ ਤਿਉਹਾਰ ਹੈ। 13 ਅਪ੍ਰੈਲ 1699 ਵਿਚ ਨੂੰ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਪੰਥ ਦੀ ਸਾਜਨਾ ਕੀਤੀ ਸੀ। ਉਸ ਸਮੇਂ ਤੋਂ ਹੀ ਸਿੱਖ ਖਾਲਸਾ ਪੰਥ ਦੀ ਸਾਜਨਾ ਦੇ ਇਸ ਦਿਵਸ ਨੂੰ ਪੂਰੀ ਦੁਨੀਆਂ ਵਿਚ ਗੁਰਦੁਆਰਿਆਂ ਅੰਦਰ ਵੱਡੇ ਸਮਾਗਮ ਕਰਕੇ ਮਨਾਉਂਦੇ ਹਨ। ਇਸ ਦਿਨ ਗੁਰਦੁਆਰਿਆਂ ਵਿਚ ਵੱਡੇ ਧਾਰਮਿਕ ਅਤੇ ਸੱਭਿਆਚਾਰਕ ਸਮਾਗਮ ਕਰਵਾਏ ਜਾਂਦੇ ਹਨ। ਲੋਕਾਂ ਲਈ ਲੰਗਰ ਵਰਤਾਏ ਜਾਂਦੇ ਹਨ। ਅਪ੍ਰੈਲ ਮਹੀਨਾ ਸਿੱਖ ਧਰਮ ਦੀ ਜਨਮ ਭੂਮੀ ਪੰਜਾਬ ਵਿਚ ਹਰਿਆਲੀ ਅਤੇ ਫਸਲਾਂ ਦੇ ਪੱਕਣ ਦੇ ਮੌਸਮ ਵਜੋਂ ਵੀ ਮਨਾਇਆ ਜਾਂਦਾ ਹੈ। ਵਿਸਾਖੀ ਆਉਣ ‘ਤੇ ਕਣਕ ਦੀ ਵਾਢੀ ਸ਼ੁਰੂ ਹੋ ਜਾਂਦੀ ਹੈ। ਵਿਦੇਸ਼ਾਂ ਦੇ ਸਾਰੇ ਹੀ ਗੁਰਦੁਆਰਿਆਂ ਵਿਚ ਵਿਸਾਖੀ ਦਾ ਤਿਉਹਾਰ ਵੀ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਕੈਲੀਫੋਰਨੀਆ ਦੀ ਵਿਧਾਨ ਸਭਾ ਵਿਚ ਵਿਸਾਖੀ ਵਾਲੇ ਦਿਨ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ। ਕੈਨੇਡਾ ਵਿਚ ਤਾਂ ਵਿਸਾਖੀ ਮੌਕੇ ਦੇਸ਼ ਦੀ ਪਾਰਲੀਮੈਂਟ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵੀ ਹੁੰਦੇ ਹਨ ਅਤੇ ਭੋਗ ਪਾਏ ਜਾਂਦੇ ਹਨ। ਕੈਲੀਫੋਰਨੀਆ ਦੀ ਵਿਧਾਨ ਸਭਾ ਵੱਲੋਂ ਵਿਸਾਖੀ ਤਿਉਹਾਰ ਮਨਾਏ ਜਾਣ ਦਾ ਮਤਾ ਪਾਸ ਹੋਣ ਨਾਲ ਜਿੱਥੇ ਅਮਰੀਕਾ ਅੰਦਰ ਸਿੱਖਾਂ ਦੀ ਵੱਧ ਰਹੀ ਪਹਿਚਾਣ ਵਧਣ ਦਾ ਰੁਝਾਨ ਹੋਰ ਮਜ਼ਬੂਤ ਹੋਵੇਗਾ, ਉਥੇ ਸਿੱਖਾਂ ਦੇ ਸਮਾਜਿਕ ਅਤੇ ਰਾਜਸੀ ਰੁਤਬੇ ਵਿਚ ਵਾਧਾ ਕਰੇਗਾ। ਕੈਲੀਫੋਰਨੀਆ ਅਤੇ ਪੰਜ-ਛੇ ਹੋਰ ਰਾਜਾਂ ਵਿਚ ਅਪ੍ਰੈਲ ਅਤੇ ਨਵੰਬਰ ਮਹੀਨੇ ਸਿੱਖਾਂ ਦੀ ਪ੍ਰਸ਼ੰਸਾ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਪਛਾਣ ਕਰਨ ਲਈ ਸਮਾਗਮ ਕਰਵਾਏ ਜਾਣੇ ਆਪਣੇ ਆਪ ਵਿਚ ਸਿੱਖ ਭਾਈਚਾਰੇ ਦੀ ਇਕ ਵੱਡੀ ਪ੍ਰਾਪਤੀ ਕਹੀ ਜਾ ਸਕਦੀ ਹੈ।
9/11 ਦੇ ਨਿਊਯਾਰਕ ਵਪਾਰਕ ਕੇਂਦਰ ਉਪਰ ਹੋਏ ਹਮਲੇ ਤੋਂ ਬਾਅਦ ਅਮਰੀਕਾ ਵਿਚ ਸਿੱਖਾਂ ਲਈ ਇਕ ਵੱਡੀ ਸਮੱਸਿਆ ਖੜ੍ਹੀ ਹੋ ਗਈ ਸੀ। ਸਿੱਖਾਂ ਦੀ ਪਛਾਣ ਬਾਰੇ ਭੁਲੇਖਾ ਖੜ੍ਹਾ ਹੋਣ ਕਾਰਨ ਅਨੇਕ ਥਾਈਂ ਸਿੱਖਾਂ ਉਪਰ ਨਸਲੀ ਹਮਲੇ ਹੋਏ ਅਤੇ ਨਸਲੀ ਵਿਤਕਰੇ ਭਰੀਆਂ ਭਾਵਨਾਵਾਂ ਦਾ ਸ਼ਿਕਾਰ ਹੋਣਾ ਪਿਆ। ਸਿੱਖਾਂ ਅਤੇ ਇਸਲਾਮਿਕ ਅੱਤਵਾਦੀਆਂ ਦੀ ਪਹਿਰਾਵੇ ਅਤੇ ਚਿਹਰੇ-ਮੁਹਰੇ ਦੇ ਮਿਲਦੇ-ਜੁਲਦੇ ਹੋਣ ਕਾਰਨ ਬਹੁਤੇ ਅਮਰੀਕੀ ਲੋਕਾਂ ਨੂੰ ਦੋਹਾਂ ਵਿਚ ਫਰਕ ਕਰਨਾ ਔਖਾ ਸੀ। ਇਹੀ ਕਾਰਨ ਹੈ ਕਿ ਕੁੱਝ ਨਸਲੀ ਨਫਰਤ ਵਾਲੇ ਲੋਕਾਂ ਨੇ ਇਸਲਾਮਿਕ ਅੱਤਵਾਦੀਆਂ ਦੇ ਭੁਲੇਖੇ ਵਿਚ ਸਿੱਖਾਂ ਉਪਰ ਵੀ ਹਮਲੇ ਕੀਤੇ। ਵਿਸਕਾਨਸਨ ਦੇ ਗੁਰਦੁਆਰੇ ਵਿਚ ਸੰਗਤ ਉਪਰ ਹੋਇਆ ਨਸਲੀ ਹਮਲਾ ਬੜਾ ਭਿਆਨਕ ਸੀ। ਇਸ ਹਮਲੇ ਵਿਚ 6 ਸਿੱਖਾਂ ਦੀ ਜਾਨ ਚਲੀ ਗਈ ਸੀ। ਪਰ 2 ਦਹਾਕਿਆਂ ਦੀ ਸਰਗਰਮ ਮਿਹਨਤ ਨਾਲ ਹੁਣ ਸਿੱਖ ਪਹਿਚਾਣ ਵੱਡੇ ਪੱਧਰ ਉਪਰ ਉਭਰਨੀ ਸ਼ੁਰੂ ਹੋ ਗਈ ਹੈ। ਵੱਖ-ਵੱਖ ਰਾਜਾਂ ਦੀਆਂ ਵਿਧਾਨ ਸਭਾਵਾਂ ਵੱਲੋਂ ਸਿੱਖਾਂ ਦੀ ਇਥੋਂ ਦੇ ਵਿਕਾਸ, ਸਮਾਜ ਅਤੇ ਕਾਰੋਬਾਰਾਂ ਵਿਚ ਅਹਿਮ ਭੂਮਿਕਾ ਦੀ ਪਹਿਚਾਣ ਕਰਨ ਅਤੇ ਪ੍ਰਸ਼ੰਸਾ ਕਰਨ ਨਾਲ ਹੁਣ ਆਮ ਅਮਰੀਕੀ ਲੋਕਾਂ ਨੂੰ ਵੀ ਸਿੱਖਾਂ ਬਾਰੇ ਸਮਝ ਆਉਣੀ ਸ਼ੁਰੂ ਹੋ ਗਈ ਹੈ। ਸਮੂਹਿਕ ਤੌਰ ‘ਤੇ ਸਿੱਖਾਂ ਨੇ ਪਿਛਲੇ ਸਾਲਾਂ ਦੌਰਾਨ ਵੱਡੇ-ਵੱਡੇ ਨਗਰ ਕੀਰਤਨ ਸਜਾ ਕੇ ਅਤੇ ਧਾਰਮਿਕ ਸਮਾਗਮ ਕਰਕੇ ਆਮ ਲੋਕਾਂ ਤੱਕ ਆਪਣੀ ਪਹਿਚਾਣ ਦੀ ਸਹੀ ਤਸਵੀਰ ਪੇਸ਼ ਕਰਨ ਵਿਚ ਬੜਾ ਵੱਡਾ ਰੋਲ ਅਦਾ ਕੀਤਾ ਹੈ। ਇਨ੍ਹਾਂ ਸਮਾਗਮਾਂ ਵਿਚ ਮੁਫਤ ਵਰਤਾਏ ਜਾਂਦੇ ਲੰਗਰ ਅਤੇ ਧਾਰਮਿਕ ਦੇ ਨਾਲ-ਨਾਲ ਸੱਭਿਆਚਾਰਕ ਸਰਗਰਮੀਆਂ ਨੇ ਬਹੁਤ ਸਾਰੇ ਅਮਰੀਕੀ ਲੋਕਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ ਜਾਂ ਅਸੀਂ ਕਹਿ ਸਕਦੇ ਹਾਂ ਕਿ ਅਮਰੀਕੀ ਲੋਕਾਂ ਵਿਚ ਵੀ ਸਿੱਖਾਂ ਦੇ ਸ਼ਾਂਤਮਈ ਢੰਗ ਨਾਲ ਰਹਿਣ ਅਤੇ ਸਮਾਜਿਕ ਵਿਕਾਸ ਵਿਚ ਵੱਧ-ਚੜ੍ਹ ਕੇ ਹਿੱਸਾ ਪਾਉਣ ਵਾਲੇ ਲੋਕਾਂ ਵਾਲਾ ਪ੍ਰਭਾਵ ਪੈਦਾ ਹੋਇਆ ਹੈ।
ਭਾਵੇਂ ਹਾਲੇ ਦਸਤਾਰਧਾਰੀ ਸਿੱਖ ਤਾਂ ਬਹੁਤ ਘੱਟ ਹਨ। ਪਰ ਫਿਰ ਵੀ ਪੰਜਾਬੀਆਂ ਦੀ ਹੁਣ ਵੱਖ-ਵੱਖ ਸਰਕਾਰੀ ਅਤੇ ਰਾਜਸੀ ਅਦਾਰਿਆਂ ਵਿਚ ਸਰਗਰਮੀ ਵੀ ਕਾਫੀ ਵੇਖਣ ਨੂੰ ਮਿਲਣ ਲੱਗ ਪਈ ਹੈ। ਬਹੁਤ ਸਾਰੀਆਂ ਕੌਂਸਲਾਂ ਵਿਚ ਸਾਡੇ ਸਿੱਖ ਭਾਈਚਾਰੇ ਦੇ ਮੈਂਬਰ ਕੌਂਸਲਰ ਚੁਣੇ ਗਏ ਹਨ। ਕਈ ਥਾਈਂ ਕੌਂਸਲਾਂ ਦੇ ਮੇਅਰ ਵੀ ਬਣੇ ਹਨ। ਨਿਊਜਰਸੀ ਵਿਚ ਇਕ ਦਸਤਾਰਧਾਰੀ ਸਿੱਖ ਅਟਾਰਨੀ ਜਨਰਲ ਬਣੇ ਹਨ। ਇਹ ਆਪਣੇ ਆਪ ਵਿਚ ਬੜੇ ਮਾਣ ਵਾਲੀ ਗੱਲ ਹੈ ਕਿ ਸਿੱਖਾਂ ਨੇ ਜਿੱਥੇ ਵਪਾਰਕ, ਵਿੱਦਿਅਕ, ਡਾਕਟਰੀ, ਇੰਜੀਨੀਅਰਿੰਗ ਸਮੇਤ ਹੋਰ ਬਹੁਤ ਸਾਰੇ ਖੇਤਰਾਂ ਵਿਚ ਸਖ਼ਤ ਮਿਹਨਤ ਨਾਲ ਅਹਿਮ ਯੋਗਦਾਨ ਪਾਇਆ ਹੈ, ਉਥੇ ਹੁਣ ਵਿਕਾਸ ਕਰਨ ਵਾਲੀਆਂ ਕੌਂਸਲਾਂ ਅਤੇ ਸਰਕਾਰੀ ਅਦਾਰਿਆਂ ਵਿਚ ਵੀ ਸਿੱਖਾਂ ਦੀ ਮੌਜੂਦਗੀ ਦਿਖਣੀ ਸ਼ੁਰੂ ਹੋ ਗਈ ਹੈ। ਇਹ ਆਪਣੇ ਆਪ ਵਿਚ ਹੀ ਵੱਡੀ ਤਬਦੀਲੀ ਹੈ ਅਤੇ ਸਾਡੇ ਲਈ ਖੁਸ਼ੀ ਵਾਲੀ ਗੱਲ ਹੈ। ਕਿਉਂਕਿ ਬੇਗਾਨੇ ਮੁਲਕਾਂ ਵਿਚ ਆ ਕੇ ਆਪਣੇ ਘਰ-ਬਾਰ ਬਣਾਉਣ ਅਤੇ ਵਪਾਰਕ ਤੌਰ ‘ਤੇ ਆਪਣੇ ਪੈਰ ਮਜ਼ਬੂਤ ਕਰਨੇ, ਇਕ ਬੜਾ ਵੱਡਾ ਕੰਮ ਹੁੰਦਾ ਹੈ। ਕਰੀਬ 1 ਸਦੀ ਦੇ ਲੰਬੇ ਸਫਰ ਵਿਚ ਪੰਜਾਬੀਆਂ ਨੇ ਕੈਲੀਫੋਰਨੀਆ ਦੀ ਧਰਤੀ ਉਪਰ ਆਪਣੇ ਪੈਰ ਮਜ਼ਬੂਤੀ ਨਾਲ ਗੱਢ ਲਏ ਹਨ। ਉਨ੍ਹਾਂ ਦੀਆਂ ਇਨ੍ਹਾਂ ਸਫਲਤਾਵਾਂ ਦੇ ਸਹਾਰੇ ਹੀ ਹੁਣ ਨਵੀਆਂ ਪੀੜ੍ਹੀਆਂ ਪ੍ਰਸ਼ਾਸਨਿਕ ਅਤੇ ਰਾਜਸੀ ਖੇਤਰ ਵਿਚ ਪੈਰ ਪਸਾਰਨ ਲੱਗੀਆਂ ਹਨ। ਕੋਈ ਵੇਲਾ ਹੁੰਦਾ ਸੀ, ਜਦ ਸਾਡੇ ਲੋਕ ਇਸ ਮੁਲਕ ਵਿਚ ਸਿਰਫ ਮਜ਼ਦੂਰੀ ਤੱਕ ਹੀ ਮਹਿਫੂਜ਼ ਸਨ। ਪਰ ਪਿਛਲੇ ਕੁੱਝ ਦਹਾਕਿਆਂ ਦੌਰਾਨ ਕੀਤੀ ਸਖ਼ਤ ਮਿਹਨਤ ਅਤੇ ਅੱਗੇ ਵਧਣ ਦੇ ਸਾਡੇ ਭਾਈਚਾਰੇ ਦੇ ਜਜ਼ਬੇ ਨੇ ਇਸ ਵੇਲੇ ਸਿੱਖ ਸਮਾਜ ਨੂੰ ਅਮਰੀਕੀ ਸਮਾਜ ਵਿਚ ਇਕ ਸਨਮਾਨਜਨਕ ਪੜਾਅ ਉੱਤੇ ਲੈ ਆਂਦਾ ਹੈ। ਅਜਿਹੀਆਂ ਪ੍ਰਾਪਤੀਆਂ ਕਿਸੇ ‘ਕੱਲੇ-ਇਕਹਿਰੇ ਵਿਅਕਤੀ ਦੇ ਯਤਨਾਂ ਨਾਲ ਹਾਸਲ ਨਹੀਂ ਕੀਤੀਆਂ ਜਾ ਸਕਦੀਆਂ। ਇਸ ਵਾਸਤੇ ਭਾਈਚਾਰੇ ਵੱਲੋਂ ਸਮੂਹਿਕ ਯਤਨ ਕਰਨ ਦੀ ਲੋੜ ਹੁੰਦੀ ਹੈ। ਸਾਡੇ ਭਾਈਚਾਰੇ ਦੇ ਲੋਕ ਇਸ ਪੱਖੋਂ ਪੂਰੀ ਤਰ੍ਹਾਂ ਸ਼ਾਬਾਸ਼ ਦੇ ਹੱਕਦਾਰ ਹਨ ਕਿ ਉਹ ਜਿਸ ਵੀ ਦੇਸ਼ ਵਿਚ ਗਏ, ਉਥੇ ਆਪਣਾ ਧਰਮ ਅਤੇ ਸੱਭਿਆਚਾਰ ਵੀ ਨਾਲ ਹੀ ਲੈ ਕੇ ਗਏ ਹਨ ਅਤੇ ਉਥੋਂ ਦੇ ਲੋਕਾਂ ਨਾਲ ਮਿਲ ਕੇ ਰਹਿਣ ਅਤੇ ਤਰੱਕੀ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਅੱਜ ਦੁਨੀਆਂ ਵਿਚ ਕੋਈ ਵੀ ਅਜਿਹਾ ਸ਼ਹਿਰ ਜਾਂ ਕਸਬਾ ਨਹੀਂ, ਜਿੱਥੇ ਸਿੱਖ ਰਹਿੰਦੇ ਹੋਣ ਅਤੇ ਗੁਰੂ ਘਰ ਨਾ ਹੋਵੇ। ਸਿੱਖ ਭਾਈਚਾਰੇ ਦੇ ਰਲ-ਮਿਲ ਕੇ ਰਹਿਣ ਅਤੇ ਇਕ ਦੂਜੇ ਦੀ ਮਦਦ ਕਰਕੇ ਅੱਗੇ ਵਧਣ ਦੀ ਗੁਰੂ ਵੱਲੋਂ ਬਖਸ਼ੀ ਸ਼ਕਤੀ ਹੀ ਅੱਜ ਪੂਰ ਦੁਨੀਆਂ ਵਿਚ ਸਿੱਖਾਂ ਦਾ ਨਾਂ ਉੱਚਾ ਕਰ ਰਹੀ ਹੈ। ਅਸੀਂ ਇਹ ਗੱਲ ਬੜੇ ਮਾਣ ਨਾਲ ਕਹਿ ਸਕਦੇ ਹਾਂ ਕਿ ਅਮਰੀਕਾ ਦੀ ਧਰਤੀ ਉਪਰ ਸਿੱਖ ਅੱਜ ਪੂਰੇ ਸਤਿਕਾਰ ਨਾਲ ਰਹਿਣ ਦੇ ਭਾਗੀਦਾਰ ਹਨ। ਉਹ ਹਰ ਖੇਤਰ ਵਿਚ ਬਰਾਬਰ ਤਰੱਕੀਆਂ ਮਾਣ ਰਹੇ ਹਨ ਅਤੇ ਅਮਰੀਕੀ ਹੋਣ ਉੱਤੇ ਮਾਣ ਮਹਿਸੂਸ ਕਰਦੇ ਹਨ। ਇਹ ਸਾਡੇ ਲਈ ਬੜੇ ਗੌਰਵ ਦਾ ਮਸਲਾ ਹੈ। ਸਿੱਖਾਂ ਦੀ ਇਹ ਇਕ ਬੜੀ ਵਿਲੱਖਣ ਮਾਨਸਿਕਤਾ ਹੈ ਕਿ ਉਹ ਜਿਸ ਵੀ ਦੇਸ਼ ਵਿਚ ਗਏ ਹਨ, ਉਥੇ ਆਪਣੇ ਧਰਮ ਅਤੇ ਸੱਭਿਆਚਾਰ ਪ੍ਰਤੀ ਆਸਥਾ ਅਤੇ ਪ੍ਰਤੀਬੱਧਤਾ ਰੱਖਦਿਆਂ ਹੋਇਆਂ ਵੀ, ਉਨ੍ਹਾਂ ਸਮਾਜਾਂ ਅਤੇ ਦੇਸ਼ਾਂ ਨਾਲ ਵਫਾਦਾਰੀ ਵਿਚ ਕਿਤੇ ਵੀ ਪਿੱਛੇ ਨਹੀਂ ਰਹੇ। ਅਮਰੀਕੀ ਧਰਤੀ ਉਪਰ ਸਿੱਖ ਭਾਈਚਾਰੇ ਦੇ ਸਥਾਪਤ ਹੋਣ, ਅੱਗੇ ਵਧਣ ਅਤੇ ਆਪਣੀ ਪਹਿਚਾਣ ਸਥਾਪਿਤ ਕਰਨ ‘ਚ ਇਸੇ ਗੱਲ ਦੀ ਬੜੀ ਅਹਿਮ ਭੂਮਿਕਾ ਹੈ। ਸੋ ਅੱਜ ਅਮਰੀਕਾ ਵਿਚ ਸਿੱਖਾਂ ਨੂੰ ਮਿਲ ਰਹੇ ਮਾਣ ਅਤੇ ਸਤਿਕਾਰ ਨੂੰ ਹੋਰ ਵਧਾਉਣ ਲਈ ਹਰ ਵਰ੍ਹੇ ਅਪ੍ਰੈਲ ਅਤੇ ਨਵੰਬਰ ‘ਚ ਸਿੱਖ ਪ੍ਰਸ਼ੰਸਾ ਦੇ ਹੋਣ ਵਾਲੇ ਸਮਾਗਮਾਂ ਵਿਚ ਸਾਨੂੰ ਵੱਧ ਤੋਂ ਵੱਧ ਸ਼ਿਰਕਤ ਕਰਨੀ ਚਾਹੀਦੀ ਹੈ ਅਤੇ ਸਿੱਖਾਂ ਦੀ ਪਹਿਚਾਣ ਸਥਾਪਿਤ ਕਰਨ ਲਈ ਹਰ ਸਮੇਂ ਸੁਚੇਤ ਹੋ ਕੇ ਯਤਨਸ਼ੀਲ ਰਹਿਣਾ ਚਾਹੀਦਾ ਹੈ।

About Author

Punjab Mail USA

Punjab Mail USA

Related Articles

ads

Latest Category Posts

    ਲਾਸ ਏਂਜਲਸ ‘ਚ ਰਿਸ਼ਵਤ ਦੇਣ ਦੇ ਮਾਮਲੇ ‘ਚ ਪੰਜਾਬੀ ਵਿਅਕਤੀ ਨੂੰ 3 ਸਾਲ ਦੀ ਸਜ਼ਾ

ਲਾਸ ਏਂਜਲਸ ‘ਚ ਰਿਸ਼ਵਤ ਦੇਣ ਦੇ ਮਾਮਲੇ ‘ਚ ਪੰਜਾਬੀ ਵਿਅਕਤੀ ਨੂੰ 3 ਸਾਲ ਦੀ ਸਜ਼ਾ

Read Full Article
    ਸਾਬਕਾ ਮਿਸ ਪਾਕਿਸਤਾਨ ਵਰਲਡ ਜਾਨਿਬ ਦੀ ਕਾਰ ਹਾਦਸੇ ਵਿਚ ਮੌਤ

ਸਾਬਕਾ ਮਿਸ ਪਾਕਿਸਤਾਨ ਵਰਲਡ ਜਾਨਿਬ ਦੀ ਕਾਰ ਹਾਦਸੇ ਵਿਚ ਮੌਤ

Read Full Article
    Driving School Owner Sentenced to over 3 Years in Prison for Bribing DMV Employees to Issue Commercial Driver’s Licenses to Unqualified Drivers

Driving School Owner Sentenced to over 3 Years in Prison for Bribing DMV Employees to Issue Commercial Driver’s Licenses to Unqualified Drivers

Read Full Article
    ਅਮਰੀਕਾ ਵੱਲੋਂ ਐੱਚ-1ਬੀ ਇਲੈਕਟ੍ਰੋਨਿਕ ਪੰਜੀਕਰਨ ਪ੍ਰਕਿਰਿਆ ਲਾਗੂ ਕਰਨ ਦੀ ਤਿਆਰੀ

ਅਮਰੀਕਾ ਵੱਲੋਂ ਐੱਚ-1ਬੀ ਇਲੈਕਟ੍ਰੋਨਿਕ ਪੰਜੀਕਰਨ ਪ੍ਰਕਿਰਿਆ ਲਾਗੂ ਕਰਨ ਦੀ ਤਿਆਰੀ

Read Full Article
    ਅਮਰੀਕੀ ਉੱਚ ਅਦਾਲਤ ਵੱਲੋਂ ਮੌਤ ਦੀ ਸਜ਼ਾ ‘ਤੇ ਲਗਾਈ ਰੋਕ ਹਟਾਉਣ ਤੋਂ ਇਨਕਾਰ

ਅਮਰੀਕੀ ਉੱਚ ਅਦਾਲਤ ਵੱਲੋਂ ਮੌਤ ਦੀ ਸਜ਼ਾ ‘ਤੇ ਲਗਾਈ ਰੋਕ ਹਟਾਉਣ ਤੋਂ ਇਨਕਾਰ

Read Full Article
    ਵਿਦੇਸ਼ੀ ਡਿਗਰੀ ਲਈ ਦੁਨੀਆਂ ‘ਚ ਕਿਤੇ ਵੀ ਜਾਣ ਨੂੰ ਤਿਆਰ ਨੇ ਭਾਰਤੀ ਵਿਦਿਆਰਥੀ

ਵਿਦੇਸ਼ੀ ਡਿਗਰੀ ਲਈ ਦੁਨੀਆਂ ‘ਚ ਕਿਤੇ ਵੀ ਜਾਣ ਨੂੰ ਤਿਆਰ ਨੇ ਭਾਰਤੀ ਵਿਦਿਆਰਥੀ

Read Full Article
    ਟਰੰਪ ਵੱਲੋਂ ਮੈਕਸੀਕੋ ਦੇ ਨਸ਼ੀਲੇ ਪਦਾਰਥ ਗਿਰੋਹਾਂ ਨੂੰ ਅੱਤਵਾਦੀ ਸਮੂਹ ਐਲਾਨਣ ਦੀ ਆਪਣੀ ਯੋਜਨਾ ‘ਤੇ ਅੱਗੇ ਨਾ ਵਧਣ ਦਾ ਫੈਸਲਾ

ਟਰੰਪ ਵੱਲੋਂ ਮੈਕਸੀਕੋ ਦੇ ਨਸ਼ੀਲੇ ਪਦਾਰਥ ਗਿਰੋਹਾਂ ਨੂੰ ਅੱਤਵਾਦੀ ਸਮੂਹ ਐਲਾਨਣ ਦੀ ਆਪਣੀ ਯੋਜਨਾ ‘ਤੇ ਅੱਗੇ ਨਾ ਵਧਣ ਦਾ ਫੈਸਲਾ

Read Full Article
    ਹੁਣ ‘ਫਲੱਸ਼’ ਕਰਨ ਦੀ ਸਮੱਸਿਆ ਦਾ ਨੋਟਿਸ ਲੈ ਰਹੇ ਨੇ ਟਰੰਪ

ਹੁਣ ‘ਫਲੱਸ਼’ ਕਰਨ ਦੀ ਸਮੱਸਿਆ ਦਾ ਨੋਟਿਸ ਲੈ ਰਹੇ ਨੇ ਟਰੰਪ

Read Full Article
    ਚੀਨ ਨੂੰ ਲਗਾਤਾਰ ਪੈਸੇ ਦੇਣ ‘ਤੇ ਵਰਲਡ ਬੈਂਕ ਤੋਂ ਨਾਰਾਜ਼ ਹਨ ਟਰੰਪ

ਚੀਨ ਨੂੰ ਲਗਾਤਾਰ ਪੈਸੇ ਦੇਣ ‘ਤੇ ਵਰਲਡ ਬੈਂਕ ਤੋਂ ਨਾਰਾਜ਼ ਹਨ ਟਰੰਪ

Read Full Article
    ਫਲੋਰੀਡਾ ‘ਚ ਅਮਰੀਕੀ ਨੇਵੀ ਬੇਸ ਵਿਖੇ ਬੰਦੂਕਧਾਰੀ ਵੱਲੋਂ ਗੋਲੀਬਾਰੀ; ਇੱਕ ਵਿਅਕਤੀ ਦੀ ਮੌਤ, ਬੰਦੂਕਧਾਰੀ ਵੀ ਢੇਰ

ਫਲੋਰੀਡਾ ‘ਚ ਅਮਰੀਕੀ ਨੇਵੀ ਬੇਸ ਵਿਖੇ ਬੰਦੂਕਧਾਰੀ ਵੱਲੋਂ ਗੋਲੀਬਾਰੀ; ਇੱਕ ਵਿਅਕਤੀ ਦੀ ਮੌਤ, ਬੰਦੂਕਧਾਰੀ ਵੀ ਢੇਰ

Read Full Article
    ਹਿਊਸਟਨ ‘ਚ ਡਾਕਘਰ ਦਾ ਨਾਮ ਸੰਦੀਪ ਧਾਲੀਵਾਲ ਦੇ ਨਾਂ ‘ਤੇ ਰੱਖਣ ਲਈ ਅਮਰੀਕੀ ਕਾਂਗਰਸ ‘ਚ ਬਿੱਲ ਪੇਸ਼

ਹਿਊਸਟਨ ‘ਚ ਡਾਕਘਰ ਦਾ ਨਾਮ ਸੰਦੀਪ ਧਾਲੀਵਾਲ ਦੇ ਨਾਂ ‘ਤੇ ਰੱਖਣ ਲਈ ਅਮਰੀਕੀ ਕਾਂਗਰਸ ‘ਚ ਬਿੱਲ ਪੇਸ਼

Read Full Article
    ਈਰਾਨ ‘ਚ ਸ਼ੁਰੂ ਹੋਏ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਵਿਰੁੱਧ ਕਾਰਵਾਈ ‘ਚ 1000 ਤੋਂ ਵੱਧ ਨਾਗਰਿਕਾਂ ਦੀ ਹੱਤਿਆ ਦਾ ਖਦਸ਼ਾ

ਈਰਾਨ ‘ਚ ਸ਼ੁਰੂ ਹੋਏ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਵਿਰੁੱਧ ਕਾਰਵਾਈ ‘ਚ 1000 ਤੋਂ ਵੱਧ ਨਾਗਰਿਕਾਂ ਦੀ ਹੱਤਿਆ ਦਾ ਖਦਸ਼ਾ

Read Full Article
    ਸੈਂਟ ਕਲਾਊਡ ਵਿਚ ‘ਬਲੈਕ ਹਾਕ ਹੈਲੀਕਾਪਟਰ’ ਹਾਦਸਾਗ੍ਰਸਤ, 3 ਨੈਸ਼ਨਲ ਗਾਰਡ ਜਵਾਨਾਂ ਦੀ ਮੌਤ

ਸੈਂਟ ਕਲਾਊਡ ਵਿਚ ‘ਬਲੈਕ ਹਾਕ ਹੈਲੀਕਾਪਟਰ’ ਹਾਦਸਾਗ੍ਰਸਤ, 3 ਨੈਸ਼ਨਲ ਗਾਰਡ ਜਵਾਨਾਂ ਦੀ ਮੌਤ

Read Full Article
    ਅਮਰੀਕਾ ‘ਚ ਦੁਨੀਆ ਦੀ ਪਹਿਲੀ ਜ਼ਮੀਨ ‘ਤੇ ਚਲਣ ਤੇ ਹਵਾ ‘ਚ ਉਡਣ ਵਾਲੀ ਕਾਰ ਪੇਸ਼

ਅਮਰੀਕਾ ‘ਚ ਦੁਨੀਆ ਦੀ ਪਹਿਲੀ ਜ਼ਮੀਨ ‘ਤੇ ਚਲਣ ਤੇ ਹਵਾ ‘ਚ ਉਡਣ ਵਾਲੀ ਕਾਰ ਪੇਸ਼

Read Full Article
    ਟਰੰਪ ‘ਤੇ ਸਦਨ ਦੀ ਮਹਾਦੋਸ਼ ਜਾਂਚ ‘ਤੇ ਜਨਤਕ ਬਿਆਨ ਦੇਵੇਗੀ ਨੈਂਸੀ ਪੇਲੋਸੀ

ਟਰੰਪ ‘ਤੇ ਸਦਨ ਦੀ ਮਹਾਦੋਸ਼ ਜਾਂਚ ‘ਤੇ ਜਨਤਕ ਬਿਆਨ ਦੇਵੇਗੀ ਨੈਂਸੀ ਪੇਲੋਸੀ

Read Full Article